adv-img
ਮੁੱਖ ਖਬਰਾਂ

children's day : ਮਜ਼ਦੂਰੀ ਦਾ ਸੰਤਾਪ ਹੰਢਾ ਰਹੇ ਗ਼ਰੀਬ ਵਰਗ ਦੇ ਬੱਚੇ

By Ravinder Singh -- November 14th 2022 01:34 PM -- Updated: November 14th 2022 01:45 PM
children's day : ਮਜ਼ਦੂਰੀ ਦਾ ਸੰਤਾਪ ਹੰਢਾ ਰਹੇ ਗ਼ਰੀਬ ਵਰਗ ਦੇ ਬੱਚੇ

ਚੰਡੀਗੜ੍ਹ : ਹਰ ਸਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਦਾ ਬੱਚਿਆਂ ਨਾਲ ਕਾਫੀ ਪਿਆਰ ਸੀ। ਇਸ ਕਾਰਨ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਚਿਲਡਰਨ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਭਾਰਤ ਵਿਚ ਵਿਦਿਅਕ ਸੰਸਥਾਵਾਂ ਤੇ ਹੋਰ ਸੰਸਥਾਵਾਂ ਵੱਲੋਂ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਜਵਾਹਰ ਲਾਲ ਨਹਿਰੂ ਬੱਚਿਆਂ ਦੇ ਹੱਕਾਂ ਪ੍ਰਤੀ ਹਮੇਸ਼ਾ ਅੱਗੇ ਰਹਿੰਦੇ ਸਨ ਪਰ ਦੇਸ਼ ਨੂੰ ਆਜ਼ਾਦ ਹੋਏ ਨੂੰ ਲਗਭਗ 73 ਸਾਲ ਬੀਤ ਚੁੱਕੇ ਹਨ ਪਰ ਬੱਚਿਆਂ ਦੀ ਸਥਿਤੀ ਸੁਧਾਰਨ ਸਬੰਧੀ ਕੀਤੇ ਗਏ ਦਾਅਵੇ ਅਤੇ ਵਾਅਦੇ ਖੋਖਲੇ ਸਾਬਤ ਹੋਏ ਹਨ। 


ਭਾਰਤ ਵਿਚ ਅਜਿਹੇ ਬਾਲ ਮਜ਼ਦੂਰਾਂ ਦੀ ਗਿਣਤੀ 10 ਕਰੋੜ ਆਸਪਾਸ ਹੈ। ਛੇ ਤੋਂ ਚੌਦਾਂ ਸਾਲਾਂ ਦੇ ਇਹ ਬਾਲ ਮਜ਼ਦੂਰ ਸਵੇਰ ਤੋਂ ਲੈ ਕੇ ਰਾਤ ਤਕ ਹੋਟਲਾਂ, ਢਾਬਿਆਂ, ਰੇਹੜੀਆਂ, ਕੋਠੀਆਂ, ਸੜਕਾਂ, ਕੋਲੇ ਦੀਆਂ ਖਾਣਾਂ ਵਿਚ ਮਜ਼ਦੂਰੀ ਕਰਦੇ ਅਤੇ ਭੱਠਿਆਂ ਉੱਪਰ ਇੱਟਾਂ ਥੱਪਦੇ ਹੋਏੇ ਅਕਸਰ ਵੇਖੇ ਜਾ ਸਕਦੇ ਹਨ। ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਇਨ੍ਹਾਂ ਬਾਲ ਮਜ਼ਦੂਰਾਂ ਦੇ ਸੁਪਨੇ ਰੇਤ ਦੀ ਮੁੱਠੀ ਵਾਂਗ ਕਿਰ ਰਹੇ ਹਨ।  ਮੌਜੂਦਾ ਸਮੇਂ ਵਿਚ ਬੱਚਿਆਂ ਦੀ ਸਥਿਤੀ ਕਾਫੀ ਚਿੰਤਤ ਬਣੀ ਹੋਈ ਹੈ। ਵੱਡੀ ਗਿਣਤੀ ਵਿਚ ਗ਼ਰੀਬ ਵਰਗ ਦੇ ਬੱਚੇ ਆਪਣੇ ਪਿੰਡੇ ਉਤੇ ਬਾਲ ਮਜ਼ਦੂਰੀ ਦਾ ਸੰਤਾਪ ਹੰਢਾ ਰਹੇ ਹਨ। ਸਿਆਸੀ ਜਮਾਤ ਇਸ ਸਭ ਨੂੰ ਅਣਗੌਲਿਆ ਕਰ ਰਹੀ ਹੈ। ਜਿਸ ਕਾਰਨ ਬੱਚਿਆਂ ਦੀ ਸਥਿਤੀ ਕਾਫੀ ਤਰਸਯੋਗ ਬਣੀ ਹੋਈ ਹੈ। ਅਸੀਂ ਆਮ ਹੀ ਆਪਣੇ ਆਲੇ-ਦੁਆਲੇ ਗਰੀਬਾਂ ਬੱਚਿਆਂ ਨੂੰ ਪਾਲੀਥੀਨ ਚੁੱਗਦੇ ਵੇਖਦੇ ਹਾਂ ਤੇ ਇਸ ਇਲਾਵਾ ਭਾਰਤ ਵਿਚ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੋ ਕਿ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਾਲ ਮਜ਼ਦੂਰੀ ਦੀ ਸਮੱਸਿਆ ਪੂਰੀ ਦੁਨੀਆ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲਾਂਕਿ ਇਸ ਸਮੱਸਿਆ ਦੇ ਹੱਲ ਲਈ ਬਾਲ ਮਜ਼ਦੂਰੀ 'ਤੇ ਪਾਬੰਦੀ ਲਗਾਉਣ ਲਈ ਕਈ ਦੇਸ਼ਾਂ ਵੱਲੋਂ ਕਾਨੂੰਨ ਵੀ ਬਣਾਏ ਗਏ ਹਨ ਪਰ ਫਿਰ ਵੀ ਸਥਿਤੀ 'ਚ ਉਮੀਦ ਅਨੁਸਾਰ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਡੇਰਾ ਮੁਖੀ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ, ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਿਜ

ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਬੱਚੇ ਵੱਡੀ ਤਾਦਾਦ 'ਚ ਬਾਲ ਮਜ਼ਦੂਰੀ ਦੀ ਦਲਦਲ ਵਿਚ ਧੱਸੇ ਹੋਏ ਹਨ। ਇਹ ਮੰਜ਼ਰ ਇਕੱਲੇ ਭਾਰਤ ਵਿਚ ਹੀ ਵਿਖਾਈ ਨਹੀਂ ਦਿੰਦਾ, ਵਿਸ਼ਵ ਦੇ ਬਹੁਤ ਸਾਰੇ ਵਿਕਸਤ ਮੁਲਕਾਂ 'ਚ ਵੀ ਇਹੋ ਹਾਲ ਹੈ। ਪੰਜਾਬ ਦੀ ਪਿਛਲੀਆਂ ਸਰਕਾਰ ਤੇ ਮੌਜੂਦਾ ਆਮ ਆਦਮੀ ਪਾਰਟੀ ਵੀ ਬੱਚਿਆਂ ਦੀ ਹਾਲਤ ਨੂੰ ਸੁਧਾਰਨ ਨੂੰ ਲੈ ਕੇ ਬਹੁਤੀ ਚਿੰਤਤ ਨਜ਼ਰ ਨਹੀਂ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਦੇ ਜੋ ਵਾਅਦੇ ਕੀਤੇ ਸਨ ਉਹ ਉਹ ਅੱਜ ਦੇ ਹਾਲਾਤ ਨੂੰ ਵੇਖਦੇ ਹੋਏ ਪੂਰੇ ਹੁੰਦੇ ਵਿਖਾਈ ਨਹੀਂ ਦੇ ਰਹੇ ਹਨ ਕਿਉਂਕਿ ਪੰਜਾਬ ਜਾਂ ਹੋਰਨਾਂ ਸੂਬਿਆਂ ਵਿਚ ਅਜੇ ਵੀ ਬਹੁਤ ਸਾਰੇ ਬੱਚੇ ਹਨ ਜੋ ਪਰਿਵਾਰਕ ਮਜਬੂਰੀਆਂ ਕਾਰਨ ਚੰਗੀ ਸਿੱਖਿਆ ਤੋਂ ਵਾਂਝੇ ਹਨ।

- PTC NEWS

adv-img
  • Share