Thu, Jul 9, 2026
Whatsapp

Khalra Police Station ਤਾਇਨਾਤ ਸਬ-ਇੰਸਪੈਕਟਰ ਨੂੰ 300 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ

ਸੂਤਰਾਂ ਅਨੁਸਾਰ ਸਾਹਿਬ ਸਿੰਘ, ਜੋ ਕਿ ਇੱਕ ਗਿਰੋਹ ਨਾਲ ਜੁੜਿਆ ਹੋਇਆ ਸੀ ਜੋ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਦਾ ਹੈ। ਉਕਤ ਬਰਾਮਦਗੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਜੂਪੁਰ ਦੇ ਵਸਨੀਕ ਸਾਹਿਬ ਸਿੰਘ ਦੀ ਝਬਾਲ ਨੇੜੇ ਕੋਠੀ ਦੇ ਅਹਾਤੇ ਤੋਂ ਹੋਈ ਦੱਸੀ ਜਾ ਰਹੀ ਹੈ।

Reported by:  PTC News Desk  Edited by:  Aarti -- July 09th 2026 11:52 AM
Khalra Police Station ਤਾਇਨਾਤ ਸਬ-ਇੰਸਪੈਕਟਰ ਨੂੰ 300 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ

Khalra Police Station ਤਾਇਨਾਤ ਸਬ-ਇੰਸਪੈਕਟਰ ਨੂੰ 300 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ

Khalra Police Station News : ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਟੀਮ ਨੇ 300 ਗ੍ਰਾਮ ਦੇ ਕਰੀਬ ਹੈਰੋਇਨ ਅਤੇ ਡਰੱਗ ਮਨੀ ਨਾਲ ਕਾਬੂ ਕੀਤਾ ਗਿਆ ਹੈ। 

ਸੂਤਰਾਂ ਅਨੁਸਾਰ ਸਾਹਿਬ ਸਿੰਘ, ਜੋ ਕਿ ਇੱਕ ਗਿਰੋਹ ਨਾਲ ਜੁੜਿਆ ਹੋਇਆ ਸੀ ਜੋ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਦਾ ਹੈ। ਉਕਤ ਬਰਾਮਦਗੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਜੂਪੁਰ ਦੇ ਵਸਨੀਕ ਸਾਹਿਬ ਸਿੰਘ ਦੀ ਝਬਾਲ ਨੇੜੇ ਕੋਠੀ ਦੇ ਅਹਾਤੇ ਤੋਂ ਹੋਈ ਦੱਸੀ ਜਾ ਰਹੀ ਹੈ।  

ਸੀਆਈਏ ਸਟਾਫ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਸਬ-ਇੰਸਪੈਕਟਰ ਸਾਹਿਬ ਸਿੰਘ ਆਪਣੀ ਵਰਦੀ ਦੀ ਆੜ ਵਿੱਚ ਨਸ਼ੀਲੇ ਪਦਾਰਥ ਵੇਚ ਰਿਹਾ ਹੈ ਅਤੇ ਇਸ ਗਤੀਵਿਧੀ ਵਿੱਚ ਆਪਣੀ ਸਹਾਇਤਾ ਲਈ ਇੱਕ ਔਰਤ ਨੂੰ ਨਿਯੁਕਤ ਕੀਤਾ ਹੈ। ਉਸ ਵੱਲੋ ਡਰੋਨ ਦੀ ਮਦਦ ਨਾਲ ਨਸੇ ਦੀ ਪਾਕਿਸਤਾਨ ਤੋਂ ਤਸਕਰੀ ਕੀਤੀ ਜਾ ਰਹੀ ਸੀ ਹੈਰੋਇਨ ਨੂੰ ਸੰਭਾਲਣ ਲਈ ਇੱਕ ਗਿਰੋਹ ਨਾਲ ਸਿੱਧੇ ਸਬੰਧ ਬਣਾ ਰੱਖੇ ਸਨ। 

ਪੁਲਿਸ ਵੱਲੋਂ ਐਸਪੀ (ਜਾਂਚ) ਰਿਪੁਤਾਪਨ ਸਿੰਘ ਦੀ ਅਗਵਾਈ ਵਿੱਚ ਇੱਕ ਛਾਪੇਮਾਰੀ ਦੌਰਾਨ, 300 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਜ਼ਬਤ ਕੀਤੀ ਗਈ ਹੈ। ਸਾਹਿਬ ਸਿੰਘ ਨੂੰ ਕੱਲ੍ਹ ਰਾਤ ਖਾਲੜਾ ਪੁਲਿਸ ਸਟੇਸ਼ਨ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਅਤੇ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਉਸਨੇ ਲਗਭਗ ਸੱਤ ਸਾਲ ਪਹਿਲਾਂ ਖਾਲੜਾ ਪੁਲਿਸ ਸਟੇਸ਼ਨ ਵਿੱਚ ਪੋਸਟਿੰਗ ਪ੍ਰਾਪਤ ਕੀਤੀ ਸੀ। 

ਹਾਲਾਂਕਿ ਉਸਨੂੰ ਦੋ ਸਾਲ ਪਹਿਲਾਂ ਖੇਮਕਰਨ ਤਬਦੀਲ ਕਰ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਹ ਖਾਲੜਾ ਵਾਪਸ ਆ ਗਿਆ ਸੀ ਉਸ ਨਾਲ ਹੈਰੋਇਨ ਦੇ ਕਾਰੋਬਾਰ ਵਿੱਚ ਸ਼ਾਮਲ ਔਰਤ ਦੀ ਵੀ ਭਾਲ ਕੀਤੀ ਜਾ ਰਹੀ ਹੈ। 

ਇਹ  ਵੀ ਪੜ੍ਹੋ  : 

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK