Wed, Feb 18, 2026
Whatsapp

CT University ਦੀ ਵਿਦਿਆਰਥਣ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜੀਵਨਲੀਲ੍ਹਾ ਕੀਤੀ ਸਮਾਪਤ, BBA ਦੀ ਪੜ੍ਹਾਈ ਕਰ ਰਹੀ ਸੀ ਵਿਦਿਆਰਥਣ

CT University News : ਪੁਲਿਸ ਨੇ ਜਿਥੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਭੇਜਿਆ ਹੈ, ਉਥੇ ਹੀ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜਲਦੀ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ ਹੈ।

Reported by:  PTC News Desk  Edited by:  KRISHAN KUMAR SHARMA -- February 18th 2026 02:53 PM -- Updated: February 18th 2026 02:56 PM
CT University ਦੀ ਵਿਦਿਆਰਥਣ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜੀਵਨਲੀਲ੍ਹਾ ਕੀਤੀ ਸਮਾਪਤ, BBA ਦੀ ਪੜ੍ਹਾਈ ਕਰ ਰਹੀ ਸੀ ਵਿਦਿਆਰਥਣ

CT University ਦੀ ਵਿਦਿਆਰਥਣ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜੀਵਨਲੀਲ੍ਹਾ ਕੀਤੀ ਸਮਾਪਤ, BBA ਦੀ ਪੜ੍ਹਾਈ ਕਰ ਰਹੀ ਸੀ ਵਿਦਿਆਰਥਣ

CT University News : ਜਗਰਾਓਂ ਨੇੜੇ ਪਿੰਡ ਚੌਂਕੀਮਾਨ ਦੀ CT ਯੂਨੀਵਰਸਿਟੀ ਦੀ ਬਿਲਡਿੰਗ ਤੋਂ ਇੱਕ 19 ਸਾਲ ਦੀ BBA ਦੀ ਵਿਦਿਆਰਥਣ ਸ਼ਬਨੂਰ ਵਲੋਂ ਖੁਦਖੁਸ਼ੀ ਕਰ ਲਈ ਗਈ ਹੈ। ਮੌਕੇ 'ਤੇ ਪਹੁੰਚੀ। ਪੁਲਿਸ ਨੇ ਜਿਥੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਭੇਜਿਆ ਹੈ, ਉਥੇ ਹੀ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜਲਦੀ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ ਹੈ।

ਲੁਧਿਆਣਾ ਦੀ ਰਹਿਣ ਵਾਲੀ ਸੀ ਵਿਦਿਆਰਥਣ


ਇਸ ਮੌਕੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਤੇ ਯੂਨੀਵਰਸਿਟੀ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਦੂਜੇ ਵਿਦਿਆਰਥੀਆਂ ਤੋਂ ਹੁਣ ਤੱਕ ਇਹ ਜਾਣਕਾਰੀ ਮਿਲੀ ਹੈ ਕਿ ਇਹ ਕੁੜੀ ਸ਼ਬਨੂਰ, ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਰੋਜ਼ਾਨਾ ਲੁਧਿਆਣਾ ਤੋਂ ਇਸ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਆਉਂਦੀ ਸੀ। ਪਰ ਅੱਜ ਇਸਨੇ ਇਸ ਤਰ੍ਹਾਂ ਕਿਉਂ ਕੀਤਾ। ਇਸ ਜਾਂਚ ਤੋਂ ਬਾਅਦ ਪਤਾ ਚੱਲੇਗਾ।

ਸਿਵਿਲ ਹਸਪਤਾਲ ਪਹੁੰਚੇ ਪਰਿਵਾਰ ਨੇ ਇਸ ਮੌਕੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ।

- PTC NEWS

Top News view more...

Latest News view more...

PTC NETWORK
PTC NETWORK