Fri, Apr 26, 2024
Whatsapp

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 'ਚ 4 ਫ਼ੀਸਦੀ ਵਾਧੇ ਦੀ ਆਸ

Written by  Ravinder Singh -- February 05th 2023 03:45 PM -- Updated: February 05th 2023 04:02 PM
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 'ਚ 4 ਫ਼ੀਸਦੀ ਵਾਧੇ ਦੀ ਆਸ

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 'ਚ 4 ਫ਼ੀਸਦੀ ਵਾਧੇ ਦੀ ਆਸ

7th Pay Commission : ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਕੇਂਦਰ ਵੱਲੋਂ ਆਪਣੇ ਇਕ ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਨੂੰ ਚਾਰ ਫ਼ੀਸਦੀ ਅੰਕਾਂ ਤੋਂ ਵਧਾ ਕੇ ਮੌਜੂਦਾ 38 ਫ਼ੀਸਦੀ ਤੋਂ 42 ਫ਼ੀਸਦੀ ਕਰਨ ਦੀ ਆਸ ਬੱਝੀ ਹੈ। ਸੂਤਰਾਂ ਅਨੁਸਾਰ ਡੀਏ ਵਿਚ ਵਾਧਾ ਇਸ ਸਾਲ 1 ਜਨਵਰੀ ਤੋਂ ਲਾਗੂ ਹੋਵੇਗਾ। ਇਸ ਮੰਤਵ ਲਈ ਇਕ ਫਾਰਮੂਲੇ ਤਹਿਤ ਸਹਿਮਤੀ ਬਣੀ ਹੈ।



ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀ ਗਣਨਾ ਹਰ ਮਹੀਨੇ ਕਿਰਤ ਬਿਊਰੋ ਵੱਲੋਂ ਸਨਅਤੀ ਕਰਮਚਾਰੀਆਂ ਲਈ ਜਾਰੀ ਖਪਤਕਾਰ ਪ੍ਰਾਈਜ਼ ਇੰਡੈਕਸ (ਸੀਪੀਆਈ-ਆਈਡਬਲਿਊ) ਦੇ ਅੰਕੜੇ ਅਨੁਸਾਰ ਕੀਤੀ ਜਾਂਦੀ ਹੈ। ਆਲ ਇੰਡੀਆ ਰੇਲਵੇਮੈਨ ਫੈਡਰੇਸ਼ਨ ਦੇ ਆਗੂ ਸ਼ਿਵ ਗੋਪਾਲ ਮਿਸ਼ਰਾ ਨੇ ਦੱਸਿਆ ਕਿ ਦਸੰਬਰ 2022 ਲਈ ਸੀਪੀਆਈ-ਆਈਡਬਲਿਊ 31 ਜਨਵਰੀ ਨੂੰ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਮਹਿੰਗਾਈ ਭੱਤੇ 'ਚ 4.23 ਫੀਸਦ ਦਾ ਵਾਧਾ ਹੋ ਸਕਦਾ ਹੈ। ਮਿਸ਼ਰਾ ਨੇ ਅੱਗੇ ਦੱਸਿਆ ਕਿ ਵਿੱਤ ਮੰਤਰਾਲੇ ਦਾ ਖਰਚਾ ਵਿਭਾਗ ਆਪਣੇ ਮਾਲੀਏ ਦੇ ਪ੍ਰਭਾਵ ਦੇ ਨਾਲ ਡੀਏ ਵਧਾਉਣ ਦਾ ਪ੍ਰਸਤਾਵ ਤਿਆਰ ਕਰੇਗਾ ਤੇ ਕੇਂਦਰੀ ਮੰਤਰੀ ਮੰਡਲ ਦੇ ਸਾਹਮਣੇ ਮਨਜ਼ੂਰੀ ਲਈ ਪ੍ਰਸਤਾਵ ਰੱਖੇਗਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ

ਇਸ ਸਮੇਂ ਕੇਂਦਰ ਸਰਕਾਰ ਦੇ ਇਕ ਕਰੋੜ ਤੋਂ ਵੱਧ ਕਰਮਚਾਰੀ ਤੇ ਪੈਨਸ਼ਨਰ 38 ਫੀਸਦੀ ਡੀਏ ਪ੍ਰਾਪਤ ਕਰ ਰਹੇ ਹਨ। ਡੀਏ 'ਚ ਆਖਰੀ ਸੋਧ ਪਿਛਲੇ ਸਾਲ 28 ਸਤੰਬਰ ਨੂੰ ਕੀਤੀ ਗਈ ਸੀ, ਜੋ ਕਿ 1 ਜੁਲਾਈ, 2022 ਤੋਂ ਲਾਗੂ ਸੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਦੀ ਭਰਪਾਈ ਲਈ ਡੀ.ਏ. ਦਿੱਤਾ ਜਾਂਦਾ ਹੈ। ਭੱਤੇ ਨੂੰ ਸਾਲ ਵਿਚ ਦੋ ਵਾਰ ਸਮੇਂ-ਸਮੇਂ 'ਤੇ ਸੋਧਿਆ ਜਾਂਦਾ ਹੈ।

- PTC NEWS

Top News view more...

Latest News view more...