Mon, Aug 11, 2025
Whatsapp

Faridabad Wall Collapse : ਪਲਵਲ 'ਚ ਭਾਰੀ ਮੀਂਹ ਕਾਰਨ ਪੈਟਰੋਲ ਪੰਪ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

Faridabad Wall Collapse : ਫਰੀਦਾਬਾਦ ਦੇ ਪਲਵਲ ਜ਼ਿਲ੍ਹੇ ਦੇ ਸੋਫਤਾ ਪਿੰਡ ਵਿੱਚ ਭਾਰੀ ਬਾਰਿਸ਼ ਕਾਰਨ ਪੈਟਰੋਲ ਪੰਪ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੀ ਜ਼ਖਮੀ ਹੋ ਗਏ ਹਨ। ਇਹ ਹਾਦਸਾ ਬੀਤੀ ਰਾਤ ਲਗਭਗ 11 ਵਜੇ ਵਾਪਰਿਆ ਹੈ। ਕੰਮ ਤੋਂ ਵਾਪਸ ਘਰ ਆ ਰਹੇ 6 ਲੋਕ ਕੰਧ ਦੇ ਮਲਬੇ ਹੇਠ ਦੱਬ ਗਏ। ਇਹ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੇ ਸਨ

Reported by:  PTC News Desk  Edited by:  Shanker Badra -- July 10th 2025 01:45 PM
Faridabad Wall Collapse : ਪਲਵਲ 'ਚ ਭਾਰੀ ਮੀਂਹ ਕਾਰਨ ਪੈਟਰੋਲ ਪੰਪ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

Faridabad Wall Collapse : ਪਲਵਲ 'ਚ ਭਾਰੀ ਮੀਂਹ ਕਾਰਨ ਪੈਟਰੋਲ ਪੰਪ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ

Faridabad Wall Collapse : ਫਰੀਦਾਬਾਦ ਦੇ ਪਲਵਲ ਜ਼ਿਲ੍ਹੇ ਦੇ ਸੋਫਤਾ ਪਿੰਡ ਵਿੱਚ ਭਾਰੀ ਬਾਰਿਸ਼ ਕਾਰਨ ਪੈਟਰੋਲ ਪੰਪ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੀ ਜ਼ਖਮੀ ਹੋ ਗਏ ਹਨ। ਇਹ ਹਾਦਸਾ ਬੀਤੀ ਰਾਤ ਲਗਭਗ 11 ਵਜੇ ਵਾਪਰਿਆ ਹੈ। ਕੰਮ ਤੋਂ ਵਾਪਸ ਘਰ ਆ ਰਹੇ 6 ਲੋਕ ਕੰਧ ਦੇ ਮਲਬੇ ਹੇਠ ਦੱਬ ਗਏ। ਇਹ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰਹਿਣ ਵਾਲੇ ਸਨ। 

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਬਾਰਿਸ਼ ਦੌਰਾਨ ਨੇੜਲੀ ਕੰਪਨੀ ਤੋਂ ਕੰਮ ਖਤਮ ਕਰਕੇ ਆਪਣੇ ਘਰਾਂ ਨੂੰ ਵਾਪਸ ਆ ਰਹੇ ਸਨ। ਪਿੰਡ ਵਿੱਚ ਸਥਿਤ ਪੈਟਰੋਲ ਪੰਪ ਦੇ ਕੋਲ ਤੋਂ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੀ ਇੱਕ ਸੜਕ ਸੀ ਅਤੇ ਮੀਂਹ ਕਾਰਨ ਕੰਧ ਅਚਾਨਕ ਡਿੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਰਵੀ (24), ਪੰਕਜ (23) ਅਤੇ ਰਾਜਵੀਰ ਦੀ ਮੌਤ ਹੋ ਗਈ। ਰਵੀ ਅਤੇ ਪੰਕਜ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਰਾਜਵੀਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਤਿੰਨ ਜ਼ਖਮੀ ਸ੍ਰੀਕਾਂਤ (18), ਮਨਫੂਲ (25) ਅਤੇ ਇੱਕ ਅਣਪਛਾਤੇ ਨੌਜਵਾਨ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ।  


ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਰਾਸ਼ਟਰੀ ਰਾਜਮਾਰਗ ਨੰਬਰ 1 'ਤੇ ਪਿੰਡ ਸੋਫਤਾ ਨੇੜੇ ਪਹੁੰਚੇ, ਉੱਥੇ ਸਥਿਤ ਇੱਕ ਪੈਟਰੋਲ ਪੰਪ ਦੀ ਕੰਧ ਅਚਾਨਕ 6 ਮਜ਼ਦੂਰਾਂ 'ਤੇ ਡਿੱਗ ਪਈ, ਜਿਸ ਦੇ ਹੇਠਾਂ ਸਾਰੇ ਦੱਬ ਗਏ। ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਕੰਧ ਹੇਠੋਂ ਕੱਢ ਕੇ ਇਲਾਜ ਲਈ ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਬਾਕੀ ਜ਼ਖਮੀਆਂ ਨੂੰ ਫਰੀਦਾਬਾਦ ਦੇ ਬਾਦਸ਼ਾਹ ਖਾਨ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਫਰੀਦਾਬਾਦ ਦੇ ਬਾਦਸ਼ਾਹ ਖਾਨ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸਦਿਆਂ ਉਨ੍ਹਾਂ ਨੂੰ ਦਿੱਲੀ ਰੈਫਰ ਕਰ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।  ਗਦਪੁਰੀ ਥਾਣਾ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖਮੀਆਂ ਵੱਲੋਂ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। 

- PTC NEWS

Top News view more...

Latest News view more...

PTC NETWORK
PTC NETWORK