Fri, Apr 26, 2024
Whatsapp

ਕਿਸਾਨਾਂ ਦਾ ਵੱਡਾ ਫੈਸਲਾ, PM ਮੋਦੀ ਦੇ ਐਲਾਨ ਮਗਰੋਂ ਹੁਣ ਮਨਾਇਆ ਜਾਵੇਗਾ 'ਫਤਿਹ ਦਿਵਸ'

Written by  Jasmeet Singh -- November 14th 2022 05:53 PM
ਕਿਸਾਨਾਂ ਦਾ ਵੱਡਾ ਫੈਸਲਾ, PM ਮੋਦੀ ਦੇ ਐਲਾਨ ਮਗਰੋਂ ਹੁਣ ਮਨਾਇਆ ਜਾਵੇਗਾ 'ਫਤਿਹ ਦਿਵਸ'

ਕਿਸਾਨਾਂ ਦਾ ਵੱਡਾ ਫੈਸਲਾ, PM ਮੋਦੀ ਦੇ ਐਲਾਨ ਮਗਰੋਂ ਹੁਣ ਮਨਾਇਆ ਜਾਵੇਗਾ 'ਫਤਿਹ ਦਿਵਸ'

ਰਮਨਦੀਪ ਸਿੰਘ, (ਨਵੀਂ ਦਿੱਲੀ, 14 ਨਵੰਬਰ): ਸਯੁੰਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿੱਖੇ ਹੋਈ, ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਿੱਸਾ ਲਿਆ। ਜਿਵੇਂ ਕਿ ਦਿੱਲੀ ਦੀਆਂ ਬਰੂਹਾਂ 'ਤੇ ਚੱਲੇ ਕਿਸਾਨ ਅੰਦੋਲਨ ਨੂੰ ਖਤਮ ਹੋਏ ਇੱਕ ਸਾਲ ਹੋਣ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਮੋਰਚੇ ਨਾਲ ਕੀਤੇ ਗਏ ਸਮਝੌਤੇ ਵਾਲੇ ਜ਼ਿਆਦਾਤਰ ਵਾਅਦੇ ਹੁਣ ਵੀ ਪੂਰੇ ਨਹੀਂ ਹੋਏ ਹਨ। ਇਸ ਤੱਥ ਨੂੰ ਕੇਂਦਰ ਵਿੱਚ ਰੱਖਦੇ ਹੋਏ ਅੱਜ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ।

ਪਿੱਛਲੇ ਸਾਲ 19 ਨਵੰਬਰ ਨੂੰ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ ਗਈ ਸੀ, ਇਸ ਲਈ ਸਯੁੰਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਦਿਨ ਨੂੰ ਫ਼ਤਿਹ ਦਿਵਸ ਵਜੋਂ ਮਨਾਇਆ ਜਾਏਗਾ। 26 ਨਵੰਬਰ 2020 ਨੂੰ ਸਯੁੰਕਤ ਕਿਸਾਨ ਮੋਰਚੇ ਦੀ ਅਪੀਲ ਤਹਿਤ ਲੱਖਾਂ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋਏ ਸੀ। ਸਯੁੰਕਤ ਮੋਰਚੇ ਦਾ ਫੈਸਲਾ ਹੈ ਕਿ ਆਉਣ ਵਾਲੇ 26 ਨਵੰਬਰ ਨੂੰ ਹਰ ਸੂਬੇ ਦੇ ਰਾਜਭਵਨ ਵੱਲ ਨੂੰ ਮਾਰਚ ਕੀਤੇ ਜਾਣਗੇ ਅਤੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਹਨਾਂ ਮੰਗ ਪੱਤਰਾਂ ਵਿੱਚ ਸਯੁੰਕਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾ ਦੇ ਨਾਲ ਨਾਲ ਉਸ ਸੂਬੇ ਦੀਆਂ ਮੰਗਾਂ ਵੀ ਹੋਣਗੀਆਂ। 


11 ਦਸੰਬਰ 2021 ਨੂੰ ਜਿੱਤ ਤੋਂ ਬਾਅਦ ਕਿਸਾਨ ਵਾਪਸ ਪਿੰਡਾਂ ਵੱਲ ਨੂੰ ਫ਼ਤਿਹ ਮਾਰਚ ਕਰਦਿਆਂ ਵਾਪਸ ਗਏ ਸੀ। ਸੋ ਆਉਣ ਵਾਲੇ 11 ਦਸੰਬਰ ਨੂੰ ਮੋਰਚੇ ਦਾ ਜਿੱਤ ਦਿਵਸ ਮਨਾਇਆ ਜਾਏਗਾ ਅਤੇ 1 ਤੋਂ 11 ਦਸੰਬਰ ਤੱਕ ਲੋਕਸਭਾ ਅਤੇ ਰਾਜਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।

ਸਯੁੰਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 8 ਦਸੰਬਰ 2022 ਨੂੰ ਹੋਵੇਗੀ ਜਿਸ ਵਿੱਚ ਅੰਦੋਲਨ ਦੇ ਅਗਲੇ ਪੜਾਅ ਦ ਫੈਸਲਾ ਦਾ ਐਲਾਨ ਕੀਤਾ ਜਾਵੇਗਾ। ਉਸ ਮੀਟਿੰਗ ਵਿੱਚ ਕਰਜਾ ਮੁਕਤੀ, ਪੁਰਾ ਦਾਮ ਅਤੇ ਐੱਮ.ਐੱਸ.ਪੀ ਦੀ ਗਾਰੰਟੀ ਲਈ ਸੰਘਰਸ਼ ਦੀ ਤਿਆਰੀ ਦਾ ਵੇਰਵਾ ਦਿੱਤਾ ਜਾਵੇਗਾ।

ਅੱਜ ਦੀ ਮੂਟਿੰਗ ਵਿੱਚ 70 ਤੋਂ ਵੱਧ ਆਗੂ ਹਾਜ਼ਿਰ ਰਹੇ ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜਗਿਲ, ਰਮਿੰਦਰ ਸਿੰਘ ਪਟਿਆਲਾ ਅਤੇ ਜਗਤਾਰ ਸਿੰਘ ਬਾਜਵਾ ਨੇ ਕੀਤੀ।

- PTC NEWS

Top News view more...

Latest News view more...