Sat, Apr 27, 2024
Whatsapp

ਸ਼ਾਰਟ ਸਰਕਟ ਕਾਰਨ ਲੱਗੀ ਅੱਗ; ਘਰ 'ਚ ਪਿਆ ਸਾਮਾਨ ਸੜ ਕੇ ਪੂਰੀ ਤਰ੍ਹਾਂ ਹੋਇਆ ਸੁਆਹ

Written by  Shameela Khan -- September 26th 2023 12:01 PM -- Updated: September 26th 2023 01:00 PM
ਸ਼ਾਰਟ ਸਰਕਟ ਕਾਰਨ ਲੱਗੀ ਅੱਗ;  ਘਰ 'ਚ ਪਿਆ ਸਾਮਾਨ ਸੜ ਕੇ ਪੂਰੀ ਤਰ੍ਹਾਂ ਹੋਇਆ ਸੁਆਹ

ਸ਼ਾਰਟ ਸਰਕਟ ਕਾਰਨ ਲੱਗੀ ਅੱਗ; ਘਰ 'ਚ ਪਿਆ ਸਾਮਾਨ ਸੜ ਕੇ ਪੂਰੀ ਤਰ੍ਹਾਂ ਹੋਇਆ ਸੁਆਹ

ਜਲੰਧਰ: ਜਲੰਧਰ ਦੀ ਬੈਂਕ ਕਲੋਨੀ 'ਚ ਇੱਕ ਘਰ ਦੇ ਕਮਰੇ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਕਾਰਨ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। 


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਾਮਪਾਲ ਸ਼ਰਮਾ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਲਈ ਨਿਕਲਿਆ ਸੀ ਅਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਘਰ 'ਚ ਅਚਾਨਕ ਧਮਾਕਾ ਹੋ ਗਿਆ। ਅਤੇ ਫਿਰ ਲਾਈਟਾਂ ਬੁਝ ਗਈਆਂ ਅਤੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਦਸ ਦਈਏ ਕਿ ਹਾਲੇ ਜਾਨੀ ਨੁਕਸਾਨ ਸਬੰਧੀ ਕੋਈ ਸੂਚਨਾ ਨਹੀਂ ਮਿਲੀ। 

ਉੱਥੇ ਹੀ ਫਾਇਰ ਬ੍ਰਿਗੇਡ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨਾਲ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।


- PTC NEWS

Top News view more...

Latest News view more...