ਸਾਬਕਾ CM ਚੰਨੀ ਦੇ ਜਲੰਧਰ ਵਾਲੇ 'ਕੇਕ' ਨੇ ਪਾਏ ਪੁਆੜੇ, 'ਕੱਲ ਨੂੰ ਕੇਕ 'ਤੇ USA ਲਿਖ ਦਿੱਤਾ ਤਾਂ ਕੀ...'
Lok Sabha Election 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਜਿਥੇ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਉਥੇ ਕਾਂਗਰਸ ਆਗੂਆਂ ਵਿਚਕਾਰ ਟਿਕਟਾਂ ਨੂੰ ਲੈ ਕੇ ਖਿੱਚੋਤਾਣ ਵਿਖਾਈ ਦੇ ਰਹੀ ਹੈ। ਭਾਵੇਂ ਪਾਰਟੀ ਵੱਲੋਂ ਪੰਜਾਬ 'ਚ ਅਜੇ ਤੱਕ ਇੱਕ ਵੀ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਜਲੰਧਰ ਲੋਕ ਸਭਾ ਸੀਟ (Jalandhar Lok sabha) 'ਤੇ ਦੋ ਕਾਂਗਰਸੀਆਂ ਵਿਚਕਾਰ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਇਹ ਨਜ਼ਾਰਾ ਉਦੋਂ ਵੇਖਣ ਨੂੰ ਨਜ਼ਰ ਆਇਆ ਜਦੋਂ ਮੰਗਲਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Cahnni Cake video) ਨੇ ਆਪਣੇ ਜਨਮ ਦਿਨ ਦਾ 'ਕੇਕ' ਕੱਟਿਆ ਅਤੇ ਜਲੰਧਰ ਤੋਂ ਦਾਅਵਾ ਠੋਕਿਆ ਤਾਂ ਮਰਹੂਮ ਸੰਤੋਖ ਸਿੰਘ ਚੌਧਰੀ ਸਿੰਘ ਦੇ ਮੁੰਡੇ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ।
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੇ ਹਨ, ਜਿਸ 'ਤੇ 'ਸਾਡਾ ਚੰਨੀ ਜਲੰਧਰ' ਲਿਖਿਆ ਹੋਇਆ ਹੈ। ਇਸ ਵੀਡੀਓ ਰਾਹੀਂ ਸਾਬਕਾ ਸੀਐਮ ਵੱਲੋਂ ਜਲੰਧਰ ਲੋਕ ਸਭਾ ਸੀਟ ਤੋਂ ਦਾਅਵਾ ਠੋਕੇ ਜਾਣ ਦੀਆਂ ਵੀ ਚਰਚਾਵਾਂ ਹਨ।
ਕੇਕ ਜ਼ਰੀਏ ਚੰਨੀ ਨੇ ਠੋਕਿਆ ਜਲੰਧਰ ਸੀਟ ਤੋਂ ਦਾਅਵਾ !ਕੇਕ ਜ਼ਰੀਏ ਚੰਨੀ ਨੇ ਠੋਕਿਆ ਜਲੰਧਰ ਸੀਟ ਤੋਂ ਦਾਅਵਾ ! ਜਨਮ ਦਿਨ ਮੌਕੇ ਕੱਟਿਆ ਸੀ ਕੇਕ #Congress #CharanjeetSinghChanni #Jalandhar #LokSabhaElection2024 #PTCNews Posted by PTC News on Tuesday, April 2, 2024
ਹਾਲਾਂਕਿ ਇਸ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਪਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ 'ਸਾਡਾ ਜਲੰਧਰ' ਲਿਖ ਕੇ ਰਾਣਾ ਗੁਰਜੀਤ ਸਿੰਘ ਕੇਕ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਘਰ ਮੋਰਿੰਡਾ ਪਹੁੰਚੇ ਸਨ, ਇਸ ਤੋਂ ਸਾਫ ਜਾਹਿਰ ਹੋ ਰਿਹਾ ਸੀ ਕਿ ਕਾਂਗਰਸ ਵੱਲੋਂ ਜਲਦੀ ਹੀ ਉਮੀਦਵਾਰ ਵੱਲੋਂ ਚਰਨਜੀਤ ਸਿੰਘ ਚੰਨੀ ਮੈਦਾਨ 'ਚ ਜਲੰਧਰ ਉਤਾਰੇ ਜਾ ਸਕਦੇ ਹਨ।
ਅਜੇ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਠੰਢਾ ਵੀ ਨਹੀਂ ਹੋਇਆ ਸੀ ਕਿ ਇਸ 'ਕੇਕ' ਨੇ ਪਾਰਟੀ 'ਚ ਨਵਾਂ ਕਲੇਸ਼ ਖੜਾ ਕਰ ਦਿੱਤਾ। ਮਰਹੂਮ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ। Vikram Chowdhury ਨੇ ਸਾਬਕਾ ਸੀਐਮ ਚੰਨੀ ਦੇ ਕੇਕ ਕੱਟਣ 'ਤੇ ਕਿਹਾ ਕਿ ਜਲੰਧਰ ਲਿਖਣ ਨਾਲ ਕਾਂਗਰਸ ਟਿਕਟ ਨਹੀਂ ਦਿੰਦੀ।
ਕਾਂਗਰਸੀ ਵਿਧਾਇਕ ਵਿਕਰਮ ਸਿੰਘ ਚੌਧਰੀ ਨੇ ਕਿਹਾ ਕਿ ਜੇਕਰ ਕੱਲ ਨੂੰ ਚੰਨੀ ਸਾਹਿਬ ਦੇ ਕੇਕ 'ਤੇ ਯੂਐਸਏ ਲਿਖ ਦਿੱਤਾ ਜਾਵੇਗਾ ਤਾਂ ਕੀ ਉਹ ਯੂਐਸਏ ਤੋਂ ਚੋਣ ਲੜਨਗੇ? ਉਨ੍ਹਾਂ ਕਿਹਾ ਕਿ ਕੀ ਜਲੰਧਰ ਦੇ ਕਾਂਗਰਸੀ ਲੀਡਰ ਮਰ ਗਏ ਹਨ। ਵਿਧਾਇਕ ਨੇ ਇਹ ਵੀ ਗੱਲ ਆਖੀ ਕਿ ਚਮਕੌਰ ਸਾਹਿਬ ਅਤੇ ਹੋਰ ਇੱਕ ਥਾਂ ਤੋਂ ਆਪਣੀ ਜ਼ਮਾਨਤ ਜ਼ਬਤ ਕਰਾਉਣ ਤੋਂ ਬਾਅਦ ਕੀ ਹੁਣ ਚੰਨੀ ਜਲੰਧਰ ਟਰਾਇਲ 'ਤੇ ਆਏ ਹਨ।
ਵਿਕਰਮ ਚੌਧਰੀ ਨੇ ਚਰਨ ਸਿੰਘ ਚੰਨੀ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਕਿਹਾ ਕਿ ਮੈਂ ਤਾਂ ਉਨ੍ਹਾਂ ਵਾਸਤੇ ਅੱਜ ਪਕਵਾਨ ਲੈ ਕੇ ਜਾਣੇ ਸਨ ਪਰ ਉਹ ਕੇਕ ਕੱਟ ਰਹੇ ਹਨ।
ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਨੂੰ ਲੈ ਕੇ ਚੌਧਰੀ ਪਰਿਵਾਰ ਕਾਂਗਰਸ ਹਾਈਕਮਾਂਡ ਨਾਲ ਕਈ ਮੀਟਿੰਗਾਂ ਕਰ ਚੁੱਕਾ ਹੈ ਤੇ ਨਾਲ ਇਹ ਵੀ ਰੋਸ ਪ੍ਰਗਟਾਅ ਚੁੱਕਿਆ ਹੈ ਕਿ ਸਵਰਗੀ ਸੰਤੋਖ ਸਿੰਘ ਚੌਧਰੀ ਹੋਰਾਂ ਨੇ ਲੰਮਾ ਸਮਾਂ ਕਾਂਗਰਸ ਦੀ ਸੇਵਾ ਕੀਤੀ ਹੈ ਤੇ ਭਾਰਤ ਜੋੜੋ ਯਾਤਰਾ ਦੌਰਾਨ ਸ਼ਹੀਦ ਵੀ ਹੋਏ ਹਨ।
-