Fri, Jul 24, 2026
Whatsapp

NEET 2026 Paper Leak Protest : ਕੇਂਦਰ ਸਰਕਾਰ ਦਾ ਪਹਿਲਾ ਵੱਡਾ ਐਕਸ਼ਨ, ਸਿੱਖਿਆ ਮੰਤਰਾਲੇ ਦੇ ਦੋਵੇਂ ਪ੍ਰਮੁੱਖ ਸਕੱਤਰ ਹਟਾਏ, ਵੇਖੋ ਪੂਰੀ ਸੂਚੀ

NEET 2026 Paper Leak Protest : ਜਾਣਕਾਰੀ ਅਨੁਸਾਰ, ਇਹ ਕਾਰਵਾਈ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਦੇ ਨਾਮ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਸਮੇਂ ਦੌਰਾਨ ਹੀ ਹੋਈ, ਜਿਸ ਤਹਿਤ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਸਿੱਖਿਆ ਮੰਤਰਾਲੇ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- July 24th 2026 11:25 AM -- Updated: July 24th 2026 11:47 AM
NEET 2026 Paper Leak Protest : ਕੇਂਦਰ ਸਰਕਾਰ ਦਾ ਪਹਿਲਾ ਵੱਡਾ ਐਕਸ਼ਨ, ਸਿੱਖਿਆ ਮੰਤਰਾਲੇ ਦੇ ਦੋਵੇਂ ਪ੍ਰਮੁੱਖ ਸਕੱਤਰ ਹਟਾਏ, ਵੇਖੋ ਪੂਰੀ ਸੂਚੀ

NEET 2026 Paper Leak Protest : ਕੇਂਦਰ ਸਰਕਾਰ ਦਾ ਪਹਿਲਾ ਵੱਡਾ ਐਕਸ਼ਨ, ਸਿੱਖਿਆ ਮੰਤਰਾਲੇ ਦੇ ਦੋਵੇਂ ਪ੍ਰਮੁੱਖ ਸਕੱਤਰ ਹਟਾਏ, ਵੇਖੋ ਪੂਰੀ ਸੂਚੀ

NEET 2026 Paper Leak Protest : ਨੀਟ ਪੇਪਰ ਲੀਕ ਮਾਮਲੇ ਵਿੱਚ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਦਿੱਲੀ ਦੇ ਜੰਤਰ ਮੰਤਰ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਮੋਦੀ ਸਰਕਾਰ ਤੋਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ ਹੈ। ਪਰ ਹੁਣ, ਸਰਕਾਰ ਨੇ ਵਿਦਿਆਰਥੀ ਪ੍ਰਦਰਸ਼ਨਾਂ ਦੇ ਦਬਾਅ ਹੇਠ ਪੇਪਰ ਲੀਕ ਮਾਮਲੇ ਵਿੱਚ ਪਹਿਲਾ ਵੱਡਾ ਐਕਸ਼ਨ ਲੈਂਦੇ ਹੋਏ ਸਿੱਖਿਆ ਮੰਤਰਾਲੇ ਦੇ ਦੋ ਪ੍ਰਮੁੱਖ ਸਕੱਤਰਾਂ ਨੂੰ ਹਟਾ ਦਿੱਤਾ ਹੈ।

ਕਿਹੜੇ-ਕਿਹੜੇ ਤੇ ਕਿੰਨੇ ਅਧਿਕਾਰੀਆਂ ਖਿਲਾਫ਼ ਹੋਈ ਕਾਰਵਾਈ ? 


ਜਾਣਕਾਰੀ ਅਨੁਸਾਰ, ਇਹ ਕਾਰਵਾਈ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਦੇ ਨਾਮ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਸਮੇਂ ਦੌਰਾਨ ਹੀ ਹੋਈ, ਜਿਸ ਤਹਿਤ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਸਿੱਖਿਆ ਮੰਤਰਾਲੇ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਨਰੇਸ਼ ਪਾਲ ਗੰਗਵਾਰ ਨੂੰ ਸਿੱਖਿਆ ਵਿਭਾਗ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜੋਸ਼ੀ ਨੂੰ ਹੁਣ ਪੰਚਾਇਤੀ ਰਾਜ ਮੰਤਰਾਲੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ, 10 ਹੋਰ ਸੀਨੀਅਰ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ... ਮੁਹਾਲੀ ਦੇ 16 ਪਿੰਡਾਂ 'ਚ ਨਿਰਮਾਣ ਕਾਰਜਾਂ ਤੇ ਜ਼ਮੀਨ ਦੀ ਖਰੀਦੋ-ਫਰੋਖਤ 'ਤੇ ਲਾਈ ਰੋਕ, ਜਾਣੋ ਕਿਉਂ ?

ਪੀਐਮ ਮੋਦੀ ਨੇ ਵੀਡੀਓ ਰਾਹੀਂ ਵਿਦਿਆਰਥੀਆਂ ਨੂੰ ਕੀ ਦਿੱਤਾ ਸੀ ਭਰੋਸਾ ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਜਾਰੀ ਕੀਤਾ। ਉਨ੍ਹਾਂ ਨੇ ਪੇਪਰ ਲੀਕ ਵਰਗੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕੈਬਨਿਟ ਵਿੱਚ ਪੇਪਰ ਲੀਕ ਵਿਰੁੱਧ ਹੋਰ ਸਖ਼ਤ ਫੈਸਲਾ ਲਿਆ ਜਾਵੇਗਾ।

ਪਹਿਲਾਂ ਫਾਸਟ-ਟਰੈਕ ਅਦਾਲਤਾਂ ਬਣਾਉਣ ਦਾ ਵੀ ਦਿੱਤਾ ਸੀ ਭਰੋਸਾ

ਪੇਪਰ ਲੀਕ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਲਈ ਇੱਕ ਫਾਸਟ-ਟਰੈਕ ਅਦਾਲਤ ਨੂੰ ਸੂਚਿਤ ਕੀਤਾ ਗਿਆ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵਿੱਚ ਇੱਕ ਫਾਸਟ-ਟਰੈਕ ਅਦਾਲਤ ਸਥਾਪਤ ਕੀਤੀ ਜਾਵੇਗੀ। ਦਿੱਲੀ ਹਾਈ ਕੋਰਟ ਨੇ ਤੀਸ ਹਜ਼ਾਰੀ ਕੋਰਟ ਦੇ ਵਿਚੋਲਗੀ ਕੇਂਦਰ ਦੇ ਇੰਚਾਰਜ ਜੱਜ ਜਸਟਿਸ ਅਨੂ ਗਰੋਵਰ ਬਾਲੀਗਾ ਨੂੰ ਰਾਊਜ਼ ਐਵੇਨਿਊ ਕੋਰਟ ਵਿੱਚ ਵਿਸ਼ੇਸ਼ ਜੱਜ ਵਜੋਂ ਤਬਦੀਲ ਕਰ ਦਿੱਤਾ ਹੈ। ਉਹ ਪੇਪਰ ਲੀਕ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰੇਗੀ।

ਇਹ ਵੀ ਪੜ੍ਹੋ... Sonam Wangchuk : ਸੋਨਮਵਾਂਗਚੁਕ ਨੇ ਕਿਹੜੀਆਂ ਸ਼ਰਤਾਂ 'ਤੇ ਤੋੜੀ ਭੁੱਖ ਹੜਤਾਲ ? ਵੇਖੋ ਵੀਡੀਓਰਾਹੀਂ ਕੀ ਦਿੱਤੀ ਜਾਣਕਾਰੀ

ਇਹ ਵੀ ਪੜ੍ਹੋ... ਜੰਤਰ-ਮੰਤਰ 'ਤੇ ਭੋਜਨ ਲੈ ਕੇ ਜਾ ਰਹੇ ਮੁੰਡਿਆਂ ਨੂੰ ਹਿਰਾਸਤ 'ਚ ਲਿਆ ਗਿਆ ? ਪੜ੍ਹੋ ਦਿੱਲੀ ਪੁਲਿਸ ਦਾ ਕੀ ਹੈ ਕਹਿਣਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK