Thu, May 16, 2024
Whatsapp

Diamond Bourse: ਭਾਰਤ 'ਚ ਹੋਇਆ ਵਿਸ਼ਵ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤ ਦਾ ਉਦਘਾਟਨ, ਵੇਖੋ ਸ਼ਾਨਦਾਰ ਤਸਵੀਰਾਂ

ਇਹ 15 ਮੰਜ਼ਿਲਾ ਇਮਾਰਤ 35 ਏਕੜ ਜ਼ਮੀਨ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ ਨੌ ਆਇਤਾਕਾਰ ਢਾਂਚੇ ਹਨ।

Written by  Jasmeet Singh -- December 18th 2023 11:25 AM
Diamond Bourse: ਭਾਰਤ 'ਚ ਹੋਇਆ ਵਿਸ਼ਵ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤ ਦਾ ਉਦਘਾਟਨ, ਵੇਖੋ ਸ਼ਾਨਦਾਰ ਤਸਵੀਰਾਂ

Diamond Bourse: ਭਾਰਤ 'ਚ ਹੋਇਆ ਵਿਸ਼ਵ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤ ਦਾ ਉਦਘਾਟਨ, ਵੇਖੋ ਸ਼ਾਨਦਾਰ ਤਸਵੀਰਾਂ

PTC News Desk : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਸੂਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤ 'ਡਾਇਮੰਡ ਬੋਰਸ' ਦਾ ਉਦਘਾਟਨ ਕੀਤਾ। ਇਸ ਨਾਲ ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੂੰ ਪਿੱਛੇ ਛੱਡਦੇ ਹੋਏ ਹੁਣ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਦਫ਼ਤਰ ਦੀ ਇਮਾਰਤ ਖੁੱਲ੍ਹ ਗਈ ਹੈ।

ਕਾਬਲੇਗੌਰ ਹੈ ਕਿ 80 ਸਾਲਾਂ ਤੱਕ ਪੈਂਟਾਗਨ ਦੁਨੀਆ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤ ਸੀ। ਪਰ ਇਹ ਖਿਤਾਬ ਹੁਣ ਗੁਜਰਾਤ ਦੇ ਸੂਰਤ ਵਿੱਚ ਬਣੀ ਇਮਾਰਤ ਨੇ ਲੈ ਲਿਆ ਹੈ। ਇਸ ਇਮਾਰਤ ਵਿੱਚ ਹੀਰਾ ਵਪਾਰ ਕੇਂਦਰ ਹੋਵੇਗਾ।


ਦੱਸਣਯੋਗ ਹੈ ਕਿ ਸੂਰਤ ਨੂੰ ਦੁਨੀਆ ਦੀ ਰਤਨ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਦੁਨੀਆ ਦੇ 90% ਹੀਰੇ ਕੱਟੇ ਜਾਂਦੇ ਹਨ। ਨਵੇਂ ਬਣੇ ਸੂਰਤ ਡਾਇਮੰਡ ਬੋਰਸ ਵਿੱਚ 65,000 ਤੋਂ ਵੱਧ ਹੀਰਾ ਪੇਸ਼ੇਵਰ ਇਕੱਠੇ ਕੰਮ ਕਰਨ ਦੇ ਯੋਗ ਹੋਣਗੇ।



ਇਹ 15 ਮੰਜ਼ਿਲਾ ਇਮਾਰਤ 35 ਏਕੜ ਜ਼ਮੀਨ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ ਨੌ ਆਇਤਾਕਾਰ ਢਾਂਚੇ ਹਨ। ਜੋ ਕਿ ਇੱਕ ਕੇਂਦਰ ਨਾਲ ਜੁੜੇ ਹੋਏ ਹਨ। ਇਸ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਮੁਤਾਬਕ ਇਸ ਵਿੱਚ 7.1 ਮਿਲੀਅਨ ਵਰਗ ਫੁੱਟ ਤੋਂ ਵੱਧ ਫਲੋਰ ਸਪੇਸ ਹੈ। ਇਸ ਇਮਾਰਤ ਦੀ ਉਸਾਰੀ ਚਾਰ ਸਾਲਾਂ ਵਿੱਚ ਮੁਕੰਮਲ ਹੋਈ।



ਇਮਾਰਤ ਦੀ ਵੈਬਸਾਈਟ ਮੁਤਾਬਕ ਇਸ ਵਪਾਰਕ ਕੰਪਲੈਕਸ ਵਿੱਚ ਮਨੋਰੰਜਨ ਖੇਤਰ ਅਤੇ ਪਾਰਕਿੰਗ ਖੇਤਰ 20 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਪ੍ਰਾਜੈਕਟ ਦੇ ਸੀਈਓ ਮਹੇਸ਼ ਗਾਧਵੀ ਨੇ ਇਸ ਇਮਾਰਤ ਦੇ ਨਿਰਮਾਣ ਦੌਰਾਨ ਕਿਹਾ ਸੀ ਕਿ ਨਵੀਂ ਇਮਾਰਤ ਕੰਪਲੈਕਸ ਦੇ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਕਾਰੋਬਾਰ ਕਰਨ ਲਈ ਰੇਲ ਰਾਹੀਂ ਮੁੰਬਈ ਜਾਣ ਦੀ ਲੋੜ ਨਹੀਂ ਪਵੇਗੀ। ਜਿਨ੍ਹਾਂ ਨੂੰ ਕਈ ਵਾਰ ਹਰ ਰੋਜ਼ ਮੁੰਬਈ ਜਾਣਾ ਪੈਂਦਾ ਸੀ।



ਇਸ ਇਮਾਰਤ ਨੂੰ ਭਾਰਤੀ ਆਰਕੀਟੈਕਟ ਕੰਪਨੀ ਮੋਰਫੋਜੇਨੇਸਿਸ ਨੇ ਅੰਤਰਰਾਸ਼ਟਰੀ ਡਿਜ਼ਾਈਨ ਮੁਕਾਬਲੇ ਤੋਂ ਬਾਅਦ ਡਿਜ਼ਾਈਨ ਕੀਤਾ ਸੀ। ਗਾਧਵੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੈਂਟਾਗਨ ਨੂੰ ਹਰਾਉਣ ਦੇ ਮੁਕਾਬਲੇ ਦਾ ਹਿੱਸਾ ਨਹੀਂ ਹੈ, ਪਰ ਪ੍ਰੋਜੈਕਟ ਦਾ ਆਕਾਰ ਮੰਗ ਦੇ ਆਧਾਰ 'ਤੇ ਤੈਅ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਮਾਰਤ ਦੇ ਸਾਰੇ ਦਫ਼ਤਰ ਉਸਾਰੀ ਤੋਂ ਪਹਿਲਾਂ ਹੀਰਾ ਕੰਪਨੀਆਂ ਵੱਲੋਂ ਖਰੀਦੇ ਗਏ ਸਨ।

- With inputs from agencies

Top News view more...

Latest News view more...