IND vs AUS Final Live Streaming: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ...
IND vs AUS Final Live Streaming: ਭਾਰਤ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਲਈ ਐਂਟਰੀ ਕਰ ਲਈ ਹੈ। ਕੰਗਾਰੂ ਟੀਮ ਨੇ ਵੀਰਵਾਰ (16 ਨਵੰਬਰ) ਰਾਤ ਨੂੰ ਈਡਨ ਗਾਰਡਨ 'ਚ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੁਕਾਬਲੇ 'ਚ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਤੋਂ ਪਹਿਲਾਂ ਬੁੱਧਵਾਰ (15 ਨਵੰਬਰ) ਨੂੰ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣਨ ਵੱਲ ਕਦਮ ਵਧਾਇਆ ਸੀ। ਹੁਣ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਭਾਰਤ ਅਤੇ ਆਸਟ੍ਰੇਲੀਆ ਇੱਕ ਵਾਰ ਫਿਰ ਭਿੜਨਗੇ। ਇਸ ਤੋਂ ਪਹਿਲਾਂ 2003 'ਚ ਖੇਡੇ ਗਏ ਵਿਸ਼ਵ ਕੱਪ ਫਾਈਨਲ 'ਚ ਵੀ ਇਹ ਦੋਵੇਂ ਆਹਮੋ-ਸਾਹਮਣੇ ਹੋਏ ਸਨ, ਉਸ ਸਮੇਂ ਆਸਟ੍ਰੇਲੀਆ ਚੈਂਪੀਅਨ ਬਣਿਆ ਸੀ।
ਵਿਸ਼ਵ ਕੱਪ 2023 ਦਾ ਫਾਈਨਲ ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ (19 ਨਵੰਬਰ) ਨੂੰ ਖੇਡਿਆ ਜਾਵੇਗਾ। ਟਾਸ ਦੁਪਹਿਰ 1.30 ਵਜੇ ਹੋਵੇਗੀ ਅਤੇ ਮੈਚ ਦੀ ਪਹਿਲੀ ਗੇਂਦ ਦੁਪਹਿਰ 2 ਵਜੇ ਹੋਵੇਗੀ।
ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ।
ਵਿਸ਼ਵ ਕੱਪ 2023 ਦੇ ਹੋਰ ਸਾਰੇ ਮੈਚਾਂ ਦੀ ਤਰ੍ਹਾਂ, ਭਾਰਤ-ਆਸਟ੍ਰੇਲੀਆ ਫਾਈਨਲ ਮੈਚ ਦਾ ਵੀ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਨੈੱਟਵਰਕ ਦੇ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਲਾਈਵ ਸਟ੍ਰੀਮਿੰਗ Disney Hotstar 'ਤੇ ਉਪਲਬਧ ਹੋਵੇਗੀ। ਇਹ ਮੈਚ ਮੁਫ਼ਤ ਡੀਟੀਐਚ ਕੁਨੈਕਸ਼ਨ 'ਤੇ ਡੀਡੀ ਸਪੋਰਟਸ 'ਤੇ ਲਾਈਵ ਵੀ ਵੇਖੇ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਮੈਚ ਨੂੰ Disney Hot Star ਐਪ 'ਤੇ ਮੁਫਤ 'ਚ ਦੇਖ ਸਕਦੇ ਹੋ। ਮਤਲਬ ਇਸ ਦੇ ਲਈ ਕੋਈ ਸਬਸਕ੍ਰਿਪਸ਼ਨ ਚਾਰਜ ਦੇਣ ਦੀ ਲੋੜ ਨਹੀਂ ਹੈ।
ਦੋਵੇਂ ਟੀਮਾਂ ਸ਼ਾਨਦਾਰ ਫਾਰਮ 'ਚ ਹਨ
ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਸ ਸਮੇਂ ਸ਼ਾਨਦਾਰ ਲੈਅ 'ਚ ਹਨ। ਟੀਮ ਇੰਡੀਆ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਅਜੇਤੂ ਹੈ ਅਤੇ ਆਪਣੇ ਸਾਰੇ 10 ਮੈਚ ਜਿੱਤ ਚੁੱਕੀ ਹੈ। ਦੂਜੇ ਪਾਸੇ ਆਸਟ੍ਰੇਲੀਆ ਨੇ ਵੀ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਲਗਾਤਾਰ ਅੱਠ ਮੈਚ ਜਿੱਤ ਕੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਦੋਵਾਂ ਟੀਮਾਂ ਦੀ ਹਾਲੀਆ ਫਾਰਮ ਨੂੰ ਦੇਖਦਿਆਂ ਸਾਫ਼ ਹੈ ਕਿ ਫਾਈਨਲ ਮੁਕਾਬਲਾ ਸਖ਼ਤ ਮੁਕਾਬਲਾ ਹੋਣ ਵਾਲਾ ਹੈ।
- PTC NEWS