IND Vs SA: ਭਾਰਤ ਨੇ ਕੇਪਟਾਊਨ 'ਚ ਸਿਰਜਿਆ ਇਤਿਹਾਸ, ਸਿਰਾਜ ਤੇ ਬੁਮਰਾਹ ਚਮਕੇ
ind-vs-sa-2nd-test: ਭਾਰਤੀ ਕ੍ਰਿਕਟ ਟੀਮ (indian-cricket-team) ਨੇ ਅਫਰੀਕਾ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ (Ind vs SA) ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਕੇਪਟਾਊਨ ਦੇ ਮੈਦਾਨ 'ਤੇ ਇਹ 30 ਸਾਲ ਬਾਅਦ ਪਹਿਲੀ ਟੈਸਟ ਜਿੱਤ ਹੈ। ਭਾਰਤ ਦੀ ਇਸ ਜਿੱਤ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਮੁਹੰਮਦ ਸਿਰਾਜ (mohammad-siraj) ਅਤੇ ਜਸਪ੍ਰੀਤ ਬੁਮਰਾਹ (jasprit-bumrah) ਨੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਭਾਰਤ ਨੂੰ ਜਿੱਤ ਲਈ 79 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਟੀਮ ਨੇ ਆਪਣੀ ਹਮਲਾਵਰ ਖੇਡ ਦੇ ਦਮ 'ਤੇ ਆਸਾਨੀ ਨਾਲ ਹਾਸਲ ਕਰ ਲਿਆ।
ਭਾਰਤ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਸਿਰਫ਼ 2 ਦਿਨਾਂ ਵਿੱਚ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-1 ਦੀ ਬਰਾਬਰੀ ਹਾਸਲ ਕਰ ਲਈ ਹੈ। ਟਾਸ ਜਿੱਤ ਕੇ ਡੀਨ ਐਲਗਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਹੰਮਦ ਸਿਰਾਜ ਨੇ ਸਿਰਫ 15 ਦੌੜਾਂ ਦੇ ਕੇ 6 ਵਿਕਟਾਂ ਲਈਆਂ ਅਤੇ ਪੂਰੀ ਟੀਮ 55 ਦੌੜਾਂ ਦੇ ਸਕੋਰ ਤੱਕ ਸੀਮਤ ਹੋ ਗਈ। ਪਹਿਲੀ ਪਾਰੀ 'ਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਵੀ ਚੰਗਾ ਨਹੀਂ ਰਿਹਾ। ਪੂਰੀ ਟੀਮ ਮਿਲ ਕੇ 153 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ, ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਖਾਤਾ ਨਹੀਂ ਖੋਲ੍ਹ ਸਕਿਆ।
ਦੂਜੀ ਪਾਰੀ 'ਚ ਜਸਪ੍ਰੀਤ ਬੁਮਰਾਹ ਨੇ ਦੱਖਣੀ ਅਫਰੀਕਾ 'ਤੇ ਤਬਾਹੀ ਮਚਾਈ ਅਤੇ 6 ਵਿਕਟਾਂ ਲੈ ਕੇ ਟੀਮ ਦੀਆਂ ਵੱਡੇ ਸਕੋਰ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਇਕ ਸਿਰੇ 'ਤੇ ਤਜਰਬੇਕਾਰ ਸਲਾਮੀ ਬੱਲੇਬਾਜ਼ ਏਡਨ ਮਾਰਕਰਮ ਨੇ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਸ਼ਾਨਦਾਰ ਸੈਂਕੜਾ ਲਗਾਇਆ। ਇਸ ਪਾਰੀ ਤੋਂ ਬਾਅਦ ਵੀ ਦੱਖਣੀ ਅਫਰੀਕਾ ਭਾਰਤ ਨੂੰ ਸਿਰਫ਼ 79 ਦੌੜਾਂ ਦਾ ਟੀਚਾ ਹੀ ਦੇ ਸਕਿਆ। ਜਸਪ੍ਰੀਤ ਬੁਮਰਾਹ ਦਾ ਜਾਦੂ ਦੂਜੀ ਪਾਰੀ ਵਿੱਚ ਵੀ ਦੇਖਣ ਨੂੰ ਮਿਲਿਆ। ਬੁਮਰਾਹ ਨੇ ਦੂਜੀ ਪਾਰੀ ਵਿੱਚ ਕੁੱਲ 6 ਵਿਕਟਾਂ ਲਈਆਂ।
ਭਾਰਤੀ ਟੀਮ ਨੇ ਕੇਪਟਾਊਨ ਵਿੱਚ 30 ਸਾਲਾਂ ਵਿੱਚ ਪਹਿਲਾ ਟੈਸਟ ਜਿੱਤਿਆ ਹੈ। ਇਸ ਤੋਂ ਪਹਿਲਾਂ ਕੇਪਟਾਊਨ 'ਚ ਕੁੱਲ 6 ਮੈਚ ਹੋਏ ਸਨ। ਜਿਸ ਵਿੱਚ ਭਾਰਤ ਨੇ 4 ਹਾਰੇ ਸਨ ਅਤੇ 2 ਡਰਾਅ ਰਹੇ ਸਨ। ਭਾਰਤ ਨੇ ਆਪਣਾ ਪਹਿਲਾ ਟੈਸਟ 1993 ਵਿੱਚ ਕੇਪਟਾਊਨ ਵਿੱਚ ਖੇਡਿਆ ਸੀ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਟੈਸਟ ਡਰਾਅ ਰਿਹਾ। ਇਸ ਤੋਂ ਬਾਅਦ 2011 ਵਿੱਚ ਵੀ ਕੇਪਟਾਊਨ ਵਿੱਚ ਤੀਜਾ ਟੈਸਟ ਡਰਾਅ ਹੋਇਆ ਸੀ। ਇਸ ਮੈਦਾਨ 'ਤੇ ਭਾਰਤੀ ਟੀਮ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਨੂੰ ਕਿਸੇ ਟੈਸਟ 'ਚ ਹਰਾਇਆ ਸੀ।
ਇਹ ਪੜ੍ਹੋ:
-