India vs England 5th Test Day : ਇੰਗਲੈਂਡ ਖਿਲਾਫ ਭਾਰਤ ਦੀ ਸ਼ਾਨਦਾਰ ਜਿੱਤ; ਓਵਲ ਟੈਸਟ ’ਚ ਭਾਰਤ ਨੇ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ
India vs England 5th Test Day : ਭਾਰਤ ਨੇ ਓਵਲ ਵਿਖੇ ਖੇਡੇ ਗਏ 5ਵੇਂ ਟੈਸਟ ਮੈਚ ਵਿੱਚ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ। ਓਵਲ ਟੈਸਟ ਦੇ ਆਖਰੀ ਦਿਨ ਇੰਗਲੈਂਡ ਨੂੰ ਜਿੱਤਣ ਲਈ 35 ਦੌੜਾਂ ਦੀ ਲੋੜ ਸੀ ਪਰ ਮੁਹੰਮਦ ਸਿਰਾਜ ਦੀਆਂ ਤਿੰਨ ਅਤੇ ਪ੍ਰਸਿਧ ਕ੍ਰਿਸ਼ਨਾ (1) ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਜਿੱਤ ਪ੍ਰਾਪਤ ਹੋਈ।
ਭਾਰਤੀ ਟੀਮ ਨੇ ਓਵਲ ਵਿਖੇ ਖੇਡੇ ਗਏ ਪੰਜਵੇਂ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਜਿੱਤਣ ਲਈ 374 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ, ਹੈਰੀ ਬਰੂਕ ਅਤੇ ਜੋ ਰੂਟ ਨੇ ਆਪਣੇ ਸੈਂਕੜੇ ਨਾਲ ਇੰਗਲੈਂਡ ਨੂੰ ਜਿੱਤ ਦੇ ਨੇੜੇ ਪਹੁੰਚਾਇਆ, ਪਰ ਭਾਰਤੀ ਗੇਂਦਬਾਜ਼ਾਂ ਨੇ ਚੌਥੇ ਦਿਨ ਦੇ ਆਖਰੀ ਸੈਸ਼ਨ ਵਿੱਚ ਅਤੇ ਫਿਰ ਪੰਜਵੇਂ ਦਿਨ ਦੇ ਪਹਿਲੇ ਸੈਸ਼ਨ ਵਿੱਚ ਜ਼ਬਰਦਸਤ ਗੇਂਦਬਾਜ਼ੀ ਕੀਤੀ ਅਤੇ ਇੰਗਲੈਂਡ ਨੂੰ ਇੱਕ ਰੋਮਾਂਚਕ ਮੈਚ ਵਿੱਚ ਹਰਾਇਆ।
ਖ਼ਬਰ ਦਾ ਅਪਡੇਟ ਜਾਰੀ ਹੈ...
- PTC NEWS