Mon, Dec 15, 2025
Whatsapp

Jalandhar News : ਜਲੰਧਰ ਪੁਲਿਸ ਨੇ ਗੋਲੀ ਚਲਾਉਣ ਦੇ ਮਾਮਲੇ 'ਚ ਇੱਕ ਆਰੋਪੀ ਨੂੰ ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ

Jalandhar News : ਸੀ.ਆਈ.ਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋ ਕਮਿਸ਼ਨਰ ਆਫ ਪੁਲਿਸ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਮਿਤੀ 01.07.2025 ਦੀ ਸ਼ਾਮ ਨੂੰ ਜਿੰਮ ਆਫ ਗਰਿੱਡ ਨੇੜੇ ਨੋ ਐਗਜਿਟ ਰੋਡ ਮਾਡਲ ਟਾਊਨ ਜਲੰਧਰ, ਐਡਵੋਕੇਟ ਸਿਮਰਨਜੀਤ ਸਿੰਘ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਵਿਆਕਤੀ ਨੂੰ 1 ਪਿਸਟਲ 32 ਬੋਰ ,1 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ

Reported by:  PTC News Desk  Edited by:  Shanker Badra -- July 24th 2025 04:31 PM
Jalandhar News :  ਜਲੰਧਰ ਪੁਲਿਸ ਨੇ ਗੋਲੀ ਚਲਾਉਣ ਦੇ ਮਾਮਲੇ 'ਚ ਇੱਕ ਆਰੋਪੀ ਨੂੰ ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ

Jalandhar News : ਜਲੰਧਰ ਪੁਲਿਸ ਨੇ ਗੋਲੀ ਚਲਾਉਣ ਦੇ ਮਾਮਲੇ 'ਚ ਇੱਕ ਆਰੋਪੀ ਨੂੰ ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ

Jalandhar News : ਸੀ.ਆਈ.ਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋ ਕਮਿਸ਼ਨਰ ਆਫ ਪੁਲਿਸ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਮਿਤੀ 01.07.2025 ਦੀ ਸ਼ਾਮ ਨੂੰ ਜਿੰਮ ਆਫ ਗਰਿੱਡ ਨੇੜੇ ਨੋ ਐਗਜਿਟ ਰੋਡ ਮਾਡਲ ਟਾਊਨ ਜਲੰਧਰ, ਐਡਵੋਕੇਟ ਸਿਮਰਨਜੀਤ ਸਿੰਘ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਵਾਲੇ ਵਿਆਕਤੀ ਨੂੰ 1 ਪਿਸਟਲ 32 ਬੋਰ ,1 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਵੇਰਵਾ ਸਾਂਝਾ ਕਰਦੇ ਹੋਏ ਧਨਪ੍ਰੀਤ ਕੌਰ ਨੇ ਦੱਸਿਆ ਕਿ ਮਿਤੀ 01.07.2025 ਨੂੰ ਮੁਦੱਈ ਮੁਕੱਦਮਾ ਸਿਮਰਨਜੀਤ ਸਿੰਘ ਰੋਜ਼ਾਨਾ ਦੀ ਤਰਾਂ ਸ਼ਾਮ ਨੂੰ ਜਿੰਮ ਆਫ ਗਰਿੱਡ ਤੋਂ ਕਰੀਬ 09:15 ਵਜੇ ਆਪਣੀ ਗੱਡੀ ਵਿੱਚ ਬੈਠ ਰਿਹਾ ਸੀ। ਇਸ ਦੌਰਾਨ 2-3 ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੀ ਕੋਸ਼ਿਸ ਕੀਤੀ ਤੇ ਉਸ ਨੇ ਮੌਕੇ ਤੋਂ ਭੱਜ ਕੇ ਜਿੰਮ ਅੰਦਰ ਜਾ ਕੇ ਆਪਣੀ ਜਾਨ ਬਚਾਈ।


ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਕਾਰਵਾਈ ਕਰਦੇ ਹੋਏ ਮਿਤੀ 02.07.2025 ਨੂੰ ਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਦਰਸ਼ ਨਗਰ ਜਲੰਧਰ ਦੇ ਬਿਆਨਾਂ 'ਤੇ ਥਾਣਾ ਡਵੀਜਨ ਨੰਬਰ 6 ਜਲੰਧਰ ਵਿੱਖੇ ਮੁਕੱਦਮਾ ਨੰਬਰ 122 ਮਿਤੀ 02.07.2025 ਅਧੀਨ ਧਾਰਾ 109,62,61(2) ਬੀ.ਐੱਨ.ਐੱਸ, 25-54-59 ਆਰਮਜ ਐਕਟ ਅਧੀਨ 3 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। 

ਮੁਕੱਦਮੇ ਦੀ ਤਫਤੀਸ਼ ਦੌਰਾਨ ਮਿਤੀ 23.07.2025 ਨੂੰ ਸੀ.ਆਈ.ਏ ਸਟਾਫ ਅਤੇ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀਆਂ ਟੀਮਾਂ ਵੱਲੋ ਖੂਫੀਆ ਸੋਰਸਾਂ ਅਤੇ ਟੈਕਨੀਕਲ ਸਹਾਇਤਾ ਨਾਲ ਆਰੋਪੀ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਸਵ. ਨਿਰਮਲ ਸਿੰਘ ਵਾਸੀ ਗੜੁਪੜ ਥਾਣਾ ਔੜ ਜਿਲ੍ਹਾ ਐੱਸ.ਬੀ.ਐੱਸ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਕੋਲੋ 1 ਪਿਸਟਲ 32 ਬੋਰ ਸਮੇਤ 1 ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਮੁੱਕਦਮੇ ਵਿੱਚ 2 ਦੋਸ਼ੀਆ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਰੋਪੀ ਭੁਪਿੰਦਰ ਸਿੰਘ ਉਰਫ ਭਿੰਦੇ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 67/16 ਅਧੀਨ ਧਾਰਾ 25-54-59 ਆਰਮਜ ਐਕਟ ਤਹਿਤ ਥਾਣਾ ਬੰਗਾ ਵਿਖੇ ਦਰਜ ਰਜਿਸਟਰ ਹੈ।

- PTC NEWS

Top News view more...

Latest News view more...

PTC NETWORK
PTC NETWORK