AISSF ਚੀਫ਼ ਢੀਂਗਰਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, 'Khelo India' 'ਚ ਹਿੱਸਾ ਲੈ ਚੁੱਕਿਆ ਹੈ ਮੁਲਜ਼ਮ ਬੰਕਿਨ
Parminder Singh Dhingra Murder Case : ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਡਸਾ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਜਲੰਧਰ ਪੁਲਿਸ ਨੇ ਮਾਮਲੇ ਵਿੱਚ ਗੁਆਂਢੀ ਮਾਂ-ਪੁੱਤ 'ਤੇ ਕੇਸ ਦਰਜ ਕਰ ਲਿਆ ਹੈ। ਮਾਮਲੇ 'ਚ ਬਸਤੀ ਬਾਵਾ ਖੇਲ ਪੁਲਿਸ ਵੱਲੋਂ ਧਾਰਾ (103) Murder da ਸੈਕਸ਼ਨ ਲਾਇਆ ਗਿਆ ਹੈ।
ਦੱਸ ਦਈਏ ਕਿ AISSF ਚੀਫ਼ ਪਰਮਿੰਦਰ ਢੀਂਗਰਾ ਦੀ ਬੀਤੇ ਗੁਆਂਢੀਆਂ ਦੇ ਘਰ 'ਚ ਲਾਸ਼ ਮਿਲੀ ਸੀ। ਢੀਂਗਰਾ ਦੇ ਪੱਟ 'ਚ ਗੋਲੀ ਵੱਜੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਐਡਵੋਕੇਟ ਦੀ ਪਤਨੀ ਦੇ ਬਿਆਨਾਂ 'ਤੇ ਗੁਆਂਢੀ ਮਾਂ-ਪੁੱਤ 'ਤੇ ਕੇਸ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਗੋਲੀ .22 mm ਦੀ ਰਾਈਫ਼ਲ ਨਾਲ ਚਲਾਈ ਗਈ ਸੀ। ਪੁਲਿਸ ਨੇ ਮਾਮਲੇ 'ਚ ਪਰਮਿੰਦਰ ਕੌਰ ਅਤੇ ਉਸ ਦੇ ਪੁੱਤਰ ਬੰਕਿਨ ਸ਼ਰਮਾ 'ਤੇ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਬੰਕਿਨ ਸ਼ਰਮਾ, ਖੇਲ੍ਹੋ ਇੰਡੀਆ ਵਿੱਚ ਸ਼ੂਟਿੰਗ ਰੇਂਜ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਤਲ ਦੀ ਅਸਲ ਵਜ੍ਹਾ ਦੇ ਅਸਰ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
- PTC NEWS