ਮੁਹਾਲੀ: ਤੀਜਾ ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ 19 ਅੱਜ ਤੋਂ ਲੈਕੇ 19 ਫਰਵਰੀ ਤੱਕ ਮੁਹਾਲੀ ਦੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਚ ਕਰਵਾਇਆ ਜਾਵੇਗਾ। ਦੱਸ ਦਈਏ ਕਿ ਇਹ ਟੂਰਨਾਮੈਂਟ ਦੁਨੀਆ ਦਾ ਇਕਲੌਤਾ ਟੂਰਨਾਮੈਂਟ ਹੈ ਜਿਸ ’ਚ ਸਿਰਫ ਕੇਸਧਾਰੀ ਖਿਡਾਰੀ ਹੀ ਹਿੱਸਾ ਲੈਂਦੇ ਹਨ। ਮਿਲੀ ਜਾਣਕਾਰੀ ਮੁਤਾਬਿਕ ਤੀਜਾ ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ 19 ’ਚ ਇਸ ਵਾਰ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ। 15 ਫਰਵਰੀ ਤੋਂ ਲੈ ਕੇ 19 ਫਰਵਰੀ ਤੱਕ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ’ਚ ਜੇਤੂ ਟੀਮ ਨੂੰ ਗੋਲਡ ਕੱਪ ਅਤੇ ਇੱਕ ਲੱਖ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ ਵੱਖ ਇਨਾਮ ਵੀ ਰੱਖੇ ਗਏ ਹਨ।ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ