Sun, Dec 14, 2025
Whatsapp

Khanna News : ਪਤੀ ਦੀ ਜ਼ਮਾਨਤ ਅਤੇ ਆਪਣੇ ਡਿਲੀਵਰੀ ਲਈ 'ਚਿੱਟਾ' ਵੇਚਣ ਲੱਗੀ ਗਰਭਵਤੀ ਔਰਤ, ਸਾਥੀ ਸਮੇਤ ਕਾਬੂ

Khanna News : ਖੰਨਾ ਤੋਂ ਨਸ਼ਾ ਤਸਕਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ 7 ਮਹੀਨੇ ਦੀ ਗਰਭਵਤੀ ਪਤਨੀ ਨੇ ਘਰ ਚਲਾਉਣ ਅਤੇ ਆਪਣੇ ਜਣੇਪੇ ਲਈ ਪੈਸੇ ਇਕੱਠੇ ਕਰਨ ਲਈ ਨਸ਼ੇ ਦੇ ਧੰਦੇ ਵਿੱਚ ਕਦਮ ਰੱਖ ਲਿਆ। ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ 7 ਮਹੀਨੇ ਦੀ ਗਰਭਵਤੀ ਮਾਹੀ ਰਾਜਪੂਤ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

Reported by:  PTC News Desk  Edited by:  Shanker Badra -- July 09th 2025 03:01 PM
Khanna News : ਪਤੀ ਦੀ ਜ਼ਮਾਨਤ ਅਤੇ ਆਪਣੇ ਡਿਲੀਵਰੀ ਲਈ 'ਚਿੱਟਾ' ਵੇਚਣ ਲੱਗੀ ਗਰਭਵਤੀ ਔਰਤ, ਸਾਥੀ ਸਮੇਤ ਕਾਬੂ

Khanna News : ਪਤੀ ਦੀ ਜ਼ਮਾਨਤ ਅਤੇ ਆਪਣੇ ਡਿਲੀਵਰੀ ਲਈ 'ਚਿੱਟਾ' ਵੇਚਣ ਲੱਗੀ ਗਰਭਵਤੀ ਔਰਤ, ਸਾਥੀ ਸਮੇਤ ਕਾਬੂ

Khanna News : ਖੰਨਾ ਤੋਂ ਨਸ਼ਾ ਤਸਕਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ 7 ਮਹੀਨੇ ਦੀ ਗਰਭਵਤੀ ਪਤਨੀ ਨੇ ਘਰ ਚਲਾਉਣ ਅਤੇ ਆਪਣੇ ਜਣੇਪੇ ਲਈ ਪੈਸੇ ਇਕੱਠੇ ਕਰਨ ਲਈ ਨਸ਼ੇ ਦੇ ਧੰਦੇ ਵਿੱਚ ਕਦਮ ਰੱਖ ਲਿਆ। ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ 7 ਮਹੀਨੇ ਦੀ ਗਰਭਵਤੀ ਮਾਹੀ ਰਾਜਪੂਤ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪਤੀ ਦੀ ਜ਼ਮਾਨਤ ਤੇ ਜਣੇਪੇ ਲਈ ਕਰਨ ਲੱਗੀ ਤਸਕਰੀ


ਜਾਣਕਾਰੀ ਮੁਤਾਬਕ ਮਾਹੀ ਰਾਜਪੂਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਹੈ। ਉਸਦਾ ਪਤੀ ਅਰਸ਼ਦੀਪ ਸਿੰਘ ਇੱਕ ਮਹੀਨੇ ਪਹਿਲਾਂ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਪੁਲਿਸ ਦੇ ਹੱਥ ਚੜ੍ਹ ਗਿਆ ਸੀ ਅਤੇ ਇਸ ਵੇਲੇ ਜੇਲ੍ਹ ਵਿੱਚ ਹੈ। ਪਤੀ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਮਾਹੀ ਨੇ ਸੁੱਖੇ ਦੇ ਨਾਲ ਮਿਲ ਕੇ ਚਿੱਟਾ ਸਪਲਾਈ ਕਰਨਾ ਸ਼ੁਰੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਹੀ ਨੂੰ ਆਪਣੇ ਪਤੀ ਦੀ ਜ਼ਮਾਨਤ ਅਤੇ ਆਪਣੀ ਗਰਭਵਸਥਾ ਦੌਰਾਨ ਡਿਲੀਵਰੀ ਲਈ ਪੈਸਿਆਂ ਦੀ ਜ਼ਰੂਰਤ ਸੀ। ਇਸ ਕਰਕੇ ਉਹ ਸੁੱਖੇ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰ ਰਹੀ ਸੀ।

ਡੀਐਸਪੀ ਅੰਮ੍ਰਿਤਪਾਲ ਸਿੰਘ ਮੁਤਾਬਕ ਥਾਣਾ ਸਿਟੀ ਖੰਨਾ ਦੇ ਏਐਸਆਈ ਪ੍ਰਗਟ ਸਿੰਘ ਪੁਲਿਸ ਪਾਰਟੀ ਸਮੇਤ ਮੁੱਖ ਗੇਟ ਨੇੜੇ ਨਾਕਾਬੰਦੀ ਉਪਰ ਮੌਜੂਦ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ਆਉਂਦਾ ਦੇਖਿਆ। ਪੁਲਿਸ ਨੂੰ ਵੇਖ ਕੇ ਮੋਟਰਸਾਇਕਲ ਸਵਾਰ ਸੁਖਵਿੰਦਰ ਸਿੰਘ ਨੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਕਾਰਨ ਰੁਕ ਗਿਆ। ਉਸਨੇ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਪਿੱਛੇ ਬੈਠੀ ਔਰਤ ਮਾਹੀ ਨੂੰ ਦੇ ਦਿੱਤਾ। 

ਜਿਸ ਤੋਂ ਬਾਅਦ ਮਾਹੀ ਨੇ ਘਬਰਾ ਕੇ ਉਹ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸੁੱਟੇ ਲਿਫਾਫੇ ਦੀ ਜਾਂਚ ਕਰਨ ’ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਇਸ ਨੈੱਟਵਰਕ ਦੇ ਹੋਰ ਕਿਹੜੇ ਲੋਕ ਸ਼ਾਮਲ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਪੁਲਿਸ ਨੇ ਮਾਂ ਅਤੇ ਪੁੱਤ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਦਰਅਸਲ ਮਾਮਲਾ ਫਿਰੋਜ਼ਪੁਰ ਸਰਹੱਦੀ ਪਿੰਡ ਨਿਹਾਲੇ ਵਾਲੇ ਦਾ ਹੈ,ਜਿੱਥੋਂ ਦੀ ਰਹਿਣ ਵਾਲੀ ਚਰਨਜੀਤ ਕੌਰ ਨੇ ਆਪਣੇ ਪੁੱਤਰਾਂ ਨੂੰ ਚੰਗੀ ਤਾਲੀਮ ਦੇਣ ਦੀ ਬਜਾਏ ਨਸ਼ਾ ਤਸਕਰੀ ਦੀ ਰਾਹ 'ਤੇ ਪਾ ਦਿੱਤਾ ਅਤੇ ਉਨ੍ਹਾਂ ਨੂੰ ਚੋਟੀ ਦੇ ਸਮਗਲਰ ਹੀ ਬਣਾ ਦਿੱਤਾ ਹੈ। ਚਰਨਜੀਤ ਕੌਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਆਪਣੇ ਪੁੱਤਰਾਂ ਰਾਹੀਂ ਅੱਗੇ ਸਪਲਾਈ ਕਰਵਾਉਂਦੀ ਸੀ। ਸੀਆਈਏ ਫਿਰੋਜ਼ਪੁਰ ਦੀ ਟੀਮ ਨੇ ਛਾਪੇਮਾਰੀ ਕਰਕੇ ਚਰਨਜੀਤ ਕੌਰ ਅਤੇ ਉਸਦੇ ਪੁੱਤਰ ਬਲਵਿੰਦਰ ਸਿੰਘ ਨੂੰ ਰੰਗੇ ਹੱਥੀ 9 ਕਰੋੜ ਰੁਪਏ ਮੁੱਲ ਦੀ ਇਕ ਕਿਲੋ 815 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।


- PTC NEWS

Top News view more...

Latest News view more...

PTC NETWORK
PTC NETWORK