ਗੁਰੂਗ੍ਰਾਮ 'ਚ Kidney ਰੈਕੇਟ ਦਾ ਪਰਦਾਫਾਸ਼, ਜੈਪੁਰ ਤੋਂ ਬੰਗਲਾਦੇਸ਼ ਤੱਕ ਜੁੜੇ ਤਾਰ, ਪੜ੍ਹੋ ਕਿਵੇਂ ਚਲਦਾ ਸੀ ਗੋਰਖਧੰਦਾ
ਹਰਿਆਣਾ: ਗੁਰੂਗ੍ਰਾਮ 'ਚ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਕਿਡਨੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਹੋਟਲ ਵਿੱਚ ਰੇਡ ਦੌਰਾਨ ਇਸ ਗੋਰਖਧੰਦੇ ਤੋਂ ਪਰਦਾ ਚੁੱਕਿਆ, ਜਿਸ ਦੌਰਾਨ ਇੱਕ ਬੰਗਲਾਦੇਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀ ਇਥੇ ਜਾਅਲੀ ਪਾਸਪੋਰਟ ਸਹਾਰੇ ਆਇਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਕਿਡਨੀ ਟਰਾਂਸਪਲਾਂਟ (Kidney transplant) ਦਾ ਕੰਮ ਰਾਜਸਥਾਨ ਦੇ ਜੈਪੁਰ (Jaipur Kidney racket) 'ਚ ਇੱਕ ਵੱਡੇ ਨਿੱਜੀ ਹਸਪਤਾਲ ਵਿੱਚ ਹੁੰਦਾ ਸੀ ਅਤੇ ਇਨ੍ਹਾਂ ਨੂੰ ਬੰਗਲਾਦੇਸ਼ੀ ਏਜੰਟ ਰਾਹੀਂ ਭਾਰਤ ਲਿਆਂਦਾ ਜਾਂਦਾ ਸੀ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਅਤੇ cm flying squad ਨੂੰ ਗੁਰੂਗ੍ਰਾਮ ਦੇ ਸੈਕਟਰ 39 ਇਲਾਕੇ 'ਚ ਇੱਕ ਹੋਟਲ ਅੰਦਰ ਕਿਡਨੀ ਰੈਕੇਟ ਚਲਾਏ ਜਾਣ ਬਾਰੇ ਖਬਰ ਮਿਲੀ ਸੀ। ਜਦੋਂ ਟੀਮਾਂ ਵੱਲੋਂ ਰੇਡ ਕੀਤੀ ਗਈ ਤਾਂ ਇੱਕ ਬੰਗਲਾਦੇਸ਼ੀ ਨੌਜਵਾਨ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਕਿਡਨੀ ਵੇਚਣ ਆਇਆ ਸੀ। ਉਸ ਕੋਲੋਂ ਇੱਕ ਫਰਜ਼ੀ ਪਾਸਪੋਰਟ ਵੀ ਮਿਲਿਆ ਹੈ। ਪੁੱਛਗਿਛ 'ਚ ਨੌਜਵਾਨ ਨੇ ਦੱਸਿਆ ਕਿ ਉਸ ਨੇ ਫੇਸਬੁੱਕ 'ਤੇ ਕਿਡਨੀ ਵੇਚਣ ਸਬੰਧੀ ਐਡ ਵੇਖੀ ਸੀ ਅਤੇ ਇੱਕ ਏਜੰਟ ਨਾਲ ਗੱਲਬਾਤ ਹੋਈ ਸੀ ਤਾਂ ਏਜੰਟ ਨੇ ਉਸ ਦਾ ਫਰਜ਼ੀ ਪਾਸਪੋਰਟ ਤਿਆਰ ਕਰਵਾ ਕੇ ਉਸ ਨੂੰ ਦੋ ਮਹੀਨੇ ਪਹਿਲਾਂ ਕਿਡਨੀ ਟਰਾਂਸਲਾਂਟ ਲਈ ਭਾਰਤ ਭੇਜ ਦਿੱਤਾ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਫੜੇ ਗਏ ਬੰਗਲਾਦੇਸ਼ੀ ਨੌਜਵਾਨ ਨੂੰ ਜੈਪੁਰ (Jaipur to Bangladesh kidney racket) ਦੇ ਵੱਡੇ ਨਿੱਜੀ ਹਸਪਤਾਲ 'ਚ ਕਿਡਨੀ ਕੱਢਣ ਤੋਂ ਬਾਅਦ ਮੁੜ ਇਥੇ ਹੋਟਲ 'ਚ ਸ਼ਿਫਟ ਕੀਤਾ ਗਿਆ ਸੀ। ਕਿਡਨੀ ਬਦਲੇ ਉਸ ਨੂੰ 4 ਲੱਖ ਰੁਪਏ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗ ਬੰਗਲਾਦੇਸ਼ ਤੋਂ ਗਰੀਬ ਨਾਗਰਿਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਭਾਰਤ ਲਿਆਉਂਦੇ ਸਨ ਅਤੇ ਫਿਰ ਡੋਨਰ ਨੂੰ ਜੈਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਕਿਡਨੀ ਕੱਢੀ ਜਾਂਦੀ ਸੀ ਅਤੇ ਕਿਸੇ ਹੋਰ ਵਿਅਕਤੀ ਦੇ transplant ਕੀਤੀ ਜਾਂਦੀ ਸੀ।
ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਡੋਨਰਾਂ ਨੂੰ ਚੰਗੀ ਦੇਖਭਾਲ ਲਈ ਹੋਟਲ ਕਮਰਿਆਂ ਵਿੱਚ ਰੱਖਿਆ ਜਾਂਦਾ ਸੀ, ਜੋ ਕਿ ਬਿਲਕੁਲ ਹਸਪਤਾਲ ਦੇ ਆਈਸੀਯੂ ਵਾਰਡ ਵਾਂਗ ਬਣਾਏ ਹੋਏ ਸਨ। ਜਦੋਂ ਇੱਕ ਵਾਰ ਇਨ੍ਹਾਂ ਦੀ ਕਿਡਨੀ ਕੱਢ ਲਈ ਜਾਂਦੀ ਸੀ ਤਾਂ ਫਿਰ ਵਾਪਸ ਬੰਗਲਾਦੇਸ਼ ਭੇਜ ਦਿੱਤਾ ਜਾਂਦਾ ਸੀ। ਇਨ੍ਹਾਂ ਨੂੰ ਭਾਰਤ ਲਿਆਉਣ ਦਾ ਕੰਮ ਗ਼ੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ।
ਫਿਲਹਾਲ ਥਾਣਾ ਸਦਰ ਦੀ ਪੁਲਿਸ (Gurugram Police) ਨੇ ਹੋਟਲ ਦੇ ਮੈਨੇਜਰ ਤੇ ਹੋਰ ਸਟਾਫ ਨੂੰ ਹਿਰਾਸਤ 'ਚ ਲੈ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸੰਵੇਦਨਸ਼ੀਲ ਹੈ ਅਤੇ ਹਸਪਤਾਲ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?
- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ
- 8 ਸਾਲਾ ਨੀਯਤੀ ਦਾ ਕਮਾਲ, 3 ਮਿੰਟਾਂ 'ਚ ਬਣਾਇਆ ਅਨੋਖਾ ਰਿਕਾਰਡ, ਡਾਕਟਰ ਬਣਨ ਦਾ ਹੈ ਸੁਪਨਾ
- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'
-