Sun, Dec 14, 2025
Whatsapp

Monsoon Insects: ਜੇਕਰ ਤੁਹਾਨੂੰ ਵੀ ਮੀਂਹ ਦੇ ਮੌਸਮ ‘ਚ ਕੀੜੇ-ਮਕੌੜੇ ਕਰ ਰਹੇ ਹਨ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

ਮਾਨਸੂਨ ਦੀਆਂ ਬਰਸਾਤਾਂ ਖੁਸ਼ੀਆਂ, ਹਰਿਆਲੀ ਦੇ ਨਾਲ-ਨਾਲ ਕੀੜੇ-ਮਕੌੜਿਆਂ ਦੀ ਫੌਜ ਵੀ ਲਿਆਉਂਦੀਆਂ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੇ ਉੱਡਣ, ਤੁਰਨ ਅਤੇ ਰੇਂਗਣ ਵਾਲੇ ਕੀੜੇ ਨਜ਼ਰ ਆਉਣ ਲੱਗਦੇ ਹਨ।

Reported by:  PTC News Desk  Edited by:  Aarti -- July 23rd 2023 03:10 PM -- Updated: July 23rd 2023 03:35 PM
Monsoon Insects: ਜੇਕਰ ਤੁਹਾਨੂੰ ਵੀ ਮੀਂਹ ਦੇ ਮੌਸਮ ‘ਚ ਕੀੜੇ-ਮਕੌੜੇ ਕਰ ਰਹੇ ਹਨ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

Monsoon Insects: ਜੇਕਰ ਤੁਹਾਨੂੰ ਵੀ ਮੀਂਹ ਦੇ ਮੌਸਮ ‘ਚ ਕੀੜੇ-ਮਕੌੜੇ ਕਰ ਰਹੇ ਹਨ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

Monsoon Insects Removal Tips: ਮਾਨਸੂਨ ਦੀਆਂ ਬਰਸਾਤਾਂ ਖੁਸ਼ੀਆਂ, ਹਰਿਆਲੀ ਦੇ ਨਾਲ-ਨਾਲ ਕੀੜੇ-ਮਕੌੜਿਆਂ ਦੀ ਫੌਜ ਵੀ ਲਿਆਉਂਦੀਆਂ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੇ ਉੱਡਣ, ਤੁਰਨ ਅਤੇ ਰੇਂਗਣ ਵਾਲੇ ਕੀੜੇ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ਵਿੱਚੋਂ ਕੁਝ ਕੀੜੇ-ਮਕੌੜੇ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਕੁਝ ਕੀੜੇ ਜ਼ਹਿਰੀਲੇ ਹੁੰਦੇ ਹਨ। ਚਮੜੀ 'ਤੇ ਜਲਣ, ਸੋਜ ਵਰਗੀਆਂ ਸਮੱਸਿਆਵਾਂ ਹੱਥਾਂ-ਪੈਰਾਂ 'ਤੇ ਚੱਲਣ ਨਾਲ ਹੀ ਹੋਣ ਲੱਗਦੀਆਂ ਹਨ।

ਜੇਕਰ ਇਸ ਦਾ ਧਿਆਨ ਨਾ ਰੱਖਿਆ ਗਿਆ ਤਾਂ ਇਹ ਮਾਮੂਲੀ ਇਨਫੈਕਸ਼ਨ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਜੇਕਰ ਤੁਸੀਂ ਇਨ੍ਹਾਂ ਪਰੇਸ਼ਾਨੀਆਂ 'ਚ ਨਹੀਂ ਪੈਣਾ ਚਾਹੁੰਦੇ ਤਾਂ ਇਸ ਬਾਰੇ ਜਾਣਨਾ ਜ਼ਰੂਰੀ ਹੈ ਕਿ ਘਰ ਨੂੰ ਕੀੜੇ-ਮਕੌੜਿਆਂ ਤੋਂ ਕਿਵੇਂ ਦੂਰ ਰੱਖਿਆ ਜਾਵੇ।


ਨਿੰਮ ਦੇ ਤੇਲ ਦਾ ਛਿੜਕਾਅ :

ਆਯੁਰਵੇਦ ਮਾਹਿਰਾਂ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਘਰ ਨੂੰ ਕੀੜੇ-ਮਕੌੜਿਆਂ ਤੋਂ ਸੁਰੱਖਿਅਤ ਰੱਖਣ ਲਈ ਨਿੰਮ ਦਾ ਤੇਲ ਬਹੁਤ ਕਾਰਗਰ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਘਰ 'ਚ ਵੱਖ-ਵੱਖ ਥਾਵਾਂ 'ਤੇ ਨਿੰਮ ਦੇ ਤੇਲ ਦਾ ਛਿੜਕਾਅ ਕਰਨਾ ਹੋਵੇਗਾ। ਇਸ ਤੋਂ ਬਾਅਦ ਘਰ 'ਚ ਲੱਗੇ ਪੌਦਿਆਂ ਨੂੰ ਇਕ ਵਾਰ ਜ਼ਰੂਰ ਚੈੱਕ ਕਰੋ। ਕਈ ਵਾਰ ਕੀੜੇ ਪੌਦਿਆਂ ਵਿੱਚ ਲੁਕ ਜਾਂਦੇ ਹਨ। ਇਸ ਲਈ ਉਨ੍ਹਾਂ 'ਤੇ ਵੀ ਨਿੰਮ ਦਾ ਤੇਲ ਛਿੜਕ ਦਿਓ।

ਨਿੰਬੂ ਦੀ ਮਦਦ ਲਓ : 

ਬਰਸਾਤੀ ਕੀੜੇ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਅਤੇ ਬੇਕਿੰਗ ਸੋਡਾ ਮਿਲਾ ਕੇ ਘੋਲ ਬਣਾ ਲਓ ਅਤੇ ਇਸ ਨੂੰ ਸਪਰੇਅ ਬੋਤਲ 'ਚ ਭਰ ਲਓ। ਇਸ ਘੋਲ ਨੂੰ ਪੌਦਿਆਂ ਅਤੇ ਘਰ ਦੇ ਅਜਿਹੇ ਕੋਨਿਆਂ 'ਤੇ ਸਪਰੇਅ ਕਰੋ ਜਿੱਥੋਂ ਕੀੜੇ-ਮਕੌੜੇ ਆਉਣ ਦੀ ਸੰਭਾਵਨਾ ਹੈ।

ਮਿਰਚ ਪ੍ਰਭਾਵਸ਼ਾਲੀ : 

ਇਹ ਸਭ ਤੋਂ ਸਸਤਾ ਅਤੇ ਪ੍ਰਭਾਵਸ਼ਾਲੀ ਹੱਲ ਹੈ। ਘਰ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਕਾਲੀ ਮਿਰਚ ਲੈ ਕੇ ਪੀਸ ਕੇ ਪਾਣੀ 'ਚ ਮਿਲਾ ਲਓ। ਹੁਣ ਇਸ ਨੂੰ ਇਕ ਬੋਤਲ 'ਚ ਭਰ ਕੇ ਘਰ ਦੇ ਕੋਨਿਆਂ ਅਤੇ ਦਰਾੜਾਂ 'ਤੇ ਛਿੜਕ ਦਿਓ।

ਇਹ ਵੀ ਪੜ੍ਹੋ: ਚਾਹ ਪੀਣ ਨਾਲ ਵੀ ਨਹੀਂ ਵਧੇਗਾ ਤੁਹਾਡਾ ਭਾਰ! ਪਰ...

- PTC NEWS

Top News view more...

Latest News view more...

PTC NETWORK
PTC NETWORK