New Rules From 1st October: 1 ਅਕਤੂਬਰ ਤੋਂ ਬਦਲ ਰਹੇ ਹਨ ਇਹ ਨਿਯਮ, ਪੂਰਾ ਕਰੋ ਇਹ ਕੰਮ ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
New Rules From 1st October: ਅਕਤੂਬਰ ਦਾ ਮਹੀਨਾ ਜਲਦ ਹੀ ਸ਼ੁਰੂ ਹੋ ਰਿਹਾ ਹੈ। ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਹਰ ਮਹੀਨੇ ਕਈ ਵਿੱਤੀ ਨਿਯਮਾਂ ਵਿੱਚ ਬਦਲਾਅ ਹੁੰਦੇ ਹਨ। ਅਜਿਹੇ 'ਚ 1 ਅਕਤੂਬਰ 2023 ਤੋਂ ਕਈ ਵਿੱਤੀ ਨਿਯਮਾਂ 'ਚ ਬਦਲਾਅ ਕੀਤੇ ਜਾਣਗੇ। ਜਿਵੇ ਕੀ ਤੁਸੀਂ 30 ਸਤੰਬਰ 2023 ਤੱਕ 2,000 ਰੁਪਏ ਦਾ ਨੋਟ ਬਦਲ ਸਕਦੇ ਹੋ। 1 ਅਕਤੂਬਰ ਤੋਂ 2000 ਰੁਪਏ ਦੇ ਨੋਟਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਆਓ ਜਾਣਦੇ ਹਾਂ 1 ਅਕਤੂਬਰ 2023 ਤੋਂ ਹੋਰ ਕਿਹੜੇ ਨਿਯਮ ਬਦਲੇ ਜਾ ਰਹੇ ਹਨ।
ਡੀਮੈਟ ਖਾਤੇ 'ਚ ਨਾਮਜ਼ਦ ਲਾਜ਼ਮੀ :
ਸੇਬੀ (SEBI) ਨੇ ਡੀਮੈਟ ਅਤੇ ਵਪਾਰਕ ਖਾਤਿਆਂ ਲਈ ਨਾਮਜ਼ਦਗੀ ਲਾਜ਼ਮੀ ਕਰ ਦਿੱਤੀ ਹੈ। ਡੀਮੈਟ ਖਾਤੇ 'ਚ ਨਾਮਜ਼ਦਗੀ ਬਾਰੇ ਜਾਣਕਾਰੀ ਦੇਣ ਦੀ ਸਮਾਂ ਸੀਮਾ 30 ਸਤੰਬਰ 2023 ਤੈਅ ਕੀਤੀ ਹੈ। ਸੇਬੀ (SEBI) ਨੇ ਪਹਿਲਾਂ ਨਾਮਜ਼ਦ ਵਿਅਕਤੀ ਬਾਰੇ ਜਾਣਕਾਰੀ ਦੇਣ ਲਈ 31 ਮਾਰਚ ਦੀ ਸਮਾਂ ਸੀਮਾ ਦਿੱਤੀ ਸੀ। ਇਸ ਤੋਂ ਬਾਅਦ ਇਸ ਦੀ ਸਮਾਂ ਸੀਮਾ 6 ਮਹੀਨੇ ਲਈ ਵਧਾ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਖਾਤਾ ਧਾਰਕ ਆਪਣੇ ਖਾਤੇ ਦੇ ਨਾਮਜ਼ਦ ਵਿਅਕਤੀ ਬਾਰੇ ਜਾਣਕਾਰੀ ਨਹੀਂ ਦਿੰਦਾ ਹੈ, ਤਾਂ ਉਸ ਦਾ ਖਾਤਾ 1 ਅਕਤੂਬਰ ਤੋਂ ਬਾਅਦ ਫ੍ਰੀਜ਼ ਕਰ ਦਿੱਤਾ ਜਾਵੇਗਾ। ਇਸ ਲਈ ਤੁਹਾਨੂੰ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ।
ਮਿਊਚਲ ਫੰਡ ਨਾਮਜ਼ਦਗੀ :
ਸੇਬੀ (SEBI) ਨੇ ਮਿਊਚਲ ਫੰਡ ਨਿਵੇਸ਼ਕਾਂ ਲਈ ਨਾਮਜ਼ਦਗੀ ਕਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੀ ਸਮਾਂ ਸੀਮਾ ਵੀ 30 ਸਤੰਬਰ 2023 ਰੱਖੀ ਗਈ ਹੈ। ਜੇਕਰ ਖਾਤਾਧਾਰਕ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦਾ ਹੈ ਤਾਂ ਉਸ ਦਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ। ਖਾਤਾ ਫ੍ਰੀਜ਼ ਹੋਣ ਤੋਂ ਬਾਅਦ, ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਕਰ ਸਕਦੇ।
ਟੀ.ਸੀ.ਐੱਸ. ਨਿਯਮਾਂ ਵਿੱਚ ਬਦਲਾਅ :
ਜਿਵੇ ਕੀ ਤੁਸੀਂ ਜਾਣਦੇ ਹੀ ਹੋ 1 ਅਕਤੂਬਰ 2023 ਤੋਂ ਕਈ ਵਿੱਤੀ ਨਿਯਮਾਂ 'ਚ ਬਦਲਾਅ ਕੀਤੇ ਜਾਣਗੇ। ਅਜਿਹੇ 'ਚ ਹੀ ਟੀ.ਸੀ.ਐੱਸ. (TCS) ਦੇ ਨਿਯਮਾਂ 'ਚ ਬਦਲਾਵ ਹੋ ਰਹੇ ਹਨ। ਅਜਿਹੇ 'ਚ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵਿਦੇਸ਼ ਜਾਣ ਲਈ ਟੂਰ ਪੈਕੇਜ ਖਰੀਦ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇਸ 'ਤੇ ਟੀ.ਸੀ.ਐੱਸ. 7 ਲੱਖ ਰੁਪਏ ਦੇ ਟੂਰ ਪੈਕੇਜ 'ਤੇ, ਤੁਹਾਨੂੰ 5 ਫੀਸਦ ਦੀ ਟੀ.ਸੀ.ਐੱਸ. ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ, ਤੁਹਾਨੂੰ 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜਾਂ 'ਤੇ 20 ਪ੍ਰਤੀਸ਼ਤ ਟੀ.ਸੀ.ਐੱਸ. ਦਾ ਭੁਗਤਾਨ ਕਰਨਾ ਹੋਵੇਗਾ।
2,000 ਰੁਪਏ ਦੇ ਨੋਟ ਬਦਲਣ ਦੀ ਆਖਰੀ ਤਾਰੀਖ :
ਤੁਹਾਨੂੰ ਦੱਸ ਦਈਏ ਕੀ ਭਾਰਤੀ ਰਿਜ਼ਰਵ ਬੈਂਕ ਨੇ ਮਈ 'ਚ ਐਲਾਨ ਕੀਤਾ ਸੀ ਕਿ 2,000 ਰੁਪਏ ਦੇ ਨੋਟ ਨੂੰ ਸਰਕੁਲੇਸ਼ਨ 'ਚ ਲਿਆਂਦਾ ਜਾ ਰਿਹਾ ਹੈ। ਲੋਕਾਂ ਨੂੰ 30 ਸਤੰਬਰ 2023 ਤੱਕ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣੇ ਹੋਣਗੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ 2,000 ਰੁਪਏ ਦੇ ਨੋਟ ਨੂੰ ਤੁਰੰਤ ਬਦਲਣਾ ਜਾਂ ਜਮ੍ਹਾ ਕਰਨਾ ਪਵੇਗਾ ਨਹੀ ਤਾਂ 2000 ਰੁਪਏ ਦੇ ਨੋਟਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।
ਬਚਤ ਖਾਤੇ ਦੇ ਨਿਯਮ :
ਬਚਤ ਖਾਤੇ ਦੇ ਨਿਯਮਾਂ 'ਚ ਵੀ ਕਈ ਬਦਲਾਅ ਕੀਤੇ ਗਏ ਹਨ। ਸਾਰੇ ਲੋਕਾਂ ਲਈ ਆਪਣੇ ਖਾਤੇ ਵਿੱਚ ਆਧਾਰ ਕਾਰਡ ਦੀ ਜਾਣਕਾਰੀ ਦਰਜ ਕਰਨੀ ਜ਼ਰੂਰੀ ਹੈ। ਜੇਕਰ ਕਿਸੇ ਵੀ ਖਾਤਾ ਧਾਰਕ ਦੇ ਖਾਤੇ ਵਿੱਚ ਆਧਾਰ ਦੀ ਜਾਣਕਾਰੀ ਨਹੀਂ ਹੈ, ਤਾਂ ਉਸਦਾ ਖਾਤਾ 1 ਅਕਤੂਬਰ, 2023 ਨੂੰ ਫ੍ਰੀਜ਼ ਕਰ ਦਿੱਤਾ ਜਾਵੇਗਾ।
-ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: PM ਮੋਦੀ ਨੇ 51,000 ਨੌਜਵਾਨਾਂ ਨੂੰ ਦਿੱਤਾ ਨੌਕਰੀਆਂ ਦਾ ਤੋਹਫਾ, ਜਾਣੋ ਕੀ ਕਿਹਾ ਨੌਜਵਾਨਾਂ ਨੂੰ...
- PTC NEWS