Fri, Apr 26, 2024
Whatsapp

ਕੁਲਬੀਰ ਸਿੰਘ ਜ਼ੀਰਾ ਵੱਲੋਂ ਨਾਜਾਇਜ਼ ਪਰਚਿਆਂ ਖ਼ਿਲਾਫ਼ ਕੈਬਨਿਟ ਮੰਤਰੀ ਦੇ ਘਿਰਾਓ ਦਾ ਐਲਾਨ

Written by  Ravinder Singh -- January 24th 2023 04:17 PM
ਕੁਲਬੀਰ ਸਿੰਘ ਜ਼ੀਰਾ ਵੱਲੋਂ ਨਾਜਾਇਜ਼ ਪਰਚਿਆਂ ਖ਼ਿਲਾਫ਼ ਕੈਬਨਿਟ ਮੰਤਰੀ ਦੇ ਘਿਰਾਓ ਦਾ ਐਲਾਨ

ਕੁਲਬੀਰ ਸਿੰਘ ਜ਼ੀਰਾ ਵੱਲੋਂ ਨਾਜਾਇਜ਼ ਪਰਚਿਆਂ ਖ਼ਿਲਾਫ਼ ਕੈਬਨਿਟ ਮੰਤਰੀ ਦੇ ਘਿਰਾਓ ਦਾ ਐਲਾਨ

ਫਿਰੋਜ਼ਪੁਰ : ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖ ਤੋਂ ਫੇਲ੍ਹ ਹੋਣ ਤੋਂ ਬਾਅਦ ਹੁਣ ਦਬਾਅ ਪਾਉਣ ਦੀ ਸੌੜੀ ਸਿਆਸਤ ਖੇਡ ਰਹੀ ਹੈ। ਹੋਰਨਾਂ ਪਾਰਟੀਆਂ ਦੇ ਵਰਕਰ ਅਤੇ ਅਹੁਦੇਦਾਰਾਂ ਨੂੰ ਝੂਠੇ ਕੇਸ ਪਵਾ ਕੇ ਡਰਾਇਆ ਜਾ ਰਿਹਾ ਹੈ ਕਿ ਉਹ ਆਪਣੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਪ ਵਿਚ ਸ਼ਾਮਲ ਹੋ ਜਾਣ।

ਇਹੋ ਜਿਹੀ ਕੋਝੀ ਸਿਆਸਤ ਵਰਤਕੇ ਜ਼ੀਰੇ ਹਲਕੇ ਦੇ ਪਿੰਡ ਵਾੜਾ ਪੋਹਵਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਜਨਕ ਰਾਜ ਸ਼ਰਮਾ ਤੇ ਉਸਦੇ ਸਪੁੱਤਰ ਨਵਦੀਪ ਸ਼ਰਮਾ ਨੂੰ ਝੂਠੇ ਪਰਚੇ ਵਿੱਚ ਫਸਾਇਆ ਗਿਆ ਹੈ। ਜਿਸਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਪਰਚਾ ਰੱਦ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੀ 26 ਜਨਵਰੀ ਨੂੰ ਮੰਤਰੀ ਹਰਜੋਤ ਬੈਂਸ ਦਾ ਘਿਰਾਓ ਕੀਤਾ ਜਾਵੇਗਾ।



ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਅੱਜ ਇਥੇ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੀਤਾ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਹਰ ਵਰਕਰ ਅਤੇ ਅਹੁਦੇਦਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਵਾੜਾ ਪੋਹਵਿੰਡ ਦਾ ਹੈ ਜਿੱਥੇ ਕਾਂਗਰਸ ਸਰਕਾਰ ਵੇਲੇ ਅਲਾਟ ਕੀਤੇ 53 ਪਲਾਟ ਨਿਯਮਾਂ ਮੁਤਾਬਿਕ ਲਾਭਪਾਤਰੀਆਂ ਨੂੰ ਤਤਕਾਲੀ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਹਨ। ਇਸੇ ਗੱਲ ਨੂੰ ਲੈਕੇ ਸਰਪੰਚ ਜਨਕ ਰਾਜ ਸ਼ਰਮਾ ਉੱਪਰ ਨਜਾਇਜ਼ ਤੌਰ ਉਤੇ ਵਿਭਾਗੀ ਦਬਾਅ ਬਣਾਉਣ ਦੀ ਸਾਜ਼ਿਸ਼ ਤਹਿਤ ਬੀ. ਡੀ. ਓ. ਜ਼ੀਰਾ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਥਾਣਾ ਸਿਟੀ ਜ਼ੀਰਾ ਵਿਖੇ ਸਰਪੰਚ ਜਨਕ ਰਾਜ ਸ਼ਰਮਾ ਅਤੇ ਉਸਦੇ ਬੇਟੇ ਐਡਵੋਕੇਟ ਨਵਦੀਪ ਸ਼ਰਮਾ 'ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਹਰ ਵਰਕਰ ਤੇ ਅਹੁਦੇਦਾਰ ਨਾਲ ਹਮੇਸ਼ਾਂ ਖੜ੍ਹੇ ਰਹਿਣਗੇ ਅਤੇ ਇਨ੍ਹਾਂ ਦੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ 26 ਜਨਵਰੀ ਤੱਕ ਇਹ ਨਾਜਾਇਜ਼ ਪਰਚਾ ਰੱਦ ਨਾ ਕੀਤਾ ਗਿਆ ਤਾਂ ਝੰਡਾ ਲਹਿਰਾਉਣ ਆ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਖ਼ਿਲਾਫ਼ ਵਿਜੀਲੈਂਸ ਦਾ ਸ਼ਿਕੰਜਾ, ਰਿਕਾਰਡ ਕੀਤਾ ਤਲਬ

ਕੁਲਬੀਰ ਸਿੰਘ ਜ਼ੀਰਾ ਨੇ ਇਹ ਵੀ ਕਿਹਾ ਕਿ ਅਸੀਂ ਸੰਵਿਧਾਨ ਦੀ ਸੱਚੇ ਦਿਲੋਂ ਪਾਲਣਾ ਕਰਦੇ ਹਾਂ। ਇਸ ਲਈ ਇਹ ਘਿਰਾਓ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ ਨਾਹਰ ਸਾਬਕਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ , ਗੁਰਦੀਪ ਸਿੰਘ ਢਿਲੋਂ , ਗੁਰਭੇਜ ਸਿੰਘ ਟਿੱਬੀ , ਸੁਖਵਿੰਦਰ ਸਿੰਘ ਅਟਾਰੀ , ਤਜਿੰਦਰ ਸਿੰਘ ਬਿੱਟੂ , ਰੂਬਲ ਵਿਰਦੀ PA ਕੁਲਬੀਰ ਸਿੰਘ ਜ਼ੀਰਾ, ਵਰਿੰਦਰ ਸਿੰਘ ਰੁਕਣਾ ਬੈਗੁ, ਕਾਰਜ ਸਿੰਘ ਸਰਪੰਚ ਰੁਕਨਾਂ ਬੇਗੁ, ਗਗਨਦੀਪ ਸਿੰਘ ਵਾੜਾ ਪੋਹੁਵਿੰਡ, ਜੋਗਾ ਸਿੰਘ ਮੈਂਬਰ, ਸਲਵਿਦਰ ਸਿੰਘ ਮੈਂਬਰ, ਬਾਬਾ ਰਾਜ ਸਿੰਘ, ਮਲੂਕ ਸਿੰਘ ਸਰਪੰਚ ਵਾੜਾ ਕਾਲੀ ਰਾਉਣ, ਮਨਜਿੰਦਰ ਸਿੰਘ Rtd ਪੰਚਾਇਤ ਅਫਸਰ, ਗੁਰਦੀਪ ਸਿੰਘ ਸੁੱਖੇ ਵਾਲਾ, ਜਰਮਲ ਸਿੰਘ ਹਾਜ਼ਰ ਸਨ।

ਰਿਪੋਰਟ-ਰਵਿੰਦਰ ਮੀਤ

- PTC NEWS

Top News view more...

Latest News view more...