Amritsar News : ਪੈਸੇ ਮੰਗਣ ਨੂੰ ਲੈ ਕੇ ਕੁੱਲਚੇ ਛੋਲੇ ਵੇਚਣ ਵਾਲੇ ਨਾਲ ਕੁੱਟਮਾਰ, ਘਟਨਾ CCTV 'ਚ ਹੋਈ ਕੈਦ
Amritsar News : ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਕੁਲਚੇ ਛੋਲੇ ਵੇਚਣ ਵਾਲੇ ਵਿਜੈ ਸ਼ਰਮਾ ਵੱਲੋਂ ਆਪਣੇ ਇਲਾਕੇ ਦੇ ਇੱਕ ਨੌਜਵਾਨ ਉਪਰ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ। ਜਿਸ ਸੰਬਧੀ ਪੁਲਿਸ ਵੱਲੋਂ ਸੀਸੀਟੀਵੀ ਅਤੇ ਪੀੜਿਤ ਦੇ ਬਿਆਨਾਂ ਉਪਰ ਰਿਪੋਰਟ ਦਰਜ ਕੀਤੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਤ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਬੀਤੇ ਲੰਮੇ ਸਮੇਂ ਤੋਂ ਰਾਣੀ ਕਾ ਬਾਗ ਇਲਾਕੇ ਵਿਚ ਕੁਲਚੇ ਛੋਲੇ ਵੇਚਦਾ ਹੈ ਅਤੇ ਉਥੋ ਦੇ ਰਹਿਣ ਵਾਲੇ ਆਰਿਅਨ ਨਾਮ ਦੇ ਨੌਜਵਾਨ ਵੱਲੋਂ ਆਏ ਦਿਨ ਪੈਸੇ ਦੇਣ ਦੀ ਜਗ੍ਹਾ ਝਗੜਾ ਕੀਤਾ ਜਾਂਦਾ ਹੈ ਅਤੇ ਹੁਣ ਵੀ ਉਸ ਵੱਲੋਂ ਸਮਾਨ ਦੇ ਪੈਸੇ ਨਾ ਦੇਣ ਦੀ ਖਾਤਿਰ ਮੇਰੀ ਕੁੱਟਮਾਰ ਕੀਤੀ ਹੈ।
ਜਿਸ ਸੰਬਧੀ ਮੇਰੇ ਕੋਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਘਟਨਾ ਦੀ ਪੂਰੀ ਸੀਸੀਟੀਵੀ ਵੀ ਦਿਤੀ ਗਈ ਹੈ। ਜਿਸ ਸੰਬਧੀ ਅਸੀ ਪੁਲਿਸ ਕੋਲੋਂ ਇਨਸ਼ਾਫ ਦੀ ਮੰਗ ਕਰਦੇ ਹਾਂ। ਉਧਰ ਇਸ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਅਤੇ ਸੀਸੀਟੀਵੀ ਅਤੇ ਪੀੜੀਤ ਵਿਜੇ ਸ਼ਰਮਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆ ਆਰੋਪੀ ਆਰਿਅਨ ਨੂੰ ਫੜ ਲਿਆ ਗਿਆ ਹੈ ਅਤੇ ਜਲਦ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।
- PTC NEWS