Ludhiana ਦਿਲਰੋਜ ਕੌਰ ਦਾ ਕਤਲ ਮਾਮਲਾ; ਲੁਧਿਆਣਾ ਅਦਾਲਤ ਨੇ ਫੈਸਲਾ ਕੱਲ੍ਹ ਲਈ ਰੱਖਿਆ ਸੁਰੱਖਿਅਤ
Ludhiana Girl Murder Update: ਲੁਧਿਆਣਾ ਦੇ ਵਿੱਚ ਸਾਲ 2021 ਵਿੱਚ ਤਿੰਨ ਸਾਲਾਂ ਦਿਲਰੋਜ਼ ਨੂੰ ਬੜੀ ਬੇਹਰਿਮੀ ਨਾਲ ਜਿੰਦਾ ਰੇਤੇ ਵਿੱਚ ਦੱਬ ਕੇ ਕਤਲ ਕਰ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਨੇ ਮੁਲਜ਼ਮ ਔਰਤ ਨੀਲਮ ਨੂੰ ਮਾਨਯੋਗ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਨੂੰ ਅੱਜ ਕੋਰਟ ਵੱਲੋਂ ਸਜ਼ਾ ਸੁਣਾਈ ਜਾਣੀ ਸੀ। ਪਰ ਅਦਾਲਤ ਨੇ 16 ਅਪ੍ਰੈਲ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਨੀਲਮ ਨੇ ਆਪਣੇ ਗੁਆਂਢੀ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਢਾਈ ਸਾਲ ਦੀ ਧੀ ਦਿਲਰੋਜ਼ ਕੌਰ ਦਾ ਕਤਲ ਕਰ ਦਿੱਤਾ ਸੀ। ਦੱਸ ਦਈਏ ਕਿ ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਚਾਕਲੇਟ ਦੇ ਬਹਾਨੇ ਲੈ ਗਈ ਸੀ ਮੁਲਜ਼ਮ
ਦੱਸ ਦਈਏ ਕਿ ਮੁਲਜ਼ਮ ਮਹਿਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਲੈ ਗਈ ਸੀ। ਮੁਲਜ਼ਮ ਮਹਿਲਾ ਨੇ ਪਹਿਲਾਂ ਬੱਚੀ ਨੂੰ ਘਰੋਂ ਵਹਿਲਾ ਫੁਸਲਾ ਕੇ ਚਾਕਲੇਟ ਖੁਆਉਣ ਦਾ ਬਹਾਨਾ ਲੈ ਕੇ ਆਪਣੇ ਨਾਲ ਐਕਟੀਵਾ ’ਤੇ ਕਿਸੇ ਸੁੰਨਸਾਨ ਥਾਂ ’ਤੇ ਲੈ ਗਈ।
ਮੁਲਜ਼ਮ ਮਹਿਲਾ ਨੇ ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਕਾਬਿਲੇਗੌਰ ਹੈ ਕਿ ਮੁਲਜ਼ਮ ਔਰਤ ਨੇ ਬੱਚੀ ਨੂੰ ਜ਼ਿੰਦਾ ਦਫਨਾਉਣ ਤੋਂ ਪਹਿਲਾਂ ਉਸ ਨੂੰ ਟੋਏ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ। ਇਸ ਕਾਰਨ ਲੜਕੀ ਦੇ ਮੱਥੇ ਅਤੇ ਸਿਰ 'ਤੇ ਸੱਟ ਲੱਗ ਗਈ। ਹੇਠਾਂ ਡਿੱਗਦੇ ਹੀ ਕੁੜੀ ਉੱਚੀ-ਉੱਚੀ ਰੋਣ ਲੱਗੀ। ਇਸ ਤੋਂ ਬਾਅਦ ਵੀ ਔਰਤ ਨੂੰ ਤਰਸ ਨਹੀਂ ਆਇਆ। ਲੜਕੀ ਦੇ ਮੂੰਹ ਵਿੱਚ ਚਿੱਕੜ ਭਰ ਕੇ ਉਸ ਨੂੰ ਦੱਬ ਦਿੱਤਾ ਅਤੇ ਉਥੋਂ ਭੱਜ ਗਿਆ।
ਇਹ ਵੀ ਪੜ੍ਹੋ: Kejriwal-Bhagwant Mann Meeting: ਕੇਜਰੀਵਾਲ ਨੂੰ ਤਿਹਾੜ ਜੇਲ੍ਹ ’ਚ ਮਿਲਣ ਲਈ ਪਹੁੰਚੇ CM ਭਗਵੰਤ ਮਾਨ
- PTC NEWS