Advertisment

ਜੇਲ੍ਹਾਂ ’ਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ: ਬਠਿੰਡਾ ਦੀ ਕੇਂਦਰੀ ਜੇਲ੍ਹ ’ਚੋਂ ਮੋਬਾਈਲ ਤੇ ਸਿਮ ਬਰਾਮਦ

author-image
Aarti
Updated On
New Update
ਜੇਲ੍ਹਾਂ ’ਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ: ਬਠਿੰਡਾ ਦੀ ਕੇਂਦਰੀ ਜੇਲ੍ਹ ’ਚੋਂ ਮੋਬਾਈਲ ਤੇ ਸਿਮ ਬਰਾਮਦ
Advertisment

ਬਠਿੰਡਾ: ਪੰਜਾਬ ਦੀਆਂ ਜੇਲ੍ਹਾਂ ਚੋਂ ਮੋਬਾਈਲ ਅਤੇ ਨਸ਼ਾ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜੇਲ੍ਹਾਂ ’ਚ ਸਖ਼ਤ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਹ ਦਾਅਵੇ ਖੋਖਲ੍ਹੇ ਸਾਬਿਤ ਹੋ ਰਹੇ ਹਨ। ਕਿਉਂਕਿ ਲਗਾਤਾਰ ਪੰਜਾਬ ਦੀਆਂ ਜੇਲ੍ਹਾਂ ਚੋਂ ਮੋਬਾਈਲ ਫੋਨ ਬਰਾਮਦ ਹੋਏ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ। 

Advertisment

ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ ਇੱਕ ਕੈਦੀ ਅਤੇ ਹਵਾਲਾਤੀ ਤੋਂ ਇੱਕ ਮੋਬਾਈਲ ਫੋਨ,ਦੋ ਸਿਮ ਅਤੇ ਇੱਕ ਬੈਟਰੀ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਚ ਲੈ ਲਿਆ ਹੈ। ਥਾਣਾ ਕੈਂਟ ਵਿਖੇ ਹਵਾਲਾਤੀਆਂ ਅਤੇ ਕੈਂਦੀਆਂ ਖਿਲਾਫ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਦੂਜੇ ਪਾਸੇ ਮਾਮਲੇ ਸਬੰਧੀ ਡੀਐਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਨਾਲੋਂ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ ਜੋ ਕਿ ਜੇਲ੍ਹ ਸਟਾਫ ਵੱਲੋ ਪੂਰੀ ਸਖ਼ਤੀ ਨਾਲ ਚੈਕਿੰਗ ਕੀਤੀ ਜਾਂਦੀ ਹੈ। ਦੂਜੇ ਪਾਸੇ ਸੀਆਰਪੀਐੱਫ ਲੱਗੀ ਹੋਈ ਹੈ। ਹਵਾਲਾਤੀ ਅਤੇ ਕੈਦੀ ਆਪਣੇ ਪ੍ਰਾਈਵੇਟ ਪਾਰਟ ’ਚ ਮੋਬਾਈਲ ਲੁਕਾ ਲੈ ਜਾਂਦੇ ਹਨ, ਪਰ ਉਨ੍ਹਾਂ ਵੱਲੋਂ ਪੂਰੀ ਸਖ਼ਤੀ ਕੀਤੀ ਹੋਈ ਹੈ। 

ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਚੋਂ ਚੈਕਿੰਗ ਦੌਰਾਨ 21 ਮੋਬਾਈਲ, 180 ਬੰਡਲ ਬੀੜੀ, ਇਕ ਪੈਕੇਟ ਸਿਗਰੇਟ, 20 ਪੈਕੇਟ ਤੰਬਾਕੂ , 6 ਮੋਬਾਇਲ ਚਾਰਜਰ ਅਤੇ 2 ਹੈੱਡ ਫੋਨ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ 4 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

-ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ

ਇਹ ਵੀ ਪੜ੍ਹੋ: ਕਿਸਾਨ ਦੀ ਨਿਸ਼ਾਨਦੇਹੀ 'ਤੇ ਬੀਐਸਐਫ ਜਵਾਨਾਂ ਨੇ ਡਰੋਨ ਤੇ 1 ਕਿਲੋ ਹੈਰੋਇਨ ਕੀਤੀ ਬਰਾਮਦ

- PTC NEWS
mobiles-in-jails punjab-police central-jail-of-bathinda
Advertisment

Stay updated with the latest news headlines.

Follow us:
Advertisment