Navratri Vrat Recipe: ਨਰਾਤਿਆਂ 'ਚ ਖੁਦ ਨੂੰ ਊਰਜਾਵਾਨ ਰੱਖਣ ਲਈ ਖਾਓ ਮਖਾਨਾ ਚਾਟ, ਜਾਣੋ ਬਣਾਉਣ ਦਾ ਢੰਗ
Navratri Vrat Recipe: ਕੱਲ੍ਹ ਤੋਂ ਚੈਤਰ ਨਰਾਤੇ ਸ਼ੁਰੂ ਹੋ ਗਏ ਹਨ ਇਸ ਸਮੇਂ ਦੌਰਾਨ ਲੋਕ ਦੇਵੀ ਦੁਰਗਾ ਦੀ ਪੂਜਾ ਕਰਦੇ ਹਨ ਅਤੇ ਵਰਤ ਵੀ ਰੱਖਦੇ ਹਨ। ਅਜਿਹੇ 'ਚ ਆਪਣੇ ਆਪ ਨੂੰ ਊਰਜਾਵਾਨ ਰੱਖਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਤੁਹਾਨੂੰ ਤਾਕਤ, ਜੋਸ਼ ਅਤੇ ਊਰਜਾ ਪ੍ਰਦਾਨ ਕਰਦੇ ਹਨ। ਦਸ ਦਈਏ ਕਿ ਕੁਝ ਲੋਕ ਪੂਰੇ 9 ਦਿਨ ਵਰਤ ਰੱਖਦੇ ਹਨ। ਅਜਿਹੇ 'ਚ ਅਸੀਂ ਤੁਹਾਡੇ ਲਈ ਚਾਟ ਦੀ ਖਾਸ ਰੈਸਿਪੀ ਲੈ ਕੇ ਆਏ ਹਾਂ। ਇਹ ਚਾਟ ਆਲੂਆਂ ਤੋਂ ਨਹੀਂ ਸਗੋਂ ਮਖਾਨੇ ਤੋਂ ਬਣਾਈ ਜਾਂਦੀ ਹੈ। ਵਰਤ ਰੱਖਣ ਤੋਂ ਇਲਾਵਾ ਤੁਸੀਂ ਇਸ ਨੂੰ ਸ਼ਾਮ ਨੂੰ ਆਪਣੀ ਤੀਬਰ ਭੁੱਖ ਨੂੰ ਪੂਰਾ ਕਰਨ ਲਈ ਵੀ ਖਾ ਸਕਦੇ ਹੋ। ਵੈਸੇ ਤਾਂ ਲੋਕਾਂ ਨੂੰ ਆਲੂ ਦੀ ਚਾਟ ਅਤੇ ਟਿੱਕੀ ਬਣਾਉਣਾ ਬਹੁਤ ਮੁਸ਼ਕਲ ਕੰਮ ਲੱਗਦਾ ਹੈ। ਅਜਿਹੇ 'ਚ ਤੁਸੀਂ ਸਿਰਫ 5 ਤੋਂ 10 ਮਿੰਟ 'ਚ ਕਦੇ ਵੀ ਮਖਨਾ ਚਾਟ ਬਣਾ ਕੇ ਖਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਮਖਾਨਾ ਚਾਟ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਬਣਾਉਣ ਦਾ ਤਰੀਕਾ ਕੀ ਹੈ।
ਮਖਾਨਾ ਚਾਟ ਬਣਾਉਣ ਲਈ ਲੋੜੀਂਦਾ ਸਮੱਗਰੀ
ਮਖਾਨਾ ਚਾਟ ਬਣਾਉਣ ਦਾ ਤਰੀਕਾ
ਸਵਾਦਿਸ਼ਟ ਅਤੇ ਸਿਹਤਮੰਦ ਮਖਾਨਾ ਚਾਟ ਤਿਆਰ ਹੈ। ਤੁਸੀਂ ਇਸ ਨੂੰ ਚੈਤਰ ਨਰਾਤੇ ਦੇ ਵਰਤ ਦੌਰਾਨ ਵੀ ਖਾ ਸਕਦੇ ਹੋ। ਅੰਤ 'ਚ ਇਸਨੂੰ ਇੱਕ ਹੋਰ ਕਟੋਰੇ 'ਚ ਕੱਢ ਲਓ। ਇਸ ਦੇ ਉੱਪਰ ਕੁਝ ਅਨਾਰ ਦੇ ਦਾਣੇ, ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਦਿਓ। ਮਖਾਨਾ ਚਾਟ ਤਿਆਰ ਹੈ। ਤੁਸੀਂ ਇਸ ਨੂੰ ਨਰਾਤੇ ਦੇ ਵਰਤ ਦੌਰਾਨ ਖਾ ਸਕਦੇ ਹੋ ਜਾਂ ਸ਼ਾਮ ਨੂੰ ਸਨੈਕ ਦੇ ਤੌਰ 'ਤੇ ਖਾ ਸਕਦੇ ਹੋ।
- PTC NEWS