Mon, Dec 15, 2025
Whatsapp

Chamba 'ਚ ਜ਼ਮੀਨ ਖਿਸਕਣ ਕਾਰਨ ਨਵ-ਵਿਆਹੇ ਜੋੜੇ ਦੀ ਮੌਤ, ਭਾਰੀ ਮੀਂਹ ਦੌਰਾਨ ਘਰ 'ਤੇ ਡਿੱਗਿਆ ਪੱਥਰ ਅਤੇ ਮਲਬਾ

Himachal News : ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਚੰਬਾ ਜ਼ਿਲ੍ਹੇ ਵਿੱਚ ਇੱਕ ਪਹਾੜੀ ਤੋਂ ਘਰ 'ਤੇ ਇੱਕ ਵੱਡਾ ਪੱਥਰ ਡਿੱਗਣ ਕਾਰਨ ਇੱਕ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਵਿਆਹ ਸਿਰਫ਼ 5 ਮਹੀਨੇ ਪਹਿਲਾਂ ਹੋਇਆ ਸੀ। ਘਰ ਵਿੱਚ ਸੌਂ ਰਹੇ ਸੰਨੀ ਅਤੇ ਪੱਲਵੀ ਦੀ ਮਲਬੇ ਹੇਠਾਂ ਦੱਬ ਜਾਣ ਕਾਰਨ ਮੌਤ ਹੋ ਗਈ। ਘਰ 'ਤੇ ਪੱਥਰ ਡਿੱਗਣ ਦੀ ਆਵਾਜ਼ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਬਾਕੀ ਮੈਂਬਰ ਬੜੀ ਮੁਸ਼ਕਲ ਨਾਲ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ

Reported by:  PTC News Desk  Edited by:  Shanker Badra -- July 21st 2025 12:17 PM
Chamba 'ਚ ਜ਼ਮੀਨ ਖਿਸਕਣ ਕਾਰਨ ਨਵ-ਵਿਆਹੇ ਜੋੜੇ ਦੀ ਮੌਤ, ਭਾਰੀ ਮੀਂਹ ਦੌਰਾਨ ਘਰ 'ਤੇ ਡਿੱਗਿਆ ਪੱਥਰ ਅਤੇ ਮਲਬਾ

Chamba 'ਚ ਜ਼ਮੀਨ ਖਿਸਕਣ ਕਾਰਨ ਨਵ-ਵਿਆਹੇ ਜੋੜੇ ਦੀ ਮੌਤ, ਭਾਰੀ ਮੀਂਹ ਦੌਰਾਨ ਘਰ 'ਤੇ ਡਿੱਗਿਆ ਪੱਥਰ ਅਤੇ ਮਲਬਾ

Himachal News : ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਚੰਬਾ ਜ਼ਿਲ੍ਹੇ ਵਿੱਚ ਇੱਕ ਪਹਾੜੀ ਤੋਂ ਘਰ 'ਤੇ ਇੱਕ ਵੱਡਾ ਪੱਥਰ ਡਿੱਗਣ ਕਾਰਨ ਇੱਕ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਵਿਆਹ ਸਿਰਫ਼ 5 ਮਹੀਨੇ ਪਹਿਲਾਂ ਹੋਇਆ ਸੀ। ਘਰ ਵਿੱਚ ਸੌਂ ਰਹੇ ਸੰਨੀ ਅਤੇ ਪੱਲਵੀ ਦੀ ਮਲਬੇ ਹੇਠਾਂ ਦੱਬ ਜਾਣ ਕਾਰਨ ਮੌਤ ਹੋ ਗਈ। ਘਰ 'ਤੇ ਪੱਥਰ ਡਿੱਗਣ ਦੀ ਆਵਾਜ਼ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਬਾਕੀ ਮੈਂਬਰ ਬੜੀ ਮੁਸ਼ਕਲ ਨਾਲ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ।  ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ। 

ਜਾਣਕਾਰੀ ਅਨੁਸਾਰ ਸੰਜੂ ਨਿਵਾਸੀ ਸੁਤਾਹ ਦੀ ਧੀ ਪੱਲਵੀ ਦਾ ਵਿਆਹ ਪੰਜ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪੇਕੇ ਰਹਿਣ ਆਈ ਸੀ। ਜਵਾਈ ਸੰਨੀ ਕੱਲ੍ਹ ਆਪਣੀ ਪਤਨੀ ਨੂੰ ਵਾਪਸ ਲੈਣ ਲਈ ਆਪਣੇ ਸਹੁਰੇ ਘਰ ਆਇਆ ਸੀ। ਐਤਵਾਰ ਦੇਰ ਰਾਤ ਤੇਜ਼ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਭਾਰੀ ਪੱਥਰ ਘਰ 'ਤੇ ਡਿੱਗ ਗਿਆ, ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 3 ਤੋਂ 4 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਘਰ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਚੰਬਾ ਲਿਆਂਦਾ ਜਾ ਰਿਹਾ ਹੈ। 


ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਬਾਰਿਸ਼ ਨਾਲ ਮੰਡੀ ਦੇ ਸਰਾਜ 'ਚ ਸਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਲੋਕ ਘਰੋਂ ਬੇਘਰ ਹੋਏ ਅਤੇ ਕੁਝ ਲੋਕ ਲਾਪਤਾ ਹੋਏ ਅਤੇ ਕੁਝ ਜਾਨ ਗਾਆ ਬੇਠੇ ਹਨ। ਹੁਣ ਮੁੜ ਤੋਂ ਬਾਰਿਸ਼ ਨੇ ਸਰਾਜ ਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਲਗਾਤਾਰ ਕੱਲ ਤੋਂ ਪੈ ਰਹੀ ਬਾਰਿਸ਼ ਨਾਲ ਮੁੜ ਘਰਾਂ 'ਚ ਪਾਣੀ ਭਰ ਗਿਆ ਹੈ। 

ਚੰਬਾ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਧੀ ਅਤੇ ਜਵਾਈ ਦੀ ਮੌਤ ਹੋ ਗਈ, ਜਦੋਂ ਕਿ ਮੰਡੀ ਜ਼ਿਲ੍ਹੇ ਦੀ ਸੇਰਾਜ ਘਾਟੀ ਵਿੱਚ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕੁੱਲੂ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ ਤੋਂ ਜ਼ਮੀਨ ਖਿਸਕਣ ਦੀਆਂ ਵੀ ਖ਼ਬਰਾਂ ਆਈਆਂ ਹਨ। 20 ਜੁਲਾਈ ਨੂੰ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੀ ਸ਼ਾਮ ਦੀ ਰਿਪੋਰਟ ਦੇ ਅਨੁਸਾਰ ਹਿਮਾਚਲ ਵਿੱਚ ਹੁਣ ਤੱਕ 142 ਸੜਕਾਂ ਬੰਦ ਹੋ ਗਈਆਂ ਹਨ,  ਇਕੱਲੇ ਮੰਡੀ ਜ਼ਿਲ੍ਹੇ ਵਿੱਚ 91 ਸੜਕਾਂ ਅਤੇ ਕੁੱਲੂ ਵਿੱਚ 33 ਸੜਕਾਂ ਬੰਦ ਹੋਣ ਦੀ ਰਿਪੋਟ ਹੈ।

ਦੱਸ ਦੇਈਏ ਕਿ ਮੰਡੀ ਜ਼ਿਲ੍ਹੇ ਦੇ ਥੁਨਾਗ ਇਲਾਕੇ ਵਿੱਚ ਸਾਵਧਾਨੀ ਵਜੋਂ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 4 ਮੀਲ ਅਤੇ ਹੋਟਲ ਮੂਨ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਮੰਡੀ-ਮਨਾਲੀ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਪ੍ਰਸ਼ਾਸਨ ਨੇ ਕੁੱਲੂ ਵੱਲ ਜਾਣ ਵਾਲੇ ਯਾਤਰੀਆਂ ਨੂੰ ਕਟੋਲਾ-ਕਟਿੰਡੀ ਸੜਕ ਜਾਣ ਦੀ ਅਪੀਲ ਕੀਤੀ ਹੈ। ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮਨਾਲੀ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਫਿਰ ਤੋਂ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ। ਕੁੱਲੂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਕਈ ਸੰਪਰਕ ਸੜਕਾਂ ਬੰਦ ਹੋ ਗਈਆਂ ਹਨ। 


- PTC NEWS

Top News view more...

Latest News view more...

PTC NETWORK
PTC NETWORK