Thu, May 29, 2025
Whatsapp

Nihang Pardeep Singh: ਨਿਹੰਗ ਪਰਦੀਪ ਸਿੰਘ ਦੀ ਅੰਤਿਮ ਅਰਦਾਸ ਭਲਕੇ; ਮਾਮਲੇ ਦੀ Video ਆਈ ਸਾਹਮਣੇ

ਹੋਲੇ ਮਹੱਲੇ ਦੇ ਸਮਾਗਮ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਤਲ ਕੀਤੇ ਗਏ ਨਿਹੰਗ ਪ੍ਰਦੀਪ ਸਿੰਘ ਦੀ ਅੰਤਿਮ ਅਰਦਾਸ 15 ਮਾਰਚ ਦਿਨ ਬੁੱਧਵਾਰ ਨੂੰ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਵਿਖੇ ਹੋਵੇਗੀ। ਭਲਕੇ ਸਵੇਰੇ 9 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਫਿਰ ਖੁੱਲ੍ਹੇ ਪੰਡਾਲ 'ਚ ਕੀਰਤਨ ਹੋਵੇਗਾ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ।

Reported by:  PTC News Desk  Edited by:  Ramandeep Kaur -- March 14th 2023 05:04 PM -- Updated: March 15th 2023 03:32 PM
Nihang Pardeep Singh: ਨਿਹੰਗ ਪਰਦੀਪ ਸਿੰਘ ਦੀ ਅੰਤਿਮ ਅਰਦਾਸ ਭਲਕੇ; ਮਾਮਲੇ ਦੀ Video ਆਈ ਸਾਹਮਣੇ

Nihang Pardeep Singh: ਨਿਹੰਗ ਪਰਦੀਪ ਸਿੰਘ ਦੀ ਅੰਤਿਮ ਅਰਦਾਸ ਭਲਕੇ; ਮਾਮਲੇ ਦੀ Video ਆਈ ਸਾਹਮਣੇ

ਗੁਰਦਾਸਪੁਰ: ਹੋਲੇ ਮਹੱਲੇ ਦੇ ਸਮਾਗਮ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਤਲ ਕੀਤੇ ਗਏ ਨਿਹੰਗ ਪ੍ਰਦੀਪ ਸਿੰਘ ਦੀ ਅੰਤਿਮ ਅਰਦਾਸ 15 ਮਾਰਚ ਦਿਨ ਬੁੱਧਵਾਰ ਨੂੰ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਵਿਖੇ ਹੋਵੇਗੀ। ਭਲਕੇ ਸਵੇਰੇ 9 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਫਿਰ ਖੁੱਲ੍ਹੇ ਪੰਡਾਲ 'ਚ ਕੀਰਤਨ ਹੋਵੇਗਾ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।  


ਦੱਸ ਦਈਏ ਕਿ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਨਿਹੰਗ ਪਰਦੀਪ ਸਿੰਘ ਦੇ ਕਤਲ ਮੌਕੇ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਪਰਦੀਪ ਸਿੰਘ ਵੀ ਭੀੜ ਉਤੇ ਕਿਰਪਾਨ ਨਾਲ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਦੋਵਾਂ ਧਿਰਾਂ ਇਕ ਦੂਜੇ 'ਤੇ ਹਮਲਾ ਕਰ ਰਹੀਆਂ ਹਨ।

ਕੁਝ ਦੇਰ ਬਾਅਦ ਪਰਦੀਪ ਜ਼ਖਮੀ ਹੋ ਜਾਂਦਾ ਹੈ। ਇਹ ਕਤਲ ਤੋਂ ਪਹਿਲਾਂ ਦੀ ਵੀਡੀਓ ਹੈ, ਜਿਸ ਵਿਚ ਦੋਵਾਂ ਧਿਰਾਂ ਇਕ-ਦੂਜੇ ਉਤੇ ਹਮਲਾ ਕਰ ਰਹੀਆਂ ਹਨ। ਇਸ ਤੋਂ ਬਾਅਦ ਭੀੜ ਵਿਚੋਂ ਕੁਝ ਲੋਕ ਉਸ ਨੂੰ ਫੜ ਲੈਂਦੇ ਹਨ। ਉਧਰ, ਇਸ ਝੜਪ ਵਿੱਚ ਜ਼ਖ਼ਮੀ ਹੋਏ ਸਤਬੀਰ ਸਿੰਘ, ਜੋ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ, ਦੀ ਪਤਨੀ ਗੁਰਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਪਰਦੀਪ ਸਿੰਘ ਦੀ ਮੌਤ ਦਾ ਅਫ਼ਸੋਸ ਹੈ, ਪਰ ਪਰਦੀਪ ਨੇ ਹੀ ਪਹਿਲਾਂ ਉਸ ਦੇ ਪਤੀ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ।

- PTC NEWS

Top News view more...

Latest News view more...

PTC NETWORK