Old vs New Tax Regime : ਕਿਹੜੀ ਟੈਕਸ ਪ੍ਰਣਾਲੀ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਨਵੀਂ ਜਾਂ ਪੁਰਾਣੀ? ਜਾਣੋ ਕਿਵੇਂ
Old Or New Which Tax Regime Is Better For You : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨ ਆਪਣੇ ਕਾਰਜਕਾਲ ਦਾ ਸੱਤਵਾਂ ਕੇਂਦਰੀ ਬਜਟ ਪੇਸ਼ ਕੀਤਾ ਹੈ। ਪਰ ਰੁਜ਼ਗਾਰ ਪ੍ਰਾਪਤ ਲੋਕ ਇੱਕ ਵਾਰ ਫਿਰ ਨਿਰਾਸ਼ ਹੋਏ ਹਨ। ਕਿਉਂਕਿ ਮਹਿੰਗਾਈ ਦੇ ਯੁੱਗ 'ਚ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਉੱਚ ਟੈਕਸ ਦਰਾਂ ਹਨ। ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲੇ ਟੈਕਸਦਾਤਾਵਾਂ ਨੂੰ ਤਾਂ ਭਾਵੇਂ ਮਾਮੂਲੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਪੁਰਾਣੀ ਟੈਕਸ ਪ੍ਰਣਾਲੀ ਨਾਲ ਟੈਕਸ ਅਦਾ ਕਰਨ ਵਾਲੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ।
ਦਸ ਦਈਏ ਕਿ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ਵਿੱਤ ਮੰਤਰੀ ਨੇ ਸਟੈਂਡਰਡ ਡਿਡਕਸ਼ਨ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਨਵੀਂ ਟੈਕਸ ਪ੍ਰਣਾਲੀ 'ਚ ਹੋ ਤਾਂ ਹੁਣ ਤੁਹਾਨੂੰ 7 ਲੱਖ 75 ਹਜ਼ਾਰ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਰ ਜੇਕਰ ਤੁਹਾਡੀ ਆਮਦਨ 7 ਲੱਖ 75 ਹਜ਼ਾਰ ਰੁਪਏ ਤੋਂ ਇੱਕ ਰੁਪਇਆ ਵੱਧ ਹੋ ਜਾਂਦੀ ਹੈ, ਤਾਂ ਟੈਕਸ ਸਲੈਬ ਬਦਲ ਜਾਵੇਗਾ। ਇਸ ਸਥਿਤੀ 'ਚ ਤੁਹਾਡੀ ਟੈਕਸ ਸਲੈਬ ਕੁਝ ਇਸ ਤਰ੍ਹਾਂ ਦੀ ਹੋਵੇਗੀ।
ਨਵੀਂ ਟੈਕਸ ਪ੍ਰਣਾਲੀ ਟੈਕਸ ਸਲੈਬ
ਪੁਰਾਣੀ ਟੈਕਸ ਪ੍ਰਣਾਲੀ ਟੈਕਸ ਸਲੈਬ
ਕਿਹੜੀ ਟੈਕਸ ਪ੍ਰਣਾਲੀ 'ਚ ਹੋਵੇਗਾ ਜ਼ਿਆਦਾ ਫਾਇਦਾ ?
ਇੰਨ੍ਹਾਂ ਦੋ ਟੈਕਸ ਪ੍ਰਣਾਲੀਆਂ ਵਿੱਚ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲੇ ਟੈਕਸਦਾਤਾ ਨੂੰ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਮਿਲਦੀ। ਪਰ, ਜੇਕਰ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ, ਤਾਂ ਤੁਸੀਂ ਧਾਰਾ 80C, ਧਾਰਾ 80D, ਹਾਊਸਿੰਗ ਲੋਨ 'ਤੇ ਵਿਆਜ, ਮਕਾਨ ਕਿਰਾਏ ਆਦਿ ਦੇ ਤਹਿਤ ਛੋਟ ਪ੍ਰਾਪਤ ਕਰ ਸਕਦੇ ਹੋ। ਭਾਵ, ਧਾਰਾ 80C 'ਚ ਤੁਸੀਂ ਬੱਚਿਆਂ ਦੀ ਟਿਊਸ਼ਨ ਫੀਸ ਅਤੇ LIC, PPF, NAC ਵਰਗੇ ਨਿਵੇਸ਼ਾਂ 'ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ।
ਧਾਰਾ 80D : ਇੱਕ ਟੈਕਸਦਾਤਾ ਧਾਰਾ 80D ਦੇ ਤਹਿਤ ਯੋਜਨਾ ਬਣਾ ਕੇ ਕਾਫ਼ੀ ਛੋਟ ਪ੍ਰਾਪਤ ਕਰ ਸਕਦਾ ਹੈ। ਇਸ ਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਹਨ। ਤੁਸੀਂ ਆਪਣੇ ਚਾਰਟਰਡ ਅਕਾਊਂਟੈਂਟ ਦੀ ਮਦਦ ਨਾਲ ਇਸ ਧਾਰਾ ਤੋਂ ਕਾਫੀ ਰਾਹਤ ਪ੍ਰਾਪਤ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਪੈਨਸ਼ਨ ਸਕੀਮ, ਮੈਡੀਕਲ ਬੀਮਾ, ਸੀਨੀਅਰ ਨਾਗਰਿਕਾਂ ਲਈ ਮੈਡੀਕਲ ਬੀਮਾ, ਮਾਪਿਆਂ ਲਈ ਮੈਡੀਕਲ ਬੀਮਾ, ਰੋਕਥਾਮ ਸਿਹਤ ਜਾਂਚ, ਕਿਸੇ ਖਾਸ ਬਿਮਾਰੀ ਦਾ ਇਲਾਜ, ਸਿੱਖਿਆ ਕਰਜ਼ਾ, NPS 'ਚ ਯੋਗਦਾਨ, ਇਲੈਕਟ੍ਰਿਕ ਵਾਹਨ 'ਤੇ ਵਿਆਜ ਆਦਿ 'ਤੇ ਛੋਟ ਦਾ ਦਾਅਵਾ ਕਰ ਸਕਦੇ ਹੋ।
ਹਾਊਸਿੰਗ ਲੋਨ 'ਤੇ ਵਿਆਜ਼ : ਜੇਕਰ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ ਅਤੇ ਘਰ ਖਰੀਦਣ ਲਈ ਕਰਜ਼ਾ ਲਿਆ ਹੈ, ਤਾਂ ਤੁਸੀਂ 2 ਲੱਖ ਰੁਪਏ ਦੇ ਹੋਮ ਲੋਨ ਦੇ ਵਿਆਜ਼ 'ਤੇ ਛੋਟ ਦਾ ਦਾਅਵਾ ਕਰ ਸਕਦੇ ਹੋ।
ਮਕਾਨ ਕਿਰਾਏ : ਇਸ ਦੇ ਨਾਲ, ਤੁਸੀਂ ਪੁਰਾਣੇ ਟੈਕਸ ਪ੍ਰਣਾਲੀ 'ਚ ਆਪਣੇ HRA ਦੇ ਮੁਤਾਬਕ ਮਕਾਨ ਕਿਰਾਏ 'ਤੇ ਛੋਟ ਵੀ ਲੈ ਸਕਦੇ ਹੋ।
- PTC NEWS