Thu, Mar 12, 2026
Whatsapp

Khanna News : ਅਣਪਛਾਤੇ ਵਾਹਨ ਨੇ ਮੋਟਰਸਾਈਕਲ ਮਾਰੀ ਨੂੰ ਮਾਰੀ ਫੇਟ, ਦੋ ਭਰਾਵਾਂ 'ਚੋਂ ਇੱਕ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ

Khanna News : ਖੰਨਾ ਦੇ ਮਲੇਰਕੋਟਲਾ ਰੋਡ 'ਤੇ ਕੋਟਲਾ ਢੱਕ ਨੇੜੇ ਸੜਕ ਹਾਦਸੇ ਵਿੱਚ ਇੱਕ ਭਰਾ ਦੀ ਮੌਤ (Bike Accident) ਹੋ ਗਈ। ਦੂਜੇ ਦੀ ਹਾਲਤ ਗੰਭੀਰ ਹੈ। ਉਸਨੂੰ ਚੰਡੀਗੜ੍ਹ ਦੇ ਸੈਕਟਰ-32 ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

Reported by:  PTC News Desk  Edited by:  KRISHAN KUMAR SHARMA -- August 22nd 2025 05:16 PM -- Updated: August 22nd 2025 05:19 PM
Khanna News : ਅਣਪਛਾਤੇ ਵਾਹਨ ਨੇ ਮੋਟਰਸਾਈਕਲ ਮਾਰੀ ਨੂੰ ਮਾਰੀ ਫੇਟ, ਦੋ ਭਰਾਵਾਂ 'ਚੋਂ ਇੱਕ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ

Khanna News : ਅਣਪਛਾਤੇ ਵਾਹਨ ਨੇ ਮੋਟਰਸਾਈਕਲ ਮਾਰੀ ਨੂੰ ਮਾਰੀ ਫੇਟ, ਦੋ ਭਰਾਵਾਂ 'ਚੋਂ ਇੱਕ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ

Khanna News : ਖੰਨਾ ਦੇ ਮਲੇਰਕੋਟਲਾ ਰੋਡ 'ਤੇ ਕੋਟਲਾ ਢੱਕ ਨੇੜੇ ਸੜਕ ਹਾਦਸੇ ਵਿੱਚ ਇੱਕ ਭਰਾ ਦੀ ਮੌਤ (Bike Accident) ਹੋ ਗਈ। ਦੂਜੇ ਦੀ ਹਾਲਤ ਗੰਭੀਰ ਹੈ। ਉਸਨੂੰ ਚੰਡੀਗੜ੍ਹ ਦੇ ਸੈਕਟਰ-32 ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਮ੍ਰਿਤਕ ਦੇ ਜੀਜਾ ਮਨਦੀਪ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਨੇ ਉਸਨੂੰ ਫੋਨ ਕਰਕੇ ਹਾਦਸੇ ਬਾਰੇ ਸੂਚਿਤ ਕੀਤਾ। ਉਸਦੇ ਦੋ ਜੀਜਾ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ। ਜਦੋਂ ਉਸਦੇ ਜੀਜਾ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਹਰਜਿੰਦਰ ਸਿੰਘ (45), ਵਾਸੀ ਤੁਰਮਾਰੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭੁਪਿੰਦਰ ਸਿੰਘ (35) ਦੀ ਹਾਲਤ ਗੰਭੀਰ ਹੈ।

ਦੂਜੇ ਪਾਸੇ, ਡਾਕਟਰ ਫਰੈਂਕੀ ਨੇ ਕਿਹਾ ਕਿ ਇੱਕ ਵਿਅਕਤੀ ਹਰਜਿੰਦਰ ਸਿੰਘ ਦੀ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਦੂਜੇ ਪਾਸੇ, ਜ਼ਖਮੀ ਭੁਪਿੰਦਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ। ਉਸਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਮਨਦੀਪ ਸਿੰਘ ਨੇ ਕਿਹਾ ਕਿ ਹਰਜਿੰਦਰ ਸਿੰਘ ਇੱਕ ਡਰਾਈਵਰ ਸੀ। ਉਸਦੇ ਮਾਪਿਆਂ ਦੀ ਪਹਿਲਾਂ ਮੌਤ ਹੋ ਚੁੱਕੀ ਸੀ। ਉਸਨੇ ਮੰਗ ਕੀਤੀ ਕਿ ਡਰਾਈਵਰ ਦਾ ਪਤਾਲਗਾਇਆ ਜਾਵੇ ਅਤੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਧਰ, ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK
PTC NETWORK