ਪਾਕਿ ਤਸਕਰਾਂ ਨੇ ਡਰੋਨ ਨਾਲ ਸੁੱਟੀ ਢਾਈ ਕਿੱਲੋ ਹੈਰੋਇਨ , BSF ਦੇ ਜਵਾਨਾਂ ਕੀਤੀ ਬਰਾਮਦ
Punjab News: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਗੱਟੀ ਰਾਜੋਕੇ ਦੇ ਖੇਤਾਂ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਮਿਲਿਆ ਹੈ। ਹੈਰੋਇਨ ਦਾ ਇਹ ਪੈਕੇਟ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਗਿਆ ਸੀ। ਦੂਜੇ ਪਾਸੇ ਪਾਕਿਸਤਾਨੀ ਡਰੋਨ ਦੀ ਹਰਕਤ ਨੂੰ ਦੇਖਦਿਆਂ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਬਟਾਲੀਅਨ-136 ਨੇ ਗੋਲੀਬਾਰੀ ਕੀਤੀ। ਡਰੋਨ ਸੁਰੱਖਿਅਤ ਪਾਕਿਸਤਾਨ ਵਾਪਸ ਪਰਤਣ ਵਿੱਚ ਕਾਮਯਾਬ ਹੋ ਗਿਆ।
???????????????????????????????? ???????? ????????????????????????
In a joint search operation of @BSF_Punjab & @PunjabPoliceInd, troops recovered 01 packet, suspected to be #Heroin (gross wt - appx 2.5 kg) from a farming field near Village-Gatti Rajoke,District -Ferozepur,Punjab,dropped by a Pakistani #drone. pic.twitter.com/8PWLo1oLzc
— BSF PUNJAB FRONTIER (@BSF_Punjab) September 17, 2023
ਇਸ ਤੋਂ ਬਾਅਦ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝਾ ਸਰਚ ਅਭਿਆਨ ਚਲਾਇਆ। ਐਤਵਾਰ ਸਵੇਰੇ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਹੈਰੋਇਨ ਦਾ ਵੱਡਾ ਪੈਕੇਟ ਮਿਲਿਆ, ਖੋਲ੍ਹਣ 'ਤੇ ਉਸ 'ਚੋਂ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ। ਡਰੋਨ ਸਵੇਰੇ 4:10 'ਤੇ ਭਾਰਤੀ ਸਰਹੱਦ 'ਚ ਦਾਖਲ ਹੋਇਆ ਸੀ ਅਤੇ ਹੈਰੋਇਨ ਦੇ ਪੈਕਟ ਸੁੱਟ ਕੇ ਵਾਪਸ ਆ ਰਿਹਾ ਸੀ। ਫਿਰ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪਰ ਉਹ ਵਾਪਸ ਜਾਣ ਵਿਚ ਕਾਮਯਾਬ ਹੋ ਗਿਆ।
- PTC NEWS