Tue, Dec 9, 2025
Whatsapp

ਮਨੁੱਖੀ ਤਸਕਰੀ ਦੇ ਸ਼ੱਕ 'ਚ ਫਰਾਂਸ ਤੋਂ 276 ਯਾਤਰੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਜਹਾਜ਼

Reported by:  PTC News Desk  Edited by:  Jasmeet Singh -- December 26th 2023 03:56 PM
ਮਨੁੱਖੀ ਤਸਕਰੀ ਦੇ ਸ਼ੱਕ 'ਚ ਫਰਾਂਸ ਤੋਂ 276 ਯਾਤਰੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਜਹਾਜ਼

ਮਨੁੱਖੀ ਤਸਕਰੀ ਦੇ ਸ਼ੱਕ 'ਚ ਫਰਾਂਸ ਤੋਂ 276 ਯਾਤਰੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਜਹਾਜ਼

ਮੁੰਬਈ: ਚਾਰ ਦਿਨ ਪਹਿਲਾਂ ਫਰਾਂਸ ਵਿਚ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਰੋਕਿਆ ਗਿਆ ਚਾਰਟਰ ਜਹਾਜ਼ ਆਖਰਕਾਰ ਮੰਗਲਵਾਰ ਸਵੇਰੇ ਮੁੰਬਈ ਹਵਾਈ ਅੱਡੇ 'ਤੇ ਉਤਰਿਆ। ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਭਾਰਤ ਪਹੁੰਚਿਆ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਹਨ। ਏਅਰਬੱਸ ਏ340 ਜਹਾਜ਼ ਨੇ ਫਰਾਂਸ ਦੇ ਵੈਟਰੀ ਹਵਾਈ ਅੱਡੇ ਤੋਂ ਕੱਲ੍ਹ ਦੁਪਹਿਰ 2.30 ਵਜੇ ਉਡਾਣ ਭਰੀ ਅਤੇ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਮੁੰਬਈ ਪਹੁੰਚੀ।

ਦਰਅਸਲ ਚਾਰ ਦਿਨ ਪਹਿਲਾਂ ਨਿਕਾਰਾਗੁਆ ਜਾ ਰਹੀ ਇੱਕ ਰੋਮਾਨੀਆ ਕੰਪਨੀ ਦੀ ਫਲਾਈਟ ਨੂੰ ਫਰਾਂਸ ਦੇ ਨੇੜੇ ਵੈਟਰੀ ਏਅਰਪੋਰਟ 'ਤੇ ਰੋਕ ਦਿੱਤਾ ਗਿਆ ਸੀ। ਚਾਰਟਰ ਜਹਾਜ਼ ਨੇ 303 ਯਾਤਰੀਆਂ ਨੂੰ ਲੈ ਕੇ ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਉਡਾਣ ਭਰੀ ਸੀ। ਇਸ ਨੂੰ 21 ਦਸੰਬਰ ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿਚ ਵਿਟਰੀ ਹਵਾਈ ਅੱਡੇ 'ਤੇ ਮਨੁੱਖੀ ਤਸਕਰੀ ਦੇ ਸ਼ੱਕ ਵਿਚ ਰੋਕਿਆ ਗਿਆ ਸੀ।

ਜਹਾਜ਼ 'ਚ ਸਵਾਰ ਸਨ 303 ਯਾਤਰੀ 

ਇੱਕ ਫ੍ਰੈਂਚ ਨਿਊਜ਼ ਚੈਨਲ ਨੇ ਕਿਹਾ ਕਿ ਦੋ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਇੱਕ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਫਰਾਂਸ ਦੇ ਇਕ ਸਥਾਨਕ ਅਧਿਕਾਰੀ ਨੇ ਕੌਮਾਂਤਰੀ ਮੀਡੀਆ ਨੂੰ ਦੱਸਿਆ ਕਿ ਜਦੋਂ ਜਹਾਜ਼ ਵਾਤਰੀ ਹਵਾਈ ਅੱਡੇ 'ਤੇ ਉਤਰਿਆ ਤਾਂ ਉਸ ਵਿਚ 303 ਭਾਰਤੀ ਸਵਾਰ ਸਨ, ਜਿਨ੍ਹਾਂ ਵਿਚ 11 ਨਾਬਾਲਗ ਵੀ ਸਨ।

ਲੀਜੈਂਡ ਏਅਰਲਾਈਨਜ਼ ਦੇ ਜਹਾਜ਼ ਨੂੰ ਰੋਕ ਦਿੱਤਾ

ਦਰਅਸਲ 21 ਦਸੰਬਰ ਨੂੰ 303 ਯਾਤਰੀ ਦੁਬਈ ਤੋਂ ਰੋਮਾਨੀਆ ਦੇ ਜਹਾਜ਼ 'ਚ ਸਵਾਰ ਹੋ ਕੇ ਨਿਕਾਰਾਗੁਆ ਲਈ ਰਵਾਨਾ ਹੋਏ ਸਨ ਪਰ ਮਨੁੱਖੀ ਤਸਕਰੀ ਦੇ ਸ਼ੱਕ 'ਚ ਉਨ੍ਹਾਂ ਨੂੰ ਪੈਰਿਸ ਤੋਂ 150 ਕਿਲੋਮੀਟਰ ਪਹਿਲਾਂ ਵੈਟਰੀ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਫਰਾਂਸੀਸੀ ਅਧਿਕਾਰੀਆਂ ਮੁਤਾਬਕ ਜਦੋਂ ਜਹਾਜ਼ ਨੇ ਮੁੰਬਈ ਤੋਂ ਉਡਾਣ ਭਰੀ ਤਾਂ ਉਸ ਵਿਚ 276 ਯਾਤਰੀ ਸਵਾਰ ਸਨ। ਫ੍ਰੈਂਚ ਅਧਿਕਾਰੀਆਂ ਨੇ ਐਤਵਾਰ ਨੂੰ ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਦੁਆਰਾ ਸੰਚਾਲਿਤ ਏ 340 ਜਹਾਜ਼ ਨੂੰ ਆਪਣੀ ਯਾਤਰਾ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦਿੱਤੀ।

ਨਿਕਾਰਾਗੁਆ ਜਾ ਰਹੀ ਸੀ ਫਲਾਈਟ 

ਦੱਸ ਦੇਈਏ ਕਿ 303 ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਨਿਕਾਰਾਗੁਆ ਜਾ ਰਹੀ ਫਲਾਈਟ ਨੂੰ ਫਰਾਂਸ ਦੇ ਵੈਟਰੀ ਏਅਰਪੋਰਟ 'ਤੇ ਮਨੁੱਖੀ ਤਸਕਰੀ ਦੇ ਸ਼ੱਕ 'ਚ ਰੋਕ ਦਿੱਤਾ ਗਿਆ ਸੀ। ਫਰਾਂਸੀਸੀ ਮੀਡੀਆ ਮੁਤਾਬਕ ਕੁਝ ਯਾਤਰੀ ਹਿੰਦੀ ਅਤੇ ਕੁਝ ਤਾਮਿਲ ਬੋਲ ਰਹੇ ਸਨ। ਹਾਲਾਂਕਿ ਏਅਰਲਾਈਨ ਦੇ ਵਕੀਲ ਨੇ ਤਸਕਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਦੱਸ ਦੇਈਏ ਕਿ ਫਰਾਂਸ ਵਿੱਚ ਮਨੁੱਖੀ ਤਸਕਰੀ ਲਈ 20 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ।

-

Top News view more...

Latest News view more...

PTC NETWORK
PTC NETWORK