Tue, May 30, 2023
Whatsapp

Vande Bharat Train Routes: ਵੰਦੇ ਭਾਰਤ ਟ੍ਰੇਨਾਂ ਦੇ ਰੂਟ ਜਾਣੋ, ਪੰਜਾਬ 'ਚੋ ਇੰਨ੍ਹਾਂ ਥਾਵਾਂ ਤੋਂ ਹੋ ਕੇ ਜਾਂਦੀ ਹੈ

ਪੀਐਮ ਮੋਦੀ ਦੋ ਦਿਨਾਂ ਕੇਰਲ ਦੌਰੇ 'ਤੇ ਕੋਚੀ ਪਹੁੰਚ ਗਏ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਚੀ 'ਚ ਰੋਡ ਸ਼ੋਅ ਕੀਤਾ ਅਤੇ ਹੁਣ ਮੰਗਲਵਾਰ ਨੂੰ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦੇਣਗੇ।

Written by  Ramandeep Kaur -- April 25th 2023 10:56 AM -- Updated: April 25th 2023 03:28 PM
Vande Bharat Train Routes: ਵੰਦੇ ਭਾਰਤ ਟ੍ਰੇਨਾਂ ਦੇ ਰੂਟ ਜਾਣੋ, ਪੰਜਾਬ 'ਚੋ ਇੰਨ੍ਹਾਂ ਥਾਵਾਂ ਤੋਂ ਹੋ ਕੇ ਜਾਂਦੀ ਹੈ

Vande Bharat Train Routes: ਵੰਦੇ ਭਾਰਤ ਟ੍ਰੇਨਾਂ ਦੇ ਰੂਟ ਜਾਣੋ, ਪੰਜਾਬ 'ਚੋ ਇੰਨ੍ਹਾਂ ਥਾਵਾਂ ਤੋਂ ਹੋ ਕੇ ਜਾਂਦੀ ਹੈ

Vande Bharat Train: ਪੀਐਮ ਮੋਦੀ ਦੋ ਦਿਨਾਂ ਕੇਰਲ ਦੌਰੇ 'ਤੇ ਕੋਚੀ ਪਹੁੰਚ ਗਏ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਚੀ 'ਚ ਰੋਡ ਸ਼ੋਅ ਕੀਤਾ ਅਤੇ ਹੁਣ ਮੰਗਲਵਾਰ ਨੂੰ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦੇਣਗੇ। ਜਾਣਕਾਰੀ ਅਨੁਸਾਰ ਪੀਐੱਮ ਇਸ ਦੌਰਾਨ ਵਾਟਰ ਮੈਟਰੋ ਦੀ ਸ਼ੁਰੂਆਤ ਵੀ ਕਰਨਗੇ। ਸੋਮਵਾਰ ਨੂੰ ਕੋਚੀ ਵਿੱਚ ਲੋਕਾਂ ਨੇ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ 'ਤੇ ਵਰ੍ਹਦਿਆਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਸੂਬੇ ਦੀਆਂ ਮੌਜੂਦਾ ਦੋ ਵਿਚਾਰਧਾਰਾਵਾਂ ਨੂੰ ਹਰਾਉਣ ਦੀ ਗੱਲ ਕੀਤੀ।


ਇਹ ਹੈ ਪੂਰਾ ਸੈਡਿਊਲ

ਮੰਗਲਵਾਰ ਯਾਨੀਕਿ ਅੱਜ ਐਮ ਮੋਦੀ ਕੇਰਲ ਨੂੰ ਪਹਿਲੀ ਵੰਦੇ ਭਾਰਤ ਟਰੇਨ ਦਾ ਤੋਹਫ਼ਾ ਦੇਣਗੇ ਅਤੇ ਪਹਿਲੀ ਵਾਰ ਤਿਰੂਵਨੰਤਪੁਰਮ ਅਤੇ ਕਾਸਰਗੋਡ ਵਿਚਕਾਰ ਚੱਲੇਗੀ। ਇਹ 16 ਡੱਬਿਆਂ ਵਾਲੀ ਟ੍ਰੇਨ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸੂਰ, ਪਲੱਕੜ, ਪਠਾਨਮਥਿੱਟਾ, ਮਲਪੁਰਮ, ਕੋਜ਼ੀਕੋਡ, ਕੰਨੂਰ ਅਤੇ ਕਾਸਰਗੋਡ ਸਮੇਤ 11 ਜ਼ਿਲ੍ਹਿਆਂ ਨੂੰ ਕਵਰ ਕਰੇਗੀ। ਜਾਣਕਾਰੀ ਮੁਤਾਬਕ ਪੀਐਮ ਮੋਦੀ ਅੱਜ ਤਿਰੂਵਨੰਤਪੁਰਮ ਸੈਂਟਰਲ ਰੇਲਵੇ ਸਟੇਸ਼ਨ ਤੋਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਰਵਾਨਾ ਕਰਨਗੇ। ਸਵੇਰੇ 11 ਵਜੇ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿੱਚ 3200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਇਸ ਤੋਂ ਇਲਾਵਾ ਪੀਐਮ ਮੋਦੀ ਸ਼ਾਮ 4 ਵਜੇ ਨਮੋ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸ਼ਾਮ 4.30 ਵਜੇ ਦਾਦਰ ਅਤੇ ਨਗਰ ਹਵੇਲੀ ਸਿਲਵਾਸਾ 'ਚ 4850 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਫਿਰ ਸ਼ਾਮ 6.10 ਵਜੇ ਦਮਨ 'ਚ ਰੋਡ ਸ਼ੋਅ ਕਰਨਗੇ। ਉਥੇ ਹੀ ਸ਼ਾਮ 6.30 ਵਜੇ ਦਮਨ 'ਚ ਦੇਵਕਾ ਸ੍ਰੀਫਰੰਟ ਦਾ ਵੀ ਉਦਘਾਟਨ  ਕਰਨਗੇ।

 ਵਾਟਰ ਮੈਟਰੋ ਦਾ ਵੀ ਕੀਤਾ ਉਦਘਾਟਨ 

ਤਿਰੂਵਨੰਤਪੁਰਮ ਅਤੇ ਕਾਸਰਗੋਡ ਵਿਚਕਾਰ ਚੱਲਣ ਵਾਲੀ ਇਹ ਟਰੇਨ 14 ਰੇਲਵੇ ਸਟੇਸ਼ਨਾਂ 'ਤੇ ਰੁਕੇਗੀ। ਦੱਸ ਦਈਏ ਕਿ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ 18 ਅਪ੍ਰੈਲ ਨੂੰ ਕੇਰਲ ਵਿੱਚ ਪਹਿਲੀ ਵੰਦੇ ਭਾਰਤ ਟਰੇਨ ਚਲਾਉਣ ਦਾ ਐਲਾਨ ਕੀਤਾ ਸੀ। ਹੁਣ ਕੇਰਲ ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ 25 ਅਪ੍ਰੈਲ ਨੂੰ ਪੀਐਮ ਮੋਦੀ ਤਿਰੂਵਨੰਤਪੁਰਮ-ਕਸਰਾਗੋਡ ਵੰਦੇ ਭਾਰਤ ਟਰੇਨ ਨੂੰ ਤਿਰੂਵਨੰਤਪੁਰਮ ਤੋਂ ਹਰੀ ਝੰਡੀ ਦੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵਾਟਰ ਮੈਟਰੋ ਦਾ ਵੀ ਉਦਘਾਟਨ ਕਰਨਗੇ।

ਵਾਰਾਣਸੀ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੰਬਰ 22435/22436 ਵੰਦੇ ਭਾਰਤ ਐਕਸਪ੍ਰੈਸ 759 ਕਿਲੋਮੀਟਰ ਦੀ ਦੂਰੀ 8 ਘੰਟਿਆਂ 'ਚ ਤੈਅ ਕਰਦੀ ਹੈ। ਜੇਕਰ ਸਟੈਂਡ ਦੀ ਸਪੀਡ ਦੀ ਗੱਲ ਕਰੀਏ ਤਾਂ ਇਹ 94.8 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ  ਰਫਤਾਰ ਨਾਲ ਚੱਲਦੀ ਹੈ।

ਜਾਣੋ ਕਿੱਥੇ ਕਿੱਥੇ ਚੱਲਦੀਆਂ ਨੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ

> ਹਜ਼ਰਤ ਨਿਜ਼ਾਮੂਦੀਨ ਤੋਂ ਰਾਣੀ ਕਮਲਾਪਤੀ ਸਟੇਸ਼ਨ ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ 702 ਕਿਲੋਮੀਟਰ ਦੀ ਦੂਰੀ 95.89 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਸਾਢੇ 7 ਘੰਟੇ ਚ ਤੈਅ ਕਰਦੀ ਹੈ।  

> ਕੋਇੰਬਟੂਰ ਤੋਂ ਚੇਨਈ ਵਿਚਕਾਰ ਚੱਲਣ ਵਾਲੀ ਟ੍ਰੇਨ ਨੰਬਰ 20643/20644 ਵੰਦੇ ਭਾਰਤ ਐਕਸਪ੍ਰੈਸ ਟ੍ਰੇਨ 497 ਕਿਲੋਮੀਟਰ ਦਾ ਸਫ਼ਰ 5 ਘੰਟੇ 50 ਮਿੰਟ ਪੂਰਾ ਕਰਦੀ ਹੈ। ਇਸਦੀ ਔਸਤ ਰਫ਼ਤਾਰ 90.36 ਕਿਲੋਮੀਟਰ ਪ੍ਰਤੀ ਘੰਟਾ ਹੈ।

> ਵਿਸ਼ਾਖਾਪਟਨਮ ਤੋਂ ਸਿਕੰਦਰਾਬਾਦ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ 84.21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ ਅਤੇ 699 ਕਿਲੋਮੀਟਰ ਦੀ ਦੂਰੀ 8.5 ਘੰਟਿਆਂ ਵਿੱਚ ਤੈਅ ਕਰਦੀ ਹੈ।

>ਨਵੀਂ ਦਿੱਲੀ ਤੋਂ ਹਿਮਾਚਲ ਦੇ ਅੰਬ ਅੰਦੌਰਾ ਦੇ ਵਿਚਕਾਰ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ 5 ਘੰਟੇ 15 ਮਿੰਟ ਵਿੱਚ 437 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਉਸ ਟਰੇਨ ਦੀ ਔਸਤ ਸਪੀਡ 84.85 ਕਿਲੋਮੀਟਰ ਪ੍ਰਤੀ ਘੰਟਾ ਹੈ।

> ਮੁੰਬਈ ਤੋਂ ਗਾਂਧੀਨਗਰ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ 83.87 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹੈ ਅਤੇ 520 ਕਿਲੋਮੀਟਰ ਦੀ ਦੂਰੀ 6 ਘੰਟੇ 20 ਮਿੰਟਾਂ ਵਿੱਚ ਤੈਅ ਕਰਦੀ ਹੈ।

> ਹਾਲ ਹੀ 'ਚ ਸ਼ੁਰੂ ਹੋਈ ਅਜਮੇਰ ਤੋਂ ਦਿੱਲੀ ਕੈਂਟ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ 5 ਘੰਟੇ 15 ਮਿੰਟ ਵਿੱਚ 428 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇਸ ਟਰੇਨ ਦੀ ਔਸਤ ਸਪੀਡ 83.1 ਕਿਲੋਮੀਟਰ ਪ੍ਰਤੀ ਘੰਟਾ ਹੈ।

> ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਹਫ਼ਤੇ ਵਿੱਚ 6 ਦਿਨ ਚੱਲਦੀ ਹੈ ਅਤੇ ਇਹ ਟ੍ਰੇਨ ਨਵੀਂ ਦਿੱਲੀ ਤੋਂ ਸਵੇਰੇ 6:00 ਵਜੇ ਰਵਾਨਾ ਹੁੰਦੀ ਹੈ ਅਤੇ ਦੁਪਹਿਰ 3:00 ਵਜੇ ਕਟੜਾ ਪਹੁੰਚਦੀ ਹੈ। ਇਸ ਦੌਰਾਨ ਰੇਲਗੱਡੀ ਅੰਬਾਲਾ ਕੈਂਟ, ਲੁਧਿਆਣਾ ਅਤੇ ਜੰਮੂ ਤਵੀ ਵਿਖੇ ਰੁਕਦੀ ਹੈ।

> ਤਿਰੂਪਤੀ ਤੋਂ ਸਿਕੰਦਰਾਬਾਦ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਆਪਣੀ 661 ਕਿਲੋਮੀਟਰ ਦੀ ਦੂਰੀ 8:30 ਘੰਟਿਆਂ ਵਿੱਚ ਤੈਅ ਕਰਦੀ ਹੈ ਅਤੇ ਇਸ ਟਰੇਨ ਦੀ ਔਸਤ ਰਫ਼ਤਾਰ 79.63 ਕਿਲੋਮੀਟਰ ਪ੍ਰਤੀ ਘੰਟਾ ਹੈ।

> ਬਿਲਾਸਪੁਰ ਤੋਂ ਨਾਗਪੁਰ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ 5 ਘੰਟੇ 30 ਮਿੰਟ ਵਿੱਚ 413 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਅਤੇ ਇਸ ਰੇਲਗੱਡੀ ਦੀ ਔਸਤ ਰਫ਼ਤਾਰ 77.92 ਕਿਲੋਮੀਟਰ ਪ੍ਰਤੀ ਘੰਟਾ ਹੈ।

- PTC NEWS

adv-img

Top News view more...

Latest News view more...