Wed, Jul 9, 2025
Whatsapp

ਅੱਜ ਹੈ ਭਾਰਤ ਦੇ 'ਮਾਈਕਲ ਜੈਕਸਨ' Prabhu Deva ਦਾ Birthday, ਜਾਣੋ ਉਨ੍ਹਾਂ ਬਾਰੇ ਕੁੱਝ ਅਣਸੁਣੀਆਂ ਗੱਲਾਂ

Reported by:  PTC News Desk  Edited by:  KRISHAN KUMAR SHARMA -- April 03rd 2024 08:00 AM
ਅੱਜ ਹੈ ਭਾਰਤ ਦੇ 'ਮਾਈਕਲ ਜੈਕਸਨ' Prabhu Deva ਦਾ Birthday, ਜਾਣੋ ਉਨ੍ਹਾਂ ਬਾਰੇ ਕੁੱਝ ਅਣਸੁਣੀਆਂ ਗੱਲਾਂ

ਅੱਜ ਹੈ ਭਾਰਤ ਦੇ 'ਮਾਈਕਲ ਜੈਕਸਨ' Prabhu Deva ਦਾ Birthday, ਜਾਣੋ ਉਨ੍ਹਾਂ ਬਾਰੇ ਕੁੱਝ ਅਣਸੁਣੀਆਂ ਗੱਲਾਂ

Prabhu Deva Birthday: ਪ੍ਰਭੂਦੇਵਾ ਪੂਰੇ ਦੇਸ਼ 'ਚ 'ਮਾਈਕਲ ਜੈਕਸਨ' ਵਜੋਂ ਮਸ਼ਹੂਰ ਹਨ। ਅੱਜ 3 ਅਪ੍ਰੈਲ ਨੂੰ ਉਹ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਪੂਰਾ ਨਾਂ 'ਪ੍ਰਭੂਦੇਵਾ ਸੁੰਦਰਮ' ਹੈ। 3 ਅਪ੍ਰੈਲ 1973 ਨੂੰ ਮੈਸੂਰ 'ਚ ਜਨਮੇ ਪ੍ਰਭੂਦੇਵਾ ਨੂੰ ਬਚਪਨ ਤੋਂ ਹੀ ਡਾਂਸ ਕਰਨ ਦਾ ਸ਼ੌਕ ਸੀ। ਉਨ੍ਹਾਂ ਦੇ ਪਿਤਾ ਵੀ ਇੱਕ ਮਹਾਨ ਡਾਂਸਰ ਸਨ, ਜਿਨ੍ਹਾਂ ਨੇ ਦੱਖਣੀ ਭਾਰਤੀ ਫਿਲਮਾਂ 'ਚ ਡਾਂਸ ਮਾਸਟਰ ਵਜੋਂ ਕੰਮ ਕੀਤਾ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਡਾਂਸ ਨਾਲ ਸਬੰਧਤ ਹੈ।

ਪ੍ਰਭੂ ਦੇਵਾ ਇੱਕ ਕਲਾਸੀਕਲ ਡਾਂਸਰ ਹੈ: ਪ੍ਰਭੂ ਦੇਵਾ ਭਾਵੇਂ ਆਪਣੇ ਜੈਕਸਨ ਵਰਗੇ ਡਾਂਸ ਲਈ ਮਸ਼ਹੂਰ ਹੋਵੇ ਪਰ ਉਹ ਅਸਲ 'ਚ ਇੱਕ ਕਲਾਸੀਕਲ ਡਾਂਸਰ ਹਨ। ਪ੍ਰਭੂਦੇਵਾ ਨੇ ਇੱਕ ਇੰਟਰਵਿਊ 'ਚ ਆਪਣੀ ਪੂਰੀ ਜਿੰਦਗੀ ਬਾਰੇ ਖੁੱਲ੍ਹ ਕੇ ਦੱਸਿਆ ਸੀ, ਕਿ 'ਮੈਂ ਅਸਲ 'ਚ ਕਲਾਸੀਕਲ ਡਾਂਸਰ ਹਾਂ। ਮੈਂ ਆਪਣੇ ਗੁਰੂਆਂ ਤੋਂ ਭਰਤਨਾਟਿਅਮ ਸਿੱਖਿਆ, ਜਿਸ ਦੌਰਾਨ ਮਾਈਕਲ ਜੈਕਸਨ ਦੀ ਐਲਬਮ 'ਥ੍ਰਿਲਰ' ਆਈ। ਮਾਈਕਲ ਜੈਕਸਨ ਨੇ ਮੇਰੇ 'ਤੇ ਸਭ ਤੋਂ ਵੱਧ ਪ੍ਰਭਾਵ ਪਾਇਆ ਹੈ।


100 ਤੋਂ ਵੱਧ ਫਿਲਮਾਂ ਦੀ ਕੋਰੀਓਗ੍ਰਾਫੀ: ਡਾਂਸ ਡਾਇਰੈਕਟਰ ਵਜੋਂ ਉਨ੍ਹਾਂ ਦੀ ਪਹਿਲੀ ਫਿਲਮ 'ਵੇਤਰੀ ਵਿਝ' ਸੀ। ਉਨ੍ਹਾਂ ਨੇ ਸਾਲ 1994 'ਚ ਫਿਲਮ 'ਇੰਦੂ' ਕੀਤੀ ਸੀ। ਜੇਕਰ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ 100 ਤੋਂ ਵੱਧ ਫਿਲਮਾਂ 'ਚ ਕੋਰੀਓਗ੍ਰਾਫੀ ਕਰ ਚੁੱਕੇ ਹਨ।

ਰਾਸ਼ਟਰੀ ਅਤੇ ਪਦਮਸ਼੍ਰੀ ਪੁਰਸਕਾਰ: ਉਹ ਆਪਣੀ ਕੋਰੀਓਗ੍ਰਾਫੀ ਲਈ ਦੋ ਵਾਰ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਸਾਲ 2019 'ਚ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਸਾਲ 2009 'ਚ ਫਿਲਮ 'ਵਾਂਟੇਡ' ਦਾ ਨਿਰਦੇਸ਼ਨ ਕੀਤਾ ਸੀ ਅਤੇ ਇਹ ਫਿਲਮ ਕਾਫੀ ਹਿੱਟ ਰਹੀ ਸੀ। ਸਲਮਾਨ ਤੋਂ ਇਲਾਵਾ ਪ੍ਰਭੂਦੇਵਾ ਨੇ ਅਕਸ਼ੈ ਦੇ ਨਾਲ 'ਰਾਊਡੀ ਰਾਠੌਰ' ਅਤੇ ਸ਼ਾਹਿਦ ਨਾਲ 'ਰਾਜਕੁਮਾਰ' ਵਰਗੀਆਂ ਕਈ ਹਿੱਟ ਫਿਲਮਾਂ ਵੀ ਦਿੱਤੀਆਂ।

ਨਯਨਥਾਰਾ ਨਾਲ ਜੁੜਿਆ ਸੀ ਨਾਂ: ਪ੍ਰਭੂਦੇਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਇੱਕ ਸਮਾਂ ਸੀ ਜਦੋਂ ਸਾਊਥ ਦੀ ਅਦਾਕਾਰਾ ਨਯਨਥਾਰਾ ਨਾਲ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਹਰ ਪਾਸੇ ਫੈਲ ਗਈਆਂ ਸਨ। ਕਿਉਂਕਿ ਉਨ੍ਹਾਂ ਨੂੰ ਫਿਲਮ ਦੇ ਸੈੱਟ 'ਤੇ ਪਿਆਰ ਹੋ ਗਿਆ ਸੀ। ਜਦੋਂ ਨਯਨਥਾਰਾ ਨੇ ਪ੍ਰਭੂ ਦੇਵਾ ਨੂੰ ਡੇਟ ਕਰਨਾ ਸ਼ੁਰੂ ਕੀਤਾ ਤਾਂ ਕੋਰੀਓਗ੍ਰਾਫਰ ਦਾ ਵਿਆਹ ਗਿਆ ਸੀ। ਹਾਲਾਂਕਿ ਉਨ੍ਹਾਂ ਨੇ 2011 'ਚ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਆਪਣੇ 16 ਸਾਲਾਂ ਦੇ ਵਿਆਹ ਨੂੰ ਖਤਮ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਇਹ ਰਿਸ਼ਤਾ ਹਮੇਸ਼ਾ ਲਈ ਖਤਮ ਹੋ ਗਿਆ। ਦਸ ਦਈਏ ਕਿ ਸਾਲ 2022 'ਚ ਨਯਨਥਾਰਾ ਨੇ ਵਿਗਨੇਸ਼ ਸ਼ਿਵਨ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕਰੀਬ 4 ਮਹੀਨੇ ਬਾਅਦ ਜੋੜਾ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਿਆ।

-

Top News view more...

Latest News view more...

PTC NETWORK
PTC NETWORK