Mon, Dec 8, 2025
Whatsapp

Land Pooling Policy ਖਿਲਾਫ ਵਿਰੋਧ ਬਰਕਰਾਰ; ਪੰਚਾਇਤਾਂ ਨੇ ਪਾਏ ਮਤੇ ਤੇ AAP ਆਗੂਆਂ ਦਾ ਬਾਈਕਾਟ; ਲੜਨ, ਮਰਨ ਤੇ ਮਾਰਨ ਲਈ ਤਿਆਰ ਲੋਕ

ਦੱਸ ਦਈਏ ਕਿ ਵਿਰੋਧ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਈ ਪਿੰਡਾਂ ’ਚ ਬਾਈਕਾਟ ਵੀ ਕਰ ਦਿੱਤਾ ਗਿਆ ਹੈ ਅਤੇ ਕਈਆਂ ਨੇ ਮਤੇ ਵੀ ਪਾ ਦਿੱਤੇ ਗਏ ਹਨ। ਇਸੇ ਲੜੀ ਤਹਿਤ ਲੈਂਡ ਪੂਲਿੰਗ ਪਾਲਿਸੀ ਖਿਲਾਫ ਅੰਮ੍ਰਿਤਸਰ ਦੇ ਪਿੰਡ ਨਿੱਜਰਪੁਰਾ ਦੀ ਆਮ ਆਦਮੀ ਪਾਰਟੀ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ।

Reported by:  PTC News Desk  Edited by:  Aarti -- August 04th 2025 04:12 PM
Land Pooling Policy ਖਿਲਾਫ ਵਿਰੋਧ ਬਰਕਰਾਰ; ਪੰਚਾਇਤਾਂ ਨੇ ਪਾਏ ਮਤੇ ਤੇ AAP ਆਗੂਆਂ ਦਾ ਬਾਈਕਾਟ; ਲੜਨ, ਮਰਨ ਤੇ ਮਾਰਨ ਲਈ ਤਿਆਰ ਲੋਕ

Land Pooling Policy ਖਿਲਾਫ ਵਿਰੋਧ ਬਰਕਰਾਰ; ਪੰਚਾਇਤਾਂ ਨੇ ਪਾਏ ਮਤੇ ਤੇ AAP ਆਗੂਆਂ ਦਾ ਬਾਈਕਾਟ; ਲੜਨ, ਮਰਨ ਤੇ ਮਾਰਨ ਲਈ ਤਿਆਰ ਲੋਕ

Protest Against Land Pooling Policy : ਲੈਂਡ ਪੂਲਿੰਗ ਸਕੀਮ ਖਿਲਾਫ ਪੰਜਾਬ ਦੀ ਮਾਨ ਸਰਕਾਰ ਦਾ ਪਿੰਡਾਂ, ਕਸਬਿਆਂ ਤੇ  ਸਿਆਸੀ ਪੱਧਰ ’ਤੇ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਮਾਰੂ ਸਕੀਮ ਦੇ ਚੱਲਦੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਨਾਲ ਹੀ ਸਰਕਾਰ ਕੋਲੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। 

ਦੱਸ ਦਈਏ ਕਿ ਵਿਰੋਧ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਈ ਪਿੰਡਾਂ ’ਚ ਬਾਈਕਾਟ ਵੀ ਕਰ ਦਿੱਤਾ ਗਿਆ ਹੈ ਅਤੇ ਕਈਆਂ ਨੇ ਮਤੇ ਵੀ ਪਾ ਦਿੱਤੇ ਗਏ ਹਨ। ਇਸੇ ਲੜੀ ਤਹਿਤ ਲੈਂਡ ਪੂਲਿੰਗ ਪਾਲਿਸੀ ਖਿਲਾਫ ਅੰਮ੍ਰਿਤਸਰ ਦੇ ਪਿੰਡ ਨਿੱਜਰਪੁਰਾ ਦੀ ਆਮ ਆਦਮੀ ਪਾਰਟੀ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਨਾਲ ਹੀ ਸਮੂਹ ਪਿੰਡ ਵਾਸੀਆਂ ਵੱਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸੂਬਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 


ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੇਕਰ ਲੜਨਾ ਪਿਆ ਤਾਂ ਉਹ ਲੜਣਨੇ, ਮਰਨਾ ਪਿਆ ਤਾਂ ਉਹ ਮਰਨਗੇ ਵੀ, ਪਰ ਇੱਕ ਇੰਚ ਜਮੀਨ ’ਤੇ ਵੀ ਕਬਜ਼ਾ ਨਹੀਂ ਕਰਨ ਦੇਵਾਂਗੇ। ਵੱਡੀ ਗਿਣਤੀ ’ਚ ਔਰਤਾਂ ਵੀ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਈਆਂ ਅਤੇ ਉਨ੍ਹਾਂ ਨੇ ਲੈਂਜ ਪੂਲਿੰਗ ਸਕੀਮ ਦੇ ਚੱਲਦੇ ਮਾਨ ਸਰਕਾਰ ਨੂੰ ਲਾਹਣਤਾਂ ਪਾਈਆਂ।  

ਇਸ ਤੋਂ ਇਲਾਵਾ ਰਾਜਾਸਾਂਸੀ ਅਤੇ ਅਟਾਰੀ ਦੀਆਂ ਕਈ ਪੰਚਾਇਤਾਂ ਨੇ ਆਮ ਆਦਮੀ ਪਾਰਟੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਮੌਜੂਦਾ ਅਤੇ ਸਾਬਕਾ ਸਰਪੰਚਾਂ ਵੱਲੋਂ ਅੰਮ੍ਰਿਤਸਰ ਦੇ ਪੁੱਡਾ ਦਫਤਰ ’ਚ ਇਤਰਾਜ ਦਰਜ ਕਰਵਾਏ ਗਏ। ਇਨ੍ਹਾਂ ਹੀ ਨਹੀਂ ਇੱਕ ਦਰਜਨ ਤੋਂ ਵੱਧ ਪੰਚਾਇਤਾਂ ਵੱਲੋਂ ਪੁੱਡਾ ਦਫ਼ਤਰ ਦੇ ਬਾਹਰ ਸੂਬਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 

ਰੋਸ ਜਾਹਿਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਵਿਕਾਸ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦਾ ਵਿਨਾਸ਼ ਕਰ ਰਹੀ ਹੈ। ਉਨ੍ਹਾਂ ਨੇ ਸਾਫ ਤੌਰ ’ਤੇ ਕਿਹਾ ਕਿ ਲੜਾਂਗੇ, ਮਰਾਂਗੇ ਜਾਂ ਮਾਰਾਂਗੇ ਪਰ ਕਿਸੇ ਵੀ ਹਾਲਤ ’ਚ ਜ਼ਮੀਨ ’ਤੇ ਕਬਜ਼ਾ ਨਹੀਂ ਕਰ ਦਿੱਤਾ ਜਾਵੇਗਾ। ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦਾਖਲਾ ਬੈਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ’ਚ ਕਹਾਵਤ ਹੈ ਕਿ ਝਾੜੂ ਖੜਾ ਨਹੀਂ ਕਰਨਾ ਚਾਹੀਦਾ ਨੁਕਸਾਨ ਹੁੰਦਾ ਹੈ, ਪਰ ਪੰਜਾਬ ਦੀ ਜਨਤਾ ਨੇ ਝਾੜੂ ਨੂੰ ਵੋਟਾਂ ਪਾ ਕੇ ਵੱਡਾ ਨੁਕਸਾਨ ਝੱਲਿਆ ਹੈ। 

ਇਹ ਵੀ ਪੜ੍ਹੋ : Dera Baba Nanak News : ਯੂਥ ਅਕਾਲੀ ਆਗੂ ਦੇ ਘਰ ’ਤੇ ਚਲੀਆਂ ਤਾਬੜਤੋੜ ਗੋਲੀਆਂ; ਰੰਗਦਾਰੀ ਨਾ ਦੇਣ ’ਤੇ ਕੀਤੀ ਫਾਇਰਿੰਗ, ਘਟਨਾ CCTV ’ਚ ਕੈਦ

- PTC NEWS

Top News view more...

Latest News view more...

PTC NETWORK
PTC NETWORK