Fri, Dec 5, 2025
Whatsapp

Punjab Bus Strike : ਪੰਜਾਬ ਸਰਕਾਰ ਨੇ ਪਨਬੱਸ ਜਲੰਧਰ-1 ਡਿਪੂ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਕੀਤਾ ਸਸਪੈਂਡ ,ਧਰਨੇ ਨੂੰ ਦੱਸਿਆ ਗੈਰ-ਕਾਨੂੰਨੀ

Punjab Bus Strike : ਪੰਜਾਬ ਭਰ 'ਚ ਦੂਜੇ ਦਿਨ ਵੀ PRTC ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ। ਪੰਜਾਬ 'ਚ ਕਿਲੋਮੀਟਰ-ਸਕੀਮ ਦੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਵਿਰੁੱਧ ਪੰਜਾਬ ਵਿੱਚ ਚੱਲ ਰਹੀ ਹੜਤਾਲ 'ਤੇ ਭਗਵੰਤ ਮਾਨ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਹੜਤਾਲ ਵਿੱਚ ਸ਼ਾਮਲ ਪਨਬਸ ਜਲੰਧਰ-1 ਡਿਪੂ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ

Reported by:  PTC News Desk  Edited by:  Shanker Badra -- November 29th 2025 12:25 PM -- Updated: November 29th 2025 12:51 PM
Punjab Bus Strike : ਪੰਜਾਬ ਸਰਕਾਰ ਨੇ ਪਨਬੱਸ ਜਲੰਧਰ-1 ਡਿਪੂ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਕੀਤਾ ਸਸਪੈਂਡ ,ਧਰਨੇ ਨੂੰ ਦੱਸਿਆ ਗੈਰ-ਕਾਨੂੰਨੀ

Punjab Bus Strike : ਪੰਜਾਬ ਸਰਕਾਰ ਨੇ ਪਨਬੱਸ ਜਲੰਧਰ-1 ਡਿਪੂ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਕੀਤਾ ਸਸਪੈਂਡ ,ਧਰਨੇ ਨੂੰ ਦੱਸਿਆ ਗੈਰ-ਕਾਨੂੰਨੀ

Punjab Bus Strike : ਪੰਜਾਬ ਭਰ 'ਚ ਦੂਜੇ ਦਿਨ ਵੀ PRTC ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ। ਪੰਜਾਬ 'ਚ ਕਿਲੋਮੀਟਰ-ਸਕੀਮ ਦੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਵਿਰੁੱਧ ਪੰਜਾਬ ਵਿੱਚ ਚੱਲ ਰਹੀ ਹੜਤਾਲ 'ਤੇ ਭਗਵੰਤ ਮਾਨ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਹੜਤਾਲ ਵਿੱਚ ਸ਼ਾਮਲ ਪਨਬਸ ਜਲੰਧਰ-1 ਡਿਪੂ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। 

ਵਿਭਾਗ ਨੇ ਇੱਕ ਈਮੇਲ ਭੇਜ ਕੇ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ। ਈਮੇਲ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀ ਨੇ ਗੈਰ-ਕਾਨੂੰਨੀ ਹੜਤਾਲ ਵਿੱਚ ਹਿੱਸਾ ਲੈ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ ਅਤੇ  ਬਿਕਰਮਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ ਅਤੇ ਡਿਊਟੀ ’ਤੇ ਗੈਰ ਹਾਜ਼ਿਰ ਹੋਣ ਕਾਰਨ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ। ਸਰਕਾਰ ਨੇ ਕਿਹਾ ਕਿ ਬੱਸਾਂ ਨਾ ਚੱਲਣ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪਈ ਹੈ।   


ਦੱਸ ਦੇਈਏ ਕਿ ਬੀਤੇ ਦਿਨ PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਨੂੰ ਨਹੀਂ ਚਲਾਇਆ ਗਿਆ। ਇਨ੍ਹਾਂ ਹੀ ਨਹੀਂ ਪ੍ਰਦਰਸ਼ਨ ਦੌਰਾਨ ਕਈ ਜਗ੍ਹਾ ਉੱਪਰ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਪੁਲਿਸ ਦੇ ਨਾਲ ਭਿੜ ਗਏ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਵੀ ਦਰਜ ਕੀਤੇ ਗਏ ਹਨ। 

ਪੱਤਰ 'ਚ ਲਿਖਿਆ : 

ਅੱਜ ਮਿਤੀ 28-11-2025 ਨੂੰ ਤੁਹਾਡੇ ਸ਼੍ਰੀ ਬਿਰਕਮਜੀਤ ਸਿੰਘ ਕੰਡ:ਨੰ: ਸੀਟੀਸੀ-06 ਵਲੋਂ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਕੇ ਡਿਊਟੀ ਸੈਕਸ਼ਨ ਵਲੋਂ ਲਗਾਏ ਗਏ ਰੋਟੇ ਮੁਤਾਬਿਕ 380 ਕਿਲੋਮੀਟਰ ਮਿਸ ਕੀਤੇ ਗਏ ਅਤੇ ਰੂਟ ਮੁਕੇਰੀਆ-ਜਲੰਧਰ-ਅੰਮ੍ਰਿਤਸਰ- ਜਲੰਧਰ-ਪਠਾਨਕੋਟ ਉਪਰ ਪਨਬਸ ਦੀ ਬੱਸ ਸੇਵਾ ਨਾ ਦੇਣ ਕਾਰਨ ਪਬਲਿਕ ਵਿੱਚ ਬਦਨਾਮੀ ਹੋਈ, ਉਥੇ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵਿਭਾਗ ਦਾ 11939/- ਰੁਪਏ ਦਾ ਵਿੱਤੀ ਨੁਕਸਾਨ ਹੋਇਆ।

ਮਿਤੀ 28-11-2025 ਨੂੰ ਤੁਹਾਨੂੰ ਨਿਮਨਹਸਤਾਖਰ ਵਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ ਤੁਹਾਨੂੰ ਤੁਰੰਤ ਡਿਊਟੀ ਤੇ ਹਾਜਰ ਹੋਣ ਲਈ ਹਦਾਇਤ ਕੀਤੀ ਗਈ ਪਰ ਮਿਤੀ 29-11-2025 ਨੂੰ ਡਿਊਟੀ ਰੋਟੇ ਮੁਤਾਬਿਕ ਤੁਹਾਡੀ ਡਿਊਟੀ ਮੁਕੇਰੀਆ- ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਲੱਗੀ ਹੋਈ ਸੀ, ਤੁਸੀ ਅੱਜ ਮਿਤੀ 29-11-2025 ਨੂੰ ਮੁਕੇਰੀਆਂ ਤੋ ਬੱਸ ਜਲੰਧਰ ਵਰਕਸ਼ਾਪ ਵਿੱਚ ਇੰਨ ਕਰਵਾ ਦਿੱਤੀ ਅਤੇ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਗਏ ਅਤੇ 301 ਕਿਲੋਮੀਟਰ ਮਿਸ ਕੀਤੇ। 

ਤੁਸੀ ਗੈਰਕਾਨੂੰਨੀ ਹੜਤਾਲ ਵਿੱਚ ਭਾਗ ਲਿਆ, ਜਿਸ ਨਾਲ ਜਿਥੇ ਵਿਭਾਗ ਦੀ ਬੱਸ ਸਰਵਿਸ ਦੀ ਬਦਨਾਮੀ ਹੋਈ, ਉਥੇ 9520/- ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਇਸ ਤਰ੍ਹਾ ਤੁਹਾਡੇ ਵਲੋਂ ਹੁਣ ਤੱਕ 21459/-ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਹੈ। ਉਪਰੋਕਤ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਵਿਭਾਗ ਦੇ ਤੁਹਾਡੇ ਨਾਲ ਕੀਤੇ ਗਏ ਐਗਰੀਮੈਂਟ ਦੀਆਂ ਸ਼ਰਤਾਂ ਨੰਬਰ-15 ਅਨੁਸਾਰ ਤੁਹਾਡੇ ਵਲੋਂ ਕੀਤੇ ਗਏ ਵਿੱਤੀ ਨੁਕਸਾਨ ਅਤੇ ਗੈਰਕਾਨੂੰਨੀ ਹੜਤਾਲ ਵਿੱਚ ਭਾਗ ਲੈਣ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਹਨ। 


 

 

 

 


- PTC NEWS

Top News view more...

Latest News view more...

PTC NETWORK
PTC NETWORK