Punjab Breaking News Live: ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ , ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਦੇ ਹੁਕਮਾਂ ਤੋਂ ਬਾਅਦ SGPC ਦਾ ਵੱਡਾ ਫੈਸਲਾ
Jul 21, 2023 09:18 PM
ਓਡੀਸ਼ਾ ਦੇ ਬਾਲਾਸੋਰ 'ਚ ਕਿਵੇਂ ਵਾਪਰਿਆ ਰੇਲ ਹਾਦਸਾ, ਰੇਲ ਮੰਤਰੀ ਨੇ ਸੰਸਦ 'ਚ ਦਿੱਤਾ ਜਵਾਬ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮਾਨਸੂਨ ਸੈਸ਼ਨ ਦੌਰਾਨ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਦਰਦਨਾਕ ਰੇਲ ਹਾਦਸੇ ਬਾਰੇ ਸੰਸਦ ਵਿੱਚ ਜਵਾਬ ਦਿੱਤਾ ਹੈ। ਰਾਜ ਸਭਾ ਮੈਂਬਰ ਡਾ. ਜੌਹਨ ਬ੍ਰਿਟਾਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰੇਲ ਮੰਤਰੀ ਨੇ ਕਿਹਾ ਕਿ ਸਿਗਨਲ ਸਰਕਟ ਬਦਲਣ ਵਿੱਚ ਨੁਕਸ ਕਾਰਨ ਬਾਲਾਸੋਰ ਰੇਲ ਹਾਦਸਾ ਵਾਪਰਿਆ ਜਿਸ ਵਿੱਚ 295 ਯਾਤਰੀ ਮਾਰੇ ਗਏ ਸਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਰੇਲ ਮੰਤਰੀ ਨੇ ਇਹ ਵੀ ਦੱਸਿਆ ਕਿ 41 ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮੰਤਰਾਲੇ ਨੇ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ
Jul 21, 2023 06:46 PM
ਭਾਰੀ ਹੰਗਾਮੇ ਤੋਂ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ 24 ਜੁਲਾਈ ਤੱਕ ਮੁਲਤਵੀ
ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ, ਮਣੀਪੁਰ ਹਿੰਸਾ ਅਤੇ ਰਾਜ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦੇ ਸਬੰਧ ਵਿੱਚ ਲਗਾਤਾਰ ਦੂਜੇ ਦਿਨ (ਲੋਕ ਸਭਾ ਅਤੇ ਰਾਜ ਸਭਾ) ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ। ਇਸ ਕਾਰਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਸ ਨੂੰ ਦੁਪਹਿਰ 2.30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਨੂੰ ਸੋਮਵਾਰ (24 ਜੁਲਾਈ) ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੋਕ ਸਭਾ ਦੀ ਕਾਰਵਾਈ ਵੀ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
Jul 21, 2023 04:56 PM
ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏ.ਐਸ.ਆਈ. ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਏ.ਐਸ.ਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਵੀਰ ਸਿੰਘ ਪਿੰਡ ਕੰਗਣੀਵਾਲ ਵਿਖੇ ਡੇਅਰੀ ਫਾਰਮ ਚਲਾਉਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ 13 ਮਈ, 2022 ਨੂੰ ਥਾਣਾ ਪਤਾਰਾ ਵਿਖੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 323, 341, 149 ਤਹਿਤ ਕੇਸ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਭਰਾ ਅਮਨਪ੍ਰੀਤ ਸਿੰਘ 27-09-2022 ਨੂੰ ਉਸਦੇ ਡੇਅਰੀ ਫਾਰਮ ‘ਤੇ ਆਏ ਅਤੇ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਉਸ (ਜਸਵੀਰ ਸਿੰਘ) ਅਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿਖੇ ਆਈ.ਪੀ.ਸੀ. ਦੀ ਧਾਰਾ 323, 324, 326, 506, 148, 149 ਤਹਿਤ ਫਰਜ਼ੀ ਐਫ.ਆਈ.ਆਰ. ਨੰਬਰ 78 ਮਿਤੀ 5-10-2022 ਦਰਜ ਕਰਵਾ ਦਿੱਤੀ।
Jul 21, 2023 04:16 PM
ਲੁਧਿਆਣਾ 'ਚ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼
ਲੁਧਿਆਣਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁ੍ਲਿਸ ਨੇ 29 ਠੱਗਾਂ ਨੂੰ ਕਾਬੂ ਕੀਤਾ ਹੈ। ਜਿਸ ਵਿੱਚ ਦੋ ਲੜਕੀਆਂ ਵੀ ਸ਼ਾਮਲ ਹਨ। ਇਹ ਸਾਰੇ ਆਰੋਪੀ ਨੌਜਵਾਨ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਇਸ ਗਿਰੋਹ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ | ਫੜੇ ਗਏ ਸਾਰੇ ਮੁਲਜ਼ਮ ਨੌਜਵਾਨ ਹਨ, ਜਿਨ੍ਹਾਂ ਨੇ ਰਾਤੋ-ਰਾਤ ਅਮੀਰ ਬਣਨ ਲਈ ਆਪਣਾ ਗਰੋਹ ਬਣਾ ਕੇ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਇਸ ਗਰੋਹ ਦੇ ਮੈਂਬਰ ਜ਼ਿਆਦਾਤਰ ਵਿਦੇਸ਼ੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪਿਛਲੇ ਡੇਢ ਮਹੀਨੇ ਤੋਂ ਇਹ ਗਿਰੋਹ ਲਗਾਤਾਰ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਮੁਲਜ਼ਮਾਂ ਨੇ ਆਪਣੇ ਆਪ ਨੂੰ ਬਹੁ-ਰਾਸ਼ਟਰੀ ਕੰਪਨੀਆਂ ਨੂੰ ਤਕਨੀਕੀ ਸੇਵਾ ਪ੍ਰਦਾਨ ਕਰਨ ਵਾਲੇ ਵਜੋਂ ਪੇਸ਼ ਕੀਤਾ ਅਤੇ ਵਿਸ਼ਵਵਿਆਪੀ ਨਾਗਰਿਕਾਂ, ਮੁੱਖ ਤੌਰ 'ਤੇ ਵਿਦੇਸ਼ੀ ਲੋਕਾਂ ਨੂੰ ਵੱਡੀ ਰਕਮ ਦਾ ਲਾਲਚ ਦੇ ਠੱਗੀ ਦਾ ਸ਼ਿਕਾਰ ਬਣਾਇਆ। ਪੁਲਿਸ ਨੇ ਘੁਟਾਲੇ ਵਿੱਚ ਵਰਤੇ ਗਏ ਸਾਰੇ ਇਲੈਕਟ੍ਰੋਨਿਕਸ ਅਤੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ। ਫੜੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਦਿੱਲੀ ਅਤੇ ਪੰਜਾਬ ਦੇ ਹਨ, ਸਾਰੇ ਮੁਲਜ਼ਮ ਨੌਜਵਾਨ ਹਨ ਅਤੇ ਦੋ ਲੜਕੀਆਂ ਵੀ ਸ਼ਾਮਲ ਹਨ।
Jul 21, 2023 03:42 PM
ਰਾਜ ਸਭਾ ਦੀ ਕਾਰਵਾਈ 24 ਜੁਲਾਈ ਤੱਕ ਮੁਲਤਵੀ
ਸੰਸਦ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਰਾਜ ਸਭਾ ਦੀ ਕਾਰਵਾਈ ਸੋਮਵਾਰ (24 ਜੁਲਾਈ) ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
#MonsoonSessionofParliament | Rajya Sabha adjourned till 11am, Monday (July 24) pic.twitter.com/ivBplLbUqp
— ANI (@ANI) July 21, 2023
Jul 21, 2023 02:44 PM
'PTC ਨੂੰ ਹੀ ਇਹ ਸੇਵਾ ਨਿਭਾਉਣ ਦੀ ਇਜਾਜ਼ਤ ਦਿੱਤੀ ਜਾਵੇ'
ਸੈਟੇਲਾਈਟ ਟੀਵੀ 'ਤੇ ਗੁਰਬਾਣੀ ਪ੍ਰਸਾਰਣ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮਗਰੋਂ SGPC ਵੱਲੋਂ ਅਹਿਮ ਅਪੀਲ#SriDarbarSahib #SriHarmandirSahib #GurbaniTelecast #Amritsar #SGPC #ਸ੍ਰੀਦਰਬਾਰਸਾਹਿਬ #ਸ੍ਰੀਹਰਿਮੰਦਰਸਾਹਿਬ #ਗੁਰਬਾਣੀਪ੍ਰਸਾਰਣ #ਗੁਰਬਾਣੀ #ਅੰਮ੍ਰਿਤਸਰ #ਸ਼੍ਰੌਮਣੀਗੁਰਦੁਆਰਾਪ੍ਰਬੰਧਕਕਮੇਟੀ pic.twitter.com/iBbajtaent
— Shiromani Gurdwara Parbandhak Committee (@SGPCAmritsar) July 21, 2023
Jul 21, 2023 02:37 PM
ਗੁਰਦਾਸਪੁਰ ਦੇ ਸ਼ਰਾਬੀ ਖਜਾਨਾ ਅਧਿਕਾਰੀ ਖਿਲਾਫ਼ ਪੰਜਾਬ ਸਰਕਾਰ ਨੇ ਲਿਆ ਐਕਸ਼ਨ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤਾ ਮੁਅਤਲ
ਬੀਤੇ ਦਿਨੀਂ ਇੱਕ ਅਫਸਰ ਦੀ ਆਪਣੇ ਹੀ ਦਫ਼ਤਰ ਦੇ ਬਾਹਰ ਫਾਈਲਾਂ ਤਿਆਰ ਕਰਨ ਵਾਲੇ ਇੱਕ ਵਿਅਕਤੀ ਦੇ ਖੋਖੇ ਦੀ ਕੁਰਸੀ ਤੇ ਸ਼ਰਾਬ ਪੀ ਕੇ ਬੇਸੁੱਧ ਪਏ ਹੋਣ ਦੀ ਵੀਡੀਓ ਵਾਇਰਲ ਹੋਣ ਦੇ ਬਾਦ ਪੰਜਾਬ ਸਰਕਾਰ ਵੱਲੋਂ ਇਸ ਅਧਿਕਾਰੀ ਦੇ ਖਿਲਾਫ਼ ਐਕਸ਼ਨ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੁਪਰੀਡੈਂਟ ਗ੍ਰੇਡ_2 ਕਾਰਜਵਾਹਕ ਜਿਲ੍ਹਾ ਖਜ਼ਾਨਾ ਅਧਿਕਾਰੀ ਗੁਰਦਾਸਪੁਰ ਦੇ ਅਹੁਦੇ ਤੇ ਤੈਨਾਤ ਮੋਹਨ ਦਾਸ ਨਾਂ ਦੇ ਇਸ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਇਹ ਅਧਿਕਾਰੀ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਬਾਹਰ ਪੈਨਸ਼ਨ ਆਦਿ ਦੀਆਂ ਫਾਈਲਾਂ ਤਿਆਰ ਕਰਨ ਵਾਲੇ ਇਕ ਵਿਅਕਤ ਦੇ ਖੋਖੇ ਦੀ ਕੁਰਸੀ ਤੇ ਬੇਸੁੱਧ ਹੋਇਆ ਪਿਆ ਸੀ ਕਿ ਕਿਸੇ ਵੱਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਵੀਡੀਓ ਬਣਾਉਣ ਵਾਲੇ ਨੇ ਇਸ ਦੀ ਵੀਡੀਓ ਬਣਾ ਕੇ ਉਸ ਵਿੱਚ ਬਕਾਇਦਾ ਵਾਇਸ ਓਵਰ ਦੇ ਕੇ ਇਸ ਦੀ ਪਹਿਚਾਣ ਵੀ ਉਜਾਗਰ ਕੀਤੀ ਗਈ ਸੀ ਅਤੇ ਜਿਸ ਵਿਅਕਤੀ ਦੇ ਖੋਖੇ ਦੀ ਕੁਰਸੀ ਤੇ ਇਹ ਅਧਿਕਾਰੀ ਬੇਸੁਧ ਹੋਇਆ ਬੈਠਾ ਸੀ ਉਸ ਵਿਅਕਤੀ ਨੂੰ ਇਸ ਦਾ ਖਾਸ ਮਿੱਤਰ ਦੱਸਿਆ ਸੀ। ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਦੀ ਮੁਅੱਤਲੀ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਖਜ਼ਾਨਾ ਅਤੇ ਲੇਖਾ ਪੰਜਾਬ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਵਿੱਚ ਕਿਹਾ ਹੈ ਕਿ ਦੋਸ਼ ਸੂਚੀ ਸਬੰਧਤ ਖਜਾਨਾ ਅਧਿਕਾਰੀ ਨੂੰ ਅਲੱਗ ਤੋਂ ਭੇਜੀ ਜਾ ਰਹੀ ਹੈ ਅਤੇ ਮੁਅਤਲੀ ਦੌਰਾਨ ਉਸ ਦਾ ਹੈਡ ਕਵਾਟਰ ਜਲੰਧਰ ਦੇ ਖਜਾਨਾ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ।
Jul 21, 2023 02:00 PM
ਪੁਲਾੜ 'ਚ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਅਜੇ ਵੀ ਜ਼ਿੰਦਾ, ਅਫ਼ਸੋਸ ਭਾਰਤੀਆਂ ਨੇ ਵਿਸਾਰਿਆ
ਰਾਕੇਸ਼ ਸ਼ਰਮਾ ਨੇ ਭਾਰਤ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਅਧਿਆਏ ਲਿਖਿਆ। ਉਹ ਪੁਲਾੜ ਵਿੱਚ ਕਦਮ ਰੱਖਣ ਵਾਲੇ ਪਹਿਲੇ ਭਾਰਤੀ ਨਾਗਰਿਕ ਹਨ। ਜਦੋਂ ਉਨ੍ਹਾਂ ਨੇ ਸੋਵੀਅਤ-ਭਾਰਤੀ ਪੁਲਾੜ ਉਡਾਣ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਤਾਂ ਉਹ ਪਾਇਲਟ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਨਿਭਾ ਰਹੇ ਸਨ। ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੇ ਦੋ ਸੋਵੀਅਤ ਯਾਤਰੀਆਂ ਦੇ ਨਾਲ ਪੁਲਾੜ ਵਿੱਚ ਸੱਤ ਦਿਨ, 21 ਘੰਟੇ ਅਤੇ 40 ਮਿੰਟ ਬਿਤਾਏ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ. . . .
Jul 21, 2023 12:47 PM
''ਆਪ' ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ'
ਕਾਂਗਰਸ ਹਾਈਕਮਾਂਡ ਨੇ ਆਮ ਆਦਮੀ ਪਾਰਟੀ ਨਾਲ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿੱਚ ਹੱਥ ਮਿਲਾ ਲਿਆ ਹੈ, ਪਰ ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਹੰਗਾਮਾ ਹੋ ਗਿਆ ਹੈ। ਪੰਜਾਬ ਦੇ ਚੋਟੀ ਦੇ ਕਾਂਗਰਸੀ ਆਗੂ ਇਸ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਕਾਂਗਰਸ ਵੱਲੋਂ 'ਆਪ' ਨਾਲ ਹੱਥ ਮਿਲਾਉਣ ਦੀ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨਾਲ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਇਸ ਗਠਜੋੜ ਨੂੰ ਗਲਤ ਕਰਾਰ ਦਿੱਤਾ। ਦੱਸ ਦੇਈਏ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ 26 ਸਿਆਸੀ ਪਾਰਟੀਆਂ ਨੇ ਭਾਰਤ ਗਠਜੋੜ ਦਾ ਗਠਨ ਕੀਤਾ ਹੈ, ਜਿਸ ਵਿੱਚ ਕਾਂਗਰਸ ਅਤੇ 'ਆਪ' ਵੀ ਸ਼ਾਮਲ ਹਨ।
Jul 21, 2023 12:16 PM
'ਮੋਦੀ ਸਰਨੇਮ' ਮਾਮਲੇ 'ਤੇ ਸੁਪਰੀਮ ਕੋਰਟ ਵੱਲ੍ਹੋਂ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ
ਸੁਪਰੀਮ ਕੋਰਟ ਨੇ ਗੁਜਰਾਤ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਗੁਜਰਾਤ ਸਰਕਾਰ ਅਤੇ ਸ਼ਿਕਾਇਤਕਰਤਾ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ।
Jul 21, 2023 12:11 PM
ਜੈਪੁਰ 'ਚ 16 ਮਿੰਟਾ ਦੇ ਅੰਦਰ ਤਿੰਨ ਵਾਰ ਆਇਆ ਭੁਚਾਲ
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਹੈ ਕਿ ਰਾਜਸਥਾਨ ਦੇ ਜੈਪੁਰ 'ਚ ਸ਼ੁੱਕਰਵਾਰ ਨੂੰ 16 ਮਿੰਟ ਦੇ ਅੰਦਰ ਵੱਖ-ਵੱਖ ਤੀਬਰਤਾ ਦੇ 3 ਭੂਚਾਲ ਆਏ। ਪਹਿਲੇ ਅਤੇ ਤੀਜੇ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ ਅਤੇ 3.4 ਤੀਬਰਤਾ ਦਾ ਆਖਰੀ ਭੂਚਾਲ ਸਵੇਰੇ 4:25 ਵਜੇ ਆਇਆ। ਇਸ ਦੇ ਨਾਲ ਹੀ ਸਵੇਰੇ 4:09 ਵਜੇ 4.4 ਤੀਬਰਤਾ ਦਾ ਪਹਿਲਾ ਭੂਚਾਲ ਆਇਆ।
Jul 21, 2023 11:37 AM
ਇੰਦਰਜੀਤ ਨਿੱਕੂ ਨੇ ਨਵਾਂ ਗੀਤ ਕੀਤਾ ਰਿਲੀਜ਼, ਕਿਹਾ - 'ਮੈਨੂੰ ਮਾੜਾ ਕਹਿਣ ਵਾਲੇ ਤੁਸੀਂ ਆਪ ਕਿੰਨੇ ਚੰਗੇ ਹੋ?'
ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਆਪਣਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ। ਗੀਤ 'ਚ ਉਸਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਪੱਸ਼ਟੀਕਰਨ ਦਿੰਦਿਆਂ ਆਪਣੇ ਗੀਤ ਦੇ ਅਲਫਾਜ਼ਾਂ ਨਾਲ ਟ੍ਰੋਲਰਸ 'ਤੇ ਪੁੱਠਾ ਨਿਸ਼ਾਨਾ ਵੀ ਸਾਧਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ......
Jul 21, 2023 10:49 AM
ਪਾਕਿਸਤਾਨ ਦੀ ਕ੍ਰਿਕੇਟਰ ਆਇਸ਼ਾ ਨਸੀਮ ਨੇ 18 ਸਾਲ ਦੀ ਉਮਰ 'ਚ ਲਿਆ ਸੰਨਿਆਸ
ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਆਇਸ਼ਾ ਨਸੀਮ ਨੇ 18 ਸਾਲ ਦੀ ਉਮਰ 'ਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪੱਤਰਕਾਰ ਸ਼ੋਏਬ ਜੱਟ ਨੇ ਆਇਸ਼ਾ ਦਾ ਇੱਕ ਬਿਆਨ ਸਾਂਝਾ ਕੀਤਾ ਜਿਸ ਵਿੱਚ ਉਸਨੇ ਕਿਹਾ, "ਮੈਂ ਕ੍ਰਿਕਟ ਛੱਡ ਰਹੀ ਹਾਂ ਅਤੇ ਇਸਲਾਮ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੁੰਦੀ ਹਾਂ।" ਆਇਸ਼ਾ ਨੇ ਮਾਰਚ 2020 ਵਿੱਚ ਪਾਕਿਸਤਾਨ ਲਈ ਡੈਬਿਊ ਕੀਤਾ ਸੀ।
Jul 21, 2023 10:45 AM
ਬਰਖਾਸਤ ਏ.ਆਈ.ਜੀ ਰਾਜਜੀਤ ਨੂੰ ਧਾਰਮਿਕ ਅਸਥਾਨਾਂ ਵਿੱਚ ਲੱਭ ਰਹੀ ਐਸ.ਟੀ.ਐਫ
ਪੰਜਾਬ ਵਿੱਚ ਬਹੁ-ਕਰੋੜੀ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਤੋਂ ਬਚਣ ਲਈ ਬਰਖਾਸਤ ਏ.ਆਈ.ਜੀ ਰਾਜਜੀਤ ਸਿੰਘ ਚਾਰ ਮਹੀਨਿਆਂ ਤੋਂ ਰੂਪੋਸ਼ ਹੈ। ਹੁਣ ਸਪੈਸ਼ਲ ਟਾਸਕ ਫੋਰਸ ਨੇ ਰਾਜਜੀਤ ਸਿੰਘ ਨੂੰ ਕਾਬੂ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਵੀਰਵਾਰ ਨੂੰ ਐਸ.ਟੀ.ਐਫ ਦੀਆਂ ਟੀਮਾਂ ਰਾਜਜੀਤ ਦੀ ਭਾਲ ਲਈ ਕਈ ਧਾਰਮਿਕ ਸਥਾਨਾਂ 'ਤੇ ਗਈਆਂ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਦੇ ਨਾਲ ਹੀ ਰਾਜਜੀਤ ਸਿੰਘ ਨੇ ਪੁਲਿਸ ਤੋਂ ਬਚਣ ਲਈ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸ ਹਫਤੇ ਹੀ ਇਸ 'ਤੇ ਸੁਣਵਾਈ ਹੈ। ਹਾਲਾਂਕਿ STF ਦੀ ਕੋਸ਼ਿਸ਼ ਹੈ ਕਿ ਇਸ ਤੋਂ ਪਹਿਲਾਂ ਹੀ ਰਾਜਜੀਤ 'ਤੇ ਕਾਬੂ ਪਾਇਆ ਜਾਵੇ।
Jul 21, 2023 10:39 AM
ਗੂਗਲ ਦੇ ਕਰਮਚਾਰੀਆਂ ਦੀ ਸੈਲਰੀ ਹੋਈ ਲੀਕ
ਬਿਜ਼ਨਸ ਇਨਸਾਈਡਰ ਦੁਆਰਾ ਸਮੀਖਿਆ ਕੀਤੇ ਗਏ ਗੂਗਲ ਦੇ ਲੀਕ ਹੋਏ ਡੇਟਾ ਦੇ ਅਨੁਸਾਰ, 2022 ਵਿੱਚ ਗੂਗਲ ਕਰਮਚਾਰੀਆਂ ਦੀ ਔਸਤ ਤਨਖਾਹ $279,802 (ਲਗਭਗ 2.3 ਕਰੋੜ ਰੁਪਏ) ਸੀ। ਅੰਕੜਿਆਂ ਦੇ ਅਨੁਸਾਰ, ਸੌਫਟਵੇਅਰ ਇੰਜੀਨੀਅਰ ਗੂਗਲ ਵਿੱਚ ਸਭ ਤੋਂ ਵੱਧ ਕਮਾਈ ਕਰਦੇ ਹਨ ਅਤੇ ਉਨ੍ਹਾਂ ਦੀ ਸਭ ਤੋਂ ਵੱਧ ਤਨਖਾਹ ਲਗਭਗ ₹ 6 ਕਰੋੜ ਹੈ। ਡੇਟਾ ਵਿੱਚ 2022 ਵਿੱਚ ਅਮਰੀਕਾ ਵਿੱਚ 12,000 ਕਰਮਚਾਰੀਆਂ ਦੀ ਜਾਣਕਾਰੀ ਸ਼ਾਮਲ ਹੈ।
Jul 21, 2023 10:36 AM
'ਰਾਤੀ ਮਿਲਣ ਨਾ ਆਈਂ ਵੇ ਪਿੰਡ ਪਹਿਰਾ ਲੱਗਦਾ', ਆਸ਼ਿਕਾਂ ਨੇ ਨਹੀਂ ਮੰਨੀ ਗੱਲ, ਚਾੜ੍ਹਿਆ ਕੁਟਾਪਾ
ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦਾ ਇੱਕ ਗਾਣਾ ਆਇਆ ਸੀ, ਜਿਸ ਦੇ ਬੋਲ ਇੰਝ ਸਨ ਕਿ 'ਰਾਤੀ ਮਿਲਣ ਨਾ ਆਈਂ ਵੇ ਪਿੰਡ ਪਹਿਰਾ ਲੱਗਦਾ', ਜਿਸ ਵਿੱਚ ਇੱਕ ਕੁੜੀ ਆਪਣੇ ਆਸ਼ਿਕ ਨੂੰ ਪਿੰਡ 'ਚ ਲੱਗਣ ਵਾਲੇ ਪਹਿਰੇ ਤੋਂ ਸੁਚੇਤ ਕਰਦੀ ਹੈ। ਪਰ ਅਜੋਕੇ ਆਸ਼ਿਕਾਂ ਨੇ ਸ਼ਾਇਦ ਇਸ ਗਾਣੇ ਦੇ ਅਲਫਾਜ਼ਾਂ ਨੂੰ ਸਮਝਿਆ ਨਹੀਂ ਤਾਂ ਹੀ ਤਾਂ ਪਿੰਡ ਦੇ ਪਹਿਰੇਦਾਰਾਂ ਵੱਲੋਂ ਉਨ੍ਹਾਂ ਦਾ ਕੁਟਾਪਾ ਚਾੜ੍ਹ ਦਿੱਤਾ ਗਿਆ।ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿੱਚ ਬੀਤੀ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਇੱਕ ਨੌਜਵਾਨ ਅਤੇ ਉਸ ਦੇ ਦੋ ਦੋਸਤਾਂ ਨੂੰ ਪਿੰਡ ਵਾਸੀਆਂ ਨੇ ਚੋਰ ਸਮਝ ਕੇ ਫੜ ਲਿਆ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿੱਕ ਕਰੋ........
Jul 21, 2023 09:47 AM
ਮਨੀਪੁਰ ਹੈਵਾਨੀਅਤ ਮਾਮਲੇ 'ਚ ਪੁਲਿਸ ਦੀ ਭੂਮਿਕਾ 'ਤੇ ਉੱਠੇ ਸਵਾਲ
ਮਨੀਪੁਰ ਕਰੀਬ ਢਾਈ ਮਹੀਨਿਆਂ ਤੋਂ ਸੜ ਰਿਹਾ ਹੈ। ਪਰ ਔਰਤਾਂ ਨਾਲ ਹੋਈ ਬੇਰਹਿਮੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਮੁੱਦੇ 'ਤੇ ਸਿਆਸਤ ਹਾਵੀ ਹੈ ਅਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਪਰ ਹੁਣ ਸਵਾਲ ਰਾਜਨੀਤੀ ਦਾ ਨਹੀਂ, ਸਗੋਂ ਅਪਰਾਦੀਆਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਹੈ।
Jul 21, 2023 09:30 AM
SGPC ਨੇ ਪ੍ਰਗਟਾਇਆ ਇਤਰਾਜ਼, ਕਿਹਾ- ਸਰਕਾਰਾਂ ਦੀ ਦੋਗਲੀ ਨੀਤੀ ਕਾਰਨ ਸਿੱਖਾਂ 'ਚ ਬੇਭਰੋਸਗੀ ਦਾ ਪੈਦਾ ਹੋ ਰਿਹਾ ਮਾਹੌਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਤਲ ਅਤੇ ਬਲਾਤਕਾਰ ਵਰਗੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਦੋਗਲੀ ਨੀਤੀ ਸਿੱਖਾਂ ਵਿੱਚ ਬੇਭਰੋਸਗੀ ਦਾ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਤਲ ਅਤੇ ਬਲਾਤਕਾਰ ਵਰਗੇ ਅਪਰਾਧਾਂ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਸਿੱਖ ਕੌਮ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਠਾਈ ਜਾ ਰਹੀ ਆਵਾਜ਼ ਨੂੰ ਸਰਕਾਰ ਕਿਉਂ ਨਹੀਂ ਸੁਣ ਰਹੀ।
Jul 21, 2023 09:25 AM
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਤਨੀ ਪਰਿਵਾਰ ਸਮੇਤ ਪਹੁੰਚੀ ਅੰਮ੍ਰਿਤਸਰ, ਸ੍ਰੀ ਦੁਰਗਿਆਣਾ ਮੰਦਿਰ 'ਚ ਟੇਕਿਆ ਮੱਥਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਤਨੀ ਸੋਨਲ ਸ਼ਾਹ ਨੇ ਆਪਣੇ ਪਰਿਵਾਰ ਸਮੇਤ ਵੀਰਵਾਰ ਨੂੰ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ਵਿੱਚ ਮੱਥਾ ਟੇਕਿਆ। ਮੰਦਰ ਦੇ ਮੁੱਖ ਪੁਜਾਰੀ ਨੇ ਸ੍ਰੀ ਠਾਕੁਰ ਜੀ ਦਾ ਸਿਰੋਪਾਓ ਅਤੇ ਪ੍ਰਸ਼ਾਦ ਦੇ ਕੇ ਅਸ਼ੀਰਵਾਦ ਦਿੱਤਾ। ਸ੍ਰੀ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ, ਮੀਤ ਪ੍ਰਧਾਨ ਰਮੇਸ਼ ਕਪੂਰ, ਸੁਧੀਰ ਸ੍ਰੀਧਰ, ਸੁਦਰਸ਼ਨ ਵਧਵਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਦਰ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।
Jul 21, 2023 09:00 AM
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਰਾਡਾਰ 'ਤੇ, 24 ਜੁਲਾਈ ਨੂੰ ਤਲਬ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਹੁਣ ਵਿਜੀਲੈਂਸ ਬਿਊਰੋ ਦੇ ਰਡਾਰ ਵਿੱਚ ਆ ਗਏ ਹਨ। ਵਿਜੀਲੈਂਸ ਨੇ ਭਾਜਪਾ ਆਗੂ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ 24 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਠਿੰਡਾ ਵਿੱਚ ਪੁੱਡਾ ਦੀ ਜਾਇਦਾਦ ਸਬੰਧੀ ਮਨਪ੍ਰੀਤ ਬਾਦਲ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ 'ਤੇ ਪੁੱਡਾ ਦੀ ਜਾਇਦਾਦ ਘੱਟ ਰੇਟ 'ਤੇ ਵੇਚਣ ਦਾ ਇਲਜ਼ਾਮ ਹੈ।
Jul 21, 2023 08:27 AM
CM ਫਿਲਮ ਦੀ ਸ਼ੂਟਿੰਗ ਵਾਂਗ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਂਦੇ ਹਨ - ਸਾਬਕਾ CM ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਸ਼ਬਦੀ ਹਮਲਾ ਕੀਤਾ ਹੈ। ਨਾਭਾ ਵਿੱਚ ਚੰਨੀ ਨੇ ਕਿਹਾ ਕਿ ਸਰਕਾਰ ਨੇ ਬਰਸਾਤਾਂ ਤੋਂ ਪਹਿਲਾਂ ਨਦੀਆਂ-ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ। ਹੁਣ ਸੀ.ਐਮ. ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਸ ਤਰ੍ਹਾਂ ਜਾਂਦੇ ਹਨ ਜਿਵੇਂ ਉਨ੍ਹਾਂ ਨੇ ਕਿਸੇ ਫਿਲਮ ਦੀ ਸ਼ੂਟਿੰਗ ਕਰਨੀ ਹੋਵੇ। ਮੁੱਖ ਮੰਤਰੀ ਜਿੱਥੇ ਵੀ ਜਾਂਦੇ ਹਨ, ਪਹਿਲਾਂ ਉਸ ਖੇਤਰ ਵਿੱਚ ਇੱਕ ਸੈੱਟ ਲਗਾਇਆ ਜਾਂਦਾ ਹੈ ਅਤੇ ਫਿਰ ਵੀਡੀਓ ਸ਼ੂਟ ਕਰਕੇ ਜਾਰੀ ਕੀਤਾ ਜਾਂਦਾ ਹੈ।
Jul 21, 2023 08:17 AM
50 ਸਾਲ ਦੀ ਉਮਰ ਵਿੱਚ ਚੌਥੀ ਵਾਰ ਪਿਤਾ ਬਣੇ ਅਰਜੁਨ ਰਾਮਪਾਲ; ਪ੍ਰੇਮਿਕਾ ਨੇ ਦਿੱਤਾ ਦੂਜੇ ਬੱਚੇ ਨੂੰ ਜਨਮ
ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਪਿਛਲੇ ਦਿਨੀਂ ਗਰਲਫ੍ਰੈਂਡ ਗੈਬ੍ਰਿਏਲਾ ਡੀਮੇਟ੍ਰੀਡੇਸ ਦੀ ਦੂਜੀ ਪ੍ਰੈਗਨੈਂਸੀ ਕਾਰਨ ਸੁਰਖੀਆਂ 'ਚ ਰਹੇ ਸਨ। ਦਰਅਸਲ ਵੀਰਵਾਰ ਯਾਨੀ 20 ਜੁਲਾਈ ਨੂੰ ਦੋਵਾਂ ਨੇ ਆਪਣੇ ਦੂਜੇ ਬੱਚੇ ਦਾ ਸੁਆਗਤ ਕੀਤਾ, ਜਿਸ ਦਾ ਐਲਾਨ ਅਭਿਨੇਤਾ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਖਾਸ ਪੋਸਟ ਰਾਹੀਂ ਕੀਤਾ। ਅਦਾਕਾਰ ਦੀ ਇਸ ਖਾਸ ਪੋਸਟ 'ਤੇ ਪ੍ਰਸ਼ੰਸਕ ਜ਼ਬਰਦਸਤ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਜੋੜੇ ਨੂੰ ਪਿਆਰ ਦਿੰਦੇ ਨਜ਼ਰ ਆ ਰਹੇ ਹਨ।
Jul 21, 2023 08:15 AM
ਮਣੀਪੁਰ 'ਚ ਔਰਤਾਂ ਦੀ ਨੰਗਣ ਪਰੇਡ ਦੀ ਵੀਡੀਓ ਨੂੰ ਲੈ ਕੇ ਭਾਰੀ ਰੋਸ ਤੋਂ ਬਾਅਦ 4 ਮੁਲਜ਼ਮ ਗ੍ਰਿਫਤਾਰ
ਦੇਸ਼ ਵਿਆਪੀ ਰੋਸ ਵਿਚਕਾਰ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਸੂਬੇ ਵਿੱਚ ਦੋ ਔਰਤਾਂ ਦੀ ਨਗਣ ਪਰੇਡ ਦੇ ਭਿਆਨਕ ਮਾਮਲੇ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਣੀਪੁਰ ਪੁਲਿਸ ਨੇ ਕਿਹਾ ਕਿ ਦੋ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਕਥਿਤ ਅਪਰਾਧੀਆਂ ਵਿੱਚੋਂ ਇੱਕ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ। ਔਰਤਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ 32 ਸਾਲਾ ਵਿਅਕਤੀ, ਜਿਸ ਦੀ ਪਛਾਣ ਹੂਰੇਮ ਹਰਦਾਸ ਸਿੰਘ ਵਜੋਂ ਹੋਈ, ਨੂੰ ਥੌਬਲ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜੋ ਕਿ ਵੀਡੀਓ 'ਚ ਹਰੇ ਰੰਗ ਦੀ ਟੀ-ਸ਼ਰਟ ਪਹਿਨੀ ਇਕ ਵਿਅਕਤੀ ਔਰਤ ਨੂੰ ਖਿੱਚਦਾ ਨਜ਼ਰ ਆ ਰਿਹਾ ਹੈ।
Jul 20, 2023 08:47 PM
ਗੁਰੂਦੁਆਰਾ ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ ਮਾਮਲੇ 'ਚ ਵੱਡੀ ਕਾਰਵਾਈ
Jul 20, 2023 08:46 PM
ਹੜ੍ਹ ਦੇ ਪਾਣੀ ਨਾਲ ਜਲ-ਥਲ ਹੋਇਆ ਸਰਦੂਲਗੜ੍ਹ, ਵੇਖੋ ਮੌਜੂਦਾ ਹਾਲਾਤ
Jul 20, 2023 08:45 PM
ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਦਾ ਸੰਮਨ
Jul 20, 2023 08:44 PM
ਸੰਸਦ ‘ਚ ਹੋਏ ਹੰਗਾਮੇ ‘ਤੇ ਹਰਸਿਮਰਤ ਕੌਰ ਬਾਦਲ ਦਾ ਬਿਆਨ
Jul 20, 2023 08:33 PM
ਮਣੀਪੁਰ ਕਾਂਡ ਦਾ ਮੁੱਖ ਦੋਸ਼ੀ ਕੌਣ?
Manipur | The main culprit who was wearing a green t-shirt and seen holding the woman was arrested today morning in an operation after proper identification. His name is Huirem Herodas Meitei (32 years) of Pechi Awang Leikai: Govt Sources
— ANI (@ANI) July 20, 2023
(Pic 1: Screengrab from viral video, Pic… pic.twitter.com/e5NJeg0Y2I
Jul 20, 2023 08:33 PM
ਮਣੀਪੁਰ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ; ਵਾਇਰਲ ਵੀਡੀਓ ਲਈ ਭਾਜਪਾ ਨੇ ਕਾਂਗਰਸ ਨੂੰ ਠਹਿਰਾਇਆ ਕਸੂਰਵਾਰ
ਸੋਸ਼ਲ ਮੀਡੀਆ 'ਤੇ ਇੱਕ ਸ਼ਰਮਨਾਕ ਅਤੇ ਭਿਆਨਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ 'ਚ ਲੋਕ ਗੁੱਸੇ 'ਚ ਹਨ। ਮਣੀਪੁਰ ਵਿੱਚ ਦੋ ਔਰਤਾਂ ਦੀ ਨਗਣ ਪਰੇਡ ਦੀ ਵਾਇਰਲ ਹੋਈ ਵੀਡੀਓ ਨੇ ਇਨਸਾਨੀਅਤ ਨੂੰ ਅਤੇ ਦੇਸ਼ ਸ਼ਰਮਸਾਰ ਕਰ ਦਿੱਤਾ ਹੈ। ਹਰ ਕੋਈ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਕਾਲੇ ਕਾਰਨਾਮੇ ਨੂੰ ਅੰਜਾਮ ਦੇਣ ਵਾਲੇ ਮੁੱਖ ਅਪਰਾਧੀ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ.......
Jul 20, 2023 08:12 PM
19 ਜ਼ਿਲ੍ਹਿਆਂ ਦੇ 1441 ਪਿੰਡ ਹੜ੍ਹ ਨਾਲ ਪ੍ਰਭਾਵਿਤ
ਹੜ੍ਹਾਂ ਕਾਰਨ ਸੰਕਟ ਵਿੱਚ ਘਿਰੇ ਲੋਕਾਂ ਨੂੰ ਮੁੱਖ ਮੰਤਰੀ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਸੂਬੇ ਵਿੱਚ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਹੈ ਤਾਂ ਜੋ ਜਲਦ ਤੋਂ ਜਲਦ ਜਨ-ਜੀਵਨ ਲੀਹ ਉੱਤੇ ਲਿਆਂਦਾ ਜਾ ਸਕੇ। ਸੂਬੇ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ 26672 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ 20 ਜੁਲਾਈ ਨੂੰ ਸਵੇਰੇ 8 ਵਜੇ ਤੱਕ 1441 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 155 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ 4424 ਲੋਕ ਰਹਿ ਰਹੇ ਹਨ।
ਇਸ ਵੇਲੇ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸਏਐਸ ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ।
Jul 20, 2023 06:36 PM
ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਬੇਅਦਬੀ ਮਾਮਲਾ; ਮੁਲਜ਼ਮ ਦੋਸ਼ੀ ਕਰਾਰ, 5 ਸਾਲ ਦੀ ਸਜ਼ਾ
ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਨੂੰ ਰੋਪੜ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਸ਼ੇਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਪਰਮਜੀਤ ਸਿੰਘ ਵਾਸੀ ਮੁਹੱਲਾ ਮੁਹਾਰਾਜ ਨਗਰ ਲੁਧਿਆਣਾ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਵੱਲੋਂ ਧਾਰਾ 295 A ਦੇ ਤਹਿਤ ਇਹ ਤਿੰਨ ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ, ਜਦ ਕਿ ਧਾਰਾ 436 ਅਤੇ 511 ਦੇ ਵਿੱਚ ਵੀ ਬਰੀ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਦਰਜ FIR ਚਲਾਣ 'ਚ ਕੇਵਲ ਧਾਰਾ 295 A ਲਗਾਈ ਗਈ ਸੀ, ਜਦ ਕਿ ਅਦਾਲਤੀ ਚਾਰਾਜੋਈ ਦੋਰਾਨ ਧਾਰਾ 436 ਤੇ 511 ਜੋੜੀਆਂ ਗਈਆ ਅਤੇ ਹੁਣ ਧਾਰਾ 435 ਨੂੰ ਸ਼ਾਮਲ ਕਰ ਦੋਸ਼ੀ ਨੂੰ ਕੁੱਲ ਪੰਜ ਸਾਲ ਦੀ ਸਜ਼ਾ ਸੁਣਾ, ਕੁੱਲ 10 ਹਾਜ਼ਰ ਰੁਪਏ ਜੁਰਮਾਨਾ ਵੀ ਠੋਕਿਆ ਗਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ .........
Jul 20, 2023 05:06 PM
ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਖ਼ਤ ਇਤਰਾਜ਼
ਕਤਲ ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਮੁੜ 30 ਦਿਨ ਦੀ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਦੋਹਰੀ ਨੀਤੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕਾਤਲ ਅਤੇ ਬਲਾਤਕਾਰ ਦੇ ਸੰਗੀਨ ਜੁਲਮਾਂ ਦੇ ਦੋਸ਼ੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਸੇ ਤੋਂ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਅਵਾਜ਼ ਸਰਕਾਰਾਂ ਨੂੰ ਕਿਉਂ ਨਹੀਂ ਸੁਣ ਰਹੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਗੁਰਮੀਤ ਰਾਮ ਰਹੀਮ ਦੇ ਘਿਨੌਣੇ ਅਪਰਾਧਾਂ ਨੂੰ ਅੱਖੋਂ-ਓਹਲੇ ਕਰਕੇ ਉਸ ਨੂੰ ਬਾਰ-ਬਾਰ ਛੱਡਿਆ ਜਾ ਰਿਹਾ ਹੈ। ਸਰਕਾਰਾਂ ਦੀ ਅਜਿਹੀ ਨੀਤੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਹੈ, ਜੋ ਦੇਸ਼ ਲਈ ਠੀਕ ਨਹੀਂ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਤੁਰੰਤ ਰੱਦ ਕਰਕੇ ਉਸ ਨੂੰ ਜੇਲ੍ਹ ਵਿਚ ਬੰਦ ਕੀਤਾ ਜਾਵੇ।
Jul 20, 2023 04:45 PM
ਅੰਮ੍ਰਿਤਪਾਲ ਅਤੇ ਸਾਥੀਆਂ 'ਤੇ ਲੱਗੇ NSA ਖ਼ਿਲਾਫ਼ ਸੁਣਵਾਈ
ਹਾਈਕੋਰਟ ਨੇ 11 ਅਗਸਤ ਨੂੰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਉਕੇ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਬਸੰਤ ਸਿੰਘ ਦੀ ਪਟੀਸ਼ਨ 'ਤੇ ਬਹਿਸ ਦੇ ਹੁਕਮ ਦਿੱਤੇ ਹਨ। ਕੋਰਟ ਨੇ ਪੁੱਛਿਆ ਜਦੋਂ ਇਨ੍ਹਾਂ ਸਾਰਿਆਂ ਦੇ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਫਿਰ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸ ਕੇ ਪਟੀਸ਼ਨਾਂ ਦਾਇਰ ਕਿਵੇਂ ਕੀਤੀਆਂ ਜਾ ਰਹੀਆਂ ਹਨ। ਪਟੀਸ਼ਨਕਰਤਾਵਾਂ ਦੇ ਵਕੀਲ ਨੇ ਕਿਹਾ ਕਿ ਇਹ ਚਾਰੇ ਅਜਨਾਲਾ ਥਾਣੇ 'ਤੇ ਹਮਲੇ 'ਚ ਸ਼ਾਮਲ ਨਹੀਂ ਸਨ, ਇਸ ਲਈ ਇਨ੍ਹਾਂ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਹਾਈ ਕੋਰਟ ਨੇ ਅੱਜ ਲੰਬੀ ਬਹਿਸ ਤੋਂ ਬਾਅਦ ਸੁਣਵਾਈ 11 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਚਾਰਾਂ ਖ਼ਿਲਾਫ਼ ਐਨਐਸਏ ਦਰਜ ਕਰਕੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ਚਾਰਾਂ ਨੇ ਹੁਣ ਆਪਣੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਖ਼ਿਲਾਫ਼ ਲਗਾਏ ਗਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
Jul 20, 2023 04:30 PM
ਸੱਟੇਬਾਜ਼ੀ ਦਾ ਹੋਇਆ ਸਟਿੰਗ ਆਪਰੇਸ਼ਨ, ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਮਾਰੀ ਰੇਡ, ਤਸਵੀਰਾਂ ਲਾਈਵ
Jul 20, 2023 04:29 PM
ਮਣੀਪੁਰ ਦੀ ਘਟਨਾ 'ਤੇ ਬੋਲੇ ਮੋਦੀ- ਮੇਰਾ ਦਿਲ ਗੁੱਸੇ ਨਾਲ ਭਰਿਆ ਹੋਇਆ ਹੈ, ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪਿਆ
Jul 20, 2023 04:29 PM
ਪਾਟੇ ਹੋਏ ਟਾਇਰ ਉੱਤੋਂ ਬੱਚਿਆਂ ਨਾਲ ਭਰੀ ਸਕੂਲੀ VAN, ਦੇਖੋ ਕਿਵੇਂ ਡਰਾਇਵਰ ਚਲਾਉਂਦਾ ਰਿਹਾ ਗੱਡੀ,
Jul 20, 2023 04:29 PM
ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ
Jul 20, 2023 04:28 PM
ਸ਼ੁਗਰ ਤੇ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਹੈ ਕਣਕ ਦੀ ਇਹ ਖਾਸ ਕਿਸਮ; PAU ਦੇ ਵਿਗਿਆਨੀਆਂ ਨੇ 10 ਸਾਲ ਦੀ ਮਿਹਨਤ ਨਾਲ ਕੀਤੀ ਖੋਜ
Jul 20, 2023 03:06 PM
ਮਨੀਪੁਰ ਘਟਨਾ 'ਤੇ ਬੋਲੇ ਪ੍ਰਧਾਨ ਮੰਤਰੀ 'ਗੁੱਸੇ ਨਾਲ ਭਰਿਆ ਹੋਇਆ ਹੈ...ਦੋਸ਼ੀ ਬਖਸ਼ੇ ਨਹੀਂ ਜਾਣਗੇ...'
ਮਾਨਸੂਨ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਨੀਪੁਰ ਵਿੱਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਘਟਨਾ ਹੈ। ਦੋਸ਼ੀ ਕਿੰਨੇ ਅਤੇ ਕੌਣ ਹਨ, ਉਹ ਆਪਣੀ ਥਾਂ 'ਤੇ ਹਨ ਪਰ ਪੂਰੇ ਦੇਸ਼ ਦਾ ਅਪਮਾਨ ਹੋ ਰਿਹਾ ਹੈ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ। ਸਾਡੀਆਂ ਮਾਵਾਂ-ਭੈਣਾਂ ਦੀ ਰਾਖੀ ਲਈ ਸਖ਼ਤ ਕਦਮ ਚੁੱਕੇ ਜਾਣ।
Jul 20, 2023 03:00 PM
ਮਨੀਪੁਰ ਅੱਤਿਆਚਾਰ ਮਾਮਲੇ 'ਤੇ SC ਸਖ਼ਤ - 'ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਕਰਾਂਗੇ'
ਮਨੀਪੁਰ ਦੀਆਂ ਸੜਕਾਂ 'ਤੇ ਤਸ਼ੱਦਦ ਤੋਂ ਬਾਅਦ ਔਰਤਾਂ ਦੀ ਨਗਣ ਪਰੇਡ ਦੀ ਵੀਡੀਓ ਨੇ ਪੂਰੇ ਦੇਸ਼ 'ਚ ਹੰਗਾਮਾ ਮਚਾ ਦਿੱਤਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਸਖ਼ਤ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮਨੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਦਾ ਵੀਡੀਓ ਸੱਚਮੁੱਚ ਪਰੇਸ਼ਾਨ ਕਰਨ ਵਾਲਾ ਹੈ। ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਸੀ.ਜੇ.ਆਈ. ਦਾ ਕਹਿਣਾ ਹੈ ਕਿ ਫਿਰਕੂ ਝਗੜੇ ਦੇ ਖੇਤਰ ਵਿੱਚ ਔਰਤਾਂ ਨੂੰ ਇੱਕ ਸੰਦ ਵਜੋਂ ਵਰਤਣਾ ਬਿਲਕੁਲ ਅਸਵੀਕਾਰਨਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਵੀਡਿਓ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਅਸੀਂ ਬਹੁਤ ਦੁਖੀ ਹਾਂ। ਜੇਕਰ ਸਰਕਾਰ ਕਾਰਵਾਈ ਨਹੀਂ ਕਰੇਗੀ ਤਾਂ ਅਸੀਂ ਕਰਾਂਗੇ।
Supreme Court says it’s really disturbed over the video that came yesterday about two women paraded naked in Manipur.
— ANI (@ANI) July 20, 2023
Chief Justice of India DY Chandrachud asks the government to take action. pic.twitter.com/psLAC4GRKD
Jul 20, 2023 02:15 PM
ਰਾਵੀ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਕੀਤੀ ਤਬਾਹ
ਰਾਵੀ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਹੈ। ਅਜਨਾਲਾ ਦੇ ਨਾਲ ਲੱਗਦੇ ਪਿੰਡ ਘੋਨੇਵਾਲ ਦੇ ਨੇੜੇ ਦੇ ਪਿੰਡਾਂ ਦੀਆਂ ਫਸਲਾਂ ਪਾਣੀ ‘ਚ ਡੁੱਬ ਗਈਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Jul 20, 2023 12:50 PM
ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ‘ਚ ਵੜਿਆ ਪਾਣੀ
ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਕਸੋਵਾਲ, ਸਹਾਰਨ, ਰਾਜੀ, ਕਮਾਲਪੁਰ ਕਲਾ , ਕਮਾਲਪੁਰ ਖੁਰਦ ਦੇ ਆਲੇ ਦੁਆਲੇ ਹਜਾਰਾਂ ਏਕੜ ਫਸਲ ਪਾਣੀ ਚ ਡੁੱਬੀ ਹੈ
Jul 20, 2023 11:39 AM
ਸੰਸਦ ਦੇ ਮਾਨਸੂਨ ਇਜਲਾਸ ਦਾ ਆਗਾਜ਼
ਸੰਸਦ ਦੇ ਮਾਨਸੂਨ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕਾਰਵਾਈ ਦੌਰਾਨ ਸਦਨ ‘ਚ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਲੋਕਸਭਾ ਸਪੀਕਰ ਓਮ ਬਿਰਲਾ ਨੇ ਵੀ ਬਾਦਲ ਸਾਬ੍ਹ ਦੇ ਯੋਗਦਾਨ ਨੂੰ ਯਾਦ ਕੀਤਾ। ਦੂਜੇ ਪਾਸੇ ਪੀਐੱਮ ਨਰਿੰਦਰ ਮੋਦੀ ਨੇ ਸਦਨ ਦੀ ਕਾਰਵਾਈ ਸਾਂਤਮਈ ਢੰਗ ਨਾਲ ਚਲਾਉਣ ਲਈ ਵਿਰੋਧੀ ਧਿਰਾਂ ਤੋਂ ਸਹਿਯੋਗ ਮੰਗਿਆ।
Jul 20, 2023 10:54 AM
ਕੈਨੇਡਾ ਦੀ ਪੀਲ ਪੁਲਿਸ ਵੱਲੋਂ ਪ੍ਰੋਜੈਕਟ ਬਿਗਰਿਗ ਤਹਿਤ ਵੱਡੀ ਕਾਰਵਾਈ
Jul 20, 2023 10:16 AM
ਮਨੀਪੁਰ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ- ਸੀਐੱਮ ਮਾਨ
ਮਨੀਪੁਰ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ ਅਤੇ ਇਸ ਦੀ ਨਿੰਦਾ ਕਰਨੀ ਕਾਫ਼ੀ ਨਹੀਂ ਹੈ... ਇਸ ਤਰ੍ਹਾਂ ਦੀ ਘਟਨਾ ਨੂੰ ਸਾਡੇ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਮਨੀਪੁਰ ਦੇ ਹਾਲਾਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੋ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
मणिपुर की घटना बेहद शर्मनाक है और इसकी जितनी निंदा की जाए कम है...हमारे समाज में इस तरह की घटना बर्दाश्त नहीं की जा सकती...
— Bhagwant Mann (@BhagwantMann) July 20, 2023
मैं प्रधानमंत्री जी से अपील करता हूं कि इस घिनौनी वारदात को अंजाम देने वालों के खिलाफ सख्त और मिसाली कार्रवाई होनी चाहिए...साथ ही मणिपुर के हालातों पर भी…
Jul 20, 2023 10:14 AM
ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਰਹੇਗੀ-ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਸਰਦੂਲਗੜ ਤੋਂ ਪਠਾਨਕੋਟ ਤੱਕ ਸਾਰੇ ਪੰਜਾਬ ਦੇ ਪਾਣੀ ਦੇ ਹਾਲਾਤਾਂ ਤੇ ਮੈਂ ਖੁਦ ਪਲ ਪਲ ਦੀ ਨਿਗਰਾਨੀ ਕਰ ਰਿਹਾ ਹਾਂ। ਪ੍ਰਸ਼ਾਸਨ,ਸਮਾਜਸੇਵੀ ਸੰਸਥਾਵਾਂ ਅਤੇ ਲੋਕ ਮਿਲਕੇ ਜੋ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਉਹ ਬਹੁਤ ਹੀ ਕਾਬਿਲੇ ਤਾਰੀਫ ਹੈ। ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਰਹੇਗੀ।
ਸਰਦੂਲਗੜ ਤੋਂ ਪਠਾਨਕੋਟ ਤੱਕ ਸਾਰੇ ਪੰਜਾਬ ਦੇ ਪਾਣੀ ਦੇ ਹਾਲਾਤਾਂ ਤੇ ਮੈਂ ਖੁਦ ਪਲ ਪਲ ਦੀ ਨਿਗਰਾਨੀ ਕਰ ਰਿਹਾ ਹਾਂ..ਪ੍ਰਸ਼ਾਸਨ,ਸਮਾਜਸੇਵੀ ਸੰਸਥਾਵਾਂ ਅਤੇ ਲੋਕ ਮਿਲਕੇ ਜੋ ਲੋੜਬੰਦਾਂ ਦੀ ਮਦਦ ਕਰ ਰਹੇ ਨੇ ਉਹ ਬਹੁਤ ਹੀ ਕਾਬਿਲੇ ਤਾਰੀਫ ਹੈ..ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਰਹੇਗੀ..
— Bhagwant Mann (@BhagwantMann) July 20, 2023
Jul 20, 2023 09:09 AM
ਅੱਜ ਤੋਂ ਸ਼ੁਰੂ ਸੰਸਦ ਦਾ ਮਾਨਸੂਨ ਸੈਸ਼ਨ
ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਤੋਂ ਸ਼ੁਰੂ ਹੋ ਰਹੇ ਇਸ ਮਾਨਸੂਨ ਸੈਸ਼ਨ ‘ਚ ਹੰਗਾਮੇ ਦੇ ਆਸਾਰ ਹਨ। ਦੱਸ ਦਈਏ ਕਿ ਇਹ ਸੈਸ਼ਨ 11 ਅਗਸਤ ਤੱਕ ਚੱਲੇਗਾ।
Jul 20, 2023 08:50 AM
ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ
ਬਿਆਸ ਦਰਿਆ ਦੇ ਪਾਣੀ ਦਾ ਪੱਧਰ 74000 ਕਿਊਸਿਕ ਤੱਕ ਪਹੁੰਚ ਗਿਆ ਹੈ। ਹੁਣ ਪਾਣੀ ਯੈਲੋ ਅਲਰਟ ਤੱਕ ਪਹੁੰਚ ਚੁੱਕਿਆ ਹੈ। ਬੀਤੇ ਦੋ ਦਿਨਾਂ ਤੋਂ ਲਗਾਤਾਰ ਪਾਣੀ ਵੱਧ ਰਿਹਾ ਹੈ। ਮੌਜੂਦਾ ਸਮੇਂ ‘ਚ 739.30 ਨਿਸ਼ਾਨ ‘ਤੇ ਗੇਜ਼ ਮਾਪੀ ਗਈ ਹੈ। ਜਦਕਿ 744 ਗੇਜ਼ ‘ਤੇ ਯੈਲੋ ਅਲਰਟ ਹੁੰਦਾ ਹੈ। ਫਿਲਹਾਲ ਐਸਡੀਐਮ ਤਹਿਸੀਲਦਾਰ ਤੇ ਬੀਡੀਪੀਓ ਵੱਲੋਂ ਸਥਿਤੀ ਦਾ ਜਾਇਜਾ ਲੈ ਰਹੇ ਹਨ।
Jul 20, 2023 08:47 AM
ਸਰਦੂਲਗੜ੍ਹ ਦੇ ਪਿੰਡ ਭੱਲਣਵਾੜਾ ਵਿਖੇ ਘੱਗਰ ਵਿਚ 30 ਫੁੱਟ ਪਿਆ ਪਾੜ
ਸਰਦੂਲਗੜ੍ਹ ਦੇ ਪਿੰਡ ਭੱਲਣਵਾੜਾ ਵਿਖੇ ਦੇਰ ਰਾਤ ਘੱਗਰ ਵਿਚ 30 ਫੁੱਟ ਪਾੜ ਪੈ ਗਿਆ ਹੈ। ਜਿਸ ਕਾਰਨ ਭੱਲਣਵਾੜਾ ਵਿਚ ਪਾਣੀ ਭਰਿਆ ਕੋੜੀ ਪਿੰਡ ਤੇ ਆਲੂਪੁਰ ਪਿੰਡ ਵੱਲ ਨੂੰ ਪਾਣੀ ਵੱਧ ਰਿਹਾ ਹੈ।
Punjab Breaking News Live: ਉੱਜ ਦਰਿਆ ’ਚੋ ਪਾਣੀ ਛੱਡਣ ਤੋਂ ਬਾਅਦ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਸਰਹੱਦੀ ਇਲਾਕੇ ਵਿਚ ਹੜ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ ਜਿਸ ਨੂੰ ਲੈਕੇ ਜਿਲਾ ਪ੍ਰਸ਼ਾਸਨ ਨੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਰਹੱਦੀ ਪਿੰਡ ਘੋਨੇਵਾਲ ਦੇ ਪੁੱਲ ਕੋਲ ਪਹੁੰਚੇ। ਉੱਥੇ ਉਨ੍ਹਾਂ ਨੇ ਪੁੱਲ ਦਾ ਜਾਇਜਾ ਲਿਆ।
- PTC NEWS