Punjab Holiday: ਪੰਜਾਬ ’ਚ 17 ਤੇ 21 ਅਪ੍ਰੈਲ ਨੂੰ ਹੋਵੇਗੀ ਸਰਕਾਰੀ ਛੁੱਟੀ, ਸਾਰੇ ਅਦਾਰੇ ਰਹਿਣਗੇ ਬੰਦ
Punjab Government Holidays: ਪੰਜਾਬ ’ਚ 17 ਅਪ੍ਰੈਲ 2024 ਤੇ 21 ਅਪ੍ਰੈਲ 2024 ਨੂੰ ਛੁੱਟੀ ਹੋਵੇਗੀ। ਇਸ ਦਿਨ ਪੰਜਾਬ ਭਰ ’ਚ ਸਕੂਲ, ਕਾਲਜ, ਵਿਦਿਅਕ ਅਤੇ ਹੋਰ ਅਦਾਰੇ ਬੰਦ ਰਹਿਣਗੇ। ਇਸ ਲਈ ਸਮੇਂ ਰਹਿੰਦੇ ਆਪਣੇ ਜ਼ਰੂਰੀ ਕੰਮ ਨੂੰ ਪੂਰੇ ਕਰ ਲਓ। ਤਾਂ ਜੋ ਛੁੱਟੀਆਂ ਦੇ ਚੱਲਦੇ ਕੋਈ ਪਰੇਸ਼ਾਨੀ ਨਾ ਹੋਵੇ।
ਦੱਸ ਦਈਏ ਕਿ 17 ਅਪ੍ਰੈਲ 2024 ਨੂੰ ਰਾਮ ਨੌਮੀ ਹੈ। ਇਸ ਦਿਨ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ । ਜਦਕਿ 21 ਅਪ੍ਰੈਲ ਨੂੰ ਮਹਾਵੀਰ ਜੈਯੰਤੀ ਕਾਰਨ ਛੁੱਟੀ ਰਹੇਗੀ। ਹਾਲਾਂਕਿ ਇਹ ਛੁੱਟੀ ਐਤਵਾਰ ਨੂੰ ਆ ਰਹੀ ਹੈ। ਸਰਕਾਰ ਵੱਲੋਂ ਜਾਰੀ 2024 ਦੇ ਕਲੰਡਰ ਮੁਤਾਬਕ ਇਸ ਦਿਨ ਛੁੱਟੀ ਰਹੇਗੀ।
ਰਾਮ ਨੌਮੀ
ਦੱਸਣਯੋਗ ਹੈ ਕਿ ਰਾਮ ਨੌਮੀ ਇੱਕ ਹਿੰਦੂ ਤਿਉਹਾਰ ਹੈ ਜੋ ਭਗਵਾਨ ਵਿਸ਼ਨੂੰ ਦੇ ਅਵਤਾਰ, ਭਗਵਾਨ ਰਾਮ ਦੇ ਜਨਮ ਦੀ ਖੁਸ਼ੀ ’ਚ ਮਨਾਇਆ ਜਾਂਦਾ ਹੈ। ਇਹ ਦਿਨ ਨੌਂ ਦਿਨਾਂ ਦੇ ਚੈਤਰ-ਨਰਾਤੇ ਦੇ ਜਸ਼ਨਾਂ ਦੇ ਅੰਤ ਨੂੰ ਦਰਸਾਉਂਦਾ ਹੈ, ਜੋ ਕਿ ਹਿੰਦੂ ਮਹੀਨੇ ਚੈਤਰ ਵਿੱਚ ਮਨਾਇਆ ਜਾਂਦਾ ਹੈ ਜੋ ਬਸੰਤ ਅਤੇ ਗਰਮੀਆਂ ਦੀ ਸ਼ੁਰੂਆਤ 'ਤੇ ਪੈਂਦਾ ਹੈ।
ਮਹਾਵੀਰ ਜਯੰਤੀ
ਮਹਾਵੀਰ ਜਯੰਤੀ ਜੈਨੀਆਂ ਦੁਆਰਾ ਮਨਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਮਹਾਂਵੀਰ ਜਯੰਤੀ ਦਾ ਤਿਉਹਾਰ ਵਰਧਮਾਨ ਮਹਾਵੀਰ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਮਹਾਵੀਰ ਦਾ ਜਨਮ ਬਿਹਾਰ ਰਾਜ ਵਿੱਚ 599 ਈਸਵੀ ਪੂਰਵ ਵਿੱਚ ਹੋਇਆ ਸੀ। ਉਹ ਜੈਨ ਧਰਮ ਦੇ ਸੰਸਥਾਪਕ ਸਨ ਅਤੇ ਅਹਿੰਸਾ, ਦਇਆ ਅਤੇ ਸੰਜਮ ਦੇ ਫਲਸਫੇ ਨੂੰ ਫੈਲਾਉਣ ਵਾਲੇ ਸਨ।
ਇਹ ਵੀ ਪੜ੍ਹੋ: Petrol Diesel Price Update: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਕਿੱਥੇ ਸਸਤਾ ਤੇ ਕਿੱਥੇ ਮਹਿੰਗਾ ਹੋਇਆ ਤੇਲ
- PTC NEWS