Sun, Dec 14, 2025
Whatsapp

Punjab Agricultural University ਦੇ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਖੇਤੀ ਮਾਸਟਰ ਲਾਉਣਗੇ ਹਰ ਪਿੰਡ ਦੇ ਵਿੱਚ ਦੋ ਡਾਕਟਰ ਹੋਣਗੇ ਪਰ ਹਾਲਾਤ ਇਹ ਹੋ ਗਏ ਹਨ ਕਿ ਕਿਸੇ ਨੂੰ ਨੌਕਰੀ ਨਹੀਂ ਮਿਲੀ।

Reported by:  PTC News Desk  Edited by:  Aarti -- August 28th 2025 01:18 PM
Punjab Agricultural University ਦੇ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ

Punjab Agricultural University ਦੇ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਲ ਹੀ ਅੱਜ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ। ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ  ਉਹਨਾਂ ਕਿਹਾ ਕਿ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਦਕਿ 70 ਫੀਸਦੀ ਦੇ ਕਰੀਬ ਪੋਸਟਾਂ ਯੂਨੀਵਰਸਿਟੀ ਦੇ ਨਾਲ ਨਾਲ ਖੇਤੀਬਾੜੀ ਮਹਿਕਮੇ ਦੇ ਵਿੱਚ ਖਾਲੀ ਪਈਆਂ ਹਨ। ਸਰਕਾਰ 100 ਪੋਸਟਾਂ ਕੱਢਦੀ ਹੈ ਜਿਸ ਲਈ 10 ਹਜ਼ਾਰ ਫਾਰਮ ਭਰ ਦਿੱਤੇ ਜਾਂਦੇ ਹਨ।

ਉਨ੍ਹਾਂ ਨੇ  ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਖੇਤੀ ਮਾਸਟਰ ਲਾਉਣਗੇ ਹਰ ਪਿੰਡ ਦੇ ਵਿੱਚ ਦੋ ਡਾਕਟਰ ਹੋਣਗੇ ਪਰ ਹਾਲਾਤ ਇਹ ਹੋ ਗਏ ਹਨ ਕਿ ਕਿਸੇ ਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਸੀਨੀਅਰ ਹਨ ਪੀਐਚਡੀ ਕਰ ਚੁੱਕੇ ਹਨ ਉਹਨਾਂ ਦੀ ਉਮਰ ਵਧੇਰੇ ਹੋ ਗਈ ਹੈ।


ਅੱਜ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਲਗਭਗ 15000 ਦੇ ਕਰੀਬ ਅਜਿਹੇ ਵਿਦਿਆਰਥੀ ਹਨ ਜੋ ਬੇਰੁਜ਼ਗਾਰ ਨੇ ਉਹਨਾਂ ਕਿਹਾ ਕਿ ਸਾਨੂੰ ਆਪਣੀ ਗੱਲਾਂ ਕਹਿਣ ਲਈ ਹਮੇਸ਼ਾ ਧਰਨੇ ਹੀ ਲਾਉਣੇ ਪੈਂਦੇ ਹਨ ਅੱਜ ਅਸੀਂ ਰੋਸ ਮਾਰਚ ਕੀਤਾ ਹੈ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਪੱਕਾ ਧਰਨਾ ਲਗਾਇਆ ਜਾਵੇਗਾ 8 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਪੱਕਾ ਮੋਰਚਾ ਲਾਉਣ ਦੀ ਤਿਆਰੀ ਦੇ ਵਿੱਚ ਹਾਂ। 

ਇਹ ਵੀ ਪੜ੍ਹੋ : Punjab Flood Scare Live Updates : ਆਲੀ ਖੁਰਦ ਨੇੜੇ ਬੰਨ ਟੁੱਟਣ ਨਾਲ ਸੁਲਤਾਨਪੁਰ ਹਲਕੇ ਦੇ 48 ਤੋਂ ਵੱਧ ਪਿੰਡ ਡੁੱਬੇ, ਹਜ਼ਾਰਾਂ ਏਕੜ ਫਸਲ ਤਬਾਹ

- PTC NEWS

Top News view more...

Latest News view more...

PTC NETWORK
PTC NETWORK