Punjab Breaking News Live: ਸਤਲੁਜ ਦਰਿਆ 'ਚ ਰੁੜ ਕੇ ਪਾਕਿਸਤਾਨ ਪਹੁੰਚੇ 2 ਨੌਜਵਾਨ
ਨਵਾਂਸ਼ਹਿਰ ਦੇ ਨਵ ਨਿਯੁਕਤ ਐਸਐਸਪੀ ਡਾਕਟਰ ਅਖ਼ਿਲ ਚੋਧਰੀ ਨੇ ਨਵਾਂਸ਼ਹਿਰ ਜਿਲ੍ਹੇ ਦੇ 6 ਥਾਣੇ ਦੇ ਐਸ.ਐੱਚ.ਓ. ਦਾ ਤਬਾਦਲਾ ਕੀਤਾ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ 'ਚ ਐਤਵਾਰ ਨੂੰ ਇਕ ਸਿਆਸੀ ਰੈਲੀ 'ਚ ਧਮਾਕਾ ਹੋਇਆ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਤਾਬਕ 35 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਲੋਕ ਜ਼ਖਮੀ ਹਨ।
ਪੀਰ ਬਾਬਾ ਸ਼ਾਦੀ ਸ਼ਾਹ ਦੀ ਯਾਦ ਨੂੰ ਸਮਰਪਿਤ 127 ਵਾਂ ਮੇਲਾ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਸਮੇਤ ਅਨੇਕਾਂ ਅਕਾਲੀ ਭਾਜਪਾ ਆਗੂਆਂ ਅਤੇ ਹਜ਼ਾਰਾਂ ਦੀ ਗਿਣਤੀ ਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਮੇਲੇ ਮੌਕੇ ਕੱਬਡੀ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ ਅਤੇ ਲੋਕਾਂ ਦੇ ਵੱਡੇ ਇੱਕਠ ਨੂੰ ਨਸ਼ਿਆਂ ਦੇ ਖਾਤਮੇ ਸਬੰਧੀ ਸੌਂਹ ਚੁਕਾਈ ਗਈ।
ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਉਣ ਦੀ ਤਿਆਰੀ
ਮੀਂਹ, ਹੜ੍ਹ ਅਤੇ ਗੰਦਗੀ, ਇਹ ਸਭ ਲੋਕਾਂ ਦੀ ਜ਼ਿੰਦਗੀ ਵਿੱਚ ਮੁਸੀਬਤ ਲਿਆ ਰਹੇ ਹਨ। ਇੱਕ ਪਾਸੇ ਜਿੱਥੇ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਪੂਰਾ ਕਰਨ ਵਿੱਚ ਇਨ੍ਹਾਂ ਕਾਰਨਾਂ ਕਰਕੇ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਕਾਰਨਾਂ ਕਰਕੇ ਲੋਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਜ਼ਿਲ੍ਹੇ ਦੇ ਗੌਤਮ ਬੁੱਧ ਨਗਰ ਦੇ ਨਾਲ-ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਬਰਸਾਤ ਦੇ ਮੌਸਮ ਵਿਚ ਫਲੂ, ਹੈਪੇਟਾਈਟਸ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪਰ ਹਰ ਸਾਲ ਦੀ ਬਜਾਏ ਇਸ ਸਾਲ ਇਹ ਖ਼ਤਰਾ ਤੇਜ਼ੀ ਨਾਲ ਵਧਦਾ ਨਜ਼ਰ ਆ ਰਿਹਾ ਹੈ
ਦਿੱਲੀ ਵਾਸੀ ਇੱਕ ਨਾਬਾਲਗ ਕੁੜੀ ਆਪਣੇ ਪਰਿਵਾਰ ਨਾਲ ਝਗੜਾ ਕਰਕੇ ਆਪਣੇ ਦੋਸਤ ਨਾਲ ਲੁਧਿਆਣਾ ਪਹੁੰਚੀ ਗਈ। ਇੱਥੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੀ ਮਦਦ ਦੇ ਬਹਾਨੇ ਉਨ੍ਹਾਂ ਨੂੰ ਸ਼ਹਿਰ ਦੇ ਸੁਭਾਨੀ ਬਿਲਡਿੰਗ ਇਲਾਕੇ ਦੇ ਕੋਲ ਇੱਕ ਹੋਟਲ 'ਚ ਕਮਰਾ ਦਵਾ ਦਿੱਤਾ। ਜਿੱਥੇ ਬਾਅਦ ਵਿੱਚ ਉਹ ਨਾਬਾਲਿਗਾ ਨਾਲ ਇੱਕ ਹਫ਼ਤੇ ਤੱਕ ਸਮੂਹਿਕ ਜਬਰ ਜ਼ਿਨਾਹ ਕਰਦੇ ਰਹੇ ਅਤੇ ਇਸ ਪੂਰੇ ਅਪਰਾਧ ਦੀ ਵੀਡੀਓ ਵੀ ਬਣਾ ਲਈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ. . . .
ਮਾਨਸਾ ਦੇ ਪਿੰਡ ਮੂਸਾ ’ਚ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਜਿਸ ਕਾਰਨ 46 ਸਾਲਾ ਔਰਤ ਦੀ ਛੱਤ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਜਦਕਿ ਮ੍ਰਿਤਕ ਔਰਤ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ।
ਪੰਜਾਬ ਸਰਕਾਰ ਹੁਣ ਸੂਬੇ ਦੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਸਿਖਲਾਈ ਲਈ ਆਈ.ਆਈ.ਐੱਮ ਅਹਿਮਦਾਬਾਦ ਵਿੱਚ ਭੇਜੇਗੀ। CM ਭਗਵੰਤ ਮਾਨ ਅੱਜ ਮੋਹਾਲੀ ਤੋਂ 50 ਸਕੂਲ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਆਈ.ਆਈ.ਐੱਮ ਅਹਿਮਦਾਬਾਦ ਪ੍ਰਬੰਧਨ ਸਿਖਲਾਈ ਲਈ ਵਿਸ਼ਵ ਪ੍ਰਸਿੱਧ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾ ਜੱਥਾ ਅੱਜ ਰਵਾਨਾ ਕੀਤਾ ਜਾਵੇਗਾ।
ਦੁਬਈ ਦੇ ਸ਼ੇਖ ਦੀ ਵਿਸ਼ਾਲ ਹਮਰ ਦੀ ਇਕ ਪੁਰਾਣੀ ਵੀਡੀਓ ਇਕ ਵਾਰ ਫਿਰ ਟਵਿੱਟਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿਚ ਇਹ ਵਿਸ਼ਾਲ ਵਾਹਨ ਦੁਬਈ ਦੀਆਂ ਸੜਕਾਂ 'ਤੇ ਚੜ੍ਹਾਈ ਕਰਦਾ ਨਜ਼ਰ ਆ ਰਿਹਾ ਹੈ। ਸ਼ੇਖ ਦੀ ਹਮਰ H1 X3 ਲਗਭਗ 46 ਫੁੱਟ ਲੰਬੀ, 21.6 ਫੁੱਟ ਉੱਚੀ ਅਤੇ 19 ਫੁੱਟ ਚੌੜੀ ਹੈ। ਇਹ ਕਾਰ ਵਿਸ਼ੇਸ਼ ਤੌਰ 'ਤੇ ਸ਼ੇਖ ਦੁਆਰਾ ਬਣਵਾਈ ਗਈ ਹੈ ਜੋ ਖੁਦ 20 ਬਿਲੀਅਨ ਡਾਲਰ ਤੋਂ ਵੱਧ ਦੀ ਨਿੱਜੀ ਜਾਇਦਾਦ ਦੇ ਨਾਲ ਅਮੀਰਾਤ ਦੇ ਸ਼ਾਹੀ ਪਰਿਵਾਰ ਦਾ ਮੈਂਬਰ ਹੈ। ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਕਾਰ ਦੇ ਸਾਹਮਣੇ ਤੋਂ ਲੰਘ ਰਿਹਾ ਇਕ ਵਿਅਕਤੀ ਬਹੁਤ ਹੀ ਛੋਟੇ ਆਕਾਰ ਦਾ ਮਾਲੂਮ ਹੁੰਦਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ.......
Dubai Rainbow Sheikh’s giant Hummer H1 “X3” is three times bigger than a regular Hummer H1 SUV (14 meters long, 6 meters wide, and 5.8 meters high). The Hummer is also fully drivable
— Massimo (@Rainmaker1973) July 27, 2023
[read more: https://t.co/LlohQguhTM]pic.twitter.com/uV1Z4juHKx
ਦੁਬਈ ਦੇ ਸ਼ੇਖਾਂ ਦੀ ਹਰ ਗੱਲ ਆਮ ਲੋਕਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਤਾਹੀਓਂ ਉਨ੍ਹਾਂ ਦੇ ਰੁੱਤਬੇ ਦੀ ਹਮੇਸ਼ਾਂ ਹੀ ਚਰਚਾਵਾਂ ਰਹਿੰਦੀਆਂ ਨੇ, ਹੁਣ ਕਾਰ ਨੂੰ ਲੈ ਕੇ ਹੀ ਵੇਖ ਲਵੋ, ਇੱਕ ਆਮ Hummer H1 ਗੱਡੀ ਦੀ ਲੰਬਾਈ 184.5 ਇੰਚ, ਉਚਾਈ 77 ਇੰਚ ਅਤੇ ਚੌੜਾਈ 86.5 ਇੰਚ ਹੁੰਦੀ ਹੈ। ਹਾਲਾਂਕਿ ਦੁਬਈ ਦੇ ਇੱਕ ਅਰਬਪਤੀ ਦੀ Hummer H1 ਕਾਰ ਦਾ ਆਕਾਰ ਆਮ ਗੱਡੀ ਦੇ ਮਾਡਲ ਨਾਲੋਂ ਤਿੰਨ ਗੁਣਾ ਵੱਡਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਅੱਜ ਮਨ ਕੀ ਬਾਤ ਦਾ 103ਵਾਂ ਐਪੀਸੋਡ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪੀ.ਐੱਮ ਮੋਦੀ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹਨ। ਪੀ.ਐੱਮ ਮੋਦੀ ਨੇ ਕਿਹਾ ਕਿ ਜੁਲਾਈ ਦਾ ਮਹੀਨਾ ਭਾਵ ਮਾਨਸੂਨ ਦਾ ਮਹੀਨਾ, ਮੀਂਹ ਦਾ ਮਹੀਨਾ, ਪਿਛਲੇ ਕੁੱਝ ਦਿਨ ਕੁਦਰਤੀ ਆਫ਼ਤਾਂ ਕਾਰਨ ਚਿੰਤਾਵਾਂ ਅਤੇ ਮੁਸੀਬਤਾਂ ਨਾਲ ਭਰਿਆ ਰਿਹਾ। ਪਰ ਦੋਸਤੋ, ਇਨ੍ਹਾਂ ਬਿਪਤਾ ਦੇ ਵਿਚਕਾਰ, ਅਸੀਂ ਸਾਰੇ ਦੇਸ਼ਵਾਸੀਆਂ ਨੇ ਇੱਕ ਵਾਰ ਫਿਰ ਸਮੂਹਿਕ ਯਤਨਾਂ ਦੀ ਸ਼ਕਤੀ ਦਿਖਾਈ ਹੈ। ਸਥਾਨਕ ਲੋਕ, ਸਾਡੇ NDRF ਦੇ ਜਵਾਨ, ਸਥਾਨਕ ਪ੍ਰਸ਼ਾਸਨ ਦੇ ਲੋਕ ਅਜਿਹੀਆਂ ਆਫ਼ਤਾਂ ਦੇ ਵਿਰੁੱਧ ਦਿਨ-ਰਾਤ ਲੜੇ ਹਨ। ਪੂਰੀ ਖ਼ਬਰ ਇੱਥੇ ਪੜ੍ਹੋ
ਓਵਲ 'ਚ ਪੰਜਵੇਂ ਐਸ਼ੇਜ਼ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੰਗਲੈਂਡ ਦੇ ਕ੍ਰਿਕਟਰਾਂ ਨੇ ਇੱਕ-ਦੂਜੇ ਦੀ ਜਰਸੀ ਪਹਿਨੀ। ਖਿਡਾਰੀਆਂ ਨੇ ਯੂਕੇ ਸਥਿਤ ਅਲਜ਼ਾਈਮਰ ਸੋਸਾਇਟੀ ਦੇ ਸਮਰਥਨ ਵਿੱਚ ਜਰਸੀ ਬਦਲੀ। 'ਈ.ਐੱਸ.ਪੀ.ਐੱਨ ਕ੍ਰਿਕਇੰਫੋ' ਦੀ ਇੱਕ ਰਿਪੋਰਟ ਦੇ ਅਨੁਸਾਰ, ਖਿਡਾਰੀ ਡਿਮੇਨਸ਼ੀਆ ਤੋਂ ਪੀੜਤ ਲੋਕਾਂ ਦਾ ਸਮਰਥਨ ਕਰ ਰਹੇ ਹਨ। ਦੱਸ ਦੇਈਏ ਕਿ ਡਿਮੈਂਸ਼ੀਆ ਕਿਸੇ ਬਿਮਾਰੀ ਦਾ ਨਾਮ ਨਹੀਂ ਹੈ, ਬਲਕਿ ਇਹ ਲੱਛਣਾਂ ਦੇ ਸਮੂਹ ਦਾ ਨਾਮ ਹੈ, ਜੋ ਦਿਮਾਗ ਦੇ ਨੁਕਸਾਨ ਨਾਲ ਸਬੰਧਤ ਹਨ।
ਏ.ਟੀ.ਐਸ ਨੂੰ ਸ਼ੱਕ ਹੈ ਕਿ ਇਹ ਥਾਂ ਦਹਿਸ਼ਤਗਰਦੀ ਹਮਲੇ ਦਾ ਨਿਸ਼ਾਨਾ ਹੋ ਸਕਦੀ ਹੈ। ਨਤੀਜੇ ਵਜੋਂ ਚੱਬਡ ਹਾਊਸ 'ਤੇ ਨਿਗਰਾਨੀ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੂਰੇ ਸ਼ਹਿਰ ਵਿੱਚ ਪੁਲਿਸ ਨੂੰ ਚੁਕੰਨਾਂ ਰਹਿਣ ਲਈ ਕਿਹਾ ਗਿਆ ਹੈ। ਦਰਅਸਲ ਜੈਪੁਰ ਬੰਬ ਧਮਾਕੇ 'ਚ ਲੋੜੀਂਦੇ ਮੁਹੰਮਦ ਯੂਨਸ ਖਾਨ ਅਤੇ ਮੁਹੰਮਦ ਯਾਕੂਬ ਸਾਕੀ ਨੂੰ ਪੁਣੇ ਪੁਲਿਸ ਨੇ ਵਾਹਨ ਚੋਰੀ ਦੇ ਸ਼ੱਕ 'ਚ 18 ਜੁਲਾਈ ਨੂੰ ਹਿਰਾਸਤ 'ਚ ਲਿਆ ਸੀ। ਬਾਅਦ ਵਿੱਚ ਪੁੱਛਗਿੱਛ ਦੌਰਾਨ, ਇਹ ਖੁਲਾਸਾ ਹੋਇਆ ਕਿ ਦੋਵੇਂ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅੱਤਵਾਦੀ ਸੰਗਠਨ ਅਲ ਸੂਫਾ ਦੇ ਮੈਂਬਰ ਹਨ ਅਤੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ 2008 ਦੇ ਲੜੀਵਾਰ ਧਮਾਕਿਆਂ ਦੇ ਸਬੰਧ ਵਿੱਚ ਐਨ.ਆਈ.ਏ ਦੀ ਲੋੜੀਂਦੀ ਸੂਚੀ ਵਿੱਚ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ. . . . . .
ਮੁੰਬਈ ਦਾ ਯਹੂਦੀ ਕਮਿਊਨਿਟੀ ਸੈਂਟਰ ਚੱਬਾਡ ਹਾਊਸ ਇਕ ਵਾਰ ਫਿਰ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਹੈ। ਮੁੰਬਈ ਪੁਲਿਸ ਨੇ ਦਹਿਸ਼ਤਗਰਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਹੈ। ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੇ ਅਧਿਕਾਰੀਆਂ ਨੇ ਪੁਣੇ ਤੋਂ ਗ੍ਰਿਫਤਾਰ ਕੀਤੇ ਗਏ ਦੋ ਸ਼ੱਕੀ ਦਹਿਸ਼ਤਗਰਦਾਂ ਤੋਂ ਚੱਬਾਡ ਹਾਊਸ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਹਨ। ਦੱਸ ਦਈਏ ਕਿ 26/11 ਦੇ ਹਮਲੇ ਦੌਰਾਨ ਵੀ ਚੱਬਾਡ ਹਾਊਸ ਨੂੰ ਦਹਿਸ਼ਤਗਰਦਾਂ ਨੇ ਨਿਸ਼ਾਨਾ ਬਣਾਇਆ ਸੀ।
ਗੁਰਵਿੰਦਰ ਨਾਥ ਕੈਨੇਡਾ ਵਿੱਚ ਪੜ੍ਹਨ ਲਈ ਪੰਜਾਬ ਵਿੱਚ ਆਪਣਾ ਘਰ ਛੱਡ ਗਿਆ ਸੀ। ਦੋ ਸਾਲ ਮਗਰੋਂ ਹੁਣ 24 ਸਾਲਾ ਗਬਰੂ ਦੀ ਲਾਸ਼ ਨੂੰ ਉਸ ਦੇ ਪਿੰਡ ਆਇਮਾ ਚਹਿਲ ਵਾਪਸ ਲਿਆਂਦਾ ਗਿਆ, ਜਿੱਥੇ ਉਸ ਦੀ ਦੁਖੀ ਮਾਂ ਨੇ ਵੀ ਆਪਣੇ ਜਵਾਨ ਪੁੱਤ ਦੇ ਵਿਛੋੜੇ ਦੇ ਸੋਗ 'ਚ ਜ਼ਹਿਰ ਖਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼ਨਿੱਚਰਵਾਰ ਨੂੰ ਗੁਰਵਿੰਦਰ (24) ਅਤੇ ਉਸਦੀ ਮਾਂ ਨਰਿੰਦਰ ਦੇਵੀ (50) ਦਾ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਵਿੱਚ ਇਕੱਠੇ ਸਸਕਾਰ ਕੀਤਾ ਗਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ. . . . .
ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਨੇ ਸ਼ਨੀਵਾਰ ਨੂੰ 'ਅੰਤਰਰਾਸ਼ਟਰੀ ਟਾਈਗਰ ਡੇ' 'ਤੇ ਕਿਹਾ ਕਿ ਦੇਸ਼ 'ਚ 2022 'ਚ 3,682 ਬਾਘਾਂ ਦੀ ਅਨੁਮਾਨਿਤ ਗਿਣਤੀ ਹੈ, ਜੋ ਕਿ 2006 'ਚ 1,411 ਸੀ। ਬਿਹਾਰ ਵਿੱਚ ਬਾਘਾਂ ਦੀ ਅੰਦਾਜ਼ਨ ਸੰਖਿਆ 2006 ਵਿੱਚ 10 ਤੋਂ ਵੱਧ ਕੇ 2022 ਵਿੱਚ 54 ਹੋ ਗਈ ਹੈ। ਬਿਹਾਰ ਵਿੱਚ ਬਾਘਾਂ ਦੀ ਗਿਣਤੀ 2010 ਵਿੱਚ 8, 2014 ਵਿੱਚ 28 ਅਤੇ 2018 ਵਿੱਚ 31 ਸੀ।
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਇੱਕ ਤਸਵੀਰ ਵਾਇਰਲ ਹੋਈ ਹੈ ਜਿਸ ਵਿੱਚ ਉਹ ਟੀਮ ਦੇ 12ਵੇਂ ਖਿਡਾਰੀ ਦੇ ਰੂਪ ਵਿੱਚ ਵੈਸਟਇੰਡੀਜ਼ ਦੇ ਖਿਲਾਫ ਦੂਜੇ ਵਨਡੇ ਵਿੱਚ ਆਪਣੇ ਸਾਥੀਆਂ ਲਈ ਡਰਿੰਕ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਇਸ ਮੈਚ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ। ਇਸ ਦੇ ਜਵਾਬ ਵਿੱਚ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, "ਸਭ ਤੋਂ ਮਹਿੰਗਾ ਵਾਟਰ ਬੁਆਏ।"
ਹਿਮਾਚਲ ਵਿੱਚ ਲੰਘੀ ਰਾਤ ਕੁੱਲੂ ਜ਼ਿਲ੍ਹੇ ਦੇ ਅੰਨੀ ਖੇਤਰ ਵਿੱਚ ਦੇ ਉੱਪਰਲੇ ਇਲਾਕਿਆਂ ’ਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਇਸ ਦੌਰਾਨ ਅਲਰਟ ਜਾਰੀ ਕਰ ਕੇ ਅੱਧੀ ਰਾਤ ਨੂੰ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਇਸੇ ਦੌਰਾਨ ਲੰਘੀ ਰਾਤ ਸ਼ਿਮਲਾ ਦੇ ਰਾਮਪੁਰ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਾ ਸਿਰਫ ਕੁੱਝ ਪਿੰਡਾਂ ਵਿੱਚ ਜ਼ਮੀਨ ਧੱਸ ਗਈ ਬਲਕਿ ਕਈ ਥਾਵਾਂ ’ਤੇ ਢਿੱਗਾਂ ਡਿੱਗ ਗਈਆਂ ਅਤੇ ਭਾਰੀ ਨੁਕਸਾਨ ਹੋ ਗਿਆ।
ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਤੇਲੰਗਾਨਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ, ਬੱਦਲ ਫਟਣ ਅਤੇ ਨਦੀਆਂ ਨਾਲਿਆਂ ਦੇ ਵਧਦੇ ਪਾਣੀ ਦੇ ਪਧਰ ਨਾਲ ਤਬਾਹੀ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਕਾਰਨ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ। ਖੇਤ ਅਤੇ ਬਗੀਚੇ ਧੋਤੇ ਗਏ ਹਨ ਅਤੇ ਸੜਕਾਂ ਤਬਾਹ ਹੋ ਗਈਆਂ ਹਨ। ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਬੱਦਲ ਫਟਣ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਰਾਜੋਰੀ, ਸਾਂਬਾ ਅਤੇ ਪੁੰਛ ਵਿੱਚ ਵੀ ਨਦੀਆਂ ਅਤੇ ਨਾਲਿਆਂ ਵਿੱਚ ਉਛਾਲ ਹੈ। ਬਾਰਿਸ਼ ਕਾਰਨ ਕਈ ਪੁਲ ਰੁੜ੍ਹ ਜਾਣ ਕਾਰਨ ਜੰਮੂ ਤੋਂ ਪਠਾਨਕੋਟ ਹਾਈਵੇਅ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਉੱਤਰਾਖੰਡ 'ਚ ਭਾਰੀ ਮੀਂਹ ਕਾਰਨ ਯਮੁਨੋਤਰੀ ਹਾਈਵੇਅ ਸਮੇਤ ਕਈ ਥਾਵਾਂ 'ਤੇ ਪੱਥਰ ਅਤੇ ਮਲਬਾ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ। ਬਦਰੀਨਾਥ ਹਾਈਵੇਅ ਦਾ 50 ਮੀਟਰ ਹਿੱਸਾ ਲੰਬਾਗੜ੍ਹ ਡਰੇਨ ਦੇ ਕੋਲ ਫਸ ਗਿਆ ਹੈ। ਬਾਬਾ ਆਸ਼ਰਮ ਕਰਨਪ੍ਰਯਾਗ ਦੇ ਅੱਗੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਬਦਰੀਨਾਥ ਹਾਈਵੇਅ ਬੰਦ ਹੋ ਗਿਆ ਹੈ।
ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਵਾਰ ਫਿਰ ਡਰੋਨ ਹਮਲਾ ਹੋਇਆ ਹੈ। ਹਮਲੇ ਦਾ ਇਲਜ਼ਾਮ ਯੂਕਰੇਨ 'ਤੇ ਲਗਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਰੂਸ ਦਾ ਏਅਰ ਡਿਫੈਂਸ ਸਿਸਟਮ ਵੀ ਐਕਟਿਵ ਹੈ, ਫਿਰ ਵੀ ਰੂਸ ਡਰੋਨ ਹਮਲੇ ਤੋਂ ਬਚ ਨਹੀਂ ਸਕਿਆ। ਹਮਲੇ 'ਚ ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਡਰੋਨ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Moscow City skyscrapers under drone attack, Russia’s air defence isn’t doing its job pic.twitter.com/ieJhXrXey3
— Myroslava Petsa (@myroslavapetsa) July 30, 2023
ਹਿਮਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਮੁਤਾਬਕ ਹੁਣ ਤੱਕ 34 ਲੋਕ ਲਾਪਤਾ ਹਨ ਅਤੇ 215 ਲੋਕ ਜ਼ਖ਼ਮੀ ਹੋਏ ਹਨ। 702 ਘਰ ਨੁਕਸਾਨੇ ਗਏ ਹਨ, ਇਸ ਤੋਂ ਇਲਾਵਾ ਰਾਜ ਵਿੱਚ 7161 ਘਰ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ। ਮੀਂਹ ਅਤੇ ਹੜ੍ਹਾਂ ਕਾਰਨ 241 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ 2218 ਗਊ ਸ਼ੈੱਡਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਸ ਸਾਲ ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦਾ ਸੈਰ ਸਪਾਟਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਧਰਮਸ਼ਾਲਾ ਤੋਂ ਮੈਕਲੋਡਗੰਜ ਤੱਕ ਰਾਸ਼ਟਰੀ ਰਾਜਮਾਰਗ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਧਰਮਸ਼ਾਲਾ ਵਿੱਚ ਹੀ ਮੀਂਹ ਕਾਰਨ 6 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਜੋ ਹੋਰ ਵਧ ਸਕਦਾ ਹੈ ਕਿਉਂਕਿ ਕਈ ਵਿਭਾਗਾਂ ਤੋਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਧਰਮਸ਼ਾਲਾ ਦੇ ਐਸ.ਡੀ.ਐਮ. ਧਰਮੇਸ਼ ਰਾਮੋਤਰਾ ਨੇ ਕਿਹਾ, "ਧਰਮਸ਼ਾਲਾ ਆਪਣੀ ਬਾਰਿਸ਼ ਲਈ ਵੀ ਜਾਣੀ ਜਾਂਦੀ ਹੈ ਪਰ ਇਸ ਸਾਲ ਇੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਧਰਮਸ਼ਾਲਾ ਵਿੱਚ 6 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਇਸ ਵਿੱਚ ਹੋਰ ਵਾਧਾ ਹੋ ਸਕਦਾ ਹੈ ਕਿਉਂਕਿ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।" ਉਨ੍ਹਾਂ ਅੱਗੇ ਕਿਹਾ ਕਿ ਧਰਮਸ਼ਾਲਾ ਤੋਂ ਮੈਕਲੋਡਗੰਜ ਤੱਕ ਸੜਕ ਕਈ ਥਾਵਾਂ 'ਤੇ ਨੁਕਸਾਨੀ ਗਈ ਹੈ ਅਤੇ ਐੱਨ.ਐੱਚ. ਅਧਿਕਾਰੀਆਂ ਵੱਲੋਂ ਸਾਵਧਾਨੀ ਦੇ ਸਾਈਨ ਬੋਰਡ ਲਗਾਏ ਗਏ ਹਨ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਾਈਬਰ ਸੈੱਲ, ਪਟਿਆਲਾ ਵਿਖੇ ਤਾਇਨਾਤ ਸਿਪਾਹੀ ਕਰਮਬੀਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਇੱਕ ਸਬ-ਇੰਸਪੈਕਟਰ (ਐਸ.ਆਈ.) ਅਤੇ ਪੱਤਰਕਾਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ ਗੈਂਗਸਟਰ ਜੀਂਦੀ ਨੂੰ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਜੀਂਦੀ ਨੇ 9 ਮਹੀਨੇ ਪਹਿਲਾਂ ਸੀਆਈਏ ਸਟਾਫ ਦੇ ਉੱਤੇ ਗੱਡੀ ਚੜ੍ਹਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਸੀ। ਡੇਢ ਸਾਲਾਂਤੋਂ ਗੈਂਗਸਟਰ ਜਤਿੰਦਰ ਸਿੰਘ ਉਰਫ ਜੀਂਦੀ ਭਗੌੜਾ ਸੀ। ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਦੇਰ ਰਾਤ ਜੀਂਦੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਜੇ ਤੱਕ ਇਸਦੀ ਉਨ੍ਹਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ।
ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਦੇਸ਼ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਮਣੀਪੁਰ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਨਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਵਿੱਚ ਵੀ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਮਸੀਹ ਭਾਈਚਾਰੇ ਵੱਲੋਂ ਪੂਰੇ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਦੋਸ਼ੀਆਂ ਦਾ ਅਸਲੀ ਚਿਹਰਾ ਜਨਤਾ ਸਾਹਮਣੇ ਲਿਆਂਦਾ ਜਾਵੇ ਤੇ ਉਨ੍ਹਾਂ ਨੂੰ ਉਸਦੀ ਬਣਦੀ ਸਖ਼ਤ ਸਜ਼ਾ ਦਿੱਤੀ ਜਾਵੇ
ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਬੀਤੀ ਦਿਨੀਂ ਪਾਮ ਇਨਕਲੇਵ ਨੇੜੇ ਲੋਹਾਰਾ ਪੁੱਲ ਨੇੜੇ ਘਰ ਦੇ ਵਿਚ ਸੀਸ਼ਾ ਤੋੜ ਕੇ ਘਰ ਅੰਦਰੋਂ 35 ਤੋਲੇ ਸੋਨਾ ਅਤੇ 4 ਲੱਖ 95000 ਰੁਪਏ ਨਕਦੀ ਅਤੇ 100 ਆਸਟ੍ਰੇਲੀਅਨ ਡਾਲਰ ਚੋਰੀ ਕੀਤੇ ਗਏ ਸਨ, ਉਨ੍ਹਾਂ ਦੋਸ਼ੀਆਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਹੈ।
ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਇਹ ਪਰਿਵਾਰ ਆਸਟ੍ਰੇਲੀਆ ਵਿਦੇਸ਼ ਗਿਆ ਹੋਇਆ ਸੀ ਜਿਸ ਤੋ ਬਾਅਦ ਚੋਰਾਂ ਦੇ ਵੱਲੋਂ ਰੇਕੀ ਕਰ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹਨਾਂ ਦੋਸ਼ੀਆਂ ਦੇ ਕੋਲੋਂ 20 ਲੱਖ 29 ਹਜਾਰ ਰੁਪਏ ਕੈਸ਼ ਬਰਮਾਦ ਹੋਏ ਹਨ ਬਾਕੀ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਵੀ ਹੋ ਸਕਦੇ ਹਨ।
ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਭਿਆਨਕ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰਾਂ ਨੂੰ ਸਿੱਧੀ ਵਿੱਤੀ ਸਹਾਇਤਾ ਮੁਆਵਜ਼ਾ ਪ੍ਰਦਾਨ ਕਰਨ।
ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਥੋੜੀ ਦੇਰ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਕੁਝ ਹੀ ਸਮੇਂ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਲੁਧਿਆਣਾ ਦੇ ਮਾਡਲ ਟਾਉਨ ਸਥਿਤ ਸ਼ਮਸਾਨ ਘਾਟ ’ਚ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਕੇਂਦਰੀ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ।
Bharatiya Janata Party releases list of its central office bearers - Bandi Sanjay Kumar, Radhamohan Agrawal inducted as general secretaries pic.twitter.com/vFfZscJI0B
— ANI (@ANI) July 29, 2023
ਮਹਾਰਾਸ਼ਟਰ ਦੇ ਬੁਲਢਾਨਾ 'ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੀ ਇਕ ਬੱਸ ਦੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 20 ਦੇ ਕਰੀਬ ਜ਼ਖਮੀ ਹਨ। ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਹ ਹਾਦਸਾ 28-29 ਜੁਲਾਈ ਦੀ ਦਰਮਿਆਨੀ ਰਾਤ ਨੂੰ ਵਾਪਰਿਆ।
Maharashtra | Six passengers dead, 21 injured in collision between two buses in Buldana early morning today pic.twitter.com/oDj2I6Mc19
— ANI (@ANI) July 29, 2023
ਪੁਲਿਸ ਅਨੁਸਾਰ ਬਾਲਾਜੀ ਟਰੈਵਲਜ਼ ਕੰਪਨੀ ਦੀ ਬੱਸ ਅਮਰਨਾਥ ਯਾਤਰਾ ਤੋਂ ਹਿੰਗੋਲੀ ਜਾ ਰਹੀ ਸੀ, ਜਦੋਂਕਿ ਰਾਇਲ ਟਰੈਵਲਜ਼ ਕੰਪਨੀ ਦੀ ਬੱਸ ਨਾਸਿਕ ਵੱਲ ਜਾ ਰਹੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਹੋਵੇਗੀ। ਹਾਲਾਂਕਿ ਬੈਠਕ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਕੁਝ ਅਹਿਮ ਮੁੱਦਿਆਂ 'ਤੇ ਫੈਸਲਾ ਲੈ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਕਾਲੀ ਦਲ ਦਾ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮੰਗ ਪੱਤਰ ਸੌਂਪੇਗਾ। ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਟਵੀਟ ਕਰਕੇ ਉਨ੍ਹਾਂ ਨੂੰ ਸਿੱਖ ਮਾਮਲਿਆਂ 'ਚ ਦਖਲ ਨਾ ਦੇਣ ਦੀ ਅਪੀਲ ਕੀਤੀ ਹੈ।
ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨਾ ਬੰਦ ਕਰੇ। ਖ਼ਾਲਸਾ ਪੰਥ ਤੁਹਾਡੇ ਇਸ ਵਰਤਾਰੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਤੁਹਾਡੇ ਦੁਆਰਾ ਪਵਿੱਤਰ ਸਿੱਖ ਸੰਸਥਾਵਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਵੇਗਾ।… pic.twitter.com/C0Aoag7Dnj
— Sukhbir Singh Badal (@officeofssbadal) July 28, 2023
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਸੋਸ਼ਲ ਮੀਡੀਆ 'ਤੇ ਚੱਲ ਰਹੀ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਮਨਪ੍ਰੀਤ ਬਾਦਲ ਨੇ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ 'ਤੇ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਭਗਵੰਤ ਜੀ.. ਨਾਟਕ ਕਰਨਾ ਤੁਹਾਡਾ ਪੇਸ਼ਾ ਸੀ ਅਤੇ ਹੁਣ ਵੀ ਹੈ। ਪੰਜਾਬ ਦੇ ਲੋਕ ਤੁਹਾਡੇ ਡਰਾਮੇ ਦੇਖ ਰਹੇ ਹਨ। ਫਿਰ ਉਨ੍ਹਾਂ ਨੇ ਸ਼ੇਰ ਲਿਖਿਆ- ਮੈਂ ਦੱਸਾਂ ਕਾਫਲਾ ਕਿਉਂ ਲੁੱਟਿਆ ਗਿਆ? ਤੁਹਾਡਾ (CM) ਲੋਕਾਂ ਨਾਲ ਰਿਸ਼ਤਾ ਸੀ, ਮੈਨੂੰ ਲੋਕਾਂ ਨੂੰ ਗੁਆਉਣ ਦਾ ਬੁਰਾ ਨਹੀਂ ਲੱਗਾ, ਮੈਂ ਤੁਹਾਡੇ (CM) ਦੇ ਰਵੱਈਏ 'ਤੇ ਸਵਾਲ ਪੁੱਛਦਾ ਹਾਂ। ਉਨ੍ਹਾਂ ਨੇ ਸ਼ੇਰ ਦੇ ਹੇਠਾਂ ਵਾਲੇ ਸ਼ਬਦਾਂ ਦੇ ਅਰਥ ਵੀ ਸਮਝਾਏ ਹਨ। ਮਲਾਲ ਦਾ ਅਰਥ ਹੈ ਪਛਤਾਵਾ, ਦੁੱਖ ਦੀ ਪੀੜ ਅਤੇ ਰਹਿਜਾਨਾਂ ਦਾ ਅਰਥ ਲੁਟੇਰੇ ਲਿਖਿਆ ਗਿਆ ਹੈ। ਨਾਲ ਹੀ ਇੱਕ ਸੀਐਮ ਦਾ ਇੱਕ ਪੁਰਾਣਾ ਵੀਡੀਓ ਵੀ ਸਾਂਝਾ ਕੀਤਾ ਹੈ।
Punjab Breaking News Live: ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਇਸ ਕਾਰਨ ਰਾਵੀ, ਘੱਗਰ ਅਤੇ ਮਾਰਕੰਡਾ ਦਰਿਆਵਾਂ ਦੇ ਪਾਣੀ ਦਾ ਪੱਧਰ ਮੁੜ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿੱਚ ਰਾਵੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਕੱਸੋਵਾਲ ਨੂੰ ਜਾਣ ਵਾਲਾ ਰਸਤਾ ਕੱਟ ਦਿੱਤਾ ਗਿਆ ਹੈ।
ਪਟਿਆਲਾ ਵਿੱਚ ਵੀ ਟਾਂਗਰੀ ਅਤੇ ਮਾਰਕੰਡਾ ਨਦੀਆਂ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ। ਪ੍ਰਸ਼ਾਸਨ ਨੇ ਘਨੌਰ ਅਤੇ ਸਨੌਰ ਦੇ ਕਈ ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 1 ਅਗਸਤ ਤੱਕ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
- PTC NEWS