Thu, Jun 20, 2024
Whatsapp

Punjab Lok Sabha Election 2024 EXIT Poll : 2024 ਦਾ EXIT Poll ਆਇਆ ਸਾਹਮਣੇ View in English

ਲੋਕ ਸਭਾ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਨਾਲ ਜੁੜੀ ਹਰ ਇੱਕ ਜਾਣਕਾਰੀ ਲਈ ਪੜ੍ਹੋ ਪੀਟੀਸੀ ਨਿਊਜ਼

Written by  Aarti -- June 01st 2024 06:30 AM -- Updated: June 01st 2024 07:04 PM
Punjab Lok Sabha Election 2024 EXIT Poll : 2024 ਦਾ EXIT Poll ਆਇਆ ਸਾਹਮਣੇ

Punjab Lok Sabha Election 2024 EXIT Poll : 2024 ਦਾ EXIT Poll ਆਇਆ ਸਾਹਮਣੇ

Jun 1, 2024 07:04 PM

Exit Poll ਦੇ ਸ਼ੁਰੂਆਤੀ ਰੁਝਾਨਾਂ 'ਚ ਦੇਸ਼ 'ਚ ਮੁੜ ਵਾਪਸੀ ਕਰ ਰਹੀ ਐਨਡੀਏ ਸਰਕਾਰ

ਐਗਜ਼ਿਟ ਪੋਲ (Exit Poll ) ਦੇ ਨਤੀਜਿਆਂ 'ਚ ਐਨਡੀਏ ਗਠਜੋੜ ਦੀ ਸਰਕਾਰ ਦੀ ਮੁੜ ਵਾਪਸੀ ਦੀ ਭਵਿੱਖਬਾਣੀ ਹੋਈ ਹੈ। ਹਾਲਾਂਕਿ ਇਹ 400 ਪਾਰ ਦੇ ਦਾਅਵੇ 'ਤੇ ਤਾਂ ਖਰਾ ਨਹੀਂ ਉਤਰਦੇ ਵਿਖਾਈ ਦੇ ਰਹੇ। ਪਰ ਆਰ. ਪਬਲਿਕ ਟੀਵੀ ਚੈਨਲ, ਇੰਡੀਆ ਨਿਊਜ਼ ਟੀਵੀ ਅਤੇ ਐਨਡੀਟੀਵੀ ਇੰਡੀਆ-ਜਨ ਕੀ ਬਾਤ ਦੇ ਨਤੀਜਿਆਂ 'ਚ ਐਨਡੀਏ ਗਠਜੋੜ ਨੂੰ 300 ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਆਰ. ਪਬਲਿਕ ਮੈਟਰਿਕਸ ਟੀਵੀ ਚੈਨਲ ਦਾ ਸਰਵੇ

ਐਨਡੀਏ ਗਠਜੋੜ ਨੂੰ ਸੀਟਾਂ-  353 - 368
ਇੰਡੀਆ ਗਠਜੋੜ ਨੂੰ ਸੀਟਾਂ -  118- 133

ਇੰਡੀਆ ਨਿਊਜ਼-ਡੀ-ਡਾਇਨਾਮਿਕਸ ਦੇ ਐਗਜ਼ਿਟ ਪੋਲ ਦੇ ਨਤੀਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਲਈ ਲਹਿਰ ਦਾ ਸੰਕੇਤ ਦਿੰਦੇ ਹਨ, ਜਿਸ ਵਿੱਚ ਐਨਡੀਏ ਨੂੰ 371 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਐਨਡੀਟੀਵੀ ਇੰਡੀਆ-ਜਨ ਕੀ ਬਾਤ ਨੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਲਈ 362-392 ਸੀਟਾਂ ਦਾ ਅਨੁਮਾਨ ਲਗਾਇਆ ਹੈ ਜਦੋਂ ਕਿ ਵਿਰੋਧੀ ਭਾਰਤ ਬਲਾਕ ਲਈ 141-161 ਸੀਟਾਂ।

Jun 1, 2024 06:56 PM

ABP C Voter Exit Poll: ਉੱਤਰ ਪੂਰਬੀ ਰਾਜਾਂ 'ਚ NDA ਨੂੰ ਮਿਲੀ ਬਹੁਮਤ, ਭਾਰਤ ਗਠਜੋੜ ਨੂੰ ਝਟਕਾ

ਐਗਜ਼ਿਟ ਪੋਲ ਵਿੱਚ ਉੱਤਰ ਪੂਰਬੀ ਰਾਜਾਂ ਦੀਆਂ 25 ਸੀਟਾਂ ਵਿੱਚੋਂ ਐਨਡੀਏ ਨੂੰ 16-21, ਭਾਰਤੀ ਗੱਠਜੋੜ ਨੂੰ 3-7 ਅਤੇ ਹੋਰਨਾਂ ਨੂੰ 1-2 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

Jun 1, 2024 06:44 PM

PTC News ’ਤੇ ਦੇਖੋ ਐਗਜ਼ਿਟ ਪੋਲ


Jun 1, 2024 06:38 PM

2024 ਦਾ ਪਹਿਲਾ ਐਗਜ਼ਿਟ ਪੋਲ ਆਇਆ ਸਾਹਮਣੇ

'ਟਾਇਮਜ਼ ਨਾਓ' ਦੇ ਸਰਵੇ ’ਚ ਤੇਲੰਗਾਨਾ ’ਚ ਬੀਜੇਪੀ ਨੂੰ 9 ਸੀਟਾਂ 

'ਨਿਊਜ਼-18 ਇੰਡੀਆ' ’ਤੇ ਐਗਜ਼ਿਟ ਪੋਲ ’ਚ ਤਮਿਲਨਾਡੂ ’ਚ ਬੀਜੇਪੀ ਨੂੰ 1 ਤੋਂ 3 ਸੀਟਾਂ 

Jun 1, 2024 06:34 PM

4 ਜੂਨ ਤੋਂ ਪਹਿਲਾਂ ਜਾਣੋ ਕਿਸ ਦੀ ਬਣੇਗੀ ਸਰਕਾਰ ?, ਪੰਜਾਬ ਦੀਆਂ 13 ਸੀਟਾਂ ਦਾ ਨਿਚੋੜ


Jun 1, 2024 06:29 PM

ਭਾਰਤ 4 ਜੂਨ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ ਦਾ ਐਲਾਨ ਕਰੇਗਾ- ਅਰਵਿੰਦ ਕੇਜਰੀਵਾਲ

ਐਗਜ਼ਿਟ ਪੋਲ ਤੋਂ ਪਹਿਲਾਂ ਦਿੱਲੀ 'ਚ ਇੰਡੀਆ ਬਲਾਕ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਖੜਗੇ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਭਾਰਤ ਬਲਾਕ 295 ਸੀਟਾਂ ਜਿੱਤਣ ਜਾ ਰਿਹਾ ਹੈ। ਇਸ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ, 'ਭਾਰਤ ਗਠਜੋੜ ਨੂੰ 295 ਸੀਟਾਂ ਮਿਲ ਰਹੀਆਂ ਹਨ ਅਤੇ ਭਾਜਪਾ ਲਗਭਗ 220 ਸੀਟਾਂ ਜਿੱਤੇਗੀ ਅਤੇ ਐਨਡੀਏ ਗਠਜੋੜ 235 ਸੀਟਾਂ ਜਿੱਤੇਗਾ। ਭਾਰਤ ਗਠਜੋੜ ਆਪਣੇ ਦਮ 'ਤੇ ਮਜ਼ਬੂਤ ​​ਅਤੇ ਸਥਿਰ ਸਰਕਾਰ ਬਣਾਏਗਾ। ਨਾਲ ਹੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਉਹ 4 ਜੂਨ ਨੂੰ ਆਪਣੇ ਪ੍ਰਧਾਨ ਮੰਤਰੀ ਚਿਹਰੇ ਦਾ ਐਲਾਨ ਕਰਨਗੇ।

Jun 1, 2024 06:22 PM

ਇੱਥੇ ਦੇਖੋ ਬਠਿੰਡਾ ਜਿਲ੍ਹੇ ਦੇ ਹਲਕਿਆਂ ਦਾ ਹਾਲ


Jun 1, 2024 06:21 PM

ਨਕੋਦਰ ਵਿੱਚ ਡਿਊਟੀ ਦੇ ਰਹੇ ਏਪੀਆਰਓ ਦੀ ਮੌਤ

ਜਲੰਧਰ ਦੇ ਨਕੋਦਰ ’ਚ ਡਿਊਟੀ ਦੇ ਰਹੇ ਏਪੀਆਰਓ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਊਟੀ ਦੇ ਦੌਰਾਨ ਬੈਚੇਨੀ ਹੋਣ ਬਾਅਦ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਕੇ ਘਰ ਜਾਣ ਦੇ ਲਈ ਆਖ ਦਿੱਤਾ ਸੀ ਜਿਸ ਸਮੇਂ ਉਹ ਘਰ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਡਿਊਟੀ ਤੋਂ ਰਿਲੀਵ ਕਰਨ ਤੋਂ ਬਾਅਦ ਰਿਜਰਵ ਸਟਾਫ ਨੂੰ ਲਗਾਇਆ ਗਿਆ ਸੀ। 

Jun 1, 2024 06:19 PM

ਇੱਥੇ ਦੇਖੋ ਜਿਲ੍ਹਾ ਅੰਮ੍ਰਿਤਸਰ ਦੇ ਸਾਰੇ ਹਲਕਿਆਂ ਦਾ ਹਾਲ


Jun 1, 2024 06:11 PM

ਪੋਲਿੰਗ ਬੂਥਾਂ ’ਤੇ ਮੌਜੂਦ ਲੋਕ ਪਾ ਸਕਣਗੇ ਵੋਟ

ਪੰਜਾਬ ਸਣੇ 8 ਸੂਬਿਆਂ ’ਚ ਵੋਟ ਪਾਉਣ ਦਾ ਸਮਾਂ ਖਤਮ ਹੋ ਗਿਆ ਹੈ। ਪੰਜਾਬ ’ਚ ਵੀ 6 ਵਜੇ ਤੱਕ ਵੋਟ ਪਾਉਣ ਦਾ ਕੰਮ ਸਮਾਪਤ ਹੋ ਗਿਆ ਹੈ। ਪੰਜਾਬ ’ਚ 13 ਸੀਟਾਂ ਤੇ ਬਣੇ ਪੋਲਿੰਗ ਬੂਥਾਂ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਜਿਹੜੇ ਲੋਕ ਲਾਈਨਾਂ ’ ’ਚ ਹੋਣਗੇ ਉਹੀ ਵੋਟ ਪਾ ਸਕਣਗੇ।  

Jun 1, 2024 06:05 PM

ਪੰਜਾਬ ਦੀਆਂ 13 ਸੀਟਾਂ ਦਾ ਨਿਚੋੜ , ਸਭ ਤੋਂ ਸਹੀ ਤੇ ਸਟੀਕ EXIT POLL

Jun 1, 2024 05:58 PM

ਪੰਜਾਬ ’ਚ ਸ਼ਾਮ 5 ਵਜੇ ਤੱਕ 55.20% ਹੋਇਆ ਮਤਦਾਨ

 • ਸ੍ਰੀ ਅਨੰਦਪੁਰ ਸਾਹਿਬ ’ਚ 5 ਵਜੇ ਤੱਕ 55.02% ਹੋਇਆ ਮਤਦਾਨ 
 • ਅੰਮ੍ਰਿਤਸਰ ’ਚ 5 ਵਜੇ ਤੱਕ 48.55% ਹੋਇਆ ਮਤਦਾਨ
 • ਬਠਿੰਡਾ ’ਚ 5 ਵਜੇ ਤੱਕ 59.25% ਹੋਇਆ ਮਤਦਾਨ
 • ਫਰੀਦਕੋਟ ’ਚ 5 ਵਜੇ ਤੱਕ 54.38% ਹੋਇਆ ਮਤਦਾਨ
 • ਸ੍ਰੀ ਫਤਿਹਗੜ੍ਹ ਸਾਹਿਬ ’ਚ 5 ਵਜੇ ਤੱਕ 54.55% ਹੋਇਆ ਮਤਦਾਨ
 • ਫਿਰੋਜ਼ਪੁਰ ’ਚ 5 ਵਜੇ ਤੱਕ 57.68% ਹੋਇਆ ਮਤਦਾਨ
 • ਗੁਰਦਾਸਪੁਰ ’ਚ 5 ਵਜੇ ਤੱਕ 58.34 % ਹੋਇਆ ਮਤਦਾਨ
 • ਹੁਸ਼ਿਆਰਪੁਰ ’ਚ 5 ਵਜੇ ਤੱਕ 52.39% ਹੋਇਆ ਮਤਦਾਨ
 • ਜਲੰਧਰ ’ਚ 5 ਵਜੇ ਤੱਕ 53.66% ਹੋਇਆ ਮਤਦਾਨ 
 • ਸ੍ਰੀ ਖਡੂਰ ਸਾਹਿਬ ’ਚ 5 ਵਜੇ ਤੱਕ 55.90% ਹੋਇਆ ਮਤਦਾਨ 
 • ਲੁਧਿਆਣਾ ’ਚ 5 ਵਜੇ ਤੱਕ 52.22% ਹੋਇਆ ਮਤਦਾਨ 
 • ਪਟਿਆਲਾ ’ਚ 5 ਵਜੇ ਤੱਕ 58.18% ਹੋਇਆ ਮਤਦਾਨ 
 • ਸੰਗਰੂਰ ’ਚ 5 ਵਜੇ ਤੱਕ 57.21% ਹੋਇਆ ਮਤਦਾਨ 

Jun 1, 2024 05:49 PM

ਦੋਹਰੇ ਕਤਲ+ਕਾਂਡ ਦੇ ਚਲਦਿਆਂ ਲੋਕਾਂ ਨੇ ਕੀਤਾ ਨਾ ਵੋਟ ਪਾਉਣ ਦਾ ਐਲਾਨ


Jun 1, 2024 05:41 PM

ਪਟਿਆਲਾ ’ਚ ਸ਼ਾਮ 5 ਵਜੇ ਤੱਕ 57.07% ਹੋਈ ਵੋਟਿੰਗ

 • 109-ਨਾਭਾ-58.3
 • 110-ਪਟਿਆਲਾ ਦਿਹਾਤੀ-52.9
 • 111-ਰਾਜਪੁਰਾ-58.8
 • 112-ਡੇਰਾਬਾਸੀ-61.7
 • 113-ਘਨੌਰ-54.01
 • 114-ਸਨੌਰ-55.1
 • 115-ਪਟਿਆਲਾ ਸ਼ਹਿਰੀ-56.92
 • 116-ਸਮਾਣਾ-59
 • 117-ਸ਼ੁਤਰਾਣਾ-55

Jun 1, 2024 05:40 PM

ਪੰਜਾਬ ਸਣੇ 8 ਸੂਬਿਆਂ ’ਚ ਸ਼ਾਮ 5 ਵਜੇ ਤੱਕ ਵੋਟਰਾਂ ਦੀ ਵੋਟਿੰਗ 58.34%

 • ਬਿਹਾਰ- 48.86%
 • ਚੰਡੀਗੜ੍ਹ-62.80%
 • ਹਿਮਾਚਲ- 66.56%
 • ਝਾਰਖੰਡ- 67.95%
 • ਓਡੀਸ਼ਾ- 62.46%
 • ਪੰਜਾਬ-55.20%
 • ਉੱਤਰ ਪ੍ਰਦੇਸ਼-54.00%
 • ਪੱਛਮੀ ਬੰਗਾਲ - 69.89%

Jun 1, 2024 05:34 PM

ਪੰਜਾਬ ’ਚ ਬਦਲਿਆ ਮੌਸਮ, ਲੋਕ ਘਰਾਂ ਚੋਂ ਨਿਕਲਣ ਲੱਗੇ

ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਤੋਂ ਬਾਅਦ ਹੁਣ ਲੋਕ ਘਰਾਂ ਵਿੱਚੋਂ ਨਿਕਲ ਨੇ ਸ਼ੁਰੂ ਹੋ ਗਏ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਮੌਸਮ ਦੇ ਸਾਥ ਨਾਲ ਹੁਣ ਪੰਜਾਬ ਵਿੱਚ ਵੋਟ ਫੀਸਦ ਵੱਧ ਜਾਵੇਗੀ। ਵਿਧਾਨ ਸਭਾ ਹਲਕਾ ਨਾਭਾ ਦੀਆਂ ਹਨ ਜਿੱਥੇ 167 ਨੰਬਰ ਬੂਥ ਤੇ  ਵੱਡੀ ਗਿਣਤੀ ਵਿੱਚ ਲੋਕ ਵੋਟਿੰਗ ਕਰਨ ਪਹੁੰਚ ਰਹੇ ਹਨ।

Jun 1, 2024 05:31 PM

ਪਟਿਆਲਾ ’ਚ ਸ਼ਾਮ 5 ਵਜੇ ਤੱਕ 57.07% ਵੋਟ

 • 109-ਨਾਭਾ-58.3
 • 110-ਪਟਿਆਲਾ ਦਿਹਾਤੀ-52.9
 • 111-ਰਾਜਪੁਰਾ-58.8
 • 112-ਡੇਰਾਬਾਸੀ-61.7
 • 113-ਘਨੌਰ-54.01
 • 114-ਸਨੌਰ-55.1
 • 115-ਪਟਿਆਲਾ ਅਰਬਨ-56.92
 • 116-ਸਮਾਣਾ-59
 • ੧੧੭-ਸ਼ੁਤਰਾਣਾ-੫੫

Jun 1, 2024 05:17 PM

ਗੁਰਾਇਆ ਦੇ 34 ਨੰਬਰ ਬੂਥ ਵਿੱਚ ਮਹਿਲਾ ਨੇ ਪਾਈ ਜਾਲੀ ਵੋਟ, ਹੋਇਆ ਹੰਗਾਮਾ

ਜਲੰਧਰ ਦੇ 34 ਨੰਬਰ ਬੂਥ ’ਚ ਆਸ਼ਾ ਰਾਣੀ ਨਾਂ ਦੀ ਕੋਈ ਮਹਿਲਾ ਜਾਲੀ ਵੋਟ ਪਾ ਗਈ ਜਿਸ ਤੋਂ ਬਾਅਦ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। 


Jun 1, 2024 05:02 PM

'ਕੱਲ੍ਹ ਤਾਂ ਸਾਡੇ ਬੂਥ ਤੱਕ ਤੋੜ ਦਿੱਤੇ, ਅੱਜ ਡਰਨ ਦੀ ਲੋੜ ਨਹੀਂ ਵੋਟ' ਪਾਉਣ ਮਗਰੋਂ ਹੰਸ ਸੁਣੋ ਕੀ ਬੋਲੇ ਹੰਸ ਰਾਜ ਹੰਸ ?


Jun 1, 2024 04:50 PM

ਪਟਿਆਲਾ ’ਚ ਮੌਜੂਦਾ ਐਮਪੀ ਪਰਨੀਤ ਕੌਰ ਨੇ ਭੁਗਤਾਈ ਆਪਣੀ ਵੋਟ

ਪਟਿਆਲਾ ’ਚ ਮੌਜੂਦਾ ਐਮਪੀ ਪਰਨੀਤ ਕੌਰ ਨੇ ਆਪਣੀ ਧੀ ਸਣੇ ਵੋਟ ਦਾ ਭੁਗਤਾਨ ਕੀਤਾ


Jun 1, 2024 04:35 PM

ਠੀਕ 6 ਵਜੇ ਪੀਟੀਸੀ ਨਿਊਜ਼ 'ਤੇ ਵੇਖੋ ਐਗਜ਼ਿਟ ਪੋਲ ਨਤੀਜੇ

ਲੋਕ ਸਭਾ ਚੋਣਾਂ 2024 ਦੇ ਸੱਤਵੇਂ ਤੇ ਆਖ਼ਰੀ ਪੜ੍ਹਾਅ ਲਈ ਸ਼ਨੀਵਾਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਹੁਣ ਤੱਕ 6 ਪੜ੍ਹਾਵਾਂ ਦੀ ਵੋਟਿੰਗ ਹੋ ਚੁੱਕੀ ਹੈ। ਸ਼ਨੀਵਾਰ ਪੰਜਾਬ ਸਮੇਤ ਕਈ ਰਾਜ਼ਾਂ ਵਿੱਚ ਵੋਟਿੰਗ ਹੋਵੇਗੀ, ਜਿਸ ਲਈ ਚੋਣ ਕਮਿਸ਼ਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਪੀਟੀਸੀ ਨਿਊਜ਼ ਵੱਲੋਂ ਵੀ ਇਨ੍ਹਾਂ ਚੋਣਾਂ ਲਈ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਚੋਣਾਂ ਦੀ ਸਾਰੀ ਕਵਰੇਜ਼ ਅਤੇ ਇੱਕ-ਇੱਕ ਪਲ ਦੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਜਾਵੇਗੀ। ਇਸ ਦੌਰਾਨ ਪੀਟੀਸੀ ਨਿਊਜ਼ ਵੱਲੋਂ ਸੱਤਵੇਂ ਗੇੜ ਦੀਆਂ ਚੋਣਾਂ ਤੋਂ ਬਾਅਦ ਸ਼ਾਮ 6 ਵਜੇ ਪੰਜਾਬ ਦੇ ਸਭ ਤੋਂ ਵੱਡੇ ਪੱਤਰਕਾਰ ਤੇ ਸਿਆਸਤ ਦੇ ਮਾਹਰਾਂ ਤੇ ਧੁਰੰਤਰਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ।

ਇੱਥੇ ਪੜ੍ਹੋ ਪੂਰੀ ਖ਼ਬਰ- ਲੋਕ ਸਭਾ ਚੋਣਾਂ 'ਤੇ ਪੰਜਾਬ ਦੇ ਸਭ ਤੋਂ ਵੱਡੇ ਪੱਤਰਕਾਰ ਤੇ ਸਿਆਸੀ ਮਾਹਰਾਂ ਨਾਲ ਹੋਵੇਗੀ ਗੱਲਬਾਤ, PTC News 'ਤੇ ਵੇਖੋ ਸਟੀਕ Exit Poll ਸ਼ਾਮ 6 ਵਜੇ

Jun 1, 2024 04:33 PM

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੌਜੂਦਾ ਕੇਂਦਰੀ ਮੰਤਰੀ ਮੰਡਲ ਨੂੰ 5 ਜੂਨ ਨੂੰ ਦੇਣਗੇ ਵਿਦਾਇਗੀ ਭੋਜ

ਲੋਕ ਸਭਾ ਚੋਣਾਂ 2024 1 ਜੂਨ ਨੂੰ ਸ਼ਾਮ 5 ਵਜੇ ਖਤਮ ਹੋ ਜਾਣਗੀਆਂ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਅਗਲੇ ਦਿਨ ਯਾਨੀ 5 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਨੂੰ ਵਿਦਾਇਗੀ ਭੋਜ ਦੇਣਗੇ। ਇਸ ਦਾਅਵਤ ਦਾ ਆਯੋਜਨ ਰਾਤ 8 ਵਜੇ ਤੋਂ ਰਾਸ਼ਟਰਪਤੀ ਭਵਨ ਵਿਖੇ ਕੀਤਾ ਜਾਵੇਗਾ। ਦੱਸ ਦਈਏ ਕਿ 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ 2024 ਨੂੰ ਖਤਮ ਹੋ ਰਿਹਾ ਹੈ। ਭਾਵ 16 ਜੂਨ ਤੋਂ ਪਹਿਲਾਂ ਨਵੀਂ ਸਰਕਾਰ ਬਣ ਜਾਵੇਗੀ।

Jun 1, 2024 04:30 PM

ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸਬੰਧੀ 4 ਵਿਰੁੱਧ ਪਰਚਾ ਦਰਜ

ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਬਡਾਲਾ ਨੇੜੇ  ਹੋਏ ਝਗੜੇ ਸਬੰਧੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। 

ਜਿਲ੍ਹਾ ਚੋਣ ਅਫਸਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਤਕਰਾਰ ਨੂੰ ਸੁਰੱਖਿਆ ਦਸਤਿਆਂ ਵੱਲੋਂ ਰੋਕਿਆ ਗਿਆ । ਇਸ ਉਪਰੰਤ ਆਦਮਪੁਰ ਪੁਲਿਸ ਵੱਲੋਂ ਸੰਬੰਧਿਤਾਂ ਦੇ ਬਿਆਨ ਦਰਜ ਕਰਕੇ ਪੜਤਾਲ ਉਪਰੰਤ ਤਜਿੰਦਰ ਸਿੰਘ ਦੀ ਸ਼ਿਕਾਇਤ ਉੱਪਰ 4 ਵਿਅਕਤੀਆਂ ਵਿਰੁੱਧ ਥਾਣਾ ਆਦਮਪੁਰ ਵਿਖੇ  ਪਰਚਾ ਦਰਜ ਕਰ ਲਿਆ ਹੈ । 

ਜਿਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਹੈ ਉਨਾਂ ਵਿੱਚ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਹਰਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ , ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਵਡਾਲਾ ਤੇ ਜਸਵੰਤ ਰਾਮ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਮਨਸੂਰਪੁਰ  ਸ਼ਾਮਿਲ ਹਨ । ਇਨਾਂ ਵਿਰੁੱਧ ਆਈ ਪੀ ਸੀ ਦੀ ਧਾਰਾ 323,341,506 ਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । 

ਉਨਾਂ ਇਹ ਵੀ ਦੱਸਿਆ ਕਿ ਇਸ ਸਾਰੇ ਮਾਮਲੇ ਦੌਰਾਨ ਪੋਲਿੰਗ ਪ੍ਰਕ੍ਰਿਆ ਉੱਪਰ ਕਿਸੇ ਤਰ੍ਹਾਂ ਦੇ ਕੋਈ ਅਸਰ ਨਹੀਂ ਹੋਇਆ ਤੇ ਪੋਲਿੰਗ ਬਿਲਕੁਲ ਨਿਰਵਿਘਨ ਜਾਰੀ ਰਹੀ। 

Jun 1, 2024 04:28 PM

ਵੋਟ ਪਾਉਣ ਤੋਂ ਬਾਅਦ ਬਠਿੰਡਾ ਦੇ ਲੋਕਾਂ ਦਾ ਕੀ ਕਹਿਣਾ, ਸੁਣੋ ?


Jun 1, 2024 04:16 PM

ਦੁਪਹਿਰ 3 ਵਜੇ ਤੱਕ 49.68% ਵੋਟਿੰਗ ਹੋਈ

ਸਵੇਰੇ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲ ਰਹੀਆਂ ਚੋਣਾਂ ਦੇ ਅੰਕੜੇ ਸਾਹਮਣੇ ਆਏ ਹਨ। ਹੁਣ ਤੱਕ ਸਿਰਫ਼ 49.95 ਫ਼ੀਸਦੀ ਵੋਟਰਾਂ ਨੇ ਹੀ ਆਪਣੀ ਵੋਟ ਪਾਈ ਹੈ। ਸਾਰੇ ਰਾਜਾਂ ਵਿੱਚੋਂ ਝਾਰਖੰਡ ਸਭ ਤੋਂ ਅੱਗੇ ਹੈ ਜਦਕਿ ਬਿਹਾਰ ਪਛੜ ਰਿਹਾ ਹੈ।

 • ਬਿਹਾਰ 42.95%
 • ਚੰਡੀਗੜ੍ਹ 52.61%
 • ਹਿਮਾਚਲ ਪ੍ਰਦੇਸ਼ 58.41%
 • ਝਾਰਖੰਡ 60.14%
 • ਓਡੀਸ਼ਾ 49.77%
 • ਪੰਜਾਬ 46.38%
 • ਉੱਤਰ ਪ੍ਰਦੇਸ਼ 46.83%
 • ਪੱਛਮੀ ਬੰਗਾਲ 58.46%

Jun 1, 2024 04:14 PM

ਲੁਧਿਆਣਾ ‘ਚ ਭਖਿਆ ਸਿਆਸੀ ਅਖਾੜਾ,

ਇੱਕ ਕਪ ਚਾਅ ਨੇ ਛੇੜਿਆ ਵਿਵਾਦ, ਰਾਜਾ ਵੜਿੰਗ ਤੇ ਰਵਨੀਤ ਬਿੱਟੂ ਹੋਏ ਆਹਮੋ ਸਾਹਮਣੇ, ਛਿੜੀ ਡਿਜਿਟਲ ਬਹਿਸ

Jun 1, 2024 04:04 PM

ਲੋਕ ਸਭਾ ਚੋਣਾਂ 2024 ਲਈ ਵੋਟਿੰਗ ਜਾਰੀ , ਜਾਣੋ ਕੌਣ ਕਿਸ ’ਤੇ ਭਾਰੀ ?


Jun 1, 2024 03:48 PM

‘ਅਜਿਹਾ ਉਮੀਦਵਾਰ ਜਿੱਤੇ ਜੋ ਸੱਭਿਆਚਾਰਕ ਸਾਂਝ ਵਧਾਵੇ’


Jun 1, 2024 03:39 PM

ਪਟਿਆਲਾ ਜ਼ਿਲ੍ਹੇ ’ਚ ਕੁੱਲ ਵੋਟਿੰਗ ਫੀਸਦ

 • 109-ਨਾਭਾ-49
 • 110-ਪਟਿਆਲਾ ਦਿਹਾਤੀ-45
 • 111-ਰਾਜਪੁਰਾ-49.3
 • 112-ਡੇਰਾਬਾਸੀ-51.2
 • 113-ਘਨੌਰ-46.5
 • 114-ਸਨੌਰ-48.5
 • 115-ਪਟਿਆਲਾ ਅਰਬਨ-50.32
 • 116-ਸਮਾਣਾ-50
 • ੧੧੭-ਸ਼ੁਤਰਾਣਾ-੪੮

Jun 1, 2024 03:37 PM

ਪੰਜਾਬ ’ਚ 3 ਵਜੇ ਤੱਕ 46.38% ਹੋਇਆ ਮਤਦਾਨ

 • ਸ੍ਰੀ ਅਨੰਦਪੁਰ ਸਾਹਿਬ ’ਚ 3 ਵਜੇ ਤੱਕ 47.14% ਹੋਇਆ ਮਤਦਾਨ 
 • ਅੰਮ੍ਰਿਤਸਰ ’ਚ 3 ਵਜੇ ਤੱਕ 41.74% ਹੋਇਆ ਮਤਦਾਨ
 • ਬਠਿੰਡਾ ’ਚ 3 ਵਜੇ ਤੱਕ 48.95% ਹੋਇਆ ਮਤਦਾਨ
 • ਫਰੀਦਕੋਟ ’ਚ 3 ਵਜੇ ਤੱਕ 45.16% ਹੋਇਆ ਮਤਦਾਨ
 • ਸ੍ਰੀ ਫਤਿਹਗੜ੍ਹ ਸਾਹਿਬ ’ਚ 3 ਵਜੇ ਤੱਕ 45.55% ਹੋਇਆ ਮਤਦਾਨ
 • ਫਿਰੋਜ਼ਪੁਰ ’ਚ 3 ਵਜੇ ਤੱਕ 48.55% ਹੋਇਆ ਮਤਦਾਨ
 • ਗੁਰਦਾਸਪੁਰ ’ਚ 3 ਵਜੇ ਤੱਕ 49.10 % ਹੋਇਆ ਮਤਦਾਨ
 • ਹੁਸ਼ਿਆਰਪੁਰ ’ਚ 3 ਵਜੇ ਤੱਕ 44.65% ਹੋਇਆ ਮਤਦਾਨ
 • ਜਲੰਧਰ ’ਚ 3 ਵਜੇ ਤੱਕ 45.66% ਹੋਇਆ ਮਤਦਾਨ 
 • ਸ੍ਰੀ ਖਡੂਰ ਸਾਹਿਬ ’ਚ 3 ਵਜੇ ਤੱਕ 46.54% ਹੋਇਆ ਮਤਦਾਨ 
 • ਲੁਧਿਆਣਾ ’ਚ 3 ਵਜੇ ਤੱਕ 43.82% ਹੋਇਆ ਮਤਦਾਨ 
 • ਪਟਿਆਲਾ ’ਚ 3 ਵਜੇ ਤੱਕ 48.93% ਹੋਇਆ ਮਤਦਾਨ 
 • ਸੰਗਰੂਰ ’ਚ 3 ਵਜੇ ਤੱਕ 46.84% ਹੋਇਆ ਮਤਦਾਨ 

Jun 1, 2024 03:33 PM

ਦੁਪਹਿਰ 3 ਵਜੇ ਤੱਕ ਵੋਟਰਾਂ ਦੀ ਵੋਟਿੰਗ 49.68%

 • ਬਿਹਾਰ- 35.65%
 • ਚੰਡੀਗੜ੍ਹ- 52.61%
 • ਹਿਮਾਚਲ- 58.41%
 • ਝਾਰਖੰਡ- 60.14%
 • ਓਡੀਸ਼ਾ- 49.77%
 • ਪੰਜਾਬ- 46.38%
 • ਉੱਤਰ ਪ੍ਰਦੇਸ਼ - 46.83%
 • ਪੱਛਮੀ ਬੰਗਾਲ - 58.46%

Jun 1, 2024 03:23 PM

ਗੁਰਾਇਆ ’ਚ 45 ਮਿੰਟ ਤੱਕ ਰੁਕੀ ਰਹੀ ਵੋਟਿੰਗ

ਜਲੰਧਰ ਦੇ ਗੁਰਾਇਆ ’ਚ ਬੂਥ ਨੰਬਰ 39 ਚ ਮਸ਼ੀਨ ਖਰਾਬ ਹੋਣ ਕਾਰਨ 45 ਮਿੰਟ ਤੱਕ ਵੋਟਿੰਗ ਰੁਕੀ ਰਹੀ 

Jun 1, 2024 03:16 PM

ਪੋਲਿੰਗ ਬੂਥ 'ਤੇ ਵੋਟ ਪਾਉਣ ਆਈਆਂ ਮਹਿਲਾਵਾਂ ਨੂੰ ਮਿਲ ਰਿਹਾ ਸ਼ਾਹੀ ਟਰੀਟਮੈਂਟ


Jun 1, 2024 03:15 PM

Exit Poll 2024: ਸ਼ਾਮ 6 ਵਜੇ ਆਉਣਗੇ ਐਗਜ਼ਿਟ ਪੋਲ, ਪਿਛਲੀਆਂ 3 ਲੋਕ ਸਭਾਵਾਂ ਦੇ ਐਗਜ਼ਿਟ ਪੋਲ 'ਤੇ ਮਾਰੋ ਝਾਤ

ਲੋਕ ਸਭਾ ਚੋਣਾਂ 2024 ਦੇ 7 ਪੜਾਵਾਂ ਦੀ ਵੋਟਿੰਗ ਅੱਜ ਸ਼ਾਮ 6 ਵਜੇ ਪੂਰੀ ਹੋ ਜਾਵੇਗੀ, ਜਿਸ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰ ਐਗਜ਼ਿਟ ਪੋਲਾਂ 'ਤੇ ਹੋਣਗੀਆਂ। ਦੱਸ ਦਈਏ ਕਿ ਐਗਜ਼ਿਟ ਪੋਲ ਸੂਬਿਆਂ ਵਾਰ ਜਾਰੀ ਹੁੰਦੇ ਹਨ। ਭਾਵੇਂ ਇਹ ਐਗਜ਼ਿਟ ਪੋਲ ਕਿਸੇ ਵੀ ਪਾਰਟੀ ਦੀ ਜਿੱਤ ਲਈ ਨਤੀਜਿਆਂ ਦਾ ਐਲਾਨ ਨਹੀਂ ਕਰਦੇ। ਹਾਲਾਂਕਿ ਇਹ ਸਿਰਫ਼ ਇਹ ਦੱਸਣ ਲਈ ਹੁੰਦੇ ਹਨ ਕਿ ਕਿਸ ਪਾਰਟੀ ਦੀ ਕਿੰਨੀ ਹਵਾ ਹੋ ਸਕਦੀ ਹੈ।

ਇੱਥੇ ਪੜ੍ਹੋ ਪੂਰੀ ਖ਼ਬਰ- Exit Poll 2024: ਸ਼ਾਮ 6 ਵਜੇ ਆਉਣਗੇ ਐਗਜ਼ਿਟ ਪੋਲ, ਪਿਛਲੀਆਂ 3 ਲੋਕ ਸਭਾਵਾਂ ਦੇ ਐਗਜ਼ਿਟ ਪੋਲ 'ਤੇ ਮਾਰੋ ਝਾਤ

Jun 1, 2024 03:11 PM

ਪੰਜਾਬੀਆਂ ਦਾ style ਹੀ ਵੱਖਰਾ ! ਸ਼ਾਹੀ ਅੰਦਾਜ਼ 'ਚ ਵੋਟ ਪਾਉਣ ਪਹੁੰਚੇ ਸਰਦਾਰ ਜੀ, ਦੇਖੋ ਵੀਡੀਓ


Jun 1, 2024 03:10 PM

ਸੰਗਰੂਰ 'ਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ

ਲੋਕ ਸਭਾ ਚੋਣਾਂ 2024 ਦੇ ਵਿਚਾਲੇ ਪੰਜਾਬ ਦੇ ਸੰਗਰੂਰ (Sangrur Lok Sabha) 'ਚ ਭਾਈਚਾਰਕ ਸਾਂਝ ਵੇਖਣ ਨੂੰ ਸਾਹਮਣੇ ਆਈ ਹੈ। ਪਿੰਡ ਨੂੰ ਵੇਖਣ 'ਤੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਇਸ ਪਿੰਡ ਦੇ ਲੋਕਾਂ ਨੇ ਲੜਾਈ ਤੋਂ ਕਸਮ ਖਾ ਲਈ ਹੋਵੇ। ਪਿੰਡ 'ਚ ਸਾਰੀਆਂ ਪਾਰਟੀਆਂ ਭਾਵੇਂ ਉਹ ਮੁੱਖ ਵਿਰੋਧੀ ਹੀ ਹੋਣ, ਨੇ ਇੱਕ ਹੀ ਬੂਥ 'ਤੇ ਬੈਠਣਾ ਮੁਨਾਸਿਬ ਸਮਝਿਆ ਹੈ। ਜੀ ਹਾਂ, ਆਲਮਪੁਰ 'ਚ ਸਾਰੀਆਂ ਪਾਰਟੀਆਂ ਨੇ ਇੱਕ ਹੀ ਬੂਥ ਲਾਇਆ ਹੈ ਅਤੇ ਵੋਟਰਾਂ ਨੂੰ ਪਰਚੀਆਂ ਵੰਡੀਆਂ ਜਾ ਰਹੀਆਂ ਹਨ।

ਇੱਥੇ ਪੜ੍ਹੋ ਪੂਰੀ ਖ਼ਬਰ- ਸੰਗਰੂਰ 'ਚ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ, ਪਿੰਡ ਆਲਮਪੁਰ 'ਚ ਸਾਰੀਆਂ ਪਾਰਟੀਆਂ ਦਾ ਇੱਕੋ ਬੂਥ

Jun 1, 2024 03:08 PM

ਪੰਜਾਬ ਸਣੇ 8 ਸੂਬਿਆਂ ’ਚ ਦੁਪਹਿਰ 1 ਵਜੇ ਤੱਕ 40.09% ਵੋਟਿੰਗ ਹੋਈ

ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲ ਰਹੀ ਵੋਟਿੰਗ ਦੌਰਾਨ ਇਹ ਅੰਕੜੇ ਸਾਹਮਣੇ ਆਏ ਹਨ। ਸਾਰੀਆਂ ਸੀਟਾਂ 'ਤੇ ਕੁੱਲ ਮਿਲਾ ਕੇ 40.09 ਫੀਸਦੀ ਵੋਟਿੰਗ ਹੋਈ। ਰਾਜਾਂ ਦੀ ਗੱਲ ਕਰੀਏ ਤਾਂ ਹਿਮਾਚਲ ਵਿੱਚ 48.63% ਦੇ ਨਾਲ ਸਭ ਤੋਂ ਵੱਧ ਵੋਟਿੰਗ ਹੋਈ ਹੈ। ਇਸ ਤਰ੍ਹਾਂ ਬਿਹਾਰ ਕੁੱਲ 35.65 ਫੀਸਦੀ ਦੇ ਨਾਲ ਪਿੱਛੇ ਹੈ।

 • ਬਿਹਾਰ 35.65%
 • ਚੰਡੀਗੜ੍ਹ 40.14%
 • ਹਿਮਾਚਲ ਪ੍ਰਦੇਸ਼ 48.63%
 • ਝਾਰਖੰਡ 46.80%
 • ਓਡੀਸ਼ਾ 37.64%
 • ਪੰਜਾਬ 37.80%
 • ਉੱਤਰ ਪ੍ਰਦੇਸ਼ 39.31%
 • ਪੱਛਮੀ ਬੰਗਾਲ 45.07%

Jun 1, 2024 03:07 PM

ਲੁਧਿਆਣਾ ’ਚ ਸਿਆਸੀ ਤਮਾਸ਼ਾ

 • ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਘਰ ਪਹੁੰਚੇ ਰਾਜਾ ਵੜਿੰਗ 
 • ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੇ ਦੋਹਾਂ ਦੀ ਮਿਲਣੀ ’ਤੇ ਚੁੱਕੇ ਸਵਾਲ 
 • ਕਿਹਾ- ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹਨJun 1, 2024 03:06 PM

ਰਾਹ 'ਚ ਹੋਏ ਬਜ਼ੁਰਗ ਬਾਪੂ ਦੇ ਐਕਸੀਡੈਂਟ ਨੂੰ ਵੇਖ ਰਾਜਾ ਵੜਿੰਗ ਨੇ ਰੋਕ ਲਿਆ ਆਪਣਾ ਕਾਫ਼ਿਲਾ


Jun 1, 2024 02:34 PM

ਪੋਲਿੰਗ ਬੂਥ 'ਤੇ ਵਰਕਰ ਨਾਲ ਧੱਕਾ ਹੁੰਦਾ ਦੇਖ ਕੇ ਰਾਜਾ ਵੜਿੰਗ ਨੂੰ ਚੜ੍ਹ ਗਿਆ ਗੁੱਸਾ, 'ਓਏ ਬਦਮਾਸ਼ੀ ਥੋੜ੍ਹੀ ਕੋਈ'

ਲੁਧਿਆਣਾ 'ਚ ਈਸਾ ਨਗਰੀ ਚਰਚ ਨੇੜੇ ਬੂਥ 'ਤੇ ਹੰਗਾਮਾ ਹੋ ਗਿਆ। ਹੰਗਾਮੇ ਦਾ ਪਤਾ ਲੱਗਦਿਆਂ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ 'ਤੇ ਪਹੁੰਚ ਗਏ। ਇੱਥੇ ਉਨ੍ਹਾਂ ਪਾਰਟੀ ਬੂਥ 'ਤੇ ਬੈਠੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ।


Jun 1, 2024 01:52 PM

ਪੰਜਾਬ ’ਚ 1 ਵਜੇ ਤੱਕ 37.80% ਹੋਇਆ ਮਤਦਾਨ

 • ਸ੍ਰੀ ਅਨੰਦਪੁਰ ਸਾਹਿਬ ’ਚ 1 ਵਜੇ ਤੱਕ 37.43% ਹੋਇਆ ਮਤਦਾਨ 
 • ਅੰਮ੍ਰਿਤਸਰ ’ਚ 1 ਵਜੇ ਤੱਕ 32.18% ਹੋਇਆ ਮਤਦਾਨ
 • ਬਠਿੰਡਾ ’ਚ 1 ਵਜੇ ਤੱਕ 41.17% ਹੋਇਆ ਮਤਦਾਨ
 • ਫਰੀਦਕੋਟ ’ਚ 1 ਵਜੇ ਤੱਕ 36.82% ਹੋਇਆ ਮਤਦਾਨ
 • ਸ੍ਰੀ ਫਤਿਹਗੜ੍ਹ ਸਾਹਿਬ ’ਚ 1 ਵਜੇ ਤੱਕ 37.43% ਹੋਇਆ ਮਤਦਾਨ
 • ਫਿਰੋਜ਼ਪੁਰ ’ਚ 1 ਵਜੇ ਤੱਕ 39.74% ਹੋਇਆ ਮਤਦਾਨ
 • ਗੁਰਦਾਸਪੁਰ ’ਚ 1 ਵਜੇ ਤੱਕ 39.05 % ਹੋਇਆ ਮਤਦਾਨ
 • ਹੁਸ਼ਿਆਰਪੁਰ ’ਚ 1 ਵਜੇ ਤੱਕ 37.07% ਹੋਇਆ ਮਤਦਾਨ
 • ਜਲੰਧਰ ’ਚ 1 ਵਜੇ ਤੱਕ 37.95% ਹੋਇਆ ਮਤਦਾਨ 
 • ਸ੍ਰੀ ਖਡੂਰ ਸਾਹਿਬ ’ਚ 1 ਵਜੇ ਤੱਕ 37.76% ਹੋਇਆ ਮਤਦਾਨ 
 • ਲੁਧਿਆਣਾ ’ਚ 1 ਵਜੇ ਤੱਕ 35.16% ਹੋਇਆ ਮਤਦਾਨ 
 • ਪਟਿਆਲਾ ’ਚ 1 ਵਜੇ ਤੱਕ 39.73% ਹੋਇਆ ਮਤਦਾਨ 
 • ਸੰਗਰੂਰ ’ਚ 1 ਵਜੇ ਤੱਕ 39.85% ਹੋਇਆ ਮਤਦਾਨ 

Jun 1, 2024 01:43 PM

ਐਡਵੋਕੇਟ ਜਨਰਲ ਪੰਜਾਬ ਨੇ ਭੁਗਤਾਈ ਵੋਟ

ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 18 ਵਿੱਚ ਆਪਣੀ ਵੋਟ ਪਾਈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਨਿਰਪੱਖ ਹੋ ਕੇ ਈਮਾਨਦਾਰੀ ਅਤੇ ਸਦਭਾਵਨਾ ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਕਿਹਾ।


Jun 1, 2024 01:36 PM

1 ਵਜੇ ਤੱਕ 37 ਫ਼ੀਸਦੀ ਦੇ ਲਗਭਗ ਪਈਆਂ ਵੋਟਾਂ

ਪੰਜਾਬ 'ਚ ਲੋਕ ਸਭਾ ਚੋਣਾਂ ਦੀ ਵੋਟਿੰਗ ਲਈ ਲੋਕਾਂ 'ਚ ਭਰਵਾਂ ਉਤਸ਼ਾਹ ਵੇਖਿਆ ਜਾ ਰਿਹਾ ਹੈ। ਮੌਸਮ ਵੀ ਜਿਥੇ ਵੋਟਰਾਂ ਦਾ ਭਰਪੂਰ ਸਾਥ ਦੇ ਰਿਹਾ ਹੈ, ਉਥੇ ਬਜ਼ੁਰਗ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਚੋਣ ਕਮਿਸ਼ਨ ਦੀ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ 'ਚ ਹੁਣ 1 ਵਜੇ ਤੱਕ ਕੁੱਲ-ਪੋਲ ਪ੍ਰਤੀਸ਼ਤ- 37.80% ਰਹੀ ਹੈ। 1 ਵਜੇ ਤੱਕ ਕੁੱਲ ਵੋਟਿੰਗ ਫ਼ੀਸਦੀ ਵਿਚੋਂ ਬਠਿੰਡਾ ਵਿੱਚ ਸਭ ਤੋਂ ਵੱਧ 41.17% ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 32.18% ਵੋਟਿੰਗ ਦਰਜ ਕੀਤੀ ਗਈ ਹੈ।

Jun 1, 2024 01:22 PM

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਈ ਵੋਟ


Jun 1, 2024 01:18 PM

ਅਜਨਾਲਾ ਦੇ ਪਿੰਡ ਰਾਜਿਆਂ ’ਚ ਵੋਟਿੰਗ ਹੋਈ ਸ਼ੁਰੂ

 • ਅਜਨਾਲਾ ਦੇ ਪਿੰਡ ਰਾਜਿਆਂ ਵਿੱਚ ਬੂਥ ਨੰਬਰ 100 ’ਤੇ ਮੁੜ ਵੋਟਿੰਗ ਹੋਈ ਸ਼ੁਰੂ
 • ਈਵੀਐਮ ਮਸ਼ੀਨ ਨੂੰ ਬਦਲਿਆ ਗਿਆ 


Jun 1, 2024 01:14 PM

ਜਲੰਧਰ ’ਚ ਆਪ ਉਮੀਦਵਾਰ ਵੋਟਰਾਂ ਨੂੰ ਮਿੰਨਤਾ ਕਰਨ ’ਤੇ ਉੱਤਰੇ

ਜਲੰਧਰ ਵੋਟ ਪੋਲਿੰਗ ਦੀ ਪ੍ਰਕਿਰਿਆ ਘੱਟ ਹੋਣ ਕਰਕੇ ਹੁਣ ਮਿੰਨਤਾ ਕਰਨ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਤਰ ਆਏ ਹਨ। ਜੀ ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਕਿਉਂਕਿ ਜੇਕਰ ਘੱਟ ਵੋਟ ਫੀਸਦ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚ ਸਕਦਾ ਹੈ। 


Jun 1, 2024 01:05 PM

ਸੁਖਬੀਰ ਸਿੰਘ ਬਾਦਲ ਦੇ ਪੁੱਤਰ ਨੇ ਪਹਿਲੀ ਵਾਰ ਪਾਈ ਵੋਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁੱਤਰ ਨੇ ਪਹਿਲੀ ਵਾਰ ਵੋਟ ਪਾਈ ਹੈ। ਪਹਿਲੀ ਵਾਰ ਵੋਟ ਪਾਉਣ ਦੇ ਚੱਲਦੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। 


Jun 1, 2024 01:04 PM

ਅਜਨਾਲਾ ਦੇ ਪਿੰਡ ਰਾਜੀਆਂ ਦੇ ਬੂਥ ਨੰਬਰ 100 ’ਤੇ ਰੁਕੀ ਵੋਟਿੰਗ

 • ਵੋਟਿੰਗ ਮਸ਼ੀਨ ਦੇ ਖਰਾਬ ਹੋਣ ਕਰਕੇ ਕਰੀਬ ਇੱਕ ਘੰਟੇ ਤੋਂ ਮਤਦਾਨ ਨਹੀਂ ਹੋ ਰਿਹਾ 
 • ਅੱਤ ਦੀ ਗਰਮੀ ਦੇ ਕਾਰਨ ਮਸ਼ੀਨ ਹੋਈ ਖਰਾਬ

Jun 1, 2024 12:53 PM

ਅਜਨਾਲਾ ਦੇ ਪਿੰਡ ਰਾਜੀਆਂ ਦੇ ਬੂਥ ਨੰਬਰ 100 ’ਤੇ ਰੁਕੀ ਵੋਟਿੰਗ

 • ਅਜਨਾਲਾ ਦੇ ਪਿੰਡ ਰਾਜੀਆਂ ਦੇ ਬੂਥ ਨੰਬਰ 100 ’ਤੇ ਰੁਕੀ ਵੋਟਿੰਗ 
 • ਵੋਟਿੰਗ ਮਸ਼ੀਨ ਦੇ ਖਰਾਬ ਹੋਣ ਕਰਕੇ ਕਰੀਬ ਇੱਕ ਘੰਟੇ ਤੋਂ ਮਤਦਾਨ ਨਹੀਂ ਹੋ ਰਿਹਾ 

Jun 1, 2024 12:44 PM

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਤਨੀ ਸਣੇ ਪਾਈ ਵੋਟ


Jun 1, 2024 12:43 PM

ਪੰਜਾਬ 'ਚ ਵ੍ਹੀਲਚੇਅਰ ਤੇ ਛੜੀ ਦੇ ਸਹਾਰੇ ਬਜ਼ੁਰਗ ਪਾਉਣ ਜਾ ਰਹੇ ਵੋਟ, ਦੇਖੋ ਤਸਵੀਰਾਂ


Jun 1, 2024 12:42 PM

ਚੰਡੀਗੜ੍ਹ ’ਚ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਪਾਈ ਵੋਟ


Jun 1, 2024 12:30 PM

ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪਾਈ ਵੋਟ

ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਇੱਥੇ ਪਹੁੰਚੇ ਹਨ।


Jun 1, 2024 12:24 PM

ਫਿਰੋਜ਼ਪੁਰ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਫੌਜੀ, ਵੇਖੋ ਤਸਵੀਰਾਂ


Jun 1, 2024 12:23 PM

ਪਟਿਆਲਾ ’ਚ ਹੁਣ ਤੱਕ 25.18 ਫੀਸਦ ਹੋਈ ਵੋਟਿੰਗ

 • 109-ਨਾਭਾ-26.60
 • 110-ਪਟਿਆਲਾ ਦਿਹਾਤੀ-24.10
 • 111-ਰਾਜਪੁਰਾ-27
 • 112-ਡੇਰਾਬਾਸੀ-18.10
 • 113-ਘਨੌਰ-26.52
 • 114-ਸਨੌਰ-28.29
 • 115-ਪਟਿਆਲਾ ਸ਼ਹਿਰੀ-27.64
 • 116-ਸਮਾਣਾ-26
 • 117-ਸ਼ੁਤਰਾਣਾ-26.70

Jun 1, 2024 12:21 PM

'ਆਪ' ਵਰਕਰਾਂ ਨੇ ਕਾਂਗਰਸ ਦਾ ਪੋਲਿੰਗ ਏਜੰਟ ਕੁੱਟਿਆ

ਆਦਮਪੁਰ ਦੇ ਪਿੰਡ ਮਨਸੂਰਪੁਰ ਮੰਡਾਲਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਦਾ ਪੋਲਿੰਗ ਏਜੰਟ ਨੂੰ ਕੁੱਟਿਆ ਹੈ। ਜਿਸ ਕਾਰਨ ਉਸਦੀ ਸਿਰ ’ਤੇ ਸੱਟ ਲੱਗ ਗਈ ਹੈ। ਆਦਮਪੁਰ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Jun 1, 2024 12:12 PM

ਖੰਨਾ ’ਚ 5 ਪਿੰਡਾਂ ਨੇ ਚੋਣਾਂ ਦਾ ਕੀਤਾ ਬਾਈਕਾਟ

ਖੰਨਾ ਵਿੱਚ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਪੰਜ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵੋਟ ਪਾਉਣ ਨਹੀਂ ਗਿਆ। ਕੁਝ ਪੋਲਿੰਗ ਬੂਥਾਂ 'ਤੇ ਜ਼ੀਰੋ ਫੀਸਦੀ ਵੋਟਿੰਗ ਹੋਈ ਹੈ ਜਦਕਿ ਬਾਕੀਆਂ 'ਤੇ ਇਕ-ਦੋ ਲੋਕਾਂ ਨੇ ਵੋਟ ਪਾਈ। ਧਰਨਾਕਾਰੀਆਂ ਨੂੰ ਮਨਾਉਣ ਲਈ ਤਹਿਸੀਲਦਾਰ ਖੰਨਾ ਆਏ ਪਰ ਲੋਕਾਂ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੀ ਮੰਗ ਹੈ ਕਿ ਫੈਕਟਰੀ ਬੰਦ ਹੋਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।

Jun 1, 2024 11:58 AM

ਆਕਸੀਜਨ ਸਿਲੰਡਰ ਲੈ ਕੇ ਵੋਟ ਪਾਉਣ ਪਹੁੰਚੀ ਔਰਤ


Jun 1, 2024 11:53 AM

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਈ ਵੋਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੋਟ ਭੁਗਤਾਈ ਗਈ। 

Jun 1, 2024 11:50 AM

ਪੰਜਾਬ ’ਚ ਸਵੇਰੇ 11 ਵਜੇ ਤੱਕ 25% ਹੋਇਆ ਮਤਦਾਨ

 • ਸ੍ਰੀ ਅਨੰਦਪੁਰ ਸਾਹਿਬ ’ਚ ਸਵੇਰੇ 11 ਵਜੇ ਤੱਕ 23.99% ਹੋਇਆ ਮਤਦਾਨ 
 • ਅੰਮ੍ਰਿਤਸਰ ’ਚ ਸਵੇਰੇ 11 ਵਜੇ ਤੱਕ 20.17% ਹੋਇਆ ਮਤਦਾਨ
 • ਬਠਿੰਡਾ ’ਚ ਸਵੇਰੇ 11 ਵਜੇ ਤੱਕ 26.56% ਹੋਇਆ ਮਤਦਾਨ
 • ਫਰੀਦਕੋਟ ’ਚ ਸਵੇਰੇ 11 ਵਜੇ ਤੱਕ 22.41% ਹੋਇਆ ਮਤਦਾਨ
 • ਸ੍ਰੀ ਫਤਿਹਗੜ੍ਹ ਸਾਹਿਬ ’ਚ ਸਵੇਰੇ 11 ਵਜੇ ਤੱਕ 22.69% ਹੋਇਆ ਮਤਦਾਨ
 • ਫਿਰੋਜ਼ਪੁਰ ’ਚ ਸਵੇਰੇ 11 ਵਜੇ ਤੱਕ 25.73% ਹੋਇਆ ਮਤਦਾਨ
 • ਗੁਰਦਾਸਪੁਰ ’ਚ ਸਵੇਰੇ 11 ਵਜੇ ਤੱਕ 24.72% ਹੋਇਆ ਮਤਦਾਨ
 • ਹੁਸ਼ਿਆਰਪੁਰ ’ਚ ਸਵੇਰੇ 11 ਵਜੇ ਤੱਕ 22.74% ਹੋਇਆ ਮਤਦਾਨ
 • ਜਲੰਧਰ ’ਚ ਸਵੇਰੇ 11 ਵਜੇ ਤੱਕ 24.59% ਹੋਇਆ ਮਤਦਾਨ 
 • ਸ੍ਰੀ ਖਡੂਰ ਸਾਹਿਬ ’ਚ ਸਵੇਰੇ 11 ਵਜੇ ਤੱਕ 23.46% ਹੋਇਆ ਮਤਦਾਨ 
 • ਲੁਧਿਆਣਾ ’ਚ ਸਵੇਰੇ 11 ਵਜੇ ਤੱਕ 22.19% ਹੋਇਆ ਮਤਦਾਨ 
 • ਪਟਿਆਲਾ ’ਚ ਸਵੇਰੇ 11 ਵਜੇ ਤੱਕ 25.18% ਹੋਇਆ ਮਤਦਾਨ 
 • ਸੰਗਰੂਰ ’ਚ ਸਵੇਰੇ 11 ਵਜੇ ਤੱਕ 26.26% ਹੋਇਆ ਮਤਦਾਨ 

Jun 1, 2024 11:25 AM

ਲੋਕ ਸਭਾ ਚੋਣਾਂ ਦੀ ਸਭ ਤੋਂ ਵੱਡੀ ਕਵਰੇਜ


Jun 1, 2024 11:22 AM

ਵੋਟ ਪਾਉਣ ਗਏ ਉਮੀਦਵਾਰ ਨੇ ਕਰ ਦਿੱਤੀ ਵੱਡੀ ਗ਼ਲਤੀ, ਹੁਣ ਹੋਵੇਗਾ ਐਕਸ਼ਨ


Jun 1, 2024 11:16 AM

ਵੋਟ ਪਾਉਣ ਪਹੁੰਚੇ ਦਿਵਿਆਂਗ ਵੋਟਰ

ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ ਵਿੱਚ ਦਿਵਿਆਂਗ ਵੋਟਰ  ਵੋਟ ਪਾਉਣ ਪਹੁੰਚੇ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਉਹਨਾਂ ਦੇ ਹੌਸਲਾ ਅਫਜਾਈ ਕੀਤੀ।


Jun 1, 2024 11:07 AM

ਪੰਜਾਬ ’ਚ ਦਿੱਗਜਾਂ ਨੇ ਭੁਗਤਾਈ ਆਪਣੀ ਵੋਟ

 • ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਮੰਗਵਾਲ ’ਚ ਪਾਈ ਵੋਟ 
 • ਸੁਨੀਲ ਜਾਖੜ ਨੇ ਅਬੋਹਰ ਦੇ ਪਿੰਡ ਪੰਜ ਕੋਸੀ ’ਚ ਪਾਈ ਵੋਟ 
 • ਸੁਖਜਿੰਦਰ ਰੰਧਾਵਾ, ਰਾਜਾ ਵੜਿੰਗ, ਗੁਰਜੀਤ ਔਜਲਾ ਨੇ ਵੋਟ ਪਾਈ
 • ਮੀਤ ਹੇਅਰ, ਕੁਲਦੀਪ ਧਾਲੀਵਾਲ, ਧਰਮਵੀਰ ਗਾਂਧੀ ਵੱਲੋਂ ਵੀ ਵੋਟ ਪਾਈ ਗਈ 

Jun 1, 2024 10:58 AM

ਰਾਜਪੁਰਾ ਤੋਂ AAP ਵਿਧਾਇਕਾ ਨੀਨਾ ਮਿੱਤਲ ਨੂੰ ਜ਼ਿਲ੍ਹਾ ਚੋਣ ਅਫਸਰ ਨੂੰ ਨੋਟਿਸ ਜਾਰੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਜ਼ਿਲ੍ਹਾ ਚੋਣ ਅਫਸਰ ਨੂੰ ਨੋਟਿਸ ਜਾਰੀ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਸੋਸ਼ਲ ਮੀਡੀਆ ¦ਤੇ ਵੋਟ ਪਾਉਣ ਦੀ ਵੀਡੀਓ ਸਾਂਝ ਕੀਤੀ ਸੀ। 


Jun 1, 2024 10:56 AM

ਅੰਮ੍ਰਿਤਸਰ ’ਚ ਸਭ ਤੋਂ ਘੱਟ ਵੋਟਿੰਗ

ਹੁਣ ਤੱਕ ਫਿਰੋਜ਼ਪੁਰ ’ਚ ਸਭ ਤੋਂ ਵੱਧ 11.61 ਵੋਟਿੰਗ ਹੋਈ ਹੈ ਜਦਕਿ ਅੰਮ੍ਰਿਤਸਰ ’ਚ ਸਭ ਤੋਂ ਘੱਟ 7.22 ਫੀਸਦ ਵੋਟਿੰਗ ਹੋਈ ਹੈ। 


Jun 1, 2024 10:42 AM

ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਨੇ ਪਾਈ ਵੋਟ

ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਮੁਕੇਰੀਆਂ ਦੇ ਪਿੰਡ ਖਿਚੀਆਂ ਵਿਖੇ ਅਪਣੀ ਵੋਟ ਪੋਲਿੰਗ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ। Jun 1, 2024 10:39 AM

ਮਾਨਸਾ ਦੇ ਪਿੰਡ ਮੂਸਾ ਵਿਖੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਾਈ ਵੋਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਮਾਨਸਾ ਦੇ ਮੂਸਾ ਪਿੰਡ ਵਿਖੇ ਵੋਟ ਪਾਈ। 


Jun 1, 2024 10:33 AM

ਬਠਿੰਡਾ ’ਚ ਪਿੰਡ ਬਾਦਲ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਣੇ ਪਾਈ ਵੋਟ

ਬਠਿੰਡਾ ’ਚ ਬਾਦਲ ਪਿੰਡ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਣੇ ਪਾਈ ਵੋਟ 

Jun 1, 2024 10:25 AM

ਵੋਟਰਾਂ ਨੂੰ ਲੁਭਾਉਣ ਲਈ ਪੋਲਿੰਗ ਬੂਥ 'ਤੇ ਖਾਸ ਤਿਆਰੀਆਂ, ਵੇਖ ਕਿੰਝ ਗਿੱਧਾ ਪਾ ਰਹੀਆਂ ਮੁਟਿਆਰਾਂ


Jun 1, 2024 10:24 AM

ਖੰਨਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਸਿਰਫ ਪਈਆਂ ਦੋ ਵੋਟਾਂ

ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਖੰਨਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਬਾਈਕਾਟ ਕਾਰਨ ਕੁੱਲ 1669 ਵੋਟਾਂ ਵਿੱਚੋਂ ਹੁਣ ਤੱਕ ਸਿਰਫ਼ 2 ਵੋਟਾਂ ਹੀ ਪਈਆਂ ਹਨ।

Jun 1, 2024 10:11 AM

ਗੁਰਦਾਸਪੁਰ ’ਚ AAP ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਉਮੀਦਵਾਰ ਦੀ ਫੋਟੋ ਤੇ ਚੋਣ ਨਿਸ਼ਾਨ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸ਼ਿਕਾਇਤ

ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਵਲੋਂ ਪੋਲਿੰਗ ਬੂਥਾਂ ’ਤੇ ਲੋਕਾਂ ਨੂੰ ਉਮੀਦਵਾਰ ਦੀ ਫੋਟੋ ਅਤੇ ਚੋਣ ਨਿਸ਼ਾਨ ਵਾਲੀਆਂ ਪਰਚੀਆਂ ਦਿੱਤੀ ਜਾ ਰਹੀਆਂ ਹਨ। ਜਿਸ ਕਾਰਨ ਚੋਣ ਕਮਿਸ਼ਨ ਦੀ ਹਿਦਾਇਤਾਂ ਦੀ ਉਲੰਘਣਾ ਹੋਈ ਹੈ। ਇਸ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘਚੀਮਾ ਨੇ ਇਤਰਾਜ ਜਤਾਇਆ ਹੈ। ਉਨ੍ਹਾਂ ਵੱਲੋ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। 

Jun 1, 2024 10:07 AM

ਪੰਜਾਬ ’ਚ ਸਵੇਰੇ 9 ਵਜੇ ਤੱਕ 9.64% ਹੋਇਆ ਮਤਦਾਨ

 • ਸ੍ਰੀ ਅਨੰਦਪੁਰ ਸਾਹਿਬ ’ਚ ਸਵੇਰੇ 9 ਵਜੇ ਤੱਕ 9.53% ਹੋਇਆ ਮਤਦਾਨ 
 • ਅੰਮ੍ਰਿਤਸਰ ’ਚ ਸਵੇਰੇ 9 ਵਜੇ ਤੱਕ 7.22% ਹੋਇਆ ਮਤਦਾਨ
 • ਬਠਿੰਡਾ ’ਚ ਸਵੇਰੇ 9 ਵਜੇ ਤੱਕ 9.74% ਹੋਇਆ ਮਤਦਾਨ
 • ਫਰੀਦਕੋਟ ’ਚ ਸਵੇਰੇ 9 ਵਜੇ ਤੱਕ 9.83% ਹੋਇਆ ਮਤਦਾਨ
 • ਸ੍ਰੀ ਫਤਿਹਗੜ੍ਹ ਸਾਹਿਬ ’ਚ ਸਵੇਰੇ 9 ਵਜੇ ਤੱਕ 8.27% ਹੋਇਆ ਮਤਦਾਨ
 • ਫਿਰੋਜ਼ਪੁਰ ’ਚ ਸਵੇਰੇ 9 ਵਜੇ ਤੱਕ 11.61% ਹੋਇਆ ਮਤਦਾਨ
 • ਗੁਰਦਾਸਪੁਰ ’ਚ ਸਵੇਰੇ 9 ਵਜੇ ਤੱਕ 8.81% ਹੋਇਆ ਮਤਦਾਨ
 • ਹੁਸ਼ਿਆਰਪੁਰ ’ਚ ਸਵੇਰੇ 9 ਵਜੇ ਤੱਕ 9.66% ਹੋਇਆ ਮਤਦਾਨ
 • ਜਲੰਧਰ ’ਚ ਸਵੇਰੇ 9 ਵਜੇ ਤੱਕ 9.34% ਹੋਇਆ ਮਤਦਾਨ 
 • ਸ੍ਰੀ ਖਡੂਰ ਸਾਹਿਬ ’ਚ ਸਵੇਰੇ 9 ਵਜੇ ਤੱਕ 9.71% ਹੋਇਆ ਮਤਦਾਨ 
 • ਲੁਧਿਆਣਾ ’ਚ ਸਵੇਰੇ 9 ਵਜੇ ਤੱਕ 9.08% ਹੋਇਆ ਮਤਦਾਨ 
 • ਪਟਿਆਲਾ ’ਚ ਸਵੇਰੇ 9 ਵਜੇ ਤੱਕ 10.98% ਹੋਇਆ ਮਤਦਾਨ 
 • ਸੰਗਰੂਰ ’ਚ ਸਵੇਰੇ 9 ਵਜੇ ਤੱਕ 11.36% ਹੋਇਆ ਮਤਦਾਨ 

Jun 1, 2024 09:59 AM

ਹਰੀਪੁਰਾ ਸਕੂਲ ਚ ਸਾਬਕਾ ਕੈਬਿਨਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੀ ਪਤਨੀ ਨਾਲ ਪਾਈ ਵੋਟ

ਪੰਜਾਬ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਹੋ ਰਹੀ ਹੈ। ਜਿਸ ਦੇ ਮੱਦੇਨਜ਼ਰ ਸੰਗਰੂਰ ਦੇ ਹਰੀਪੁਰਾ ਸਰਕਾਰੀ ਸਕੂਲ ਦੇ ਵਿੱਚ ਸਾਬਕਾ ਕੈਬਿਨਟ ਮੰਤਰੀਇੰਦਰ ਸਿੰਗਲਾ ਨੇ ਆਪਣੀ ਪਤਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਵਾਰ ਕਾਂਗਰਸ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿੱਤ ਕੇ ਇਤਿਹਾਸ ਰਚੇਗੀ।  

ਉੱਥੇ ਹੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪਿੰਡਾਂ ਦੇ ਵਿੱਚ ਨਰੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਅਧਿਕਾਰੀ ਦਬਕਾ ਰਹੇ ਨੇ ਅਤੇ ਲਾਲਚ ਦੇ ਰਹੇ ਨੇ ਪਰ ਇਹ ਲਾਲਚ ਕਿਸੇ ਵੀ ਕੰਮ ਨਹੀਂ ਆਉਣ ਵਾਲਾ। 

Jun 1, 2024 09:48 AM

ਸਵੇਰੇ 9.30 ਵਜੇ ਤੋਂ 11.31% ਤੱਕ ਵੋਟਰਾਂ ਦੀ ਵੋਟਿੰਗ

 • ਬਿਹਾਰ- 10.58%
 • ਚੰਡੀਗੜ੍ਹ-11.64%
 • ਹਿਮਾਚਲ-14.35%
 • ਝਾਰਖੰਡ-12.15%
 • ਓਡੀਸ਼ਾ-7.69%
 • ਪੰਜਾਬ-9.64%
 • ਉੱਤਰ ਪ੍ਰਦੇਸ਼ - 12.94%
 • ਪੱਛਮੀ ਬੰਗਾਲ - 12.63%

Jun 1, 2024 09:42 AM

ਪੰਜਾਬ ਵਿੱਚ ਸਵੇਰੇ 9 ਵਜੇ ਤੱਕ ਕੁੱਲ ਵੋਟਿੰਗ 9.64%

ਪੰਜਾਬ ’ਚ ਸਵੇਰ 9 ਵਜੇ ਤੱਕ 9.64% ਵੋਟਿੰਗ ਹੋਈ ਹੈ। 

Jun 1, 2024 09:39 AM

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁੱਘ ਨੇ ਪਰਿਵਾਰ ਸਮੇਤ ਪਾਈ ਵੋਟ

ਲੋਕ ਸਭਾ ਚੋਣਾਂ 2024 ਦੀਆਂ ਚੋਣਾਂ ਪੰਜਾਬ ਵਿੱਚ ਸ਼ੁਰੂ ਹੋ ਗਈਆਂ ਹਨ ਤੇ ਸਵੇਰ ਤੋਂ ਹੀ ਹਰ ਇੱਕ ਪਾਰਟੀ ਦੇ ਉਮੀਦਵਾਰ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਹਨ ਉਥੇ ਹੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਵੱਲੋਂ ਆਪਣੇ ਪਰਿਵਾਰ ਸਮੇਤ ਆਪਣੇ ਘਰ ਦੇ ਨਜ਼ਦੀਕ ਹੀ ਅੰਮ੍ਰਿਤਸਰ ਡੀਏਵੀ ਸਕੂਲ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਲਾਈਨ ਦੇ ਵਿੱਚ ਲੱਗ ਕੇ ਆਪਣੇ ਵੋਟ ਪਾਉਣ ਦੇ ਸਮੇਂ ਦਾ ਵੀ ਇੰਤਜ਼ਾਰ ਕੀਤਾ। ਏਐਨਆਈ ਨਾਲ ਗੱਲਬਾਤ ਕਰਦੇ ਆਂ ਤਰੁਣ ਚੁੱਗ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਅੱਜ ਦੇ ਦਿਨ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ ਕਿਉਂਕਿ ਪੰਜ ਸਾਲਾਂ ਬਾਅਦ ਇਹ ਦਿਨ ਆਉਂਦਾ ਹੈ ਤੇ ਹਰ ਇੱਕ ਨੂੰ ਵੋਟ ਜਰੂਰ ਪਾਉਣੀ ਚਾਹੀਦੀ ਹੈ। 


Jun 1, 2024 09:14 AM

ਫਰੀਦਕੋਟ ’ਚ ਡਿੱਗਿਆ ਸ਼ੈੱਡ


Jun 1, 2024 09:08 AM

ਫਰੀਦਕੋਟ ’ਚ ਤੇਜ਼ ਹਨੇਰੀ ਦੇ ਕਾਰਨਡਿੱਗਿਆ ਪੋਲਿੰਗ ਬੂਥ

ਇੱਕ ਪਾਸੇ ਜਿੱਥੇ ਵੋਟਿੰਗ ਪ੍ਰਕਿਰਿਆ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਫਰੀਦਕੋਟ ’ਚ ਮੌਸਮ ਨੇ ਕਰਵਟ ਲਈ ਹੈ। ਫਰੀਦਕੋਟ ’ਚ ਤੇਜ਼ ਹਨੇਰੀ ਚੱਲ ਪਈ ਹੈ ਜਿਸ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਡਿੱਗ ਗਿਆ ਹੈ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।  
Jun 1, 2024 09:03 AM

ਪੰਜਾਬ ਸਣੇ 8 ਸੂਬਿਆਂ ’ਚ ਵੋਟਿੰਗ ਪ੍ਰਕਿਰਿਆ ਜਾਰੀ


Jun 1, 2024 08:57 AM

ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ

ਗੱਲ ਕੀਤੀ ਜਾਵੇ ਪੰਜਾਬ ਦੇ ਮੌਸਮ ਦੀ ਤਾਂ ਪੰਜਾਬ ’ਚ ਕਈ ਥਾਂਵਾਂ ’ਤੇ ਮੌਸਮ ਦਾ ਮਿਜਾਜ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਅੱਜ ਪੰਜਾਬ ’ਚ ਮੀਂਹ ਪੈ ਸਕਦਾ ਹੈ। ਜਦਕਿ ਪੰਜਾਬ ਦੇ 3 ਜ਼ਿਲ੍ਹਿਆਂ ’ਚ ਹੀਟਵੇਵ ਦਾ ਅਲਰਟ ਜਾਰੀ ਹੈ। ਪੰਜਾਬ ’ਚ ਮਾਨਸੂਨ 25 ਤੋਂ 30 ਜੂਨ ਦਰਮਿਆਨ ਸਰਗਰਮ ਰਹੇਗਾ


Jun 1, 2024 08:53 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਸਣੇ ਪਾਈ ਵੋਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਡਾ ਗੁਰਪ੍ਰੀਤ ਕੌਰ ਦੇ ਨਾਲ ਵੋਟ ਪਾਈ। 

Jun 1, 2024 08:45 AM

ਪਰਿਵਾਰ ਸਮੇਤ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੇ ਗੁਰਜੀਤ ਸਿੰਘ ਔਜਲਾ


Jun 1, 2024 08:41 AM

ਵੋਟ ਪਾਉਣ ਤੋਂ ਬਾਅਦ ਸੁਣੋ ਕੀ ਬੋਲੇ ਕਾਂਗਰਸ ਉਮੀਦਵਾਰ ਰਾਜਾ ਵੜਿੰਗJun 1, 2024 08:40 AM

ਲੁਧਿਆਣਾ ਦੇ ਦੋ ਬੂਥਾਂ ’ਤੇ ਪੌਣੇ ਘੰਟੇ ਬਾਅਦ ਵੋਟਿੰਗ ਹੋਈ ਸ਼ੁਰੂ

ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ 140,141,ਬੂਥ ਤੇ ਪੌਣੇ ਘੰਟੇ ਬਾਅਦ ਵੋਟਿੰਗ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਿਕ ਇੱਥੇ ਮਸ਼ੀਨਾਂ ਖਰਾਬ ਹੋਈਆਂ ਸੀ। ਸਵੇਰੇ 7 ਵਜੇ ਤੋਂ ਇੱਥੇ ਵੋਟਿੰਗ ਸ਼ੁਰੂ ਨਹੀਂ ਹੋਈ। 

Jun 1, 2024 08:33 AM

ਤਰਨਜੀਤ ਸੰਧੂ ਨੇ ਪਾਈ ਵੋਟ

ਅੰਮ੍ਰਿਤਸਰ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੋਟ ਪਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਵਿਕਾਸ ਲਈ ਵੋਟ ਪਾਉਣ ਦੀ ਅਪੀਲ ਕੀਤੀ।

Jun 1, 2024 08:24 AM

ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਤਨੀ ਸਮੇਤ ਮੁਕਤਸਰ ਵਿੱਚ ਪਾਈ ਵੋਟ

ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਬੂਥ ਨੰਬਰ 118 ’ਤੇ ਆਪਣੀ ਵੋਟ ਪਾਉਣ ਲਈ ਪੁੱਜੇ।


Jun 1, 2024 08:06 AM

ਬੀਤੀ ਰਾਤ ਅਜਨਾਲਾ ਦੇ ਪਿੰਡ ਲੱਖੂਵਾਲ ਵਿੱਚ ਹੋਈ ਗੋਲੀਕਾਂਡ ਤੋਂ ਬਾਅਦ ਪਿੰਡ ਵਾਸੀਆਂ ਨੇ ਵੋਟਾਂ ਦਾ ਕੀਤਾ ਬਾਈਕਾਟ

ਬੀਤੀ ਰਾਤ ਅੰਮ੍ਰਿਤਸਰ 'ਚ ਸ਼ੁੱਕਰਵਾਰ ਰਾਤ ਨੂੰ ਦੋ ਬਾਈਕ ਸਵਾਰ ਨੇ ਇੱਕ ਨੌਜਵਾਨਾਂ ਤੇ ਉਸ ਦੇ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਦਿਹਾਤੀ ਮੌਕੇ ’ਤੇ ਪੁੱਜੇ। ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਇਹ ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਲੱਖੂਵਾਲ ਦੀ ਹੈ। 'ਆਪ' ਨੌਜਵਾਨ ਦੀਪ ਇੰਦਰ ਸਿੰਘ ਦੀਪੂ ਸਰਕਾਰੀਆ ਆਪਣੇ ਦੋਸਤਾਂ ਨਾਲ ਘਰ ਦੇ ਬਾਹਰ ਬੈਠਾ ਸੀ। ਰਾਤ ਕਰੀਬ 8.30 ਵਜੇ ਦੋ ਅਣਪਛਾਤੇ ਨੌਜਵਾਨ ਬਾਈਕ 'ਤੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੋਵਾਂ ਕੋਲ ਪਿਸਤੌਲ ਸਨ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਦੀਪ ਇੰਦਰ ਸਿੰਘ ਦੀ ਮੌਤ ਹੋ ਗਈ ਸੀ। ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਚਾਰ ਜ਼ਖ਼ਮੀ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਐਸਐਸਪੀ ਸਤਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਫਿਲਹਾਲ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

Jun 1, 2024 08:02 AM

ਵੇਖੋ ਕਿੰਝ ਪੁਲਿੰਗ ਬੂਥ 'ਤੇ ਬਣੇ Selfie ਬੂਥ 'ਤੇ ਵੋਟ ਪਾਉਣ ਤੋਂ ਬਾਅਦ ਫੋਟੋ ਖਿਚਵਾ ਰਹੀਆਂ ਮਹਿਲਾਵਾਂ


Jun 1, 2024 07:58 AM

ਚੰਡੀਗੜ੍ਹ ਤੋ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਨੇ ਪਰਿਵਾਰ ਸਮੇਤ ਸੈਕਟਰ 18 ਚ ਪਾਈ ਆਪਣੀ ਵੋਟ


Jun 1, 2024 07:51 AM

ਮੁਹਾਲੀ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੇ Raghav Chadha


Jun 1, 2024 07:51 AM

UP ਦੇ ਮੁੱਖ ਮੰਤਰੀ Yogi Adityanath ਨੇ ਗੋਰਖਪੁਰ ਦੇ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ


Jun 1, 2024 07:39 AM

ਪੰਜਾਬ ਦੀਆਂ 13 ਸੀਟਾਂ 'ਤੇ ਵੋਟਿੰਗ ਸ਼ੁਰੂ


Jun 1, 2024 07:35 AM

'ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਹਾਨ ਤਿਉਹਾਰ ਹੈ'

ਮੁਹਾਲੀ ਤੋਂ ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਹਾਨ ਤਿਉਹਾਰ ਹੈ। ਅੱਜ ਵੋਟਿੰਗ ਦਾ ਆਖਰੀ ਪੜਾਅ ਹੈ। ਅੱਜ ਦੇਸ਼ ਵਾਸੀਆਂ ਵੱਲੋਂ ਦਿੱਤੀ ਗਈ ਹਰ ਵੋਟ ਤੈਅ ਕਰੇਗੀ ਕਿ ਇਸ ਦੇਸ਼ ਦੀ ਦਿਸ਼ਾ ਅਤੇ ਦਸ਼ਾ ਕੀ ਹੋਵੇਗੀ। ਸਾਡੇ ਦੇਸ਼ ਦਾ ਲੋਕਤੰਤਰ ਕਿੰਨਾ ਮਜਬੂਤ ਹੋਵੇਗਾ ਇਸ ਦਾ ਫੈਸਲਾ ਅੱਜ ਦੇਸ਼ ਦੇ ਲੋਕ ਆਪਣੀ ਵੋਟ ਦੀ ਤਾਕਤ ਨਾਲ ਕਰਨਗੇ। ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਵਾਸੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੀ ਵੋਟ ਪਾਓ।Jun 1, 2024 07:22 AM

'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਮੋਹਾਲੀ 'ਚ ਪਾਈ ਵੋਟ

ਸੰਸਦ ਮੈਂਬਰ ਰਾਘਵ ਚੱਢਾ ਨੇ ਆਪਣੀ ਵੋਟ ਪਾਈ

'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਲੋਕ ਸਭਾ ਦੇ ਸੱਤਵੇਂ ਪੜਾਅ ਲਈ ਆਨੰਦਪੁਰ ਸਾਹਿਬ ਹਲਕੇ ਅਧੀਨ ਪੈਂਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਖਨਊ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।

Jun 1, 2024 07:14 AM

ਬੂਥਾਂ ਦਾ ਨਿਰੀਖਣ ਕਰਨ ਪਹੁੰਚੇ ਫਾਜ਼ਿਲਕਾ ਦੇ ਐਸ.ਐਸ.ਪੀ.

ਫਾਜ਼ਿਲਕਾ ਦੀ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਵੀ ਬੂਥਾਂ ਦਾ ਦੌਰਾ ਕੀਤਾ, ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਲੋਕਾਂ ਨੂੰ ਬੂਥ 'ਤੇ ਪਹੁੰਚ ਕੇ ਬਿਨਾਂ ਕਿਸੇ ਡਰ ਭੈਅ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਗਈ।

Jun 1, 2024 07:08 AM

ਪੰਜਾਬ ਵਿੱਚ ਲੋਕ ਸਭਾ ਲਈ ਵੋਟਿੰਗ ਹੋਈ ਸ਼ੁਰੂ

ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ 'ਚ ਇਸ ਵਾਰ ਮੁਕਾਬਲਾ ਮੁੱਖ ਤੌਰ 'ਤੇ ਚਾਰ ਪਾਰਟੀਆਂ ਦੇ 52 ਉਮੀਦਵਾਰਾਂ ਵਿਚਾਲੇ ਹੈ ਪਰ ਕਈ ਸੀਟਾਂ 'ਤੇ ਬਹੁ-ਚਰਚਿਤ ਹੋਣ ਕਾਰਨ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ।

Jun 1, 2024 06:51 AM

70 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ

ਇਸ ਵਾਰ ਚੋਣ ਕਮਿਸ਼ਨ ਨੇ 70 ਫੀਸਦੀ ਤੋਂ ਵੱਧ ਵੋਟਿੰਗ ਦਾ ਟੀਚਾ ਰੱਖਿਆ ਹੈ। ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਤੋਂ ਪਹਿਲਾਂ 1977 ਅਤੇ 2014 'ਚ ਵੋਟਿੰਗ 70 ਫੀਸਦੀ ਨੂੰ ਪਾਰ ਕਰ ਗਈ ਸੀ। 2019 'ਚ ਇਹ 65.96 ਫੀਸਦੀ ਸੀ। ਇਸ ਵਾਰ ਗਰਮੀਆਂ ਦਾ ਮੌਸਮ ਹੈ ਪਰ ਕਮਿਸ਼ਨ ਨੂੰ ਭਰੋਸਾ ਹੈ ਕਿ ਲੋਕ 2019 ਦੇ ਅੰਕੜਿਆਂ ਨੂੰ ਪਛਾੜ ਕੇ ਰਿਕਾਰਡ ਕਾਇਮ ਕਰਨਗੇ। ਇਸ ਦੇ ਲਈ ਪੋਲਿੰਗ ਸਟੇਸ਼ਨਾਂ 'ਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

Punjab Lok Sabha Election 2024 Live Update: 1 ਜੂਨ ਨੂੰ ਲੋਕ ਸਭਾ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਲੋਕ ਸਭਾ ਸੀਟਾਂ 'ਤੇ ਜਾਰੀ ਹੈ। ਇਨ੍ਹਾਂ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ, ਉੜੀਸਾ, ਪੱਛਮੀ ਬੰਗਾਲ, ਝਾਰਖੰਡ ਅਤੇ ਚੰਡੀਗੜ੍ਹ ਦੇ ਹਲਕੇ ਸ਼ਾਮਲ ਹਨ। ਇਸ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੀਆਂ ਹਸਤੀਆਂ ਦੀ ਜਿੱਤ ਜਾਂ ਹਾਰ ਦਾ ਫੈਸਲਾ ਚੋਣਾਂ ਦੇ ਆਖਰੀ ਪੜਾਅ 'ਚ ਹੀ ਕਰਨਾ ਹੋਵੇਗਾ।

ਸਾਰੀਆਂ ਸੀਟਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਖ਼ਤਮ ਹੋਵੇਗੀ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।


ਆਖਰੀ ਪੜਾਅ ਵਿੱਚ 904 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕੁੱਲ ਉਮੀਦਵਾਰਾਂ ਵਿੱਚੋਂ 134 ਬਿਹਾਰ, 144 ਉੱਤਰ ਪ੍ਰਦੇਸ਼, 66 ਉੜੀਸਾ, 52 ਝਾਰਖੰਡ, 328 ਪੰਜਾਬ, 37 ਹਿਮਾਚਲ ਪ੍ਰਦੇਸ਼ ਅਤੇ ਚਾਰ ਚੰਡੀਗੜ੍ਹ ਤੋਂ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੀਸਾ ਭਾਰਤੀ, ਡਾ. ਰਾਮਕ੍ਰਿਪਾਲ ਯਾਦਵ, ਪਵਨ ਸਿੰਘ, ਉਪੇਂਦਰ ਕੁਸ਼ਵਾਹਾ, ਕੰਗਨਾ ਰਣੌਤ, ਰਵੀ ਕਿਸ਼ਨ, ਅਨੁਰਾਗ ਠਾਕੁਰ, ਅਭਿਸ਼ੇਕ ਬੈਨਰਜੀ, ਅਫਜ਼ਲ ਅੰਸਾਰੀ, ਮਨੀਸ਼ ਤਿਵਾੜੀ, ਹਰਸਿਮਰਤ ਕੌਰ ਬਾਦਲ ਆਦਿ ਸ਼ਾਮਲ ਹਨ।

ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ  ਚਾਰ ਵਾਰ ਸੰਸਦ ਮੈਂਬਰ ਪ੍ਰਨੀਤ ਕੌਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤਿੰਨ ਵਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਰਵਨੀਤ ਸਿੰਘ ਬਿੱਟੂ ਚੋਣ ਮੈਦਾਨ ਵਿੱਚ ਹਨ।

ਸੂਬੇ ਵਿੱਚ 1996 ਤੋਂ ਬਾਅਦ ਪਹਿਲੀ ਵਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਦਮ 'ਤੇ ਲੋਕ ਸਭਾ ਚੋਣਾਂ ਲੜ ਰਹੇ ਹਨ। ਦੂਜੇ ਪਾਸੇ ‘ਇੰਡੀਆ ਅਲਾਇੰਸ’ ਦੀਆਂ ਦੋ ਪਾਰਟੀਆਂ (ਕਾਂਗਰਸ ਅਤੇ ‘ਆਪ) ਨੇ ਆਪੋ-ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਆਮ ਆਦਮੀ ਪਾਰਟੀ ਨੇ ਪੰਜ ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ (ਅੰਮ੍ਰਿਤਸਰ), ਲਾਲਜੀਤ ਸਿੰਘ ਭੁੱਲਰ (ਖਡੂਰ ਸਾਹਿਬ), ਗੁਰਮੀਤ ਸਿੰਘ ਖੁੱਡੀਆਂ (ਬਠਿੰਡਾ), ਗੁਰਮੀਤ ਸਿੰਘ ਮੀਤ ਹੇਅਰ (ਸੰਗਰੂਰ) ਅਤੇ ਬਲਬੀਰ ਸਿੰਘ (ਪਟਿਆਲਾ) ਨੂੰ ਮੈਦਾਨ ਵਿੱਚ ਉਤਾਰਿਆ ਹੈ।

ਕਾਂਗਰਸ ਦੇ ਸੁਖਪਾਲ ਖਹਿਰਾ ਸੰਗਰੂਰ ਤੋਂ ਚੋਣ ਲੜ ਰਹੇ ਹਨ ਜਦਕਿ ਫਰੀਦਕੋਟ ਸੀਟ ਤੋਂ ‘ਆਪ’ ਵੱਲੋਂ ਕਰਮਜੀਤ ਸਿੰਘ ਅਨਮੋਲ ਅਤੇ ਭਾਜਪਾ ਵੱਲੋਂ ਹੰਸ ਰਾਜ ਹੰਸ ਚੋਣ ਮੈਦਾਨ ਵਿੱਚ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਸੀਟ ਤੋਂ ਅਤੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਰਾਖਵੇਂ ਸੰਸਦੀ ਹਲਕੇ ਤੋਂ ਚੋਣ ਲੜ ਰਹੇ ਹਨ। ਉਹ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਕਾਤਲਾਂ ਵਿੱਚੋਂ ਇੱਕ ਬੇਅੰਤ ਸਿੰਘ ਦਾ ਪੁੱਤਰ ਹੈ।

ਗਰਮੀ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ 'ਤੇ ਠੰਡੇ ਪਾਣੀ, ਛਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਲੋੜੀਂਦੀ ਮਾਤਰਾ 'ਚ ਓ.ਆਰ.ਐੱਸ. ਅਤੇ ਮੈਡੀਕਲ ਕਿੱਟਾਂ ਵੀ ਰੱਖੀਆਂ ਜਾਣਗੀਆਂ।

ਇਹ ਵੀ ਪੜ੍ਹੋ: ਇਤਿਹਾਸ ਤੇ ਸਭਿਆਚਾਰਕ ਪੱਖ ਤੋਂ ਮਾਝਾ ਖੇਤਰ ਦਾ ਹੈ ਵਿਸ਼ੇਸ਼ ਮਹੱਤਵ, 1 ਜੂਨ ਤੋਂ ਪਹਿਲਾਂ ਸੀਟਾਂ 'ਤੇ ਮਾਰੋ ਇੱਕ ਝਾਤ

- PTC NEWS

Top News view more...

Latest News view more...

PTC NETWORK