Sun, Jul 20, 2025
Whatsapp

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਚਾਚਾ ਸਮੇਤ 6 'ਤੇ ਲਾਈ 751, 14 ਦਿਨ ਲਈ ਅੰਮ੍ਰਿਤਸਰ ਜੇਲ੍ਹ ਭੇਜਿਆ

Reported by:  PTC News Desk  Edited by:  KRISHAN KUMAR SHARMA -- April 07th 2024 06:10 PM -- Updated: April 07th 2024 09:33 PM
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਚਾਚਾ ਸਮੇਤ 6 'ਤੇ ਲਾਈ 751, 14 ਦਿਨ ਲਈ ਅੰਮ੍ਰਿਤਸਰ ਜੇਲ੍ਹ ਭੇਜਿਆ

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਚਾਚਾ ਸਮੇਤ 6 'ਤੇ ਲਾਈ 751, 14 ਦਿਨ ਲਈ ਅੰਮ੍ਰਿਤਸਰ ਜੇਲ੍ਹ ਭੇਜਿਆ

ਪੀਟੀਸੀ ਨਿਊਜ਼ ਡੈਸਕ: ਵਾਰਿਸ ਪੰਜਾਬ ਦੇ ਜਥੇਬੰਦੀ ਦੇ (waris-punjab-de) ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਪੁਲਿਸ (punjab-police) ਨੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ (Amritpal Singh Mother) ਅਤੇ ਚਾਚਾ ਸੁਖਚੈਨ ਸਿੰਘ ਸਮੇਤ 6 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਉਪਰੰਤ ਸ਼ਾਮ ਸਮੇਂ ਮਾਤਾ ਬਲਵਿੰਦਰ ਕੌਰ ਸਮੇਤ ਸਾਰੇ 6 ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ 751 ਲਾ ਕੇ 14 ਦਿਨ ਲਈ ਅੰਮ੍ਰਿਤਸਰ ਜੇਲ 'ਚ ਭੇਜ ਦਿੱਤਾ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਜਿਨ੍ਹਾਂ 'ਤੇ ਪੰਜਾਬ ਪੁਲਿਸ ਵੱਲੋਂ ਦੂਜੀ ਵਾਰ ਨੈਸ਼ਨਲ ਸਿਕਿਓਰਿਟੀ ਐਕਟ (NSA) ਲਗਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਪੰਜਾਬ ਪੁਲਿਸ ਵੱਲੋਂ ਕੋਈ ਗੱਲ ਨਹੀਂ ਸੁਣੀ ਜਾ ਰਹੀ। ਇਸ ਦੇ ਰੋਸ ਵੱਜੋਂ 8 ਤਰੀਕ ਨੂੰ ਹੁਣ ਚੇਤਨਾ ਮਾਰਚ ਕੀਤਾ ਜਾਣਾ ਸੀ, ਪਰੰਤੂ ਪੰਜਾਬ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਮਾਤਾ ਬਲਵਿੰਦਰ ਕੌਰ ਤੇ ਚਾਚਾ ਸੁਖਚੈਨ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ।


ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਤੇ ਸੁਖਚੈਨ ਸਿੰਘ ਤੋਂ ਇਲਾਵਾ 3 ਹੋਰਨਾਂ ਬੀਬੀਆਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਜਾਣ ਮੌਕੇ ਗੋਲਡਨ ਗੇਟ ਤੋਂ ਹਿਰਾਸਤ 'ਚ ਲਿਆ ਗਿਆ। ਇਹ ਚੇਤਨਾ ਮਾਰਚ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਕਲ ਕੱਢਿਆ ਜਾਣਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸਖਤ ਨਿਖੇਧੀ

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਹਿਰਾਸਤ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕੀਤੀ ਹੈ।

ਉਨ੍ਹਾਂ ਕਿਹਾ, ''ਭਗਵੰਤ ਮਾਨਾ ! ਆਪ ਤੂੰ ਲਾਲਾ ਕੇਜਰੀਵਾਲ ਲਈ ਪ੍ਰਦਰਸ਼ਨ ਕਰਦਾ ਫਿਰਦਾ ਏਂ ਤੇ ਨਵੀਂ ਵਿਆਹੀ ਬੀਬੀ ਵਾਂਗ ਕੇਜਰੀਵਾਲ ਲਈ "ਵਰਤ" ਰੱਖਦਾ ਫਿਰਦਾ ਏਂ। ਭਾਈ ਅੰਮ੍ਰਿਤਪਾਲ ਸਿੰਘ ਤੇ ਉਨਾਂ ਦੇ ਸਾਥੀਆਂ ਲਈ ਇਨਸਾਫ ਦੀ ਖਾਤਿਰ ਸ਼ਾਂਤਮਈ ਸੰਘਰਸ਼ ਕਰ ਰਹੀ ਸੰਗਤ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਜੀ ਨੂੰ ਹਿਰਾਸਤ ਵਿੱਚ ਲੈਣਾ ਸਿੱਖਾਂ ਨੂੰ ਚੈਲਿੰਜ ਕਰਨਾ ਹੈ। ਕੀ ਅੱਜ ਇਨਸਾਫ ਲੈਣ ਲਈ ਸਿੱਖ ਪੰਜਾਬ ਦੀ ਧਰਤੀ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੱਕ ਸ਼ਾਂਤਮਈ ਚੇਤਨਾ ਮਾਰਚ ਵੀ ਨਹੀਂ ਕਰ ਸਕਦੇ?''

ਭਗਵੰਤ ਮਾਨਾ ! ਆਪ ਤੂੰ ਲਾਲਾ ਕੇਜਰੀਵਾਲ ਲਈ ਪ੍ਰਦਰਸ਼ਨ ਕਰਦਾ ਫਿਰਦਾ ਏਂ ਤੇ ਨਵੀਂ ਵਿਆਹੀ ਬੀਬੀ ਵਾਂਗ ਕੇਜਰੀਵਾਲ ਲਈ "ਵਰਤ" ਰੱਖਦਾ ਫਿਰਦਾ... Posted by Virsa Singh Valtoha on Sunday, April 7, 2024

ਉਨ੍ਹਾਂ ਅੱਗੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ 8 ਮਾਰਚ ਦੇ ਸ਼ਾਂਤਮਈ ਚੇਤਨਾ ਮਾਰਚ ਦੇ ਪ੍ਰੋਗਰਾਮ ਨੂੰ ਫੇਲ ਕਰਨ ਤੇ ਸਿੱਖ ਸੰਗਤ ਵਿੱਚ ਦਹਿਸ਼ਤ ਪੈਦਾ ਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਚੁੱਕੇ ਗਏ ਇਸ ਘਟੀਆ ਕਦਮ ਦੀ ਉਹ ਨਿੰਦਾ ਕਰਦਾ ਹਾਂ।

ਇਹ ਵੀ ਪੜ੍ਹੋ:

- RR vs RCB ਮੈਚ 'ਚ 13 ਛੱਕੇ, ਹੁਣ ਰਾਜਸਥਾਨ ਰਾਇਲਜ਼ 78 ਘਰਾਂ 'ਚ ਲਗਾਏਗਾ ਸੋਲਰ ਪੈਨਲ

- ਕਰਨਾਟਕ 'ਚ ਮੰਦਿਰ ਮੇਲੇ ਲਈ ਰਵਾਨਾ ਹੋਇਆ 100 ਫੁੱਟ ਉੱਚਾ ਰੱਥ ਡਿੱਗਿਆ, ਵਾਲ-ਵਾਲ ਬਚੇ ਸ਼ਰਧਾਲੂ

- Chaitra Navratri 2024 : ਚੈਤਰ ਨਵਰਾਤਰੀ ਕਦੋਂ ਹੈ? ਜਾਣੋ ਮਹੱਤਵ ਤੇ ਕਲਸ਼ ਸਥਾਪਨਾ ਕਰਨ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਖ਼ਾਸ ਧਿਆਨ

- RBI ਸ਼ੁਰੂ ਕਰੇਗਾ UPI ਰਾਹੀਂ ਕੈਸ਼ ਡਿਪਾਜ਼ਿਟ ਸਹੂਲਤ, ਜਾਣੋ ਕਦੋਂ ਹੋਵੇਗੀ ਸ਼ੁਰੂ

-

Top News view more...

Latest News view more...

PTC NETWORK
PTC NETWORK