Punjab Budget Session: ਸਦਨ ’ਚ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਹੋਇਆ ਹੰਗਾਮਾ, ਭਲਕੇ 10 ਵਜੇ ਲਈ ਮੁਲਤਵੀ ਸਦਨ ਦੀ ਕਾਰਵਾਈ
Punjab Budget Session: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਚੌਥਾ ਦੂਜਾ ਦਿਨ ਹੈ। ਪ੍ਰਸ਼ਨਕਾਲ ਦੇ ਨਾਲ ਸਦਨ ਦੀ ਕਾਰਵਾਈ ਸ਼ੁਰੂ ਹੋਈ। ਅੱਜ ਵੀ ਸਦਨ ’ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਫਿਲਹਾਲ ਸਦਨ ਦੀ ਕਾਰਵਾਈ ਭਲਕੇ 10 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ।
Fourth (Budget) session of 16th Punjab Vidhan Sabha March 6, 2023
https://t.co/NayYM25avA
— Government of Punjab (@PunjabGovtIndia) March 9, 2023
ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਸਦਨ ’ਚ ਕਾਰਵਾਈ ਦੌਰਾਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਕਾਂਗਰਸ ਵੱਲੋਂ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਨੇ ਬਲਤੇਜ ਪੰਨੂ ਦਾ ਨਾਂ ਲੈ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਮਾਪਿਆਂ ਨੇ ਬਲਤੇਜ ਪੰਨੂ ਦਾ ਨਾਂ ਲਿਆ ਹੈ ਤਾਂ ਉਸ ਖਿਲਾਫ ਕਾਰਵਾਈ ਕਦੋਂ ਕੀਤੀ ਜਾਵੇਗੀ।
ਦੱਸ ਦਈਏ ਕਿ ਵਿਰੋਧੀ ਧਿਰਾਂ ਸਰਕਾਰ ਨੂੰ ਵੱਖੋ ਵੱਖ ਮੁੱਦਿਆਂ ’ਤੇ ਘੇਰਨ ਦੀ ਤਿਆਰੀ ’ਚ ਹਨ। ਇਸ ਤੋਂ ਪਹਿਲਾਂ ਸਦਨ ’ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।
#ਚਲੋ_ਚੰਡੀਗੜ੍ਹ #ਚਲੋ_ਚੰਡੀਗੜ੍ਹ
ਆਮ ਆਦਮੀ ਪਾਰਟੀ ਰਾਜ ਵਿੱ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਅਤੇ ਸਿਰ ਚੁੱਕ ਰਹੀਆਂ ਵੱਖ-ਵਾਦੀ ਤਾਕਤਾਂ ਦੇ ਖਿਲਾਫ#ਵਿਧਾਨਸਭਾ #ਦਾ #ਘਿਰਾਓ
ਮਿਤੀ 9 ਮਾਰਚ 2023
ਸਮਾਂ : ਸਵੇਰੇ 10 ਵਜੇ#Punjab pic.twitter.com/6YDyBrUMvt — Ashwani Sharma (@AshwaniSBJP) March 9, 2023
ਵਿਧਾਨਸਭਾ ਘੇਰਨ ਦੀ ਤਿਆਰੀ ’ਚ ਭਾਜਪਾ: ਇੱਕ ਪਾਸੇ ਜਿੱਥੇ ਸਦਨ ਦੀ ਕਾਰਵਾਈ ’ਚ ਹੰਗਾਮੇ ਦੇ ਆਸਾਰ ਹਨ ਉੱਥੇ ਹੀ ਦੂਜੇ ਪਾਸੇ ਭਾਜਪਾ ਵੱਲੋਂ ਕਾਨੂੰਨ ਵਿਵਸਥਾ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਪਾਰਟੀ ਦਫ਼ਤਰ ਸੈਕਟਰ 37 ਤੋਂ ਭਾਜਪਾ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਵਿਧਾਨਸਭਾ ਵੱਲ ਕੂਚ ਕੀਤਾ ਜਾਵੇਗਾ।
ਭਲਕੇ ਪੇਸ਼ ਕੀਤਾ ਜਾਵੇਗਾ ਬਜਟ: ਦੱਸ ਦਈਏ ਕਿ ਬਜਟ ਇਜਲਾਸ 24 ਮਾਰਚ ਤੱਕ ਦੋ ਹਿੱਸਿਆਂ ’ਚ 8 ਦਿਨ ਤੱਕ ਚੱਲੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 2023-24 ਵਰ੍ਹੇ ਦਾ ਬਜਟ 10 ਮਾਰਚ ਨੂੰ ਪੇਸ਼ ਕਰਨਗੇ। ਜਿਸ ਉੱਤੇ ਸਾਰਿਆਂ ਦੀਆਂ ਨਜ਼ਰਾਂ ਹਨ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਜਾਣ ਸਮੇਂ ਟਿਪਰ ਤੇ ਮੋਟਰ ਸਾਇਕਲ ਦਰਮਿਆਨ ਹਾਦਸੇ 'ਚ ਨੌਜਵਾਨਾਂ ਦੀ ਮੌਤ
- PTC NEWS