Thu, Mar 23, 2023
Whatsapp

ਸ੍ਰੀ ਅਨੰਦਪੁਰ ਸਾਹਿਬ ਜਾਣ ਸਮੇਂ ਟਿਪਰ ਤੇ ਮੋਟਰ ਸਾਇਕਲ ਦਰਮਿਆਨ ਹਾਦਸੇ 'ਚ ਨੌਜਵਾਨਾਂ ਦੀ ਮੌਤ

ਖਡੂਰ ਸਾਹਿਬ ਦੇ ਪਿੰਡ ਕਿਸ਼ਨਪੁਰਾ ਕਲਾਂ ਦੇ ਨੌਜਵਾਨ ਪੰਜ ਮੋਟਰ ਸਾਇਕਲਾਂ ਉਪਰ ਸਵਾਰ ਹੋ ਕੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜੋੜਮੇਲੇ 'ਤੇ ਜਾ ਰਹੇ ਸਨ। ਜਦੋਂ ਇਹ ਨੌਜਵਾਨ ਦੋਰਾਹਾ ਨਹਿਰ ਤੋਂ ਲੰਘ ਰਹੇ ਸਨ ਤਾਂ ਇੱਕ ਮੋਟਰ ਸਾਇਕਲ ਨੂੰ ਉਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟਿਪਰ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਨਾਲ ਦੁਰਘਟਨਾ ਦਾ ਸ਼ਿਕਾਰ ਹੋ ਗਏ।

Written by  Jasmeet Singh -- March 08th 2023 06:59 PM -- Updated: March 08th 2023 07:07 PM
ਸ੍ਰੀ ਅਨੰਦਪੁਰ ਸਾਹਿਬ ਜਾਣ ਸਮੇਂ ਟਿਪਰ ਤੇ ਮੋਟਰ ਸਾਇਕਲ ਦਰਮਿਆਨ ਹਾਦਸੇ 'ਚ ਨੌਜਵਾਨਾਂ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ ਜਾਣ ਸਮੇਂ ਟਿਪਰ ਤੇ ਮੋਟਰ ਸਾਇਕਲ ਦਰਮਿਆਨ ਹਾਦਸੇ 'ਚ ਨੌਜਵਾਨਾਂ ਦੀ ਮੌਤ

Accident News: ਖਡੂਰ ਸਾਹਿਬ ਦੇ ਪਿੰਡ ਕਿਸ਼ਨਪੁਰਾ ਕਲਾਂ ਦੇ ਨੌਜਵਾਨ ਪੰਜ ਮੋਟਰ ਸਾਇਕਲਾਂ ਉਪਰ ਸਵਾਰ ਹੋ ਕੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜੋੜਮੇਲੇ 'ਤੇ ਜਾ ਰਹੇ ਸਨ। ਜਦੋਂ ਇਹ ਨੌਜਵਾਨ ਦੋਰਾਹਾ ਨਹਿਰ ਤੋਂ ਲੰਘ ਰਹੇ ਸਨ ਤਾਂ ਇੱਕ ਮੋਟਰ ਸਾਇਕਲ ਨੂੰ ਉਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟਿਪਰ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਨਾਲ ਦੁਰਘਟਨਾ ਦਾ ਸ਼ਿਕਾਰ ਹੋ ਗਏ। 

ਜਿਸ ਦੌਰਾਨ ਇੱਕ ਨੌਜਵਾਨ ਹਰਜੋਤ ਸਿੰਘ ਪੁੱਤਰ ਬੋਹੜ ਸਿੰਘ (17 ਸਾਲ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਸਰੇ ਅਕਾਸ਼ਦੀਪ ਸਿੰਘ ਪੁੱਤਰ ਕੇਵਲ ਸਿੰਘ (15 ਸਾਲ) ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜੋ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਬੀਤੀ ਰਾਤ 11 ਵਜੇ ਦਮ ਤੋੜ ਗਿਆ। 


ਇਨ੍ਹਾਂ ਦੇ ਸਾਥੀ ਤੀਜੇ ਨੌਜਵਾਨ ਹਰਮਨਦੀਪ ਸਿੰਘ (18 ਸਾਲ) ਦੇ ਦੋਵੇਂ ਗਿਟੇ ਟੱਟ ਗਏ ਹਨ। ਜਿਸ ਦਾ ਇੱਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਨੌਜਵਾਨ ਗਰੀਬ ਮਜ਼੍ਹਬੀ ਸਿੱਖ ਘਰਾਂ ਦੇ ਲੜਕੇ ਸਨ। 

ਇਸ ਅਨਹੋਣੀ ਦੁਰਘਟਨਾ ਦੀ ਖ਼ਬਰ ਸੁਣਨ ਨਾਲ ਪਿੰਡ ਅੰਦਰ ਮਾਤਮ ਛਾ ਗਿਆ ਅਤੇ ਨਗਰ ਨਿਵਾਸੀ ਲੋਕ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।

- PTC NEWS

adv-img

Top News view more...

Latest News view more...