Mon, May 20, 2024
Whatsapp

ਰਵੀ ਸਿਨਹਾ: ਕੌਣ ਹਨ ਭਾਰਤ ਦੀ ਖੂਫੀਆ ਏਜੰਸੀ ਦੇ ਨਵੇਂ ਮੁਖੀ, ਇਥੇ ਜਾਣੋ

Written by  Jasmeet Singh -- June 19th 2023 03:50 PM -- Updated: June 19th 2023 03:58 PM
ਰਵੀ ਸਿਨਹਾ: ਕੌਣ ਹਨ ਭਾਰਤ ਦੀ ਖੂਫੀਆ ਏਜੰਸੀ ਦੇ ਨਵੇਂ ਮੁਖੀ, ਇਥੇ ਜਾਣੋ

ਰਵੀ ਸਿਨਹਾ: ਕੌਣ ਹਨ ਭਾਰਤ ਦੀ ਖੂਫੀਆ ਏਜੰਸੀ ਦੇ ਨਵੇਂ ਮੁਖੀ, ਇਥੇ ਜਾਣੋ

ਨਵੀਂ ਦਿੱਲੀ: ਕੇਂਦਰ ਦੇ ਗ੍ਰਹਿ ਵਿਭਾਗ ਵਿੱਚ ਛੱਤੀਸਗੜ੍ਹ ਦੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਦੀ ਪੁੱਛਗਿੱਛ ਵਧ ਗਈ ਹੈ। ਇਹੀ ਕਾਰਨ ਹੈ ਕਿ ਕੇਂਦਰ ਦਾ ਗ੍ਰਹਿ ਵਿਭਾਗ ਲਗਾਤਾਰ ਛੱਤੀਸਗੜ੍ਹ ਕੇਡਰ ਦੇ ਆਈ.ਪੀ.ਐੱਸ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਰਿਹਾ ਹੈ। ਤਾਜ਼ਾ ਨਿਯੁਕਤੀ ਦੇਸ਼ ਦੀ ਸਭ ਤੋਂ ਮਹੱਤਵਪੂਰਨ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਭਾਵ 'RAW' ਨਾਲ ਸਬੰਧਤ ਹੈ। ਆਈ.ਪੀ.ਐੱਸ ਰਵੀ ਸਿਨਹਾ ਨੂੰ RAW ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਕੈਬਨਿਟ ਕਮੇਟੀ ਨੇ ਛੱਤੀਸਗੜ੍ਹ ਕੇਡਰ ਦੇ 1988 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਰਵੀ ਸਿਨਹਾ ਦੇ ਰਾਅ ਦੇ ਮੁਖੀ ਵਜੋਂ  ਨਿਯੁਕਤੀ 'ਤੇ ਮੋਹਰ ਲਾ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਕੱਲ੍ਹ ਵੀ ਸੂਬਾ ਕੇਡਰ ਦੇ ਦੋ ਆਈ.ਪੀ.ਐੱਸ ਅਧਿਕਾਰੀਆਂ ਨੇਹਾ ਚੰਪਾਵਤ ਅਤੇ ਅਭਿਸ਼ੇਕ ਪਾਠਕ ਨੂੰ ਕੇਂਦਰ ਸਰਕਾਰ ਵੱਲੋਂ ਅਹਿਮ ਵਿਭਾਗ ਸੌਂਪੇ ਗਏ ਸਨ। ਨੇਹਾ ਚੰਪਾਵਤ ਨੂੰ ਐੱਨ.ਸੀ.ਆਰ.ਬੀ ਯਾਨੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਿੱਚ ਆਈ.ਜੀ. ਨਿਯੁਕਤ ਕੀਤਾ ਗਿਆ, ਜਦੋਂਕਿ ਅਭਿਸ਼ੇਕ ਪਾਠਕ ਨੂੰ ਬੀ.ਐੱਸ.ਐੱਫ ਦਾ ਆਈ.ਜੀ. ਨਿਯੁਕਤ ਕੀਤਾ ਗਿਆ। ਨੇਹਾ ਚੰਪਾਵਤ ਇਸ ਤੋਂ ਪਹਿਲਾਂ ਗ੍ਰਹਿ ਵਿਭਾਗ ਦੀ ਪਹਿਲੀ ਮਹਿਲਾ ਵਿਸ਼ੇਸ਼ ਸਕੱਤਰ ਸੀ। ਦੋਵੇਂ ਅਧਿਕਾਰੀ 2004 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਹਨ।


ਕਿਨ੍ਹੇ ਚਿਰਾਂ ਲਈ ਕੀਤੀ ਗਈ ਹੈ ਨਿਯੁਕਤੀ ...?

ਆਈ.ਪੀ.ਐੱਸ ਸਿਨਹਾ ਦੀ ਨਿਯੁਕਤੀ ਦੋ ਸਾਲਾਂ ਦੀ ਮਿਆਦ ਲਈ ਕੀਤੀ ਗਈ ਹੈ। ਸਿਨਹਾ ਤਤਕਾਲੀ ਮੁਖੀ ਸਾਮੰਤ ਕੁਮਾਰ ਗੋਇਲ ਦੀ ਥਾਂ ਲੈਣਗੇ, ਜੋ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਰਵੀ ਸਿਨਹਾ ਪਿਛਲੇ 7 ਸਾਲਾਂ ਤੋਂ ਰਾਅ ਦੇ ਆਪ੍ਰੇਸ਼ਨਲ ਡਿਵੀਜ਼ਨ ਵਿੱਚ ਸੇਵਾ ਨਿਭਾਅ ਰਹੇ ਹਨ।

PMO ਦੇ ਅਧੀਨ ਕੰਮ ਕਰਦਾ ਹੈ ਰਾਅ ਮੁਖੀ

ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਦੱਸ ਦੇਈਏ ਕਿ ਰਾਅ (RAW) ਭਾਰਤ ਦੀ ਅੰਤਰਰਾਸ਼ਟਰੀ ਖੁਫੀਆ ਸੰਸਥਾ ਹੈ, ਜੋ ਸਿੱਧੇ PMO ਦੇ ਅਧੀਨ ਕੰਮ ਕਰਦੀ ਹੈ। ਸਤੰਬਰ 1968 ਵਿੱਚ ਬਣੀ ਇਸ ਸੰਸਥਾ ਦਾ ਮੁੱਖ ਕੰਮ ਸੂਚਨਾ ਇਕੱਠੀ ਕਰਨਾ, ਅੱਤਵਾਦ ਨੂੰ ਰੋਕਣਾ ਅਤੇ ਗੁਪਤ ਕਾਰਵਾਈਆਂ ਕਰਨਾ ਹੈ। ਨਾਲ ਹੀ ਇਹ ਵਿਦੇਸ਼ੀ ਸਰਕਾਰਾਂ, ਕੰਪਨੀਆਂ ਅਤੇ ਮਨੁੱਖਾਂ ਤੋਂ ਪ੍ਰਾਪਤ ਜਾਣਕਾਰੀ 'ਤੇ ਕੰਮ ਕਰਦਾ ਹੈ ਤਾਂ ਜੋ ਭਾਰਤੀ ਨੀਤੀ ਨਿਰਮਾਤਾਵਾਂ ਨੂੰ ਸਹੀ ਸਲਾਹ ਦਿੱਤੀ ਜਾ ਸਕੇ।

1962 ਦੀ ਭਾਰਤ-ਚੀਨ ਜੰਗ ਅਤੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ, ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਕੰਮ 'ਤੇ ਉਠੇ ਸਵਾਲਾਂ ਦੇ ਵਿਚਕਾਰ ਭਾਰਤ ਸਰਕਾਰ ਨੂੰ ਅਜਿਹੀ ਸੰਸਥਾ ਦੀ ਲੋੜ ਮਹਿਸੂਸ ਹੋਈ, ਜੋ ਇੱਕ ਸੁਤੰਤਰ ਰੂਪ ਅਤੇ ਕੁਸ਼ਲ ਢੰਗ ਵਿੱਚ ਬਾਹਰੀ ਜਾਣਕਾਰੀ ਇਕੱਠੀ ਕਰ ਸਕੇ। ਇਸ ਤੋਂ ਬਾਅਦ ਰਾਮੇਸ਼ਵਰ ਨਾਥ ਕਾਓ ਦੀ ਅਗਵਾਈ ਹੇਠ ਰਿਸਰਚ ਐਂਡ ਐਨਾਲੀਸਿਸ ਵਿੰਗ (ਆਰਐਂਡਏਡਬਲਯੂ) ਦਾ ਗਠਨ ਕੀਤਾ ਗਿਆ।

30 ਜੂਨ ਨੂੰ ਖਤਮ ਹੋ ਰਿਹਾ ਮੌਜੂਦਾ ਰਾਅ ਮੁਖੀ ਦਾ ਕਾਰਜਕਾਲ 

ਰਾਅ ਦੇ ਮੌਜੂਦਾ ਚੀਫ਼ ਆਈ.ਪੀ.ਐੱਸ ਸਾਮੰਤ ਕੁਮਾਰ ਗੋਇਲ

ਸਿਨਹਾ ਨੇ ਸਾਮੰਤ ਕੁਮਾਰ ਗੋਇਲ ਦੀ ਥਾਂ ਲਈ ਹੈ, ਜਿਨ੍ਹਾਂ ਦਾ ਕਾਰਜਕਾਲ 30 ਜੂਨ 2023 ਨੂੰ ਖਤਮ ਹੋ ਰਿਹਾ ਹੈ। ਸੋਮਵਾਰ ਨੂੰ ਪਰਸੋਨਲ ਮੰਤਰਾਲੇ ਦੇ ਹੁਕਮਾਂ ਵਿੱਚ ਕਿਹਾ ਗਿਆ ਕਿ ਭਾਰਤ ਦੀ ਖੁਫੀਆ ਏਜੰਸੀ ਰਾਅ ਦੇ ਸੀਨੀਅਰ ਆਈ.ਪੀ.ਐੱਸ ਅਧਿਕਾਰੀ ਰਵੀ ਸਿਨਹਾ ਨੂੰ ਸੰਸਥਾ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਕੇਡਰ ਦੇ ਆਈ.ਪੀ.ਐੱਸ. ਅਧਿਕਾਰੀ ਸਾਮੰਤ ਗੋਇਲ ਦੇ ਰਾਅ ਮੁਖੀ ਦੇ ਕਾਰਜਕਾਲ ਦੌਰਾਨ ਭਾਰਤ ਨੇ ਕਈ ਪ੍ਰਾਪਤੀਆਂ ਹਾਸਿਲ ਕੀਤੀਆਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੇ ਬਾਲਾਕੋਟ ਹਵਾਈ ਹਮਲੇ ਅਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਕੰਮ ਕੀਤਾ ਗਿਆ।

ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆਈ.ਪੀ.ਐੱਸ ਰਵੀ ਸਿਨਹਾ 

ਰਵੀ ਸਿਨਹਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਤੋਂ ਆਉਂਦੇ ਹਨ। ਰਵੀ ਸਿਨਹਾ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਪੜ੍ਹਾਈ ਕੀਤੀ ਹੈ। ਸਾਲ 1988 ਵਿੱਚ UPSC ਦੀ ਪ੍ਰੀਖਿਆ ਪਾਸ ਕੀਤੀ ਅਤੇ ਭਾਰਤੀ ਪੁਲਿਸ ਸੇਵਾ ਦੇ ਇੱਕ ਅਧਿਕਾਰੀ ਵਜੋਂ ਮੱਧ ਪ੍ਰਦੇਸ਼ ਕੇਡਰ ਪ੍ਰਾਪਤ ਕੀਤਾ। ਹਾਲਾਂਕਿ ਸਾਲ 2000 ਵਿੱਚ ਜਦੋਂ ਤਤਕਾਲੀ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਮੱਧ ਪ੍ਰਦੇਸ਼ ਦੇ ਕਬਾਇਲੀ ਬਹੁਲ ਖੇਤਰਾਂ ਨੂੰ ਤੋੜ ਕੇ ਛੱਤੀਸਗੜ੍ਹ ਰਾਜ ਬਣਾਇਆ, ਸਿਨਹਾ ਤਕਨੀਕੀ ਤੌਰ 'ਤੇ ਛੱਤੀਸਗੜ੍ਹ ਕੇਡਰ ਵਿੱਚ ਚਲੇ ਗਏ।

ਫ਼ਿਲਹਾਲ ਇਸ ਅਹੁਦੇ 'ਤੇ ਕੰਮ ਕਰ ਰਹੇ ਨੇ ਸਿਨਹਾ

ਆਈ.ਪੀ.ਐੱਸ ਰਵੀ ਸਿਨਹਾ ਇਸ ਸਮੇਂ ਕੈਬਨਿਟ ਸਕੱਤਰੇਤ ਵਿੱਚ ਪ੍ਰਿੰਸੀਪਲ ਸਟਾਫ ਅਫਸਰ (ਪੀਐਸਓ) ਹਨ। ਇਹ ਅਹੁਦਾ ਵਿਸ਼ੇਸ਼ ਸਕੱਤਰ ਰੈਂਕ ਦਾ ਹੈ। ਹੁਣ ਉਨ੍ਹਾਂ ਦੀ ਅਗਲੀ ਪੋਸਟਿੰਗ R&AW ਵਿੱਚ ਚੀਫ ਦੇ ਅਹੁਦੇ 'ਤੇ ਹੋਵੇਗੀ। ਦੱਸ ਦੇਈਏ ਕਿ ਵਿਦੇਸ਼ੀ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ RAW ਦੀ ਹੈ। ਜੇਕਰ ਕਿਸੇ ਦੇਸ਼ ਦੇ ਵਿਕਾਸ ਦਾ ਭਾਰਤ 'ਤੇ ਅਸਰ ਪੈ ਸਕਦਾ ਹੈ ਤਾਂ ਰਾਅ ਉਸ 'ਤੇ ਨਜ਼ਰ ਰੱਖਦਾ ਹੈ। ਰਾਅ ਕੌਮੀ ਹਿੱਤਾਂ ਲਈ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਹੈ। ਇੰਦਰਾ ਗਾਂਧੀ ਦੀ ਸਰਕਾਰ ਵੇਲੇ ਰਾਅ ਬਣੀ ਸੀ। ਰਾਮੇਸ਼ਵਰ ਨਾਥ ਕਾਓ ਇਸ ਇਸਦੇ ਪਹਿਲੇ ਮੁਖੀ ਸਨ। ਰਾਅ ਦੀ ਰਿਪੋਰਟਿੰਗ ਸਿੱਧੇ ਪ੍ਰਧਾਨ ਮੰਤਰੀ ਨੂੰ ਹੁੰਦੀ ਹੈ।

ਹੋਰ ਖਬਰਾਂ ਵੀ ਪੜ੍ਹੋ: 
'ਆਪ' ਦਾ ਸੀਨੀਅਰ ਯੂਥ ਵਰਕਰ ਨਿਕਲਿਆ ਲੁਧਿਆਣਾ ਲੁੱਟ ਦਾ ਮਾਸਟਰਮਾਈਂਡ, 'ਡਾਕੂ' ਹਸੀਨਾ ਵੀ ਕਾਬੂ
ਲੁਧਿਆਣਾ ਪੁਲਿਸ ਦਾ ਡਾਕੂ ਹਸੀਨਾ ਨੂੰ ਚੈਲੇਂਜ, ਕਿਹਾ- 'ਜਿੰਨੀ ਤੇਜ਼ੀ ਨਾਲ ਭੱਜਣਾ ਭੱਜੋ, ਬਚ ਨਹੀਂ ਸਕਦੇ'
ਲੁਧਿਆਣਾ ਲੁੱਟ ਕਾਂਡ 'ਤੇ ਵੱਡੀ ਅਪਡੇਟ, 'ਡਾਕੂ ਮੋਨਾ' ਨੇ ਸੁੱਖ ਸੁੱਖੀ ਸੀ- CP
ਜਲੰਧਰ 'ਚ ਬਰਫ਼ ਫੈਕਟਰੀ 'ਚੋਂ ਗੈਸ ਹੋਈ ਲੀਕ, ਲੋਕਾਂ ਨੇ ਕਿਹਾ ਸਾਹ ਲੈਣ 'ਚ ਦਿੱਕਤ

- With inputs from agencies

Top News view more...

Latest News view more...

LIVE CHANNELS
LIVE CHANNELS