Fri, Apr 26, 2024
Whatsapp

ਵਿਜੀਲੈਂਸ ਵੱਲੋਂ ਬੰਗਾ ਨਗਰ ਕੌਂਸਲ ਦਾ ਸੇਵਾਮੁਕਤ ਸਹਾਇਕ ਇੰਜੀਨੀਅਰ ਗ੍ਰਿਫ਼ਤਾਰ

Written by  Pardeep Singh -- November 21st 2022 07:19 PM
ਵਿਜੀਲੈਂਸ ਵੱਲੋਂ ਬੰਗਾ ਨਗਰ ਕੌਂਸਲ ਦਾ ਸੇਵਾਮੁਕਤ ਸਹਾਇਕ ਇੰਜੀਨੀਅਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੰਗਾ ਨਗਰ ਕੌਂਸਲ ਦਾ ਸੇਵਾਮੁਕਤ ਸਹਾਇਕ ਇੰਜੀਨੀਅਰ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਵੱਲੋਂ  ਭ੍ਰਿਸ਼ਟਾਚਾਰ ਮਾਮਲੇ ਵਿੱਚ ਨਗਰ ਕੌਂਸਲ ਬੰਗਾ ਦਾ ਸੇਵਾ ਮੁਕਤ ਸਹਾਇਕ ਮਿਊਂਸਪਲ ਇੰਜੀਨੀਅਰ ਰਣਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਮਗਰੋਂ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ ਪੁਲਿਸ ਨੂੰ ਇਕ ਦਿਨ ਦਾ ਰਿਮਾਂਡ ਦਿੱਤਾ ਹੈ।

ਸੇਵਾ ਮੁਕਤ ਸਹਾਇਕ ਮਿਊਂਸਪਲ ਇੰਜੀਨੀਅਰ ਰਣਬੀਰ ਸਿੰਘ ਉੱਤੇ  ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਿੰਨੀ ਸਟੇਡੀਅਮ ਦੀ ਉਸਾਰੀ ਵਿਚ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਨੁਕਸਦਾਰ ਨਿਰਮਾਣ ਕਰਾਉਣ, ਅਹੁਦੇ ਦੀ ਦੁਰਵਰਤੋਂ ਕਰਨ ਅਤੇ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਦੇ ਇਲਜ਼ਾਮ ਹਨ।


ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਨੀਸ਼ ਭਾਰਦਵਾਜ ਵਾਸੀ ਸ਼ੀਤਲਾ ਮੰਦਿਰ ਕਲੋਨੀ, ਬੰਗਾ ਵੱਲੋਂ ਦਰਜ ਸ਼ਿਕਾਇਤ ਦੀ ਪੜਤਾਲ ਦੌਰਾਨ  ਟੈਕਨੀਕਲ ਟੀਮ ਵੱਲੋਂ ਮਿੰਨੀ ਸਟੇਡੀਅਮ ਬੰਗਾ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਲੈ ਕੇ ਸਿੰਚਾਈ ਅਤੇ ਖੋਜ ਸੰਸਥਾ ਇੰਸਟੀਚਿਊਟ ਅੰਮ੍ਰਿਤਸਰ ਤੋਂ ਨਿਰੀਖਣ ਵੀ ਕਰਵਾਇਆ ਗਿਆ। ਇਸ ਲੈਬਾਰਟਰੀ ਤੋਂ ਪ੍ਰਾਪਤ ਰਿਪੋਰਟ ਵਿੱਚ ਮਿੰਨੀ ਸਟੇਡੀਅਮ ਦੀ ਉਸਾਰੀ ਲਈ ਵਰਤੇ ਗਏ ਮੈਟੀਰੀਅਲ ਦੀ ਮਾਤਰਾ ਲੋੜੀਂਦੇ ਮੈਟੀਰੀਅਲ ਨਾਲੋਂ ਘੱਟ ਪਾਈ ਗਈ।

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਟੇਡੀਅਮ ਦਾ ਟੈਂਡਰ ਮੰਨਜੂਰ ਕਰਨ ਮੌਕੇ ਨਗਰ ਕੌਂਸਲ ਬੰਗਾ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਵੀ ਅੱਖੋਂ-ਪਰੋਖੇ ਕਰਦਿਆਂ ਠੇਕੇਦਾਰ ਰਖਵਿੰਦਰ ਕੁਮਾਰ ਨਾਲ ਮਿਲੀ-ਭੁਗਤ ਕਰਕੇ ਸਟੇਡੀਅਮ ਦੀ ਉਸਾਰੀ ਦਾ ਕੰਮ 87.45 ਲੱਖ ਰੁਪਏ ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਤਕਨੀਕੀ ਪਹਿਲੂਆਂ ਨੂੰ ਅੱਖੋਂ ਓਹਲੇ ਕਰਕੇ ਮਿੰਨੀ ਸਟੇਡੀਅਮ ਦੀ ਉਸਾਰੀ ਲਈ ਛੱਪੜ ਵਾਲੀ ਜਮੀਨ ਦੀ ਸਮਰੱਥਾ ਚੈਕ ਕੀਤੇ ਬਿਨਾ ਅਤੇ ਪਹਿਲਾਂ ਡਿਜਾਈਨ ਤਿਆਰ ਕੀਤੇ ਬਿਨਾਂ ਹੀ ਕਰ ਦਿੱਤੀ ਗਈ ਜਿਸ ਕਰਕੇ ਮਾੜੀ ਮਿਆਰ ਗੋਣ ਕਰਕੇ ਚਾਰਦੀਵਾਰੀ ਕਈ ਥਾਵਾਂ ਤੋਂ ਸਮੇ ਤੋਂ ਪਹਿਲਾਂ ਹੀ ਖਰਾਬ ਹੋ ਗਈ ਅਤੇ ਸਟੇਡੀਅਮ ਵਿੱਚ ਬੈਠਣ ਲਈ ਬਣਾਈਆਂ ਪੌੜੀਆਂ ਵੀ ਖਰਾਬ ਹੋ ਗਈਆਂ।

ਬੁਲਾਰੇ ਨੇ ਦੱਸਿਆ ਕਿ ਉਕਤ ਠੇਕੇਦਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਚੈਕ ਕਰਨ ਤੋਂ ਬਿਨਾਂ ਹੀ ਕਰਮਚਾਰੀਆਂ ਵੱਲੋਂ 39,74,304 ਰੁਪਏ ਦੀ ਅਦਾਇਗੀ ਵੀ ਠੇਕੇਦਾਰ ਨੂੰ ਕਰ ਦਿੱਤੀ ਗਈ ਜਦਕਿ ਸਟੇਡੀਅਮ ਦੀ ਉਸਾਰੀ ਦਾ ਕੰਮ ਵੀ ਬੰਦ ਪਿਆ ਸੀ ਜਿਸ ਨਾਲ ਸਰਕਾਰੀ ਪੈਸੇ ਅਤੇ ਮਸ਼ੀਨਰੀ ਦਾ ਨੁਕਸਾਨ ਹੋਇਆ।

ਉਕਤ ਕੁਤਾਹੀਆਂ ਅਤੇ ਅਣਗਹਿਲੀ ਨੂੰ ਦੇਖਦੇ ਹੋਏ ਵਿਜੀਲੈਂਸ ਬਿਉਰੋ ਵੱਲੋਂ ਰਖਵਿੰਦਰ ਕੁਮਾਰ ਠੇਕੇਦਾਰ, ਰਣਬੀਰ ਸਿੰਘ ਸਹਾਇਕ ਮਿਊਂਸਪਲ ਇੰਜੀਨੀਅਰ ਅਤੇ ਵਿਜੇ ਕੁਮਾਰ ਜੇ.ਈ. ਨਗਰ ਕੌਂਸਲ ਬੰਗਾ ਖਿਲਾਫ਼ ਮਿਲੀਭੁਗਤ ਕਰਕੇ ਸਰਕਾਰੀ ਪੈਸੇ ਖੁਰਦ-ਬੁਰਦ ਕਰਨ ਅਤੇ ਸਰਕਾਰੀ ਅਹੁਦੇ ਦਾ ਦੁਰਉਪਯੋਗ ਕਰਨ ਦੇ ਦੋਸ਼ ਹੇਠ ਉਕਤ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ  13(1)ਏ, 13(2) ਅਤੇ ਆਈ.ਪੀ.ਸੀ. ਦੀ ਧਾਰਾ 409, 420, 120-ਬੀ ਤਹਿਤ ਥਾਣਾ ਵਿਜੀਲੈਸ ਬਿਊਰੋ, ਜਲੰਧਰ ਵਿਖੇ  ਪਹਿਲਾਂ ਹੀ ਮੁਕੱਦਮਾ ਦਰਜ ਹੈ।


- PTC NEWS

Top News view more...

Latest News view more...