Lakhisarai Road Accident : ਸੜਕ ਹਾਦਸੇ 'ਚ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ, ਕਈ ਗੰਭੀਰ ਜ਼ਖਮੀ
Lakhisarai Road Accident : ਬਿਹਾਰ ਦੇ ਜਮੂਈ-ਲਖੀਸਰਾਏ ਸਰਹੱਦ 'ਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਇੱਕ ਸੀਐਨਜੀ ਆਟੋ ਟਕਰਾ ਗਿਆ ਹੈ। ਜਿਸ ਕਾਰਨ ਇੱਕ ਸੜਕ ਹਾਦਸੇ ਵਿੱਚ ਇੰਜੀਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਤਿੰਨ ਵਿਦਿਆਰਥੀ ਇੰਜੀਨੀਅਰਿੰਗ ਕਾਲਜ ਤੋਂ ਕਿਸੇ ਪ੍ਰੀਖਿਆ 'ਚ ਸ਼ਾਮਿਲ ਹੋਣ ਲਈ ਰੇਲਗੱਡੀ ਫੜਨ ਲਈ ਲਖੀਸਰਾਏ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਸੋਨਾ ਪਿੰਡ ਵਿੱਚ ਸਥਿਤ ਇੰਜੀਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀਆਂ ਅਤੇ ਪਿੰਡ ਦੇ ਦੋ ਹੋਰ ਵਿਦਿਆਰਥੀਆਂ ਨੇ ਲਖੀਸਰਾਏ ਤੋਂ ਸਵੇਰੇ 6 ਵਜੇ ਟ੍ਰੇਨ ਲੈਣੀ ਸੀ। ਜਿਸ ਕਾਰਨ ਉਹ ਇੱਕ ਸੀਐਨਜੀ ਆਟੋ ਵਿੱਚ ਸ਼ਿਵਸੋਨਾ ਪਿੰਡ ਤੋਂ ਲਖੀਸਰਾਏ ਜਾ ਰਹੇ ਸਨ। ਆਟੋ ਵਿੱਚ ਕੁੱਲ 6 ਲੋਕ ਸਵਾਰ ਸਨ। ਇਸ ਦੌਰਾਨ ਸੀਐਨਜੀ ਆਟੋ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਿਆ।
ਜਿਸ ਕਾਰਨ ਤਿੰਨ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਸਮੇਤ ਦੋ ਹੋਰ ਵਿਦਿਆਰਥੀ ਖੱਡ ਵਿੱਚ ਡਿੱਗਣ ਕਰਕੇ ਬਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਤੇਤਰ ਹਾਟ ਥਾਣਾ ਮੁਖੀ ਮੌਤੁੰਜੈ ਕੁਮਾਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਪਰ ਦੋ ਜ਼ਿਲ੍ਹਿਆਂ ਦੀ ਸਰਹੱਦ ਹੋਣ ਕਾਰਨ ਜਮੁਈ ਪੁਲਿਸ ਅਤੇ ਲਖੀਸਰਾਏ ਪੁਲਿਸ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੌਕੇ ਤੋਂ ਨਹੀਂ ਚੁੱਕ ਰਹੀ ਹੈ। ਇਸ ਦੇ ਨਾਲ ਹੀ ਆਟੋ ਚਾਲਕ ਦੋ ਜ਼ਖਮੀਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ।
- PTC NEWS