Fri, Jun 12, 2026
Whatsapp

ਰੋਮਾਣਾ ਨੇ ਫਰੀਦਕੋਟ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਅਕਾਲੀ ਦਲ ਦੇ ਵਫਦ ਵਜੋਂ ਕੈਨੇਡਾ ਦੌਰਾ ਕਰਨਾ ਸੀ: ਅਰਸ਼ਦੀਪ ਕਲੇਰ

ਕਲੇਰ ਨੇ ਦੱਸਿਆ ਕਿ ਆਪ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਅਕਾਲੀ ਦਲ ਦਾ ਵਫਦ ਐਨ ਆਰ ਆਈ ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾ ਰਿਹਾ ਹੈ ਤਾਂ ਪਾਰਟੀ ਸੜ ਬਲ ਗਈ।

Reported by:  PTC News Desk  Edited by:  Amritpal Singh -- June 12th 2026 06:37 PM
ਰੋਮਾਣਾ ਨੇ ਫਰੀਦਕੋਟ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਅਕਾਲੀ ਦਲ ਦੇ ਵਫਦ ਵਜੋਂ ਕੈਨੇਡਾ ਦੌਰਾ ਕਰਨਾ ਸੀ: ਅਰਸ਼ਦੀਪ ਕਲੇਰ

ਰੋਮਾਣਾ ਨੇ ਫਰੀਦਕੋਟ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਅਕਾਲੀ ਦਲ ਦੇ ਵਫਦ ਵਜੋਂ ਕੈਨੇਡਾ ਦੌਰਾ ਕਰਨਾ ਸੀ: ਅਰਸ਼ਦੀਪ ਕਲੇਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਕੈਨੇਡਾ ਦੇ ਅਧਿਕਾਰੀਆਂ ਨੂੰ ਕੀਤੀ ਝੂਠੀ ਸ਼ਿਕਾਇਤ ਦੇ ਕਾਰਨ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੁੰ ਕੈਨੇਡਾ ਵਿਚ ਐਂਟਰੀ ਨਹੀਂ ਦਿੱਤੀ ਗਈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਫਰੀਦਕੋਟ ਵਿਖੇ ਪਰਮਬੰਸ ਸਿੰਘ ਰੋਮਾਣਾ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਕੇਸ ਵਿਚ ਰੋਮਾਣਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਉਹਨਾਂ ਨੇ ਵਿਦੇਸ਼ ਜਾਣ ਲਈ ਅਦਾਲਤ ਤੋਂ ਪ੍ਰਵਾਨਗੀ ਲਈ ਸੀ ।


ਕਲੇਰ ਨੇ ਦੱਸਿਆ ਕਿ ਆਪ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਅਕਾਲੀ ਦਲ ਦਾ ਵਫਦ ਐਨ ਆਰ ਆਈ ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾ ਰਿਹਾ ਹੈ ਤਾਂ ਪਾਰਟੀ ਸੜ ਬਲ ਗਈ। ਆਪ ਸਕਾਰ ਨੇ ਐਨ ਆਰ ਆਈਜ਼ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਇਸ ਕਰ ਕੇ ਆਪ ਸਰਕਾਰ ਨੇ ਅਕਾਲੀ ਦਲ ਦੇ ਵਫਦ ਦਾ ਦੌਰਾ ਰੋਕਣ ਵਾਸਤੇ ਪੂਰੀ ਵਾਹ ਲਗਾਈ। ਇਸੇ ਤਹਿਤ ਕੈਨੇਡਾ ਦੇ ਅਧਿਕਾਰੀਆ ਨੂੰ ਝੂਠੀ ਸ਼ਿਕਾਇਤ ਪਾਈ ਗਈ ਜਿਸ ਕਾਰਨ ਰੋਮਾਣਾ ਦੀ ਕੈਨੇਡਾ ਵਿਚ ਐਂਟਰੀ ਰੋਕੀ ਗਈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਨਾ ਸਿਰਫ ਐਨ ਆਰ ਆਈ ਭਾਈਚਾਰੇ ਦਾ ਅਪਮਾਨ ਕੀਤਾ ਹੈ ਜਿਸ ਕੋਲ ਰੋਮਾਣਾ ਉਹਨਾਂ ਦੇ ਸੱਦੇ ’ਤੇ ਜਾ ਰਹੇ ਸਨ ਬਲਕਿ ਉਸਨੇ ਪੰਜਾਬੀਅਤ ਦੀ ਭਾਵਨਾ ਤਹਿਤ ਕੀਤੀ ਜਾ ਰਹੀ ਮੇਜ਼ਬਾਨੀ ਦਾ ਵੀ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਵਫਦ ਸਿਰਫ ਐਨ ਆਰ ਆਈ ਭਾਈਚਾਰੇ ਨੂੰ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਜਾ ਰਿਹਾ ਸੀ। ਅਕਾਲੀ ਦਲ ਦਾ ਮੰਨਣਾ ਹੈ ਕਿ ਉਹ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦਾ ਹੈ ਜਿਵੇਂ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਐਨ ਆਰ ਆਈ ਸੰਮੇਲਨ ਕਰਵਾ ਕੇ ਅਤੇ ਐਨ ਆਰ ਆਈਜ਼ ਲਈ ਵਿਸ਼ੇਸ਼ ਪੁਲਿਸ ਥਾਣੇ ਸਥਾਪਿਤ ਕਰ ਕੇ ਕੀਤਾ ਗਿਆ। ਪਰ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਜਿਸਨੇ ਐਨ ਆਰ ਆਈਜ਼ ਲਈ ਕੱਖ ਵੀ ਨਹੀਂ ਕੀਤਾ, ਹੁਣ ਮਾਮਲੇ ’ਤੇ ਹੋਰ ਵਿਚਾਰ ਚਰਚਾ ਨਹੀਂ ਚਾਹੁੰਦੀ।ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਸਟਰੇਲੀਆ ਤੇ ਨਿਊਜ਼ੀਲੈਂਡ ਦਾ ਅਕਾਲੀ ਦਲ ਦੇ ਵਫਦ ਦਾ ਸਫਲ ਦੌਰਾ ਕਰਨ ’ਤੇ ਆਪ ਸਰਕਾਰ ਘਬਰਾ ਗਈ ਹੈ।

ਕਲੇਰ ਨੇ ਪਰਮਬੰਸ ਸਿੰਘ ਰੋਮਾਣਾ ਖਿਲਾਫ ਦੁਸ਼ਪ੍ਰਚਾਰ ਦਾ ਵੀ ਗੰਭੀਰ ਨੋਟਿਸ ਲਿਆ। ਉਹਨਾਂ ਕਿਹਾ ਕਿ ਸੂਬੇ ਵਿਚ ਨਾ ਸਿਰਫ ਇਕ ਪ੍ਰਮੁੱਖ ਟੀ ਵੀ ਚੈਨਲ ਨੇ ਉਹਨਾਂ ਖਿਲਾਫ ਝੂਠ ਬੋਲਿਆ ਕਿ ਉਹਨਾਂ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਉਹਨਾਂ ਨੂੰ ਵਾਪਸ ਭੇਜਿਆ ਗਿਆ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਹੈ ਤੇ ਜੇਕਰ ਇਹ ਝੂਠ ਵਾਪਸ ਲੈ ਕੇ ਮੁਆਫੀ ਨਾ ਮੰਗੀ ਗਈ ਤਾਂ ਅਸੀਂ ਮੀਡੀਆ ਘਰਾਣੇ ਦੇ ਖਿਲਾਫ ਹੱਤਕ ਇੱਜ਼ਤ/ਮਾਣਹਾਨੀ ਦਾ ਕੇਸ ਦਾਇਰ ਕਰਾਂਗੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK