Hoshiarpur Road Accident : ਮੁਕੇਰੀਆਂ ਹਾਈਵੇ 'ਤੇ ਸਕੂਲ ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ ,13 ਸਾਲਾਂ ਬੱਚੀ ਦੀ ਮੌਤ
Hoshiarpur Road Accident : ਹੁਸ਼ਿਆਰਪੁਰ ਦੇ ਮੁਕੇਰੀਆਂ ਹਾਈਵੇ 'ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਸਕੂਲ ਬੱਸ ਨੇ ਸਕੂਟਰੀ ਸਵਾਰ ਮਹਿਲਾ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ 'ਚ ਸਕੂਟਰੀ 'ਤੇ ਸਵਾਰ 13 ਸਾਲਾ ਬੱਚੀ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਇਕ ਔਰਤ ਐਕਟਿਵਾ 'ਤੇ 3 ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਤਾ ਸੜਕ 'ਤੇ ਉਸ ਦੇ ਪਿੱਛੋਂ ਆ ਰਹੀ ਉਸੇ ਹੀ ਸਕੂਲ ਦੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿਤੀ। ਜਿਸ ਨਾਲ ਇਕ 13 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ।
- PTC NEWS