Sri Muktsar Sahib News : AAP ਦੇ ਚੋਣ ਨਿਸ਼ਾਨ 'ਤੇ ਬਲਾਕ ਸੰਮਤੀ ਦੀ ਚੋਣ ਨਹੀਂ ਲੜਨਗੇ ਗਾਇਕ ਸੱਬੇ ਦੇ ਪਿਤਾ, ਜਾਣੋ ਕੀ ਕਿਹਾ
Sri Muktsar Sahib News : ਪਿਛਲੇ ਦਿਨਾਂ ਤੋਂ ਮਸ਼ਹੂਰ ਪੰਜਾਬੀ ਗਾਇਕ ਸੱਬੇ ਦੇ ਪਿਤਾ ਵੱਲੋਂ AAP ਦੇ ਚੋਣ ਨਿਸ਼ਾਨ 'ਤੇ ਮਰਾੜ ਕਲਾਂ ਜੋਨ (ਮੁਕਤਸਰ) ਤੋਂ ਬਲਾਕ ਸੰਮਤੀ ਦੀ ਚੋਣ ਲੜਨ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਹੁਣ ਗਾਇਕ ਸੱਬੇ ਦੇ ਪਿਤਾ ਕਾਲਾ ਸਿੰਘ AAP ਦੇ ਚੋਣ ਨਿਸ਼ਾਨ 'ਤੇ ਬਲਾਕ ਸੰਮਤੀ ਦੀ ਚੋਣ ਨਹੀਂ ਲੜਨਗੇ। ਗਾਇਕ ਸੱਬੇ ਦੇ ਭਰਾ ਤੇ ਪਿਤਾ ਕਾਲਾ ਸਿੰਘ ਨੇ PTC News ਦੇ ਪੱਤਰਕਾਰ ਨੂੰ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਫੋਟੋਆਂ ਖਿਚਾਉਣ ਵੇਲੇ ਨਹੀਂ ਦੱਸਿਆ ਸੀ ਕਿ ਸੱਬੇ ਦੇ ਪਿਤਾ ਨੂੰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਐਲਾਨਿਆ ਜਾ ਰਿਹਾ ਹੈ। ਸੱਬੇ ਦੇ ਪਿਤਾ ਨੇ ਕਿਹਾ ਕਿ ਅਸੀਂ ਆਜ਼ਾਦ ਚੋਣ ਲੜਨ ਬਾਰੇ ਅਜੇ ਵਿਚਾਰ ਕਰ ਰਹੇ ਹਾਂ ਪਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਚੋਣ ਨਹੀਂ ਲੜਾਂਗੇ। ਦੱਸ ਦੇਈਏ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ MLA ਜਗਦੀਪ ਸਿੰਘ ਕਾਕਾ ਬਰਾੜ ਨੇ ਸੱਬੇ ਦੇ ਪਿਤਾ ਨੂੰ ਬਲਾਕ ਸੰਮਤੀ ਜੋਨ ਮਰਾੜ ਕਲਾਂ ਤੋਂ ਉਮੀਦਵਾਰ ਐਲਾਨਿਆ ਸੀ।

- PTC NEWS