ਗਲਤੀ ਨਾਲ ਮਰ ਸੱਪ, ਨਾਗ ਪੰਚਮੀ ਵਾਲੀ ਰਾਤ ਅਚਾਨਕ ਨਿਕਲ ਆਈ ਨਾਗਿਨ , ਲੋਕ ਬੋਲੇ -ਬਦਲਾ ਲੈਣ ਆਈ ਹੈ
UP News : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਸੱਪ ਦਿਖਾਈ ਦੇ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇੱਕ ਨਾਗਿਨ ਹੈ ,ਜੋ ਸੱਪ ਦੀ ਮੌਤ ਦਾ ਬਦਲਾ ਲੈਣ ਲਈ ਘਰ ਪਹੁੰਚੀ ਸੀ। ਨਾਗਿਨ ਨੂੰ ਦੇਖਦੇ ਹੀ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਏਟਾ ਦੇ ਅਲੀਗੰਜ ਥਾਣਾ ਖੇਤਰ ਦੇ ਸਰੋਤੀਆ ਪਿੰਡ ਦਾ ਹੈ।
ਨਾਗ ਦੀ ਮੌਤ ਤੋਂ ਲਗਭਗ 15 ਦਿਨ ਬਾਅਦ ਨਾਗਿਨ ਉਸੇ ਘਰ ਪਹੁੰਚੀ ਅਤੇ 24 ਘੰਟਿਆਂ ਤੋਂ ਵੱਧ ਸਮੇਂ ਤੱਕ ਆਪਣਾ ਫਣ ਚੁੱਕ ਕੇ ਫੁਕਾਰੇ ਮਾਰਦੀ ਰਹੀ। ਨਾਗਿਨ ਨੂੰ ਦੇਖਦੇ ਹੀ ਪਿੰਡ ਵਾਸੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਨੇ ਸਾਰੀ ਰਾਤ ਜਾਗ ਕੇ ਬਿਤਾਈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਨੇ ਕਾਫ਼ੀ ਮਿਹਨਤ ਤੋਂ ਬਾਅਦ ਨਾਗਿਨ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ, ਉਦੋਂ ਹੀ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ।
ਮਿਲੀ ਜਾਣਕਾਰੀ ਅਨੁਸਾਰ ਨਾਗ ਪੰਚਮੀ ਵਾਲੇ ਦਿਨ ਅਲੀਗੰਜ ਥਾਣਾ ਖੇਤਰ ਦੇ ਪਿੰਡ ਸਰੂਤੀਆ ਦੇ ਵਸਨੀਕ ਪ੍ਰਵੇਸ਼ ਦੀਕਸ਼ਿਤ ਦੇ ਘਰ ਇੱਕ ਨਾਗਿਨ ਦਿਖਾਈ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ 15 ਦਿਨ ਪਹਿਲਾਂ ਇੱਕ ਨਾਗ ਦੀ ਮੌਤ ਹੋ ਗਈ ਸੀ, ਜਿਸ ਕਾਰਨ ਨਾਗਿਨ ਆਪਣੇ ਨਾਗ ਦਾ ਬਦਲਾ ਲੈਣ ਆਈ ਸੀ। ਨਾਗਿਨ ਨੇ ਪੂਰੀ ਰਾਤਹੜਕੰਪ ਮਚਾਇਆ ਅਤੇ ਪਿੰਡ ਵਾਸੀਆਂ ਨੂੰ ਦਹਿਸ਼ਤ ਵਿੱਚ ਪਾਈ ਰੱਖਿਆ। ਸਵੇਰ ਹੁੰਦੇ ਹੀ ਪਿੰਡ ਵਾਸੀਆਂ ਨੇ ਤੁਰੰਤ ਜੰਗਲਾਤ ਵਿਭਾਗ ਦੀ ਟੀਮ ਨੂੰ ਬੁਲਾਇਆ।
ਸੂਚਨਾ ਮਿਲਣ 'ਤੇ ਜੰਗਲਾਤ ਵਿਭਾਗ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਨਾਗਿਨ ਨੂੰ ਫੜਨ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜੰਗਲਾਤ ਵਿਭਾਗ ਦੀ ਟੀਮ ਕਾਫ਼ੀ ਮਿਹਨਤ ਤੋਂ ਬਾਅਦ ਨਾਗਿਨ ਨੂੰ ਫੜਨ ਵਿੱਚ ਕਾਮਯਾਬ ਰਹੀ। ਜਦੋਂ ਜੰਗਲਾਤ ਵਿਭਾਗ ਦੀ ਟੀਮ ਨਾਗਿਨ ਨੂੰ ਫੜ ਰਹੀ ਸੀ ਤਾਂ ਨਾਗ ਆਪਣਾ ਫਣ ਉੱਚਾ ਕਰਕੇ ਗੁੱਸੇ ਨਾਲ ਫੁਕਾਰੇ ਮਾਰਦੀ ਰਹੀ।
ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਘਰਾਂ ਵਿੱਚ ਚੂਹਿਆਂ ਦੇ ਸ਼ਿਕਾਰ ਕਾਰਨ ਸੱਪਾਂ ਦੇ ਬਾਹਰ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨਾਗਿਨ ਨੇ ਹਾਲ ਹੀ ਵਿੱਚ ਕੋਈ ਸ਼ਿਕਾਰ ਨਹੀਂ ਕੀਤਾ ਹੈ, ਜਿਸ ਕਾਰਨ ਇਹ ਉਸੇ ਜਗ੍ਹਾ ਘੁੰਮਦੀ ਰਹੀ। ਜੰਗਲਾਤ ਵਿਭਾਗ ਦੀ ਟੀਮ ਵੱਲੋਂ ਨਾਗਿਨ ਨੂੰ ਫੜਨ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਜੰਗਲਾਤ ਵਿਭਾਗ ਦੀ ਟੀਮ ਨਾਗਿਨ ਨੂੰ ਆਪਣੇ ਨਾਲ ਲੈ ਗਈ।
- PTC NEWS